1. Home
  2. ਖੇਤੀ ਬਾੜੀ

Seed Germination: ਇਸ ਅਨੋਖੀ ਵਿਧੀ ਨਾਲ ਫ਼ਸਲਾਂ ਦੇ ਝਾੜ `ਚ ਕਰੋ ਵਾਧਾ

ਅਖ਼ਬਾਰੀ ਵਿਧੀ ਨਾਲ ਬੀਜਾਂ ਨੂੰ ਉਗਾਓ ਤੇ ਆਪਣੀ ਸੋਚ ਤੋਂ ਵੱਧ ਪੈਦਾਵਾਰ ਪਾਓ...

 Simranjeet Kaur
Simranjeet Kaur
ਅਖ਼ਬਾਰੀ ਵਿਧੀ ਨਾਲ ਬੀਜਾਂ ਨੂੰ ਉਗਾਓ

ਅਖ਼ਬਾਰੀ ਵਿਧੀ ਨਾਲ ਬੀਜਾਂ ਨੂੰ ਉਗਾਓ

ਫ਼ਸਲਾਂ ਦੀ ਵਧੀਆ ਪੈਦਾਵਾਰ `ਚ ਬੀਜ (seed) ਬਹੁਤ ਅਹਿਮ ਭੂਮਿਕਾ ਨਿਭਾਉਂਦੇ ਹਨ। ਇਸ ਲਈ ਸਹੀ ਤਰ੍ਹਾਂ ਦੇ ਬੀਜਾਂ ਦੀ ਚੋਣ (Selection of seeds) ਕਰਨਾ ਖੇਤੀ `ਚ ਲਾਜ਼ਮੀ ਹੁੰਦਾ ਹੈ। ਜ਼ਿਆਦਾਤਰ ਕਿਸਾਨ ਆਪਣੇ ਖੇਤ `ਚ ਬੀਜ ਨੂੰ ਸਹੀ ਢੰਗ (correct way of seed germination) ਨਾਲ ਨਹੀਂ ਲਗਾਉਂਦੇ, ਜਿਸ ਕਾਰਨ ਪੌਦੇ ਚੰਗੀ ਤਰ੍ਹਾਂ ਉੱਗ ਨਹੀਂ ਪਾਉਂਦੇ।

ਦੇਖਿਆ ਜਾਏ ਤਾਂ ਜ਼ਿਆਦਾਤਰ ਕਿਸਾਨ ਬੀਜਾਂ ਨੂੰ ਲਗਾਉਣ ਲਈ ਸੂਤੀ ਕੱਪੜੇ ਤੇ ਹੋਰ ਚੀਜ਼ਾਂ ਦੀ ਵਰਤੋਂ ਕਰਦੇ ਹਨ ਪਰ ਇਸ ਵਿਧੀ ਨਾਲ ਕਿਸਾਨਾਂ ਦਾ ਜ਼ਿਆਦਾ ਸਮਾਂ ਤੇ ਪੈਸਾ ਖਰਚ ਹੁੰਦਾ ਹੈ। ਜੇਕਰ ਤੁਸੀਂ ਬੀਜਾਂ ਨੂੰ ਸਹੀ ਢੰਗ ਨਾਲ ਲਗਾਉਣਾ ਚਾਹੁੰਦੇ ਹੋ ਤਾਂ ਤੁਸੀਂ ਇਸ ਸਸਤੇ ਤੇ ਟਿਕਾਊ ਢੰਗ (Sustainable Method) ਦੀ ਵਰਤੋਂ ਕਰੋ। ਤੁਸੀਂ ਪੁਰਾਣੇ ਅਖਬਾਰਾਂ ਦੀ ਮਦਦ ਨਾਲ ਬੀਜਾਂ ਨੂੰ ਆਸਾਨੀ ਨਾਲ ਉਗਾ ਸਕਦੇ ਹੋ। ਆਓ ਜਾਣਦੇ ਹਾਂ ਇਸ ਵਿਧੀ ਬਾਰੇ...

ਅਖਬਾਰਾਂ ਦੀ ਮਦਦ ਨਾਲ ਬੀਜਾਂ ਨੂੰ ਉਗਾਓ (Germination of seeds with the help of newspapers):

ਕਿਸਾਨ ਇਸ ਵਿਧੀ ਨਾਲ 2 ਤੋਂ 3 ਦਿਨਾਂ `ਚ ਬੀਜ ਨੂੰ ਉਗਾ ਸਕਦੇ ਹਨ। ਇਸ ਤੋਂ ਬਾਅਦ ਕਿਸਾਨ ਖੇਤਾਂ `ਚ ਇਨ੍ਹਾਂ ਬੀਜਾਂ ਦੀ ਬਿਜਾਈ ਕਰ ਸਕਦੇ ਹਨ। ਜਿਸ ਨਾਲ ਸਮੇਂ ਸਿਰ ਫ਼ਸਲ ਦੀ ਚੰਗੀ ਉਪਜ ਪ੍ਰਾਪਤ ਕੀਤੀ ਜਾ ਸਕਦੀ ਹੈ। 

ਅਖ਼ਬਾਰ ਵਿਧੀ (newspaper method):

● ਇਸ ਵਿਧੀ ਲਈ ਤੁਹਾਨੂੰ ਅਖਬਾਰ ਨੂੰ ਚਾਰ ਵਾਰ ਫੋਲਡ ਕਰਨਾ ਹੋਵੇਗਾ। 

● ਅਖ਼ਬਾਰ ਨੂੰ ਚੰਗੀ ਤਰ੍ਹਾਂ ਪਾਣੀ `ਚ ਡੁਬੋਣਾ ਹੋਵੇਗਾ। 

● ਇਸ ਦੇ ਲਈ ਤੁਸੀਂ ਟੱਬ, ਡਰੱਮ ਜਾਂ ਸੀਮਿੰਟ ਦੀ ਟੈਂਕੀ ਦੀ ਵਰਤੋਂ ਵੀ ਕਰ ਸਕਦੇ ਹੋ।

● ਅਜਿਹਾ ਕਰਨ ਤੋਂ ਬਾਅਦ ਅਖਬਾਰ ਨੂੰ ਸੁਕਾਓ ਤੇ ਫਿਰ ਇਸ `ਚ ਬੀਜ ਰੱਖੋ, ਪਰ ਅਖਬਾਰ `ਚ ਬੀਜ ਰੱਖਣ ਤੋਂ ਪਹਿਲਾਂ ਉਨ੍ਹਾਂ ਨੂੰ ਚੰਗੀ ਤਰ੍ਹਾਂ ਧੋ ਲਓ। 

● ਇਹ ਵੀ ਧਿਆਨ `ਚ ਰੱਖੋ ਕਿ ਇੱਕ ਅਖਬਾਰ `ਚ ਘੱਟੋ-ਘੱਟ 50 ਤੋਂ 100 ਬੀਜ ਹੋਣੇ ਚਾਹੀਦੇ ਹਨ ਉਸ ਤੋਂ ਜਿਆਦਾ ਨਾ ਹੋਣ।

ਇਹ ਵੀ ਪੜ੍ਹੋ : ਨਰਸਰੀ ਤਿਆਰ ਕਰਨ ਦਾ ਨਵਾਂ ਤਰੀਕਾ, 21 ਦਿਨਾਂ 'ਚ ਦਿਖਾਈ ਦੇਵੇਗਾ ਚਮਤਕਾਰ

● ਬੀਜ ਰੱਖਣ ਤੋਂ ਬਾਅਦ ਇਸਨੂੰ ਰੋਲ ਕਰੋ ਤੇ ਦੁਬਾਰਾ ਅਖ਼ਬਾਰ ਨੂੰ ਪਾਣੀ `ਚ ਡੁਬੋਕੇ ਬਾਹਰ ਕੱਢ ਲਓ।

● ਇਸ ਤੋਂ ਬਾਅਦ ਅਖ਼ਬਾਰ ਨੂੰ ਪਲਾਸਟਿਕ ਬੈਗ (Plastic bag) 'ਚ ਪਾ ਕੇ ਉੱਚੀ ਥਾਂ 'ਤੇ ਟੰਗ ਦਵੋ।

● ਇਸ ਅਖ਼ਬਾਰੀ ਵਿਧੀ (newspaper method) ਨੂੰ ਕਿਸਾਨਾਂ ਵੱਲੋਂ ਵੱਡੇ ਪੱਧਰ 'ਤੇ ਖੇਤੀ ਲਈ ਅਪਣਾਇਆ ਜਾ ਰਿਹਾ ਹੈ।

ਜ਼ਰੂਰੀ ਜਾਣਕਾਰੀ (Important information):

● ਇਸ ਵਿਧੀ ਰਾਹੀਂ ਚੰਗੀ ਫ਼ਸਲ ਉਗਾਉਣ ਲਈ ਕਿਸਾਨਾਂ ਨੂੰ ਸੁਧਰੀ ਗੁਣਵੱਤਾ ਵਾਲੇ ਪ੍ਰਮਾਣਿਤ ਬੀਜਾਂ ਦੀ ਵਰਤੋਂ ਕਰਨੀ ਚਾਹੀਦੀ ਹੈ।

● ਚੰਗੀ ਪੈਦਾਵਾਰ ਲਈ ਇਸ ਗੱਲ ਦਾ ਧਿਆਨ ਰੱਖੋ ਕਿ ਚੰਗੀ ਗੁਣਵੱਤਾ ਦੇ ਬੀਜ ਨੂੰ ਖ਼ਾਸ ਟ੍ਰੀਟਮੈਂਟ ਦੇ ਕੇ ਹੀ ਉਗਾਓ, ਤਾਂ ਜੋ ਤੁਹਾਨੂੰ ਫ਼ਸਲ ਦੇ ਉਤਪਾਦਨ `ਚ ਕੋਈ ਦਿੱਕਤ ਨਾ ਆਵੇ।

● ਕਿਸਾਨਾਂ ਨੂੰ ਬਿਜਾਈ ਤੋਂ ਪਹਿਲਾਂ ਬੀਜਾਂ ਦੀ ਚੰਗੀ ਤਰ੍ਹਾਂ ਜਾਂਚ ਕਰਨੀ ਚਾਹੀਦੀ ਹੈ।

Summary in English: Seed Germination: Increase the yield of crops with this unique method

Like this article?

Hey! I am Simranjeet Kaur. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters