Krishi Jagran Punjabi
Menu Close Menu

ਭਰਪੂਰ ਝਾੜ ਲਈ ਟਮਾਟਰ ਦੀ ਫ਼ਸਲ ਨੂੰ ਕੀੜਿਆਂ ਦੇ ਹਮਲੇ ਤੋਂ ਬਚਾਓ

Monday, 09 March 2020 02:52 PM
tomato

ਸਬਜ਼ੀਆਂ ਵਿੱਚ ਟਮਾਟਰ ਦੀ ਫ਼ਸਲ ਦਾ ਇੱਕ ਅਹਿਮ ਯੋਗਦਾਨ ਹੈ ਜੋ ਕਿ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ। ਟਮਾਟਰ ਦੀ ਫਸਲ ਉਪਰ ਕਈ ਪ੍ਰਕਾਰ ਦੇ ਕੀੜੇ-ਮਕੌੜੇ ਹਮਲਾ ਕਰਕੇ ਕਾਫੀ ਨੁਕਸਾਨ ਕਰਦੇ ਹਨ। ਇਨਾਂ ਵਿੱਚ ਮੁੱਖ ਤੌਰ ਤੇ ਫਲ ਦੇ ਗੜੂੰਏਂ, ਚੇਪੇ ਅਤੇ ਚਿੱਟੀ ਮੱਖੀ ਮੁੱਖ ਹਨ। ਚੰਗੇ ਝਾੜ ਲਈ ਇਨਾਂ ਦੀ ਪਹਿਚਾਣ ਅਤੇ ਰੋਕਥਾਮ ਕਰਨਾ ਅਤਿ ਜ਼ਰੂਰੀ ਹੈ। ਇਸ ਲੇਖ ਵਿੱਚ ਇਨਾਂ ਮੁੱਖ ਕੀੜਿਆਂ ਦੇ ਹਮਲੇ ਦੀਆਂ ਨਿਸ਼ਾਨੀਆਂ ਅਤੇ ਰੋਕਥਾਮ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ ਹੈ।

1. ਫਲ ਦਾ ਗੜੂੰਆਂ: ਇਹ ਟਮਾਟਰ ਦੀ ਫ਼ਸਲ ਉਪਰ ਪਾਇਆ ਜਾਣ ਵਾਲਾ ਸਭ ਤੋ ਹਾਨੀਕਾਰਕ ਕੀੜਾ ਹੈ ਜੋ ਟਮਾਟਰ ਤੋਂ ਇਲਾਵਾ  ਛੋਲੇ, ਨਰਮਾ, ਬਰਸੀਮ ਆਦਿ ਦਾ ਵੀ ਨੁਕਸਾਨ ਕਰਦਾ ਹੈ। ਛੋਟਿਆਂ ਸੁੰਡੀਆਂ ਪਹਿਲਾਂ ਪੱਤਿਆਂ ਨੂੰ ਖਾਂਦੀਆਂ ਹਨ ਅਤੇ ਬਾਅਦ ਵਿੱਚ ਇਹ ਸੁੰਡੀਆਂ ਵੱਡੀ ਅਵਸਥਾ ਵਿੱਚ ਫਲਾਂ ਵਿੱਚ ਮੋਰੀਆਂ ਕਰਕੇ ਉਨਾਂ ਦਾ ਨੁਕਸਾਨ ਕਰਦੀਆਂ ਹਨ। ਅਜਿਹੇ ਫਲ ਮੰਡੀਕਰਣ ਅਤੇ ਖਾਣ ਦੇ ਯੋਗ ਨਹੀਂ ਰਹਿੰਦੇ। ਇਸ ਦੇ ਹਮਲੇ ਨਾਲ ਝਾੜ ਵੀ ਕਾਫੀ ਘਟ ਜਾਂਦਾ ਹੈ।  

tomato 2

ਰੋਕਥਾਮ

ਇਸ ਦੀ ਰੋਕਥਾਮ ਲਈ ਹੇਠ ਲਿਖੇ ਕੀੜੇਮਾਰ ਰਸਾਇਣਾਂ ਵਿੱਚੋਂ ਕਿਸੇ ਇੱਕ ਜ਼ਹਿਰ ਨੂੰ ਫ਼ਸਲ ਤੇ ਫੁੱਲ ਆਉਣ ਸਾਰ ਹੀ ਪ੍ਰਤੀ ਏਕੜ 100 ਲਿਟਰ ਪਾਣੀ ਵਿੱਚ ਘੋਲ ਕੇ 3 ਛਿੜਕਾਅ 2 ਹਫਤਿਆਂ ਦੇ ਵਕਫੇ ਤੇ ਕਰੋ। ਛਿੜਕਾਅ ਤੋਂ ਪਹਿਲਾਂ ਮੰਡੀਕਰਣ ਯੋਗ ਅਤੇ ਪੱਕੇ ਹੋਏ ਫਲ ਤੋੜ ਲਵੋ।

60 ਮਿਲੀਲਿਟਰ ਕੋਰਾਜਨ 18.5 ਐਸ ਸੀ (ਕਲੋਰਐਂਟਰਾਨੀਲੀਪਰੋਲ) ਜਾਂ

30 ਮਿਲੀਲਿਟਰ ਫੇਮ 480 ਐਸ ਐਲ (ਫਲੂਬੈਂਡੀਆਮਾਈਡ) ਜਾਂ

200 ਮਿਲੀਲਿਟਰ ਇੰਡੋਕਸਾਕਾਰਬ 14.5 ਐਸ ਸੀ  ਜ਼ਰੂਰੀ ਹਦਾਇਤਾਂ

ਛਿੜਕਾਅ ਕਰਨ ਤੋਂ ਪਹਿਲਾਂ ਤਿਆਰ ਜਾਂ ਪੱਕੇ ਫਲ ਤੋੜ ਲਵੋ।

ਕੋਰਾਜਨ ਦੇ ਛਿੜਕਾਅ ਤੋਂ ਪਿੱਛੋਂ 1 ਦਿਨ ਅਤੇ ਫੇਮ ਦੇ ਛਿੜਕਾਅ ਤੋਂ ਪਿੱਛੋਂ 3 ਦਿਨ ਤੱਕ ਫਲ ਨਾ ਤੋੜੋ।

tomato 3

2. ਚੇਪਾ: ਟਮਾਟਰ ਉਪਰ ਰਸ ਚੂਸਣ ਵਾਲੇ ਕੀੜਿਆਂ ਵਿੱਚੋਂ ਚੇਪਾ ਕਾਫੀ ਹੱਦ ਤੱਕ ਨੁਕਸਾਨ ਕਰਦਾ ਹੈ। ਇਸ ਦੇ ਬੱਚੇ ਅਤੇ ਬਾਲਗ ਦੋਵੇਂ ਹੀ ਪੱਤਿਆਂ ਦਾ ਰਸ ਚੂਸਦੇ ਹਨ ਜਿਸ ਕਾਰਨ ਬੂਟਿਆਂ ਦਾ ਵਾਧਾ ਰੁਕ ਜਾਂਦਾ ਹੈ ਅਤੇ ਉਹ ਕਮਜ਼ੋਰ ਰਹਿ ਜਾਂਦੇ ਹਨ। ਹਮਲੇ ਕਾਰਨ ਨਵੀਆਂ ਕਰੂੰਬਲਾਂ ਮੁਰਝਾਅ ਜਾਂਦੀਆਂ ਹਨ। ਬੱਦਲਵਾਈ ਅਤੇ ਠੰਡਾ ਮੌਸਮ ਇਸ ਕੀੜੇ ਦਾ ਵਾਧਾ ਕਰਦੇ ਹਨ।                    
3. ਚਿੱਟੀ ਮੱਖੀ : ਇਹ ਇੱਕ ਬਹੁਫਸਲੀ ਕੀੜਾ ਹੈ ਜੋ ਕਿ ਟਮਾਟਰ ਤੋਂ ਇਲਾਵਾ ਹੋਰ ਕਈ ਫ਼ਸਲਾਂ ਅਤੇ ਨਦੀਨਾਂ ਉਪਰ ਵੀ ਪਾਇਆ ਜਾਂਦਾ ਹੈ। ਇਸ ਕੀੜੇ ਦੇ ਬਾਲਗ ਅਤੇ ਬੱਚੇ ਪੱਤਿਆਂ ਦਾ ਰਸ ਚੂਸ ਕੇ ਨੁਕਸਾਨ ਕਰਦੇ ਹਨ। ਹਮਲੇ ਵਾਲੇ ਬੂਟੇ ਤਿੰਨ ਤਰਾਂ ਨਾਲ ਪ੍ਰਭਾਵਿਤ ਹੁੰਦੇ ਹਨ - ਰਸ ਚੂਸਣ ਕਰਕੇ ਬੂਟੇ ਛੋਟੇ ਰਹਿ ਜਾਂਦੇ ਹਨ; ਬੂਟਿਆਂ ਦੀ ਭੋਜਨ ਬਣਾਉਣ ਵਾਲੀ ਪ੍ਰਕਿਰਿਆ ਪ੍ਰਭਾਵਿਤ ਹੋ ਜਾਂਦੀ ਹੈ ਕਿਉਂਕਿ ਪੱਤਿਆਂ ਉਪਰ ਕਾਲੀ ਉਲੀ ਲੱਗ ਜਾਂਦੀ ਹੈ; ਅਤੇ ਝਾੜ ਤੇ ਵੀ ਕਾਫੀ ਮਾੜਾ ਅਸਰ ਪੈਂਦਾ ਹੈ। ਇਹ ਕੀੜਾ ਵਿਸ਼ਾਣੂੰ ਰੋਗ (ਪੱਤਾ ਮਰੋੜ ਵਿਸ਼ਾਣੂੰ) ਵੀ ਫੈਲਾਉਂਦਾ ਹੈ।

ਰੋਕਥਾਮ: ਇਸ ਦੀ ਰੋਕਥਾਮ ਲਈ 400 ਮਿਲੀਲਿਟਰ ਮੈਲਾਥਿਆਨ 50 ਈ ਸੀ ਪ੍ਰਤੀ ਏਕੜ ਦੇ ਹਿਸਾਬ ਨਾਲ 100 ਲਿਟਰ ਪਾਣੀ ਵਿੱਚ ਘੋਲ ਕੇ ਫਲ ਪੈਣ ਤੋਂ ਪਹਿਲਾਂ ਛਿੜਕੋ।

tomato 4

ਸਾਵਧਾਨੀਆਂ
1) ਛਿੜਕਾਅ ਕਰਨ ਤੋਂ ਪਹਿਲਾਂ ਤਿਆਰ/ਪੱਕੇ ਫ਼ਲ ਤੋੜ ਲਓ।

2) ਕਾਣੇ ਫ਼ਲ ਤੋੜ ਕੇ ਜ਼ਮੀਨ ਵਿਚ ਦਬਾ ਦਿਉ।

ਰਵਿੰਦਰ ਸਿੰਘ ਚੰਦੀ : 81460-39400

Fruit Wheat tomatoes protect from these insects tomato punjabi news tomatoes insects
English Summary: to enhance the production of tomatoes protect from these insects

Share your comments

Krishi Jagran Punjabi Magazine subscription

CopyRight - 2020 Krishi Jagran Media Group. All Rights Reserved.