Shimla Mirch Ki Kheti: ਭਾਰਤ ਵਿੱਚ, ਸ਼ਿਮਲਾ ਮਿਰਚ ਦੀ ਕਾਸ਼ਤ ਜ਼ਿਆਦਾਤਰ ਉੱਤਰੀ ਸੂਬਿਆਂ ਜਿਵੇਂ ਕਿ ਹਿਮਾਚਲ ਪ੍ਰਦੇਸ਼, ਹਰਿਆਣਾ, ਪੰਜਾਬ, ਝਾਰਖੰਡ, ਉੱਤਰ ਪ੍ਰਦੇਸ਼, ਅਤੇ ਕਰਨਾਟਕ ਦੇ ਆਸ ਪਾਸ ਦੇ ਸੂਬਿਆਂ ਵਿੱਚ ਕੀਤੀ ਜਾਂਦੀ ਹੈ।
ਸ਼ਿਮਲਾ ਮਿਰਚ ਦੀ ਖੇਤੀ ਕਿਸਾਨਾਂ ਲਈ ਆਮਦਨ ਦਾ ਇੱਕ ਚੰਗਾ ਸਰੋਤ ਬਣ ਸਕਦੀ ਹੈ ਕਿਉਂਕਿ ਇਹ ਲਗਭਗ 2 ਤੋਂ 3 ਮਹੀਨਿਆਂ ਵਿੱਚ ਤਿਆਰ ਹੋ ਜਾਂਦੀ ਹੈ, ਇਸ ਲਈ ਅੱਜ ਅਸੀਂ ਤੁਹਾਨੂੰ ਸ਼ਿਮਲਾ ਮਿਰਚ ਦੀਆਂ ਸੁਧਰੀਆਂ ਕਿਸਮਾਂ ਬਾਰੇ ਦੱਸਾਂਗੇ, ਜਿਸ ਦੀ ਕਾਸ਼ਤ ਕਰਕੇ ਸਾਡੇ ਕਿਸਾਨ ਭਰਾ ਚੰਗਾ ਮੁਨਾਫ਼ਾ ਕਮਾ ਸਕਦੇ ਹਨ।
ਜੇਕਰ ਅਸੀਂ ਸਬਜ਼ੀਆਂ ਦੀ ਗੱਲ ਕਰੀਏ ਤਾਂ ਸ਼ਿਮਲਾ ਮਿਰਚ ਦੀ ਖੇਤੀ ਬਹੁਤ ਮਹੱਤਵਪੂਰਨ ਸਥਾਨ ਰੱਖਦੀ ਹੈ। ਇਸ ਨੂੰ ਵੱਖ-ਵੱਖ ਨਾਵਾਂ ਨਾਲ ਜਾਣਿਆ ਜਾਂਦਾ ਹੈ ਜਿਵੇਂ ਕਿ ਗ੍ਰੀਨ ਪੇਪਰ, ਸਵੀਟ ਪੇਪਰ, ਬੈੱਲ ਪੇਪਰ ਆਦਿ। ਜੇ ਅਸੀਂ ਇਸ ਦੇ ਆਕਾਰ ਅਤੇ ਸੁਆਦ ਬਾਰੇ ਗੱਲ ਕਰੀਏ, ਤਾਂ ਇਹ ਤਿੱਖਾ ਅਤੇ ਆਕਾਰ ਵਿਚ ਵੱਖਰਾ ਹੁੰਦਾ ਹੈ। ਇਸ ਵਿਚ ਮੁੱਖ ਤੌਰ 'ਤੇ ਵਿਟਾਮਿਨ ਏ ਅਤੇ ਸੀ ਦੀ ਜ਼ਿਆਦਾ ਮਾਤਰਾ ਹੁੰਦੀ ਹੈ। ਇਸ ਲਈ ਇਸ ਦੀ ਵਰਤੋਂ ਸਬਜ਼ੀ ਦੇ ਤੌਰ 'ਤੇ ਕੀਤੀ ਜਾਂਦੀ ਹੈ। ਜੇਕਰ ਕੋਈ ਵੀ ਕਿਸਾਨ ਉੱਨਤ ਅਤੇ ਵਿਗਿਆਨਕ ਢੰਗ ਨਾਲ ਖੇਤੀ ਕਰਦਾ ਹੈ ਤਾਂ ਉਹ ਵੱਧ ਉਤਪਾਦਨ ਅਤੇ ਆਮਦਨ ਲੈ ਸਕਦਾ ਹੈ। ਤਾਂ ਆਓ ਜਾਣਦੇ ਹਾਂ ਇਸ ਦੀਆਂ ਉੱਨਤ ਕਿਸਮਾਂ ਅਤੇ ਉੱਨਤ ਖੇਤੀ ਦੀ ਕਾਸ਼ਤ ਬਾਰੇ ਵਿਸਥਾਰ ਨਾਲ...
ਭਾਰਤ ਵਿੱਚ ਸ਼ਿਮਲਾ ਮਿਰਚ ਦੀਆਂ ਸੁਧਰੀਆਂ ਕਿਸਮਾਂ
ਪੀਐੱਸਐੱਮ-1 ਕਿਸਮ ਦੇ ਪੌਦੇ ਉਚੇ, ਵੱਧ ਫੈਲਾਅ ਅਤੇ ਵਧ ਝਾੜ ਵਾਲੇ ਹੁੰਦੇ ਹਨ। ਇਸ ਦੇ ਫ਼ਲ ਇਕਸਾਰ, ਗੂੜ੍ਹੇ ਹਰੇ, ਮੋਟੀ ਛਿਲੜ ਵਾਲੇ, ਘੱਟ ਕੁੜਤਣ ਅਤੇ ਬਲਾਕੀ ਹੁੰਦੇ ਹਨ। ਇਸ ਕਿਸਮ ਦੇ ਫਲਾਂ ਦਾ ਔਸਤਨ ਭਾਰ 82 ਗ੍ਰਾਮ (ਪੋਲੀਹਾਊਸ ਖੇਤੀ ਵਿਚ) ਅਤੇ 75 ਗ੍ਰਾਮ (ਸੁਰੰਗਾਂ ਵਾਲੀ ਖੇਤੀ ਵਿਚ) ਹੁੰਦਾ ਹੈ। ਇਸ ਕਿਸਮ ਦੇ ਫਲ 109 ਦਿਨਾਂ (ਪੋਲੀਹਾਊਸ ਖੇਤੀ ਵਿਚ) ਅਤੇ 120 ਦਿਨਾਂ (ਸੁਰੰਗਾਂ ਵਾਲੀ ਖੇਤੀ ਵਿਚ) ਵਿਚ ਪਹਿਲੀ ਤੁੜਾਈ ਲਈ ਤਿਆਰ ਹੋ ਜਾਂਦੇ ਹਨ। ਇਹ ਕਿਸਮ ਵਧ ਤਾਪਮਾਨ ਨੂੰ ਸਹਿ ਸਕਦੀ ਹੈ ਅਤੇ ਆਮ ਹਾਲਾਤਾਂ ਵਿੱਚ ਇਸ ਨੂੰ 4 ਦਿਨਾਂ ਲਈ ਰੱਖ ਸਕਦੇ ਹਾਂ। ਪੋਲੀਹਾਊਸ ਖੇਤੀ ਵਿੱਚ ਇਸ ਕਿਸਮ ਦਾ ਔਸਤਨ ਝਾੜ 246 ਕੁਇੰਟਲ ਅਤੇ ਸੁਰੰਗਾਂ ਵਾਲੀ ਖੇਤੀ ਵਿੱਚ 82 ਕੁਇੰਟਲ ਪ੍ਰਤੀ ਏਕੜ ਹੈ।
ਇੰਦਰਾ ਸ਼ਿਮਲਾ ਮਿਰਚ ਇੱਕ ਮੱਧਮ ਲੰਬਾ, ਤੇਜ਼ੀ ਨਾਲ ਵਧਣ ਵਾਲੇ ਝਾੜੀਦਾਰ ਪੌਦਿਆਂ ਵਿੱਚੋਂ ਇੱਕ ਹੈ, ਇਸਦੇ ਗੂੜ੍ਹੇ ਹਰੇ ਅਤੇ ਸੰਘਣੇ ਪੱਤੇ ਫਲਾਂ ਨੂੰ ਆਸਰਾ ਦਿੰਦੇ ਹਨ। ਸ਼ਿਮਲਾ ਮਿਰਚ ਗੂੜ੍ਹੇ ਹਰੇ, ਮੋਟੀ ਕੰਧ ਵਾਲੇ ਅਤੇ ਚਮਕਦਾਰ ਹੁੰਦੇ ਹਨ। ਸਾਉਣੀ ਦੇ ਸੀਜ਼ਨ ਵਿੱਚ ਇੰਦਰਾ ਸ਼ਿਮਲਾ ਮਿਰਚ ਦਾ ਚੰਗਾ ਝਾੜ ਮੁੱਖ ਤੌਰ 'ਤੇ ਮਹਾਰਾਸ਼ਟਰ, ਆਂਧਰਾ ਪ੍ਰਦੇਸ਼, ਕਰਨਾਟਕ, ਗੁਜਰਾਤ, ਰਾਜਸਥਾਨ, ਤਾਮਿਲਨਾਡੂ, ਮੱਧ ਪ੍ਰਦੇਸ਼, ਕਲਕੱਤਾ, ਉੱਤਰ ਪ੍ਰਦੇਸ਼, ਬਿਹਾਰ, ਝਾਰਖੰਡ, ਪੱਛਮੀ ਬੰਗਾਲ, ਹਰਿਆਣਾ, ਉੱਤਰਾਖੰਡ, ਉੜੀਸਾ, ਪੰਜਾਬ ਵਿੱਚ ਹੁੰਦਾ ਹੈ। ਸ਼ਿਮਲਾ ਮਿਰਚ ਬਿਜਾਈ ਤੋਂ 70-80 ਦਿਨਾਂ ਬਾਅਦ ਵਾਢੀ ਲਈ ਤਿਆਰ ਹੋ ਜਾਂਦੀ ਹੈ।
ਇਹ ਵੀ ਪੜ੍ਹੋ : Profitable Crop: ਕਿਸਾਨਾਂ ਨੂੰ ਹਿੰਗ ਦੀ ਖੇਤੀ ਤੋਂ ਵਧੀਆ ਕਮਾਈ, ਇੱਥੇ ਜਾਣੋ Hing Cultivation ਨਾਲ ਜੁੜੀ ਪੂਰੀ ਜਾਣਕਾਰੀ, ਖ਼ਰਚ ਅਤੇ ਮੁਨਾਫ਼ੇ ਬਾਰੇ ਜਾਣ ਕੇ ਹੋ ਜਾਓਗੇ ਹੈਰਾਨ
ਭਾਰਤ ਸ਼ਿਮਲਾ ਮਿਰਚ ਇੱਕ ਤੇਜ਼ੀ ਨਾਲ ਵਧਣ ਵਾਲਾ ਪੌਦਾ ਹੈ, ਜਿਸਦਾ ਰੰਗ ਗੂੜਾ ਹਰਾ ਹੁੰਦਾ ਹੈ। ਭਾਰਤ ਵਿੱਚ ਸ਼ਿਮਲਾ ਮਿਰਚ ਉਗਾਉਣ ਲਈ, ਸੁੱਕੀ ਲਾਲ ਦੋਮਟ ਮਿੱਟੀ ਦੀ ਲੋੜ ਹੁੰਦੀ ਹੈ, ਅਤੇ ਜੂਨ ਤੋਂ ਦਸੰਬਰ ਤੱਕ ਮੌਸਮ ਇਸ ਦੀ ਕਾਸ਼ਤ ਲਈ ਅਨੁਕੂਲ ਮੰਨਿਆ ਜਾਂਦਾ ਹੈ। ਇਸ ਫ਼ਸਲ ਦੀ ਕਟਾਈ ਬਿਜਾਈ ਤੋਂ ਲਗਭਗ 90 ਤੋਂ 100 ਦਿਨਾਂ ਬਾਅਦ ਸ਼ੁਰੂ ਕੀਤੀ ਜਾ ਸਕਦੀ ਹੈ।
ਕੈਲੀਫੋਰਨੀਆ ਵੰਡਰ ਸ਼ਿਮਲਾ ਮਿਰਚ ਨੂੰ ਭਾਰਤ ਵਿੱਚ ਸੁਧਰੀਆਂ ਕਿਸਮਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਇਸ ਦਾ ਪੌਦਾ ਦਰਮਿਆਨਾ ਕੱਦ ਦਾ ਹੁੰਦਾ ਹੈ ਅਤੇ ਫਲਾਂ ਦਾ ਰੰਗ ਹਰਾ ਹੁੰਦਾ ਹੈ। ਇਸ ਦੀ ਕਟਾਈ ਬੀਜਣ ਤੋਂ ਲਗਭਗ 75 ਦਿਨਾਂ ਬਾਅਦ ਕੀਤੀ ਜਾ ਸਕਦੀ ਹੈ। ਇਸ ਤੋਂ ਪ੍ਰਤੀ ਏਕੜ 72 ਤੋਂ 80 ਕੁਇੰਟਲ ਸ਼ਿਮਲਾ ਮਿਰਚਾਂ ਦੀ ਪੈਦਾਵਾਰ ਕੀਤੀ ਜਾ ਸਕਦੀ ਹੈ।
ਯੈਲੋ ਵੰਡਰ ਸ਼ਿਮਲਾ ਮਿਰਚ ਦੇ ਪੌਦੇ ਦਰਮਿਆਨੇ ਆਕਾਰ ਦੇ ਹੁੰਦੇ ਹਨ ਅਤੇ ਇਸ ਦੇ ਪੱਤੇ ਚੌੜੇ ਹੁੰਦੇ ਹਨ। ਇਹ ਸ਼ਿਮਲਾ ਮਿਰਚ ਦੀ ਫ਼ਸਲ 70 ਦਿਨਾਂ ਦੀ ਲੁਆਈ ਤੋਂ ਬਾਅਦ ਤਿਆਰ ਹੋ ਜਾਂਦੀ ਹੈ। ਜੇਕਰ ਪ੍ਰਤੀ ਏਕੜ ਜ਼ਮੀਨ ਵਿੱਚ ਇਸ ਦੀ ਕਾਸ਼ਤ ਕੀਤੀ ਜਾਵੇ ਤਾਂ ਲਗਭਗ 48 ਤੋਂ 56 ਕੁਇੰਟਲ ਸ਼ਿਮਲਾ ਮਿਰਚ ਦਾ ਉਤਪਾਦਨ ਸੰਭਵ ਹੈ।
ਪੂਸਾ ਦੀਪਤੀ ਸ਼ਿਮਲਾ ਮਿਰਚ ਨੂੰ ਹਾਈਬ੍ਰਿਡ ਕਿਸਮਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਇਸ ਦਾ ਪੌਦਾ ਦਰਮਿਆਨਾ ਆਕਾਰ ਦਾ ਅਤੇ ਦਿੱਖ ਵਿੱਚ ਝਾੜੀ ਵਾਲਾ ਹੁੰਦਾ ਹੈ। ਸ਼ਿਮਲਾ ਮਿਰਚ ਦੀ ਇਸ ਕਿਸਮ ਦੇ ਫਲਾਂ ਦਾ ਰੰਗ ਹਲਕਾ ਹਰਾ ਹੁੰਦਾ ਹੈ ਜੋ ਪੱਕਣ ਤੋਂ ਬਾਅਦ ਗੂੜ੍ਹੇ ਲਾਲ ਵਿੱਚ ਬਦਲ ਜਾਂਦਾ ਹੈ। ਇਹ ਬਿਜਾਈ ਤੋਂ 70-75 ਦਿਨਾਂ ਬਾਅਦ ਹੀ ਵਾਢੀ ਲਈ ਤਿਆਰ ਹੋ ਜਾਂਦਾ ਹੈ।
ਇਹ ਵੀ ਪੜ੍ਹੋ : Bitter Gourd: ਕਰੇਲੇ ਨੇ ਬਦਲੀ ਕਈ ਕਿਸਾਨਾਂ ਦੀ ਜ਼ਿੰਦਗੀ, ਇੱਥੇ ਜਾਣੋ ਕਰੇਲੇ ਦੀ ਕਾਸ਼ਤ ਨਾਲ ਜੁੜੀਆਂ ਸਾਰੀਆਂ ਜ਼ਰੂਰੀ ਗੱਲਾਂ
ਮੌਸਮ ਅਤੇ ਜ਼ਮੀਨ
ਸ਼ਿਮਲਾ ਮਿਰਚ ਦੇ ਚੰਗੀ ਮਿਆਰ ਦੇ ਫ਼ਲ ਪੈਦਾ ਕਰਨ ਲਈ 16-18 ਡਿਗਰੀ ਸੈਂਟੀਗ੍ਰੇਡ ਤਾਪਮਾਨ ਚਾਹੀਦਾ ਹੈ। ਜਦੋਂ ਤਾਪਮਾਨ 16 ਡਿਗਰੀ ਸੈਂਟੀਗ੍ਰੇਡ ਤੋਂ ਲੰਮੇ ਸਮੇਂ ਲਈ ਘੱਟ ਜਾਂਦਾ ਹੈ ਤਾਂ ਪੌਦੇ ਦਾ ਵਾਧਾ ਅਤੇ ਝਾੜ ਘੱਟ ਜਾਂਦਾ ਹੈ। ਇਹ ਦਿਨ ਦਾ ਤਾਪਮਾਨ 30 ਡਿਗਰੀ ਸੈਂਟੀਗ੍ਰੇਡ ਤੋਂ ਉੱਪਰ ਅਤੇ ਰਾਤ ਦਾ ਤਾਪਮਾਨ 21-24 ਡਿਗਰੀ ਸੈਂਟੀਗ੍ਰੇਡ ਸਹਾਰ ਸਕਦੀ ਹੈ। ਜ਼ਿਆਦਾ ਤਾਪਮਾਨ ਅਤੇ ਖੁਸ਼ਕ ਹਵਾਵਾਂ ਹਾਨੀਕਾਰਕ ਹੁੰਦੀਆਂ ਹਨ। ਇਸ ਨਾਲ ਫੁੱਲ ਅਤੇ ਫ਼ਲ ਘੱਟ ਲੱਗਦੇ ਹਨ। ਸ਼ਿਮਲਾ ਮਿਰਚ ਵਿੱਚ ਰੌਸ਼ਨੀ ਅਤੇ ਨਮੀ ਨੂੰ ਸਹਿਣ ਕਰਨ ਦੀ ਸਮਰਥਾ ਹੈ। ਇਸ ਲਈ ਮੈਰਾ ਜਾਂ ਰੇਤਲੀ ਮੈਰਾ ਜ਼ਮੀਨ ਜਿਸ ਵਿੱਚ ਪਾਣੀ ਦਾ ਨਿਕਾਸ ਚੰਗਾ ਹੋਵੇ, ਵਧੀਆ ਹੁੰਦੀ ਹੈ। ਜ਼ਮੀਨ ਦੀ ਪੀ.ਐਚ. 5.5-6.8 ਹੋਣੀ ਚਾਹੀਦੀ ਹੈ ।
ਕਾਸ਼ਤ ਦੇ ਢੰਗ
ਬਿਜਾਈ ਦਾ ਸਮਾਂ: ਇਸ ਦੀ ਪਨੀਰੀ ਅਕਤੂਬਰ ਦੇ ਅਖੀਰ ਵਿੱਚ ਬੀਜੋ। ਦਸੰਬਰ-ਜਨਵਰੀ ਵਿੱਚ ਪੌਦ ਨੂੰ ਪਲਾਸਟਿਕ ਦੀਆਂ ਚਾਦਰਾਂ ਜਾਂ ਸਰਕੰਡੇ ਨਾਲ ਨਰਸਰੀ ਢੱਕ ਕੇ ਕੋਰੇ ਤੋਂ ਬਚਾਇਆ ਜਾ ਸਕਦਾ ਹੈ। ਫ਼ਰਵਰੀ ਦੇ ਅੱਧ ਵਿੱਚ ਪਨੀਰੀ ਪੁੱਟ ਕੇ ਖੇਤਾਂ ਵਿੱਚ ਲਾ ਦਿਓ। ਅਗੇਤੀ ਫ਼ਸਲ ਲੈਣ ਲਈ ਅੱਧ ਅਕਤੂਬਰ ਵਿੱਚ ਪਨੀਰੀ ਬੀਜ ਕੇ ਨਵੰਬਰ ਦੇ ਅੰਤ ਵਿੱਚ ਖੇਤਾਂ ਵਿੱਚ ਲਗਾਈ ਜਾ ਸਕਦੀ ਹੈ। ਪਰ ਇਸ ਨੂੰ ਕੋਰੇ ਤੋਂ ਬਚਾਉਣ ਲਈ ਛੌਰਾ ਜ਼ਰੂਰ ਕਰੋ।
ਬੀਜ ਦੀ ਮਾਤਰਾ ਅਤੇ ਫ਼ਾਸਲਾ: ਇਕ ਏਕੜ ਦੀ ਬੀਜਾਈ ਲਈ 200 ਗ੍ਰਾਮ ਬੀਜ ਦੀ ਵਰਤੋਂ ਕਰੋ। ਕਤਾਰਾਂ ਦਾ ਫ਼ਾਸਲਾ 67.5 ਸੈਂਟੀਮੀਟਰ ਅਤੇ ਬੂਟਿਆਂ ਵਿਚਕਾਰ ਇਹ ਫ਼ਾਸਲਾ 30 ਸੈਂਟੀਮੀਟਰ ਰੱਖੋ।
ਸਿੰਚਾਈ: ਪਹਿਲਾ ਪਾਣੀ ਪਨੀਰੀ ਖੇਤ ਵਿਚ ਲਾਉਣ ਤੋਂ ਤੁਰੰਤ ਪਿਛੋਂ ਲਾਉ। ਇਸ ਪਿਛੋਂ ਪਾਣੀ ਗਰਮੀਆਂ ਵਿਚ 4-5 ਦਿਨ ਅਤੇ ਠੰਢੇ ਮੌਸਮ ਵਿਚ 7-8 ਦਿਨਾਂ ਦੇ ਫ਼ਰਕ ਨਾਲ ਦਿੰਦੇ ਰਹੋ।
ਤੁੜਾਈ, ਸਾਂਭ-ਸੰਭਾਲ ਅਤੇ ਮੰਡੀਕਰਨ
ਫ਼ਸਲ ਖੇਤ ਵਿਚ ਪਨੀਰੀ ਪੁੱਟ ਕੇ ਲਾਉਣ ਤੋਂ ਤਿੰਨ ਮਹੀਨੇ ਬਾਅਦ ਤੁੜਾਈ ਲਈ ਤਿਆਰ ਹੋ ਜਾਂਦੀ ਹੈ। ਪੂਰਾ ਵਧਿਆ ਫ਼ਲ ਤੋੜੋ ਜੋ ਨਰਮ ਅਤੇ ਚਮਕਦਾਰ ਹੋਵੇ। ਸ਼ਿਮਲਾ ਮਿਰਚ ਨੂੰ ਗੱਤੇ ਦੀਆਂ ਟਰੇਆਂ ਵਿੱਚ ਰੱਖਣ ਉਪਰੰਤ ਸ਼ਰਿੰਕ ਜਾਂ ਕਲਿੰਗ ਫਿਲਮ ਨਾਲ ਪੈਕ ਕਰੋ। ਇਸ ਤਰ੍ਹਾਂ ਸੁਪਰ ਮਾਰਕੀਟ (18-200°C) ਵਿੱਚ 10 ਦਿਨਾਂ ਲਈ ਅਤੇ ਆਮ ਮੰਡੀਆਂ (28-300°C) ਵਿੱਚ 7 ਦਿਨਾਂ ਲਈ ਚੰਗੀ ਗੁਣਵਤਾ ਨਾਲ ਮੰਡੀਕਰਨ ਕੀਤਾ ਜਾ ਸਕਦਾ ਹੈ।
Summary in English: These Top Varieties of Shimla Mirch Give Bumper Yield in 70-80 Days, Know Advanced Ways of Capsicum Cultivation