1. Home
 2. ਖੇਤੀ ਬਾੜੀ

ਸਿਹਤਮੰਦ ਜੀਵਨ ਲਈ ਫ਼ਲਾਂ ਅਤੇ ਸਬਜ਼ੀਆਂ ਦੀ ਮਹੱਤਤਾ

ਫ਼ਲ ਅਤੇ ਸਬਜ਼ੀਆਂ ਜ਼ਰੂਰੀ ਪੌਸ਼ਟਿਕ ਤੱਤ ਜਿਵੇਂ ਕਿ ਵਿਟਾਮਿਨ, ਖਣਿਜ ਅਤੇ ਰੇਸ਼ਾ (ਫਾਈਬਰ) ਦੇ ਸਰੋਤ ਹੋਣ ਕਾਰਨ ਚੰਗੀ ਸਿਹਤ ਲਈ ਬਹੁਤ ਮਹੱਤਵਪੂਰਨ ਹਨ। ਇਨਾਂ ਦਾ ਖੁਰਾਕ ਵਿੱਚ ਵਿਸ਼ੇਸ਼ ਯੋਗਦਾਨ ਹੈ ਕਿਉਂਕਿ ਇਹ ਖੁਰਾਕ ਵਿੱਚ ਵੱਖ-ਵੱਖ ਵਿਟਾਮਿਨਾਂ ਦੀ ਰੋਜ਼ਾਨਾ ਲੋੜ ਦੀ ਪੂਰਤੀ ਕਰਦੇ ਹਨ ਜਿਵੇਂ ਵਿਟਾਮਿਨ ਸੀ 91%, ਵਿਟਾਮਿਨ ਏ 48%, ਫੌਲਿਕ ਏਸਿਡ 30%, ਵਿਟਾਮਿਨ ਬੀ-6 17% ਅਤੇ ਵਿਟਾਮਿਨ ਬੀ-3 (ਨਾਇਆਸਿਨ) 15%। ਫ਼ਲ ਅਤੇ ਸਬਜ਼ੀਆਂ ਖੁਰਾਕ ਵਿੱਚ ਮੈਗਨੀਸ਼ੀਅਮ ਦੀ 16% ਅਤੇ ਲੋਹੇ (ਆਇਰਨ) ਦੀ 19% ਪੂਰਤੀ ਕਰਦੇ ਹਨ। ਫ਼ਲਾਂ ਤੇ ਸਬਜ਼ੀਆਂ ਵਿੱਚ ਊਰਜਾ ਬਹੁਤ ਹੀ ਘੱਟ (9%) ਮਾਤਰਾ ਹੁੰਦੀ ਹੈ, ਇਸ ਕਰਕੇ ਇਹ ਮੋਟਾਪੇ ਅਤੇ ਇਸ ਤੋਂ ਹੋਣ ਵਾਲੇ ਰੋਗ ਜਿਵੇਂ ਕਿ ਸ਼ੂਗਰ, ਹਾਈ ਬਲੱਡ ਪ੍ਰੈਸ਼ਰ ਅਤੇ ਦਿਲ ਦੇ ਰੋਗਾਂ ਤੋਂ ਬਚਾਉਂਦੇ ਹਨ। ਇਨਾਂ ਤੋਂ ਮਿਲਣ ਵਾਲੇ ਫਾਈਟੋਕੈਮੀਕਲ ਤੱਤ ਸਰੀਰ ਵਿੱਚ ਆਕਸੀਜਨ ਦੀ ਪ੍ਰਤੀਕ੍ਰਿਆ ਨੂੰ ਨਿਰੰਤਰ ਕਰਦੇ ਹਨ ਅਤੇ ਜ਼ਹਿਰੀਲੇ ਤੱਤਾਂ ਨੂੰ ਸਰੀਰ ਵਿੱਚ ਜਮਾਂ ਨਹੀਂ ਹੋਣ ਦਿੰਦੇ ਅਤੇ ਇਸ ਕਰਕੇ ਕੈਂਸਰ ਹੋਣ ਤੋਂ ਬਚਾਉਂਦੇ ਹਨ। ਫ਼ਲਾਂ ਤੇ ਸਬਜ਼ੀਆਂ ਵਿੱਚ ਫਲੇਵੋਨਾਇਡ ਅਤੇ ਕੈਰੋਟੀਨਾਇਡ ਨਾਮ ਦੇ ਤੱਤ ਹੁੰਦੇ ਹਨ ਜੋ ਕਿ ਸਾਨੂੰ ਕਈ ਕਿਸਮ ਦੀਆਂ ਬਿਮਾਰੀਆਂ ਤੋਂ ਬਚਾਉਂਦੇ ਹਨ। ਇਸ ਕਰਕੇ ਇਨਾਂ ਨੂੰ ਰੋਜ਼ਾਨਾ ਖੁਰਾਕ ਵਿਚ ਸ਼ਾਮਿਲ ਕਰਕੇ ਕਈ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ। ਇਨਾਂ ਤੋਂ ਪ੍ਰਾਪਤ ਹੋਣ ਵਾਲਾ ਰੇਸ਼ਾ ਪਾਚਨ ਪ੍ਰਣਾਲੀ ਨੂੰ ਸਾਫ ਰੱਖਦਾ ਹੈ ਜਿਸ ਕਰਕੇ ਕਬਜ਼ ਤੋਂ ਬਚਾਅ ਹੁੰਦਾ ਹੈ। ਲੰਬੇ ਸਮੇਂ ਦੀ ਕਬਜ਼ ਵੱਡੀ ਆਂਤੜੀ ਦੇ ਕੈਂਸਰ ਦਾ ਕਾਰਨ ਬਣਦੀ ਹੈ।

KJ Staff
KJ Staff
fruit and vegetable

fruit and vegetable

ਫ਼ਲ ਅਤੇ ਸਬਜ਼ੀਆਂ ਜ਼ਰੂਰੀ ਪੌਸ਼ਟਿਕ ਤੱਤ ਜਿਵੇਂ ਕਿ ਵਿਟਾਮਿਨ, ਖਣਿਜ ਅਤੇ ਰੇਸ਼ਾ (ਫਾਈਬਰ) ਦੇ ਸਰੋਤ ਹੋਣ ਕਾਰਨ ਚੰਗੀ ਸਿਹਤ ਲਈ ਬਹੁਤ ਮਹੱਤਵਪੂਰਨ ਹਨ। ਇਨਾਂ ਦਾ ਖੁਰਾਕ ਵਿੱਚ ਵਿਸ਼ੇਸ਼ ਯੋਗਦਾਨ ਹੈ ਕਿਉਂਕਿ ਇਹ ਖੁਰਾਕ ਵਿੱਚ ਵੱਖ-ਵੱਖ ਵਿਟਾਮਿਨਾਂ ਦੀ ਰੋਜ਼ਾਨਾ ਲੋੜ ਦੀ ਪੂਰਤੀ ਕਰਦੇ ਹਨ ਜਿਵੇਂ ਵਿਟਾਮਿਨ ਸੀ 91%, ਵਿਟਾਮਿਨ ਏ 48%, ਫੌਲਿਕ ਏਸਿਡ 30%, ਵਿਟਾਮਿਨ ਬੀ-6 17% ਅਤੇ ਵਿਟਾਮਿਨ ਬੀ-3 (ਨਾਇਆਸਿਨ) 15%। ਫ਼ਲ ਅਤੇ ਸਬਜ਼ੀਆਂ ਖੁਰਾਕ ਵਿੱਚ ਮੈਗਨੀਸ਼ੀਅਮ ਦੀ 16% ਅਤੇ ਲੋਹੇ (ਆਇਰਨ) ਦੀ 19% ਪੂਰਤੀ ਕਰਦੇ ਹਨ।

ਫ਼ਲਾਂ ਤੇ ਸਬਜ਼ੀਆਂ ਵਿੱਚ ਊਰਜਾ ਬਹੁਤ ਹੀ ਘੱਟ (9%) ਮਾਤਰਾ ਹੁੰਦੀ ਹੈ, ਇਸ ਕਰਕੇ ਇਹ ਮੋਟਾਪੇ ਅਤੇ ਇਸ ਤੋਂ ਹੋਣ ਵਾਲੇ ਰੋਗ ਜਿਵੇਂ ਕਿ ਸ਼ੂਗਰ, ਹਾਈ ਬਲੱਡ ਪ੍ਰੈਸ਼ਰ ਅਤੇ ਦਿਲ ਦੇ ਰੋਗਾਂ ਤੋਂ ਬਚਾਉਂਦੇ ਹਨ। ਇਨਾਂ ਤੋਂ ਮਿਲਣ ਵਾਲੇ ਫਾਈਟੋਕੈਮੀਕਲ ਤੱਤ ਸਰੀਰ ਵਿੱਚ ਆਕਸੀਜਨ ਦੀ ਪ੍ਰਤੀਕ੍ਰਿਆ ਨੂੰ ਨਿਰੰਤਰ ਕਰਦੇ ਹਨ ਅਤੇ ਜ਼ਹਿਰੀਲੇ ਤੱਤਾਂ ਨੂੰ ਸਰੀਰ ਵਿੱਚ ਜਮਾਂ ਨਹੀਂ ਹੋਣ ਦਿੰਦੇ ਅਤੇ ਇਸ ਕਰਕੇ ਕੈਂਸਰ ਹੋਣ ਤੋਂ ਬਚਾਉਂਦੇ ਹਨ। ਫ਼ਲਾਂ ਤੇ ਸਬਜ਼ੀਆਂ ਵਿੱਚ ਫਲੇਵੋਨਾਇਡ ਅਤੇ ਕੈਰੋਟੀਨਾਇਡ ਨਾਮ ਦੇ ਤੱਤ ਹੁੰਦੇ ਹਨ ਜੋ ਕਿ ਸਾਨੂੰ ਕਈ ਕਿਸਮ ਦੀਆਂ ਬਿਮਾਰੀਆਂ ਤੋਂ ਬਚਾਉਂਦੇ ਹਨ। ਇਸ ਕਰਕੇ ਇਨਾਂ ਨੂੰ ਰੋਜ਼ਾਨਾ ਖੁਰਾਕ ਵਿਚ ਸ਼ਾਮਿਲ ਕਰਕੇ ਕਈ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ। ਇਨਾਂ ਤੋਂ ਪ੍ਰਾਪਤ ਹੋਣ ਵਾਲਾ ਰੇਸ਼ਾ ਪਾਚਨ ਪ੍ਰਣਾਲੀ ਨੂੰ ਸਾਫ ਰੱਖਦਾ ਹੈ ਜਿਸ ਕਰਕੇ ਕਬਜ਼ ਤੋਂ ਬਚਾਅ ਹੁੰਦਾ ਹੈ। ਲੰਬੇ ਸਮੇਂ ਦੀ ਕਬਜ਼ ਵੱਡੀ ਆਂਤੜੀ ਦੇ ਕੈਂਸਰ ਦਾ ਕਾਰਨ ਬਣਦੀ ਹੈ।

ਫ਼ਲਾਂ ਤੇ ਸਬਜ਼ੀਆਂ ਦੇ ਸਿਹਤ ਪੱਖੀ ਫਾਇਦੇ (Health benefits of fruits and vegetables)

 1. ਫ਼ਲਾਂ ਤੇ ਸਬਜ਼ੀਆਂ ਵਿੱਚ ਫੈਟ ਬਹੁਤ ਹੀ ਘੱਟ ਪ੍ਰੰਤੂ ਵਿਟਾਮਿਨ ਅਤੇ ਖਣਿਜ ਭਰਪੂਰ ਮਾਤਰਾ ਵਿੱਚ ਹੁੰਦੇ ਹਨ। ਹਰੀਆਂ, ਪੀਲੀਆ ਤੇ ਸੰਤਰੀ ਰੰਗ ਦੀਆਂ ਸਬਜ਼ੀਆਂ ਕੈਲਸ਼ੀਅਮ, ਮੈਗਨੀਸ਼ੀਅਮ, ਪੋਟਾਸ਼ੀਅਮ, ਲੋਹਾ, ਬੀਟਾ ਕੈਰੋਟੀਨ, ਵਿਟਾਮਿਨ ਬੀ ਸਮੂਹ, ਵਿਟਾਮਿਨ ਸੀ, ਏ ਅਤੇ ਕੇ ਦੇ ਉਤਮ ਸੋਮੇ ਹਨ।
 2. ਫ਼ਲ ਤੇ ਸਬਜ਼ੀਆਂ ਸਾਡੇ ਸਰੀਰ ਵਿੱਚ ਬਿਮਾਰੀਆਂ ਨਾਲ ਲੜਨ ਦੀ ਤਾਕਤ ਵਧਾਉਂਦੇ ਹਨ।
 3. ਇਸ ਤੋਂ ਬਿਨਾਂ ਸਬਜ਼ੀਆਂ ਵਿੱਚ ਵੱਖ-ਵੱਖ ਤਰਾਂ ਦੇ ਰੇਸ਼ੇ ਹੁੰਦੇ ਹਨ ਜੋ ਕਿ ਪਾਣੀ ਨੂੰ ਆਪਣੇ ਵਿੱਚ ਸਮਾ ਕੇ ਸਰੀਰ ਵਿੱਚੋਂ ਮਲ ਤਿਆਗ ਨੂੰ ਸੌਖਾ ਕਰਦੇ ਹਨ ਅਤੇ ਕਬਜ਼ ਤੋਂ ਬਚਾਉਂਦੇ ਹਨ। ਇਸ ਤਰਾਂ ਇਹ ਕਬਜ਼ ਤੋਂ ਹੋਣ ਵਾਲੇ ਰੋਗ ਜਿਵੇਂ ਕਿ ਹਿਮੋਰਾਇਡ, ਕੋਲਨ ਕੈਂਸਰ ਅਤੇ ਮਲ ਦੁਆਰ ਦੇ ਜ਼ਖਮਾਂ ਤੋਂ ਬਚਾਉਂਦੇ ਹਨ।

ਇਸ ਕਰਕੇ ਵਰਲਡ ਹੈਲਥ ਆਰਗਨਾਈਜੇਸ਼ਨ ਵਲੋਂ ਰੋਜ਼ਾਨਾ ਖਰਾਕ ਵਿੱਚ 400 ਗ੍ਰਾਮ ਫ਼ਲ ਤੇ ਸਬਜ਼ੀਆਂ ਦੀ ਵਰਤੋਂ ਦੀ ਸਿਫਾਰਿਸ਼ ਕੀਤੀ ਗਈ ਹੈ।ਫ਼ਲਾਂ ਤੇ ਸਬਜ਼ੀਆਂ ਨੂੰ ਰੰਗਾਂ ਦੇ ਅਧਾਰ ਤੇ ਵੱਖ-ਵੱਖ ਸ਼੍ਰੇਣੀਆਂ ਵਿੱਚ ਵੰਡਿਆ ਗਿਆ ਹੈ ਕਿਉਂਕਿ ਰੰਗ ਪ੍ਰਦਾਨ ਕਰਨ ਵਾਲੇ ਤੱਤ ਕਈ ਤਰਾਂ ਦੀਆਂ ਬਿਮਾਰੀਆਂ ਤੋਂ ਬਚਾਉਂਦੇ ਹਨ। ਘੱਟ ਤੋਂ ਘੱਟ ਇੱਕ ਫ਼ਲ ਜਾਂ ਸਬਜ਼ੀ ਹੇਠ ਲਿਖੀ ਰੰਗ ਅਧਾਰਿਤ ਸ਼੍ਰੇਣੀ ਵਿੱਚੋਂ ਰੋਜ਼ਾਨਾ ਖੁਰਾਕ ਵਿੱਚ ਜ਼ਰੂਰ ਸ਼ਾਮਿਲ ਕਰਨੇ ਚਾਹੀਦੇ ਹਨ।

ਜਾਮਨੀ-ਲਾਲ: ਕਾਲੇ ਜਾਂ ਲਾਲ ਅੰਗਰੂ, ਸ਼ਹਿਤੂਤ, ਕਰੌਂਦਾ, ਸਟਰਾਬੇਰੀ, ਲਾਲ ਸ਼ਿਮਲਾ ਮਿਰਚ, ਆਲੂ ਬੁਖਾਰਾ, ਚੈਰੀ, ਬੈਂਗਣ, ਚਕੁੰਦਰ, ਸੇਬ

ਲਾਲ: ਟਮਾਟਰ, ਗੁਲਾਬੀ ਚਕੋਤਰਾ, ਤਰਬੂਜ਼, ਲਾਲ ਮਿਰਚ

ਸੰਤਰੀ: ਗਾਜਰ, ਅੰਬ, ਖੁਰਮਾਨੀ, ਤਰਬੂਜ਼, ਸ਼ਕਰਕੰਦੀ

ਸੰਤਰੀ-ਪੀਲਾ: ਸੰਤਰਾ, ਕਿੰਨੂ, ਪੀਲਾ ਚਕੋਤਰਾ, ਨਿੰਬੂ, ਮੁਸੰਮੀ, ਆੜੂ, ਪਪੀਤਾ, ਅਨਾਨਾਸ

ਪੀਲਾ-ਹਰਾ: ਅਮਰੂਦ, ਨਾਸ਼ਪਾਤੀ, ਅੰਜੀਰ, ਪੱਤਾ ਗੋਭੀ, ਸ਼ਲਗਮ ਦੇ ਪੱਤੇ, ਪੀਲੀ ਸ਼ਿਮਲਾ ਮਿਰਚ, ਖੀਰਾ, ਸਲਾਦ-ਪੱਤਾ, ਕੱਦੂ, ਟੀਂਡਾ, ਕਾਲੀ ਤੋਰੀ, ਕਰੇਲਾ

ਹਰਾਬਰਾਕਲੀ, ਭਿੰਡੀ, ਮਟਰ, ਫ਼ਲੀਆਂ, ਸ਼ਿਮਲਾ ਮਿਰਚ, ਹਰੀ ਮਿਰਚ, ਪਾਲਕ, ਮੇਥੀ, ਧਨੀਆ

ਚਿੱਟਾ: ਕੇਲਾ, ਲਸਣ, ਪਿਆਜ਼, ਫੁੱਲਗੋਭੀ, ਮੂਲੀ

fruit and vegetable

fruit and vegetable

ਫ਼ਲ ਅਤੇ ਸਬਜ਼ੀਆਂ ਨੂੰ ਖਰੀਦਣ ਅਤੇ ਵਰਤਣ ਵੇਲੇ ਧਿਆਨ ਦੇਣ ਯੋਗ ਗੱਲਾਂ (Things to consider when buying and using fruits and vegetables)

 1. ਫ਼ਲਾਂ ਅਤੇ ਸਬਜ਼ੀਆਂ ਨੂੰ ਖਰੀਦਣ ਵੇਲੇ ਧਿਆਨ ਰੱਖਿਆ ਜਾਵੇ ਕਿ ਉਨਾਂ ਉਪਰ ਕੋਈ ਦਾਗ, ਧੱਬੇ, ਉਲੀ ਜਾਂ ਬਾਹਰਲੀ ਪਰਤ ਉਤੇ ਕੋਈ ਕੱਟ ਨਾ ਲੱਗਿਆ ਹੋਵੇ।
 2. ਹਮੇਸ਼ਾ ਫ਼ਲਾਂ ਅਤੇ ਸਬਜ਼ੀਆਂ ਨੂੰ ਕੱਟਣ ਅਤੇ ਖਾਣ ਤੋਂ ਪਹਿਲਾਂ ਚੰਗੀ ਤਰਾਂ ਧੋ ਲੈਣਾ ਚਾਹੀਦਾ ਹੈ।
 3. ਫ਼ਲਾਂ ਅਤੇ ਸਬਜ਼ੀਆਂ ਨੂੰ ਹਮੇਸ਼ਾ ਫਰਿਜ਼ ਵਿੱਚ ਹੀ ਰੱਖੋ।
 4. ਸਲਾਦ ਲਈ ਸਬਜ਼ੀਆਂ ਤੇ ਫ਼ਲਾਂ ਨੂੰ ਖਾਣ ਸਮੇਂ ਹੀ ਕੱਟਣਾ ਚਾਹੀਦਾ ਹੈ।
 5. ਬਾਜ਼ਾਰ ਵਿੱਚ ਰੰਗ ਕੀਤੇ ਹੋਏ ਫ਼ਲ ਅਤੇ ਸਬਜ਼ੀਆਂ ਨੂੰ ਕਦੇ ਨਾ ਖਰੀਦੋ। ਕੁਦਰਤੀ ਰੰਗਾਂ ਵਾਲੇ ਹੀ ਖਰੀਦੋ।
 6. ਤਾਜ਼ੇ ਫ਼ਲ ਅਤੇ ਸਬਜ਼ੀਆਂ ਹੀ ਖਰੀਦੋ। ਪਤਾ ਲਗਾਉਣ ਲਈ ਫ਼ਲ ਨੂੰ ਹੱਥ ਵਿੱਚ ਚੁੱਕ ਕੇ ਵੇਖੋ ਕਿਉਂਕਿ ਤਾਜ਼ਾ ਫ਼ਲ ਭਾਰਾ, ਝੁਰੜੀਆਂ ਰਹਿਤ ਅਤੇ ਸਖਤ ਹੁੰਦਾ ਹੈ।
 7. ਪਰਿਵਾਰ ਦੀ ਲੋੜ ਅਨੁਸਾਰ ਹੀ ਫ਼ਲ ਜਾਂ ਸਬਜ਼ੀ ਖਰੀਦੋ ਤਾਂ ਕਿ ਉਹ ਤਾਜ਼ੇ ਹੀ ਵਰਤੇ ਜਾ ਸਕਣ ਅਤੇ ਉਨਾਂ ਨੂੰ ਲੰਬੇ ਸਮੇਂ ਲਈ ਸੰਭਾਲਣ ਦੀ ਲੋੜ ਨਾ ਪਵੇ।
 8. ਜ਼ਿਆਦਾਤਰ ਫ਼ਲਾਂ ਅਤੇ ਸਬਜ਼ੀਆਂ ਨੂੰ ਫਰਿੱਜ਼ ਵਿੱਚ ਹੀ ਰੱਖਣਾ ਚਾਹੀਦਾ ਹੈ ਕਿਉਂਕਿ ਗਰਮੀ, ਰੌਸ਼ਨੀ ਅਤੇ ਨਮੀ ਇਨਾਂ ਦੀ ਪੌਸ਼ਟਿਕਤਾ ਨੂੰ ਘਟਾਉਂਦੇ ਹਨ ਤੇ ਉਹ ਜਲਦੀ ਖਰਾਬ ਹੋ ਜਾਂਦੇ ਹਨ।
 9. ਪੱਤੇਦਾਰ ਸਬਜ਼ੀਆਂ ਨੂੰ ਸੰਭਾਲਣ ਲਈ ਧੋਣ ਤੋਂ ਪਹਿਲਾਂ ਗਲ਼ੇ-ਸੜੇ ਅਤੇ ਦਾਗੀ ਪੱਤੇ ਕੱਢ ਦੇਣੇ ਚਾਹੀਦੇ ਹਨ। ਫਿਰ ਉਨਾਂ ਨੂੰ ਸਾਫ ਕੱਪੜੇ ਤੇ ਪਾ ਕੇ ਸੁਕਾ ਲੈਣਾ ਚਾਹੀਦਾ ਹੈ ਅਤੇ ਜਾਲੀਦਾਰ ਥੈਲੀ ਵਿੱਚ ਪਾ ਕੇ ਫਰਿੱਜ਼ ਵਿੱਚ ਸੰਭਾਲਣੀਆਂ ਚਾਹੀਦੀਆਂ ਹਨ। ਹਰੇ ਪੱਤੇਦਾਰ ਸਬਜ਼ੀਆਂ ਨੂੰ ਸੰਭਾਲਣ ਤੋਂ ਪਹਿਲਾਂ ਚੰਗੀ ਤਰਾਂ ਧੋਣ ਨਾਲ ਉਹ ਤਾਜ਼ੀਆਂ ਰਹਿੰਦੀਆਂ ਹਨ।
 10. ਸਬਜ਼ੀਆਂ ਹਮੇਸ਼ਾ ਸਾਬਤ ਹੀ ਖਰੀਦੋ। ਪਹਿਲਾਂ ਤੋਂ ਕੱਟ ਕੇ ਰੱਖੀ ਹੋਈ ਸਬਜ਼ੀ ਨਾ ਖਰੀਦੋ, ਜਿਵੇਂ ਕਿ ਅੱਧਾ ਕੱਟਿਆ ਹੋਇਆ ਪੇਠਾ।
 11. ਫ਼ਲ ਤੇ ਸਬਜ਼ੀਆਂ ਨੂੰ ਸਾਫ ਅਤੇ ਖੁੱਲੇ ਪਾਣੀ ਵਿੱਚ ਧੋਵੋ ਤਾਂ ਕਿ ਉਨਾਂ ਉਤੇ ਲੱਗੀ ਹੋਈ ਧੂੜ-ਮਿੱਟੀ, ਕੀਟਾਣੂ, ਰਸਾਇਣ ਤੇ ਕੀਟ-ਨਾਸ਼ਕ ਦਵਾਈਆਂ ਕਾਫੀ ਹੱਦ ਤੱਕ ਧੋਤੇ ਜਾਣ। ਅੱਜਕੱਲ ਬਾਜ਼ਾਰ ਵਿੱਚ ਮਿਲਣ ਵਾਲੀਆਂ ਵਧੇਰੇ ਫ਼ਲ ਅਤੇ ਸਬਜ਼ੀਆਂ ਉਤੇ ਕਈ ਤਰਾਂ ਕੀਟ ਨਾਸ਼ਕ ਰਸਾਇਣਾਂ ਦਾ ਛਿੜਕਾਅ ਹੋਇਆ ਹੁੰਦਾ ਹੈ।

ਪਰਿਵਾਰ ਦੀ ਸਿਹਤ ਨੂੰ ਬਚਾਉਣ ਲਈ ਫ਼ਲ ਤੇ ਸਬਜ਼ੀਆਂ ਨੂੰ ਇਨਾਂ ਰਸਾਇਣਾਂ ਤੋਂ ਰਹਿਤ ਕਰਨਾ ਅਤਿ ਜ਼ਰੂਰੀ ਹੈ। ਫ਼ਲਾਂ ਅਤੇ ਸਬਜ਼ੀਆਂ ਨੂੰ ਕੀਟਨਾਸ਼ਕ ਰਹਿਤ ਕਰਨ ਦਾ ਤਰੀਕਾ ਇਸ ਤਰਾਂ ਹੈ।ਖੁੱਲੇ ਭਾਂਢੇ ਵਿੱਚ ਪਾਣੀ ਭਰੋ।ਇਸ ਵਿੱਚ ਇੱਕ ਚਮਚ ਮਿੱਠਾ ਸੋਡਾ ਪਾਉ। ਫ਼ਲ ਤੇ ਸਬਜ਼ੀਆਂ ਨੂੰ ਇਸ ਵਿੱਚ 15 ਮਿੰਟ ਲਈ ਭਿਉਂ ਕੇ ਰੱਖੋ। ਹੱਥਾਂ ਜਾਂ ਬੁਰਸ਼ ਨਾਲ ਚੰਗੀ ਤਰਾਂ ਸਾਫ ਕਰੋ। ਅਖੀਰ ਵਿੱਚ ਟੂਟੀ ਦੇ ਵਗਦੇ ਪਾਣੀ ਵਿੱਚ ਇਨਾਂ ਨੂੰ ਧੋ ਲਉ।

 1. ਫ਼ਲਾਂ ਦੇ ਸਬਜ਼ੀਆਂ ਨੂੰ ਛਿਲ ਕੇ ਖਾਣਾ ਵੀ ਕੀਟ-ਨਾਸ਼ਕ ਰਹਿਤ ਕਰਨ ਦਾ ਇੱਕ ਹੋਰ ਵਧੀਆ ਤਰੀਕਾ ਹੈ।
 2. ਖਿਆਲ ਰੱਖੋ ਕਿ ਫ਼ਲ ਅਤੇ ਸਬਜ਼ੀਆਂ ਕੱਟਣ ਵਾਲੇ ਚਾਕੂ, ਬੋਰਡ ਅਤੇ ਹੋਰ ਭਾਂਡੇ ਸਾਫ ਹੋਣ।
 3. ਫ਼ਲਾਂ ਨੂੰ ਕੁਦਰਤੀ ਰੂਪ ਵਿੱਚ ਖਾਣਾ ਹੀ ਸਭ ਤੋਂ ਵਧੀਆ ਤਰੀਕਾ ਹੈ। ਇਸ ਤੋਂ ਇਲਾਵਾ ਬਹੁਤ ਘੱਟ ਪ੍ਰੋਸੈਸਿੰਗ ਨਾਲ ਇਨਾਂ ਵਿੱਚ ਮੌਜੂਦ ਪੌਸ਼ਟਿਕ ਅਤੇ ਫਾਈਟੋਕੈਮੀਕਲ ਤੱਤਾਂ ਨੂੰ ਬਹੁਤ ਹੱਦ ਤੱਕ ਬਚਾਇਆ ਜਾ ਸਕਦਾ ਹੈ। ਜਲਦੀ ਖਰਾਬ ਹੋਣ ਵਾਲੇ ਫ਼ਲ ਅਤੇ ਸਬਜ਼ੀਆਂ ਦੀ ਪ੍ਰੋਸੈਸਿੰਗ ਕਰਨੀ ਚਾਹੀਦੀ ਹੈ।
 4. ਸਬਜ਼ੀਆਂ ਨੂੰ ਸਲਾਦ ਦੇ ਤੌਰ ਤੇ ਖਾਣਾ ਹੀ ਸਭ ਤੋਂ ਵਧੀਆ ਤਰੀਕਾ ਹੈ। ਬਹੁਤ ਜ਼ਿਆਦਾ ਤਾਪਮਾਨ ਅਤੇ ਜ਼ਿਆਦਾ ਲੰਬੇ ਸਮੇਂ ਤੱਕ ਸਬਜ਼ੀਆਂ ਨੂੰ ਪਕਾਉਣ ਨਾਲ ਉਨਾਂ ਦੀ ਪੌਸ਼ਟਿਕਤਾ ਉਪਰ ਬਹੁਤ ਬੁਰਾ ਪ੍ਰਭਾਵ ਪੈਂਦਾ ਹੈ।
 1. ਫ਼ਲਾਂ ਅਤੇ ਸਬਜ਼ੀਆਂ ਨੂੰ ਵੱਡੇ-ਵੱਡੇ ਟੁਕੜਿਆਂ ਵਿੱਚ ਹੀ ਕੱਟਣਾ ਚਾਹੀਦਾ ਹੈ ਕਿਉਂਕਿ ਛੋਟੇ ਟੁਕੜਿਆਂ ਵਿੱਚ ਕੱਟਣ ਨਾਲ ਵਿਟਾਮਿਨ ਸੀ ਨਸ਼ਟ ਹੋ ਜਾਂਦਾ ਹੈ।
 2. ਸਬਜ਼ੀਆਂ ਦੀ ਪੌਸ਼ਟਿਕਤਾ, ਸਵਾਦ ਅਤੇ ਦਿੱਖ ਨੂੰ ਕਾਇਮ ਰੱਖਣ ਲਈ ਇਨਾਂ ਨੂੰ ਢੱਕ ਕੇ ਪਕਾਉ ਅਤੇ ਪਕਾਉਣ ਸਮੇਂ ਲੋੜ ਤੋਂ ਜ਼ਿਆਦਾ ਪਾਣੀ ਨਾ ਵਰਤੋ।

ਪਰਿਵਾਰ ਦੀ ਸਿਹਤ ਨੂੰ ਬਰਕਰਾਰ ਰੱਖਣ ਲਈ ਘਰੇਲੂ ਬਗੀਚੀ ਲਾਉਣੀ ਚਾਹੀਦੀ ਹੈ ਤਾਂ ਜੋ ਪਰਿਵਾਰ ਦੇ ਸਾਰੇ ਮੈਂਬਰਾਂ ਨੂੰ ਤਾਜ਼ੇ, ਕੀਟ ਨਾਸ਼ਕ ਰਹਿਤ ਅਤੇ ਪੌਸ਼ਟਿਕ ਫ਼ਲ ਅਤੇ ਸਬਜ਼ੀਆਂ ਪ੍ਰਾਪਤ ਹੋ ਸਕਣ ਤਾਂ ਜੋ ਉਹ ਬਿਮਾਰੀ ਰਹਿਤ ਸਿਹਤਮੰਦ ਜੀਵਨ ਦਾ ਅਨੰਦ ਮਾਣ ਸਕਣ।

ਕਿਰਨਦੀਪ ਕੌਰ: 98158-04868

ਇਹ ਵੀ ਪੜ੍ਹੋ :- ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ

Summary in English: The importance of fruits and vegetables for a healthy life

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters

Latest feeds

More News