1. Home
  2. ਖੇਤੀ ਬਾੜੀ

ਇਸ ਦਰੱਖਤ ਦੀ ਹੈ ਜ਼ਬਰਦਸਤ ਡਿਮਾਂਡ! ਇਕ ਹੈਕਟੇਅਰ ਦੀ ਖੇਤੀ ਵਿੱਚ 7 ਲੱਖ ਰੁਪਏ ਤੱਕ ਦੀ ਇਨਕਮ!

ਅੱਜ-ਕੱਲ ਕਈ ਤਰ੍ਹਾਂ ਦੇ ਰੁੱਖਾਂ ਦੀ ਡਿਮਾਂਡ ਮਾਰਕੀਟ ਵਿੱਚ ਬਹੁਤ ਜਿਆਦਾ ਹੈ ਅਤੇ ਉਸਦੀ ਲਕੜੀ ਦੀ ਵੀ ਚੰਗੀ ਰਕਮ ਮਿਲਦੀ ਹੈ। ਇਸ ਵਿੱਚ ਸ਼ਾਮਿਲ ਹੈ ਪੋਪਲਰ ਦੇ ਰੁੱਖ।

KJ Staff
KJ Staff
ਪੋਪਲਰ ਦੇ ਰੁੱਖਾਂ ਦੀ ਜ਼ਬਰਦਸਤ ਡਿਮਾਂਡ

ਪੋਪਲਰ ਦੇ ਰੁੱਖਾਂ ਦੀ ਜ਼ਬਰਦਸਤ ਡਿਮਾਂਡ

ਪੋਪਲਰ ਦੇ ਰੁੱਖਾਂ ਦੀ ਕਾਸ਼ਤ ਨਾ ਸਿਰਫ਼ ਭਾਰਤ ਵਿੱਚ, ਸਗੋਂ ਦੁਨੀਆ ਦੇ ਕਈ ਹਿੱਸਿਆਂ ਵਿੱਚ ਕੀਤੀ ਜਾਂਦੀ ਹੈ। ਏਸ਼ੀਆ, ਉੱਤਰੀ ਅਮਰੀਕਾ, ਯੂਰਪ, ਅਫ਼ਰੀਕਾ ਦੇ ਦੇਸ਼ਾਂ ਵਿੱਚ ਪੋਪਲਰ ਦੇ ਰੁੱਖ ਉਗਾਏ ਜਾਂਦੇ ਹਨ ਅਤੇ ਫਿਰ ਇਹਨਾਂ ਦੀ ਵਰਤੋਂ ਵੱਖ-ਵੱਖ ਕੰਮਾਂ ਲਈ ਕੀਤੀ ਜਾਂਦੀ ਹੈ।

ਭਾਰਤ ਇੱਕ ਖੇਤੀਬਾੜੀ ਪ੍ਰਧਾਨ ਦੇਸ਼ ਹੈ ਅਤੇ ਖੇਤੀ ਦੀ ਬਦੌਲਤ ਹੀ ਵੱਡੀ ਆਬਾਦੀ ਦੀ ਰੋਜ਼ੀ-ਰੋਟੀ ਚਲਦੀ ਹੈ। ਉਂਝ ਤਾਂ ਲੋਕ ਆਪਣੇ ਅਤੇ ਆਪਣੇ ਪਰਿਵਾਰ ਦਾ ਪੇਟ ਭਰਨ ਲਈ ਸਾਲਾਂ ਤੋਂ ਖੇਤਾਂ ਦਾ ਸਹਾਰਾ ਲੈਂਦੇ ਆ ਰਹੇ ਹਨ, ਪਰ ਹੁਣ ਵੀ ਇਸਨੂੰ ਜ਼ਿਆਦਾ ਲਾਭਕਾਰੀ ਕਿੱਤਾ ਨਹੀਂ ਮੰਨਿਆ ਜਾਂਦਾ। ਜੇਕਰ ਪਿਛੋਕੜ ਵੱਲ ਝਾਤ ਮਾਰੀ ਜਾਵੇ ਤਾਂ ਪਿਛਲੇ ਸਮੇਂ ਵਿੱਚ ਵੱਡੀ ਗਿਣਤੀ ਵਿੱਚ ਕਿਸਾਨ ਕਦੀ ਕਰਜ਼ੇ ਜਾਂ ਫਿਰ ਫਸਲ ਦੀ ਬਰਬਾਦੀ ਕਾਰਨ ਖੁਦਕੁਸ਼ੀ ਕਰਦੇ ਆਏ ਹਨ। ਹਾਲਾਂਕਿ, ਕੁੱਝ ਅਜਿਹੇ ਕਿਸਾਨ ਵੀ ਹਨ ਜਿਨ੍ਹਾਂ ਨੇ ਖੇਤੀ ਕਰਕੇ ਲੱਖਾਂ-ਕਰੋੜਾਂ ਰੁਪਏ ਵੀ ਕਮਾਏ ਹਨ।

ਕਈ ਤਰ੍ਹਾਂ ਦੀਆਂ ਫਸਲਾਂ ਹੁੰਦੀਆਂ ਹਨ, ਜਿਸਦੀ ਮਦਦ ਨਾਲ ਕਿਸਾਨ ਆਪਣੀ ਆਮਦਨ ਵਿੱਚ ਵਾਧਾ ਕਰ ਸਕਦਾ ਹੈ, ਜ਼ਰੂਰਤ ਹੈ ਸਹੀ ਫ਼ਸਲ ਦੀ ਚੋਣ ਕਰਨ ਦੀ। ਅੱਜ ਅੱਸੀ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਤੁੱਸੀ ਕਿਸ ਫਸਲ ਦੀ ਕਾਸ਼ਤ ਕਰਕੇ ਲੱਖਾਂ ਰੁਪਏ ਕੰਮਾਂ ਸਕਦੇ ਹੋ। ਦੱਸ ਦਈਏ ਕਿ ਅੱਜ-ਕੱਲ ਕਈ ਤਰ੍ਹਾਂ ਦੇ ਰੁੱਖਾਂ ਦੀ ਡਿਮਾਂਡ ਮਾਰਕੀਟ ਵਿੱਚ ਬਹੁਤ ਜਿਆਦਾ ਹੈ ਅਤੇ ਉਸਦੀ ਲਕੜੀ ਦੀ ਵੀ ਚੰਗੀ ਰਕਮ ਮਿਲਦੀ ਹੈ। ਜਿਸ ਵਿੱਚ ਸ਼ਾਮਿਲ ਹੈ ਪੋਪਲਰ ਦੇ ਰੁੱਖ...ਜੀ ਹਾਂ, ਜੇਕਰ ਤੁੱਸੀ ਪੋਪਲਰ ਦੇ ਰੁੱਖਾਂ ਦੀ ਖੇਤੀ ਕਰਦੇ ਹੋ, ਤਾਂ ਇਸਤੋਂ ਤੁਹਾਨੂੰ ਚੰਗਾ ਲਾਭ ਮਿਲ ਸਕਦਾ ਹੈ।

ਕਿੱਥੇ ਉਗਾਏ ਜਾਂਦੇ ਹਨ ਪੌਪੁਲਰ ਦੇ ਦਰੱਖਤ?

ਪੋਪਲਰ ਦੇ ਰੁੱਖਾਂ ਦੀ ਖੇਤੀ ਨਾ ਸਿਰਫ ਭਾਰਤ ਵਿੱਚ, ਸਗੋਂ ਦੁਨੀਆ ਭਰ ਦੇ ਕਈ ਹਿੱਸੀਆਂ ਵਿੱਚ ਕੀਤੀ ਜਾਂਦੀ ਹੈ। ਏਸ਼ੀਆ, ਨੌਰਥ ਅਮਰੀਕਾ, ਯੂਰਪ, ਅਫਰੀਕਾ ਦੇ ਦੇਸ਼ਾਂ ਵਿੱਚ ਪੋਪਲਰ ਦੇ ਰੁੱਖ ਉਗਾਏ ਜਾਂਦੇ ਹਨ ਅਤੇ ਫਿਰ ਉਹਨਾਂ ਨੂੰ ਵੱਖ-ਵੱਖ ਕੰਮਾਂ ਲਈ ਵਰਤਿਆ ਜਾਂਦਾ ਹੈ। ਇਸ ਦਰੱਖਤ ਦਾ ਉਪਯੋਗ ਪੇਪਰ, ਹਲਕੀ ਪਲਾਈਵੁੱਡ, ਚੌਪ ਸਟਿਕਸ, ਬਾਕਸ, ਮਾਚਿਸ ਆਦਿ ਨੂੰ ਬਣਾਉਣ ਲਈ ਕੀਤਾ ਜਾਂਦਾ ਹੈ।

ਕਿਸ ਤਾਪਮਾਨ ਵਿੱਚ ਉਗਦਾ ਹੈ ਪੋਪਲਰ ਦਾ ਦਰੱਖਤ?

ਪੋਪਲਰ ਦੇ ਦਰੱਖਤ ਦੀ ਖੇਤੀ ਲਈ ਜੇਕਰ ਤਾਪਮਾਨ ਦੀ ਗੱਲ ਕਰੀਏ ਤਾਂ ਭਾਰਤ ਸਭ ਤੋਂ ਸਹੀ ਵਾਤਾਵਰਨ ਵਾਲੇ ਦੇਸ਼ਾਂ ਵਿੱਚੋ ਇੱਕ ਹੈ। ਦਰਅਸਲ, ਪੋਪਲਰ ਦੀ ਖੇਤੀ ਨੂੰ 5 ਡਿਗਰੀ ਸੈਲਸੀਅਸ ਤੋਂ ਲੈ ਕੇ 45 ਡਿਗਰੀ ਸੈਲਸੀਅਸ ਦੇ ਤਾਪਮਾਨ ਦੀ ਲੋੜ ਹੁੰਦੀ ਹੈ ਅਤੇ ਇਸਨੂੰ ਸੂਰਜ ਦੀ ਸਿੱਦੀ ਰੌਸ਼ਨੀ ਦੀ ਲੋੜ ਹੁੰਦੀ ਹੈ। ਦੱਸ ਦਈਏ ਕਿ ਹੇਠਾਂ ਦੀ ਮਿੱਟੀ ਤੋਂ ਇਹ ਪੇੜ ਆਸਾਨੀ ਨਾਲ ਮੋਇਛਰ ਵੀ ਹਾਸਲ ਕਰ ਲੈਂਦਾ ਹੈ। ਹਾਲਾਂਕਿ, ਜਿਸ ਥਾਂ ਖੂਬ ਬਰਫਬਾਰੀ ਹੁੰਦੀ ਹੈ, ਉਥੇ ਪੋਪਲਰ ਦੀ ਖੇਤੀ ਨਹੀਂ ਕੀਤੀ ਜਾ ਸਕਦੀ। ਇਸਦੀ ਖੇਤੀ ਲਈ ਤੁਹਾਡੇ ਖੇਤ ਦੀ ਮਿੱਟੀ 6 ਤੋਂ 8.5 ਪੀਐਚ ਦੇ ਵਿਚਕਾਰ ਹੋਣੀ ਚਾਹੀਦੀ ਹੈ।

ਪੋਪਲਰ ਦੇ ਨਾਲ ਹੋਰ ਫਸਲ ਦੀ ਵੀ ਕਰ ਸਕਦੇ ਹੋ ਖੇਤੀ

ਜੇਕਰ ਤੁਸੀਂ ਆਪਣੇ ਖੇਤਾਂ ਵਿੱਚ ਪੋਪਲਰ ਦੇ ਰੁੱਖਾਂ ਨਾਲ ਕੁੱਝ ਹੋਰ ਵੀ ਲਗਾਉਣਾ ਚਾਹੁੰਦੇ ਹੋ, ਤਾਂ ਤੁੱਸੀ ਆਪਣੀ ਲੋੜਵੰਦ ਚੀਜ਼ਾਂ ਦੀ ਕਾਸ਼ਤ ਵੀ ਨਾਲ ਕਰ ਸਕਦੇ ਹੋ। ਤੁੱਸੀ ਦਰੱਖਤ ਵਿਚਕਾਰ ਕਣਕ, ਗੰਨਾ, ਹਲਦੀ, ਆਲੂ, ਧਨੀਆ, ਟਮਾਟਰ ਆਦਿ ਵੀ ਉਗਾ ਸਕਦੇ ਹੋ ਅਤੇ ਇਸ ਤੋਂ ਵਧੀਆ ਮੁਨਾਫ਼ਾ ਖੱਟ ਸਕਦੇ ਹੋ। ਇਕ ਦਰੱਖਤ ਤੋਂ ਦੂਜੇ ਦਰੱਖਤ ਵਿਚਕਾਰ 12 ਤੋਂ 15 ਫੁੱਟ ਦੀ ਦੂਰੀ ਰੱਖੀ ਜਾ ਸਕਦੀ ਹੈ।

ਬੂਟੇ ਕਿੱਥੋਂ ਲਵਾਂਗੇ?

ਜੇਕਰ ਤੁਸੀਂ ਪੋਪਲਰ ਦੇ ਪੌਧੇ ਨੂੰ ਖਰੀਦਣਾ ਚਾਹੁੰਦੇ ਹੋ ਤਾਂ ਤੁਸੀਂ ਦੇਹਰਾਦੂਨ ਦੇ ਵਣ ਖੋਜ ਯੂਨੀਵਰਸਿਟੀ, ਗੋਵਿੰਦ ਵੱਲਭ ਪੰਤ ਖੇਤੀਬਾੜੀ ਯੂਨੀਵਰਸਿਟੀ, ਮੋਦੀਪੁਰ ਵਿੱਚ ਸਥਿਤ ਸਰਦਾਰ ਵੱਲਭਭਾਈ ਪਟੇਲ ਆਦਿ ਦੇ ਕੇਂਦਰਾਂ ਤੋਂ ਲੈ ਸਕਦੇ ਹੋ। ਕਿਸਾਨਾਂ ਨੂੰ ਰੱਖੇ ਹੋਏ ਪੋਪਲਰ ਦੇ ਪੌਦੇ ਨਹੀਂ ਲਗਾਉਣੇ ਚਾਹੀਦੇ, ਕਿਉਂਕਿ ਉਸ ਨਾਲ ਦਰੱਖਤ ਜ਼ਿਆਦਾ ਮਜ਼ਬੂਤ ਨਹੀਂ ਹੁੰਦਾ।

ਇਹ ਵੀ ਪੜ੍ਹੋ ਮੂੰਗੀ ਦੀ ਫ਼ਸਲ ਵਿੱਚ ਕੀੜੇ ਦਾ ਪ੍ਰਕੋਪ! ਇਸ ਤਰ੍ਹਾਂ ਕਰੋ ਫਸਲਾਂ ਦੀ ਸੁਰੱਖਿਆ!

ਪੋਪਲਰ ਦੀ ਖੇਤੀ ਨਾਲ ਹੋਵੇਗੀ ਬੰਪਰ ਕਮਾਈ

ਕਿਸੀ ਵੀ ਖੇਤੀ ਨੂੰ ਕਰਨ ਤੋਂ ਪਹਿਲਾਂ ਉਸਤੋਂ ਹੋਣ ਵਾਲੀ ਕਮਾਈ ਵੱਲ ਧਿਆਨ ਜਿਆਦਾ ਜਾਂਦਾ ਹੈ। ਜੇਕਰ ਤੁੱਸੀ ਪੋਪਲਰ ਦੀ ਖੇਤੀ ਕਰਨ ਦਾ ਮੰਨ ਬਣਾ ਰਹੇ ਹੋ ਤਾਂ ਤੁਹਾਨੂੰ ਇਸਤੋਂ ਬੰਪਰ ਕਮਾਈ ਹੋ ਸਕਦੀ ਹੈ। ਦੱਸ ਦਈਏ ਕਿ ਪੋਪਲਰ ਦੇ ਦਰੱਖਤ ਦੀ ਲੱਕੜੀ 700-800 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਵਿਕਦੀ ਹੈ। ਜੇਕਰ ਪੋਪਲਰ ਦੇ ਰੁੱਖਾਂ ਦੀ ਸਹੀ ਸੰਭਾਲ ਕੀਤੀ ਜਾਵੇ ਤਾਂ ਇੱਕ ਹੈਕਟੇਅਰ ਵਿੱਚ 250 ਤੱਕ ਰੁੱਖ ਉਗਾਏ ਜਾ ਸਕਦੇ ਹਨ। ਦੱਸ ਦਈਏ ਕਿ ਤੁੱਸੀ ਇੱਕ ਹੈਕਟੇਅਰ ਪੋਪਲਰ ਦੀ ਖੇਤੀ ਕਰਕੇ 6 ਤੋਂ 7 ਲੱਖ ਰੁਪਏ ਆਸਾਨੀ ਨਾਲ ਕਮਾ ਸਕਦੇ ਹੋ।

Summary in English: This tree is in great demand! Income up to Rs 7 lakh per hectare of farming!

Like this article?

Hey! I am KJ Staff. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters