1. Home
  2. ਖੇਤੀ ਬਾੜੀ

ਝੋਨੇ ਦੀਆਂ ਇਨ੍ਹਾਂ Advanced Varieties ਤੋਂ ਕਿਸਾਨਾਂ ਨੂੰ ਦੁੱਗਣਾ ਲਾਭ

ਜੇਕਰ ਤੁਸੀਂ ਵੀ ਝੋਨੇ ਦੀ ਫ਼ਸਲ ਤੋਂ ਚੰਗਾ ਉਤਪਾਦਨ ਚਾਹੁੰਦੇ ਹੋ ਤਾਂ ਇਸ ਦੇ ਲਈ ਤੁਸੀਂ ਆਪਣੇ ਖੇਤ ਵਿੱਚ ਇਹ 5 ਵਧੀਆ ਕਿਸਮਾਂ ਲਗਾ ਸਕਦੇ ਹੋ, ਜੋ ਕਿਸਾਨਾਂ ਨੂੰ ਥੋੜ੍ਹੇ ਸਮੇਂ ਵਿੱਚ ਹੀ ਚੰਗਾ ਮੁਨਾਫ਼ਾ ਦੇ ਸਕਦੀਆਂ ਹਨ।

Gurpreet Kaur Virk
Gurpreet Kaur Virk
ਝੋਨੇ ਦੀਆਂ ਉੱਨਤ ਕਿਸਮਾਂ ਤੋਂ ਕਿਸਾਨਾਂ ਨੂੰ ਦੁੱਗਣਾ ਲਾਭ

ਝੋਨੇ ਦੀਆਂ ਉੱਨਤ ਕਿਸਮਾਂ ਤੋਂ ਕਿਸਾਨਾਂ ਨੂੰ ਦੁੱਗਣਾ ਲਾਭ

Advanced Varieties: ਸਾਉਣੀ ਦੇ ਮੌਸਮ ਵਿੱਚ ਦੇਸ਼ ਦੇ ਕਿਸਾਨ ਭਰਾਵਾਂ ਲਈ ਝੋਨੇ ਦੀ ਫ਼ਸਲ ਸਭ ਤੋਂ ਵੱਧ ਫਲਦਾਇਕ ਮੰਨੀ ਜਾਂਦੀ ਹੈ। ਜੇਕਰ ਦੇਖਿਆ ਜਾਵੇ ਤਾਂ ਇਸ ਸਮੇਂ ਭਾਰਤ ਦੇ ਕਈ ਹਿੱਸਿਆਂ 'ਚ ਬਾਰਿਸ਼ ਹੋ ਰਹੀ ਹੈ, ਜਿਸ ਕਾਰਨ ਕਿਸਾਨ ਸਾਥੀਆਂ ਨੇ ਆਪਣੇ ਖੇਤਾਂ 'ਚ ਲੁਆਈ ਦਾ ਕੰਮ ਤੇਜ਼ੀ ਨਾਲ ਸ਼ੁਰੂ ਕਰ ਦਿੱਤਾ ਹੈ।

ਅਜਿਹੀ ਸਥਿਤੀ ਵਿੱਚ ਕਿਸਾਨਾਂ ਨੂੰ ਆਪਣੇ ਖੇਤਾਂ ਵਿੱਚ ਝੋਨੇ ਦੀ ਫ਼ਸਲ ਤੋਂ ਚੰਗਾ ਉਤਪਾਦਨ ਲੈਣ ਲਈ ਝੋਨੇ ਦੀਆਂ ਉੱਨਤ ਕਿਸਮਾਂ ਨੂੰ ਅਪਣਾਉਣਾ ਚਾਹੀਦਾ ਹੈ। ਸਾਡੇ ਦੇਸ਼ ਵਿੱਚ ਕੁਝ ਕਿਸਾਨ ਅਜਿਹੇ ਹਨ ਜੋ ਝੋਨੇ ਦੀਆਂ ਚੰਗੀਆਂ ਕਿਸਮਾਂ ਬਾਰੇ ਨਹੀਂ ਜਾਣਦੇ ਹਨ, ਜਿਸ ਕਾਰਨ ਉਨ੍ਹਾਂ ਨੂੰ ਨਾ ਤਾਂ ਉਨ੍ਹਾਂ ਦੀ ਫਸਲ ਦਾ ਚੰਗਾ ਉਤਪਾਦਨ ਮਿਲਦਾ ਹੈ ਅਤੇ ਨਾ ਹੀ ਉਨ੍ਹਾਂ ਨੂੰ ਜ਼ਿਆਦਾ ਮੁਨਾਫਾ ਮਿਲਦਾ ਹੈ। ਇਸ ਸਬੰਧ ਵਿੱਚ ਅੱਜ ਅਸੀਂ ਝੋਨੇ ਦੀਆਂ 5 ਉੱਨਤ ਕਿਸਮਾਂ (Top 5 Paddy Variety) ਬਾਰੇ ਜਾਣਕਾਰੀ ਲੈ ਕੇ ਆਏ ਹਾਂ, ਜੋ ਕਿ ਹੇਠ ਲਿਖੇ ਅਨੁਸਾਰ ਹਨ।

ਇਹ ਵੀ ਪੜ੍ਹੋ : ਕਿਸਾਨ ਵੀਰੋ ਝੋਨੇ ਦੀ ਕਾਸ਼ਤ ਦੌਰਾਨ ਪਾਣੀ ਦੀ ਸੁਚੱਜੀ ਵਰਤੋਂ ਲਈ ਅਪਣਾਓ ਇਹ 5 ਤਰੀਕੇ

ਪੂਸਾ 834 ਬਾਸਮਤੀ ਝੋਨੇ ਦੀ ਕਿਸਮ (Pusa 834 Basmati Paddy)

ਇਹ ਕਿਸਮ ਭਾਰਤੀ ਖੇਤੀ ਖੋਜ ਸੰਸਥਾਨ (IARI) ਦੁਆਰਾ ਵਿਕਸਤ ਕੀਤੀ ਗਈ ਹੈ, ਜੋ ਕਿ ਇੱਕ ਅਰਧ ਬੌਣੀ ਕਿਸਮ ਹੈ। ਇਹ ਪੱਕ ਕੇ ਲਗਭਗ 125-130 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ। ਇਸ ਤੋਂ ਇਲਾਵਾ ਇਹ ਕਿਸਮ ਬੈਕਟੀਰੀਆ ਦੇ ਪੱਤਿਆਂ ਦੇ ਝੁਲਸ ਰੋਗ ਪ੍ਰਤੀ ਰੋਧਕ ਮੰਨੀ ਜਾਂਦੀ ਹੈ।

ਪੰਤ ਪੈਡੀ-12 ਕਿਸਮ (Pant Paddy-12 Variety)

ਝੋਨੇ ਦੀ ਇਹ ਕਿਸਮ ਭਾਰਤੀ ਖੇਤੀ ਖੋਜ ਪ੍ਰੀਸ਼ਦ (ICAR) ਨੇ ਜੀ.ਬੀ. ਪੰਤ ਯੂਨੀਵਰਸਿਟੀ ਆਫ ਐਗਰੀਕਲਚਰ ਐਂਡ ਟੈਕਨਾਲੋਜੀ ਦੁਆਰਾ ਤਿਆਰ ਕੀਤੀ ਹੈ। ਇਹ 110-115 ਦਿਨਾਂ ਵਿੱਚ ਪੱਕ ਵੀ ਜਾਂਦੀ ਹੈ ਅਤੇ ਪੰਤ ਪੈਡੀ-12 ਕਿਸਮ ਵੀ ਇੱਕ ਅਰਧ-ਬੌਣੀ ਕਿਸਮ ਹੈ। ਇਸ ਨਾਲ ਕਿਸਾਨ ਪ੍ਰਤੀ ਹੈਕਟੇਅਰ 7-8 ਟਨ ਅਨਾਜ ਪੈਦਾ ਕਰ ਸਕਦੇ ਹਨ।

ਇਹ ਵੀ ਪੜ੍ਹੋ : ਪੰਜਾਬ ਦੇ ਕਿਸਾਨਾਂ ਨੂੰ ਅਪੀਲ, ਝੋਨੇ ਦੀਆਂ ਇਹ ਨੋਟੀਫਾਈਡ ਹਾਈਬ੍ਰਿਡ ਕਿਸਮਾਂ ਹੀ ਵਰਤੋਂ

ਪੀਐਚਬੀ 71 (PHB 71)

ਫਿਲੀਪੀਨਜ਼ ਵਿੱਚ ਇੰਟਰਨੈਸ਼ਨਲ ਰਾਈਸ ਰਿਸਰਚ ਇੰਸਟੀਚਿਊਟ (IRRI) ਦੁਆਰਾ ਵਿਕਸਤ ਕੀਤੀ ਗਈ, ਇਹ ਕਿਸਮ ਪੱਕਣ ਵਿੱਚ 105-110 ਦਿਨ ਲੈਂਦੀ ਹੈ। ਜੇਕਰ ਦੇਖਿਆ ਜਾਵੇ ਤਾਂ ਕਿਸਾਨ ਇਸ ਕਿਸਮ ਤੋਂ ਪ੍ਰਤੀ ਹੈਕਟੇਅਰ 6-7 ਟਨ ਝੋਨਾ ਲੈ ਸਕਦਾ ਹੈ। ਦੱਸ ਦੇਈਏ ਕਿ ਇਸ ਵਿੱਚ ਬਲਾਸਟ ਰੋਗ ਪ੍ਰਤੀਰੋਧਕ ਸਮਰੱਥਾ ਹੈ।

ਸਕੁਆਸਟ-ਕੇ (SKUAST-K)

ਝੋਨੇ ਦੀ ਇਹ ਉੱਨਤ ਕਿਸਮ ਭਾਰਤ ਵਿੱਚ ਸ਼ੇਰ-ਏ-ਕਸ਼ਮੀਰ ਯੂਨੀਵਰਸਿਟੀ ਆਫ਼ ਐਗਰੀਕਲਚਰਲ ਸਾਇੰਸਜ਼ ਐਂਡ ਟੈਕਨਾਲੋਜੀ (SKUAST) ਦੁਆਰਾ ਤਿਆਰ ਕੀਤੀ ਗਈ ਹੈ, ਜਿਸ ਨੂੰ ਪੱਕਣ ਵਿੱਚ ਲਗਭਗ 135-140 ਦਿਨ ਲੱਗਦੇ ਹਨ। PHB 71 ਵਾਂਗ, ਇਹ ਕਿਸਮ ਵੀ ਇੱਕ ਹੈਕਟੇਅਰ ਤੋਂ 6-7 ਟਨ ਝੋਨੇ ਦਾ ਝਾੜ ਦਿੰਦੀ ਹੈ।

ਪੂਸਾ-1401 ਬਾਸਮਤੀ ਝੋਨਾ (Pusa-1401 Basmati Paddy Variety)

ਇਸ ਕਿਸਮ ਨੂੰ ਭਾਰਤੀ ਖੇਤੀ ਖੋਜ ਪ੍ਰੀਸ਼ਦ (IARI) ਨੇ ਭਾਰਤੀ ਖੇਤੀ ਖੋਜ ਸੰਸਥਾਨ (ICAR) ਦੇ ਸਹਿਯੋਗ ਨਾਲ ਤਿਆਰ ਕੀਤਾ ਹੈ। ਜੇਕਰ ਦੇਖਿਆ ਜਾਵੇ ਤਾਂ ਇਸ ਨੂੰ ਪੱਕਣ ਲਈ 135-140 ਦਿਨ ਲੱਗਦੇ ਹਨ। ਪਰ ਇਹ ਇੱਕ ਹੈਕਟੇਅਰ ਤੋਂ ਕਿਸਾਨਾਂ ਨੂੰ 4-5 ਟਨ ਫਸਲ ਦਿੰਦੀ ਹੈ। ਝੋਨੇ ਦੀ ਇਹ ਕਿਸਮ ਬੈਕਟੀਰੀਆ ਵਾਲੇ ਪੱਤਿਆਂ ਦੇ ਝੁਲਸ, ਬਲਾਸਟ ਰੋਗ ਅਤੇ ਖਾਰੇਪਣ ਪ੍ਰਤੀ ਰੋਧਕ ਹੈ।

Summary in English: The yield will increase with advanced varieties of paddy

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters