ਘੜੀ ਦੀ ਰਫ਼ਤਰ ਨਾਲ ਅੱਗੇ ਵੱਧ ਰਹੇ ਮਨੁੱਖ ਕੁਝ ਅਜਿਹਾ ਕਿੱਤਾ ਕਰਨਾ ਚਾਹੁੰਦੇ ਹਨ। ਜਿਸ ਨਾਲ ਉਨ੍ਹਾਂ ਨੂੰ ਘੱਟ ਨਿਵੇਸ਼ `ਚ ਸਾਰਾ ਸਾਲ ਮੁਨਾਫ਼ਾ ਮਿਲਦਾ ਰਹੇ। ਜੇਕਰ ਇਸ ਵਿਸ਼ੇ `ਚ ਸੋਚਿਆ ਜਾਏ ਤਾਂ ਕਿਸਾਨਾਂ ਦੇ ਦਿਮਾਗ `ਚ ਸਭ ਤੋਂ ਪਹਿਲਾਂ ਖੁੰਭਾਂ ਦੀ ਖੇਤੀ ਆਉਂਦੀ ਹੈ।
Mushroom Cultivation: ਖੁੰਭਾਂ ਦੀ ਕਾਸ਼ਤ ਸਭ `ਤੋਂ ਆਸਾਨ ਕਿੱਤਾ ਹੈ। ਜਿਸ ਲਈ ਕਿਸੇ ਵੱਡੇ ਖੇਤ ਦੀ ਨਹੀਂ ਸਗੋਂ ਛੋਟੀ ਜਿਹੀ ਥਾਂ ਦੀ ਵਰਤੋਂ ਨਾਲ ਵਧੇਰਾ ਫਾਇਦਾ ਕਮਾਇਆ ਜਾ ਸਕਦਾ ਹੈ। ਇਹ ਖੇਤੀ ਮੁੱਖ ਤੌਰ `ਤੇ ਹਨੇਰੇ `ਚ ਜਾਂ ਜਿੱਥੇ ਸੂਰਜ ਦੀ ਰੋਸ਼ਨੀ ਘੱਟ ਆਵੇ ਉਥੇ ਕਰਨੀ ਜਿਆਦਾ ਲਾਹੇਵੰਦ ਸਾਬਿਤ ਹੁੰਦੀ ਹੈ। ਇਹ ਖੇਤੀ 30 ਹਜ਼ਾਰ ਦੇ ਨਿਵੇਸ਼ `ਤੋਂ ਸ਼ੁਰੂ ਕੀਤੀ ਜਾ ਸਕਦੀ ਹੈ।
Blue Oyster Mushrooms: ਨੀਲੇ ਖੁੰਭਾਂ ਦੀ ਕਾਸ਼ਤ ਬਾਕੀ ਖੁੰਭਾਂ ਵਾਂਗੂ ਹੀ ਕੀਤੀ ਜਾਂਦੀ ਹੈ। ਇਸ ਦੀ ਕਾਸ਼ਤ `ਚ ਨਾ ਤਾਂ ਜ਼ਿਆਦਾ ਪੈਸੇ ਦੀ ਲੋੜ ਹੁੰਦੀ ਹੈ ਅਤੇ ਨਾ ਹੀ ਕਿਸੇ ਖ਼ਾਸ ਤਰੀਕੇ ਨੂੰ ਅਪਨਾਉਣ ਦੀ ਵਰਤੋਂ ਕੀਤੀ ਜਾਂਦੀ ਹੈ। ਕਿਸਾਨ ਭਰਾਵੋ ਤੁਸੀਂ ਨੀਲੇ ਖੁੰਭਾਂ ਦੀ ਖੇਤੀ ਜਿਸ ਨੂੰ ਬਲੂ ਓਇਸਟਰ (Blue Oyster) ਆਖਦੇ ਹੋ, ਉਹ ਰਹਿੰਦ-ਖੂੰਹਦ ਜਿਵੇਂ ਕਿ ਸੋਇਆਬੀਨ, ਕਣਕ ਦੀ ਪਰਾਲੀ, ਝੋਨੇ ਦੀ ਪਰਾਲੀ, ਮੱਕੀ ਦੇ ਡੰਡਲ, ਤੁੜ, ਤਿਲ, ਬਾਜਰੇ, ਗੰਨੇ ਦੀ ਪਰਾਲੀ, ਸਰ੍ਹੋਂ ਦੀ ਪਰਾਲੀ, ਲੱਕੜੀ ਦੇ ਬੁਰਾਦੇ ਤੋਂ ਆਸਾਨੀ ਨਾਲ ਉਗਾ ਸਕਦੇ ਹੋ। ਇਹ ਇੱਕ ਉੱਚ CO2 ਵਾਤਾਵਰਣ ਵਿੱਚ ਉਗਾਇਆ ਜਾਂਦਾ ਹੈ।
ਇਸ ਤੋਂ ਬਾਅਦ ਪੌਲੀਥੀਨ ਬੈਗ ਵਿੱਚ ਚੰਗੀ ਤਰ੍ਹਾਂ ਭਰ ਕੇ ਪਰਾਲੀ ਨੂੰ ਬਿਜਾਈ ਲਈ ਤਿਆਰ ਕਰੋ ਅਤੇ ਫਿਰ ਸਾਰੇ ਥੈਲਿਆਂ ਦੇ ਮੂੰਹ ਨੂੰ ਬੰਨ੍ਹ ਦਿਓ। ਇਨ੍ਹਾਂ ਸਾਰੀਆਂ ਥੈਲੀਆਂ ਵਿੱਚ 10 ਤੋਂ 15 ਛੇਕ ਕਰ ਦੋ। ਅੰਤ ਵਿੱਚ, ਉਨ੍ਹਾਂ ਨੂੰ ਇੱਕ ਹਨੇਰੇ ਕਮਰੇ ਵਿੱਚ ਬੰਦ ਕਰ ਦਿਓ। ਖੁੰਬਾਂ ਦੀ ਵਾਢੀ ਪੂਰੇ ਗੁੱਛਿਆਂ ਨੂੰ ਚੁੱਕ ਕੇ ਜਾਂ ਕੱਟ ਕੇ ਕਰੋ।
ਇਹ ਵੀ ਪੜ੍ਹੋ : ਪਾਲਕ ਦੀਆਂ 7 ਅਨੋਖੀਆਂ ਕਿਸਮਾਂ ਨਾਲ ਵਧਾਓ ਆਪਣਾ ਕਾਰੋਬਾਰ
ਪੈਦਾਵਾਰ
ਬਲੂ ਓਇਸਟਰ ਮਸ਼ਰੂਮਜ਼ `ਤੋਂ 200% ਤੱਕ ਜੈਵਿਕ ਤਰੀਕੇ ਨਾਲ ਬਹੁਤ ਜ਼ਿਆਦਾ ਉਪਜ ਪ੍ਰਾਪਤ ਕਰ ਸਕਦੇ ਹਨ। ਪੁਰਾਣੇ ਖੁੰਬਾਂ ਦੇ ਚੋਣ ਨਾਲ ਉਪਜ ਵਿੱਚ ਸੁਧਾਰ ਹੁੰਦਾ ਹੈ। ਇਹ ਖੁੰਭਾਂ ਬਾਜ਼ਾਰ 'ਚ ਕਰੀਬ 150-200 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕਦੀਆਂ ਹਨ।
Summary in English: This new type of mushroom can change the life of farmers