ਦੇਸ਼ ਦੇ ਉੱਤਰੀ ਸੂਬਿਆਂ ਵਿੱਚ ਘੱਟੋ-ਘੱਟ ਤਾਪਮਾਨ ਵਿੱਚ ਲਗਾਤਾਰ ਗਿਰਾਵਟ ਜਾਰੀ ਹੈ। ਅਜਿਹੇ 'ਚ ਇਹ ਜਾਣਨਾ ਬਹੁਤ ਜ਼ਰੂਰੀ ਹੈ ਕਿ ਠੰਡ ਨਾਲ ਕਿਹੜੀਆਂ ਫਸਲਾਂ ਨੂੰ ਫਾਇਦਾ ਹੁੰਦਾ ਹੈ ਅਤੇ ਕਿਹੜੀਆਂ ਨੂੰ ਨੁਕਸਾਨ?
ਉੱਤਰ ਭਾਰਤ ਦੇ ਵੱਖ-ਵੱਖ ਸੂਬਿਆਂ 'ਚ ਘੱਟੋ-ਘੱਟ ਤਾਪਮਾਨ 'ਚ ਲਗਾਤਾਰ ਗਿਰਾਵਟ ਦਰਜ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਮੌਸਮ ਵਿਭਾਗ ਵੱਲੋਂ ਧੁੰਦ ਅਤੇ ਸੀਤ ਲਹਿਰ ਦਾ ਵੀ ਅਲਰਟ ਜਾਰੀ ਕੀਤਾ ਗਿਆ ਹੈ। ਅਜਿਹੇ 'ਚ ਕਈ ਫਸਲਾਂ ਨੂੰ ਬਹੁਤੀ ਠੰਡ ਦੀ ਲੋੜ ਨਹੀਂ, ਕਿਉਂਕਿ ਇਹ ਫਸਲਾਂ ਠੰਡ ਨਾਲ ਬਹੁਤ ਜਲਦੀ ਪ੍ਰਭਾਵਿਤ ਹੋ ਜਾਂਦੀਆਂ ਹਨ। ਪਰ ਬਹੁਤ ਸਾਰੀਆਂ ਫ਼ਸਲਾਂ ਅਜਿਹੀਆਂ ਵੀ ਹਨ ਜਿਹੜੀਆਂ ਅਤਿ ਦੇ ਠੰਡੇ ਮੌਸਮ ਵਿੱਚ ਪੱਕਦੀਆਂ ਹਨ, ਭਾਵ ਠੰਡ ਦਾ ਮੌਸਮ ਕਈ ਫ਼ਸਲਾਂ ਲਈ ਲਾਹੇਵੰਦ ਹੁੰਦਾ ਹੈ। ਆਓ ਜਾਣਦੇ ਹਾਂ ਕਿ ਠੰਡ ਤੋਂ ਕਿਹੜੀਆਂ ਫਸਲਾਂ ਨੂੰ ਫਾਇਦਾ ਹੁੰਦਾ ਹੈ ਅਤੇ ਕਿਹੜੀਆਂ ਫਸਲਾਂ ਨੁਕਸਾਨੀਆਂ ਜਾਂਦੀਆਂ ਹਨ।
ਨਵੇਂ ਸਾਲ ਦੀ ਸ਼ੁਰੂਆਤ ਦੇ ਨਾਲ-ਨਾਲ ਠੰਡ ਵਧਣ ਦਾ ਸਿਲਸਿਲਾ ਵੀ ਵਧਦਾ ਜਾ ਰਿਹਾ ਹੈ, ਜਿਸਦੇ ਚਲਦਿਆਂ ਤਾਪਮਾਨ ਵਿੱਚ ਵੀ ਲਗਾਤਾਰ ਗਿਰਾਵਟ ਦਰਜ ਕੀਤੀ ਜਾ ਰਹੀ ਹੈ। ਅਜਿਹੇ 'ਚ ਹਾੜ੍ਹੀ ਸੀਜ਼ਨ ਦੀ ਫ਼ਸਲ ਬੀਜਣ ਵਾਲੇ ਕਿਸਾਨਾਂ ਲਈ ਇਹ ਖ਼ਬਰ ਬਹੁਤ ਅਹਿਮ ਹੈ। ਦਰਅਸਲ, ਅਚਾਨਕ ਠੰਡ ਵਧਣ ਨਾਲ ਕਈ ਫਸਲਾਂ ਨੂੰ ਇਸਦਾ ਚੰਗਾ ਫਾਇਦਾ ਮਿਲਣ ਦੀ ਉਮੀਦ ਹੈ, ਜਦੋਂਕਿ ਕਈ ਫਸਲਾਂ ਦਾ ਨੁਕਸਾਨ ਹੋਣ ਦਾ ਖ਼ਦਸ਼ਾ ਬਣਿਆ ਹੋਇਆ ਹੈ।
ਦੱਸ ਦੇਈਏ ਕਿ ਦਸੰਬਰ ਦੇ ਸ਼ੁਰੂਆਤੀ ਦਿਨ ਆਮ ਨਾਲੋਂ ਜ਼ਿਆਦਾ ਗਰਮ ਸਨ, ਜਿਸ ਕਾਰਨ ਸਾਡੇ ਕਿਸਾਨ ਭਰਾ ਹਾੜ੍ਹੀ ਦੀਆਂ ਫਸਲਾਂ ਦੇ ਖਰਾਬ ਹੋਣ ਅਤੇ ਘੱਟ ਝਾੜ ਨੂੰ ਲੈ ਕੇ ਚਿੰਤਤ ਸਨ। ਪਰ ਹੁਣ ਵਧਦੀ ਠੰਡ ਕਾਰਨ ਕਈ ਕਿਸਾਨਾਂ ਵਿੱਚ ਫਿਰ ਡਰ ਪੈਦਾ ਹੋ ਗਿਆ ਹੈ। ਅਜਿਹੇ 'ਚ ਅੱਜ ਅਸੀਂ ਆਪਣੇ ਕਿਸਾਨ ਭਰਾਵਾਂ ਲਈ ਜਾਣਕਾਰੀ ਲੈ ਕੇ ਆਏ ਹਾਂ ਕਿ ਠੰਡ ਨਾਲ ਕਿਹੜੀਆਂ ਫਸਲਾਂ ਨੂੰ ਫਾਇਦਾ ਹੁੰਦਾ ਹੈ ਅਤੇ ਕਿਹੜੀਆਂ ਫਸਲਾਂ ਨੂੰ ਨੁਕਸਾਨ ਹੁੰਦਾ ਹੈ। ਇਸ ਦੇ ਨਾਲ ਹੀ ਕੁਝ ਦੇਸੀ ਤਰੀਕੇ ਵੀ ਸਾਂਝੇ ਕਰਨ ਜਾ ਰਹੇ ਹਨ, ਜਿਨ੍ਹਾਂ ਦੀ ਮਦਦ ਨਾਲ ਫਸਲਾਂ ਨੂੰ ਠੰਡ ਤੋਂ ਬਚਾਇਆ ਜਾ ਸਕਦਾ ਹੈ।
ਸੀਤ ਲਹਿਰ ਇਨ੍ਹਾਂ ਫ਼ਸਲਾਂ ਲਈ ਲਾਹੇਵੰਦ
ਖੇਤੀ ਮਾਹਿਰਾਂ ਦੀ ਮੰਨੀਏ ਤਾਂ ਸਰਦੀਆਂ ਦੌਰਾਨ ਵੱਧ ਤਾਪਮਾਨ ਹਾੜ੍ਹੀ ਦੀਆਂ ਫ਼ਸਲਾਂ ਦਾ ਕਾਫੀ ਨੁਕਸਾਨ ਕਰਦਾ ਹੈ। ਦੋ ਸਾਲ ਪਹਿਲਾਂ ਵੀ ਅਜਿਹੇ ਹੀ ਹਾਲਾਤ ਸਾਹਮਣੇ ਆਏ ਸਨ। ਉਸ ਸਮੇਂ ਕਣਕ ਦੀ ਪੈਦਾਵਾਰ ਵਿੱਚ ਰਿਕਾਰਡ ਕਮੀ ਆਈ ਸੀ। ਜੇਕਰ ਸਰਦੀ ਅਤੇ ਠੰਡ ਵਧ ਰਹੀ ਹੈ ਤਾਂ ਇਹ ਕਈ ਫ਼ਸਲਾਂ ਲਈ ਲਾਹੇਵੰਦ ਹੈ। ਇਸ ਸੀਜ਼ਨ ਵਿੱਚ ਕਣਕ ਅਤੇ ਸਰ੍ਹੋਂ ਦਾ ਝਾੜ ਵਧੇਗਾ। ਜਿੰਨਾ ਠੰਡਾ ਹੋਵੇਗਾ, ਕਿਸਾਨਾਂ ਲਈ ਓਨਾ ਹੀ ਚੰਗਾ ਹੋਵੇਗਾ।
ਇਨ੍ਹਾਂ ਫ਼ਸਲ ਲਈ ਨੁਕਸਾਨਦੇਹ ਹੈ ਸੀਤ ਲਹਿਰ
ਤੁਹਾਨੂੰ ਦੱਸ ਦੇਈਏ ਕਿ ਇਹ ਠੰਡ ਟਮਾਟਰ, ਬੈਂਗਣ, ਭਿੰਡੀ, ਗੋਭੀ, ਮੂਲੀ ਵਰਗੀਆਂ ਫਸਲਾਂ ਨੂੰ ਪ੍ਰਭਾਵਿਤ ਕਰ ਸਕਦੀ ਹੈ। ਠੰਡ ਕਾਰਨ ਸਬਜ਼ੀਆਂ ਦੇ ਬੂਟੇ ਕਾਲੇ ਹੋਣੇ ਸ਼ੁਰੂ ਹੋ ਜਾਂਦੇ ਹਨ। ਪਰ ਕੁਝ ਉਪਾਅ ਕਰਕੇ ਕਿਸਾਨ ਆਪਣੀ ਫਸਲ ਨੂੰ ਠੰਡ ਕਾਰਨ ਖਰਾਬ ਹੋਣ ਤੋਂ ਬਚਾ ਸਕਦੇ ਹਨ।
ਇਹ ਵੀ ਪੜ੍ਹੋ: ਛੋਟੇ ਕਿਸਾਨਾਂ ਲਈ ਕਿਫਾਇਤੀ ਤਕਨੀਕ, ਸਬਜ਼ੀਆਂ ਨੂੰ ਠੰਡ ਤੋਂ ਬਚਾਉਣ ਲਈ ਅਪਣਾਓ ਇਹ ਤਰੀਕਾ
ਬਚਾਅ ਲਈ ਇਹ ਤਕਨੀਕ ਅਪਣਾਓ
ਠੰਡ ਨਾ ਸਿਰਫ ਮਨੁੱਖਾਂ ਅਤੇ ਜਾਨਵਰਾਂ ਤੇ ਸਗੋਂ ਫ਼ਸਲਾਂ 'ਤੇ ਵੀ ਪ੍ਰਭਾਵ ਪਾਉਂਦੀ ਹੈ। ਇਸ ਤੋਂ ਬਚਣ ਲਈ ਕਿਸਾਨ ਕਈ ਤਰ੍ਹਾਂ ਦੇ ਉਪਾਅ ਵੀ ਕਰਦੇ ਹਨ। ਦੱਸ ਦੇਈਏ ਕਿ ਤੁਸੀਂ ਠੰਡੇ ਮੌਸਮ ਤੋਂ ਫਸਲਾਂ ਨੂੰ ਬਚਾਉਣ ਲਈ ਪੌਦੇ ਨੂੰ ਪਲਾਸਟਿਕ ਦੀ ਚਾਦਰ ਨਾਲ ਢੱਕ ਸਕਦੇ ਹੋ। ਹਾਲਾਂਕਿ, ਇਹ ਇੱਕ ਮਹਿੰਗੀ ਤਕਨੀਕ ਹੈ, ਹਰ ਕਿਸਾਨ ਇਸ ਤਕਨੀਕ ਨੂੰ ਨਹੀਂ ਅਪਣਾ ਸਕਦਾ। ਅਜਿਹੇ 'ਚ ਹੇਠਾਂ ਦੱਸੀ ਦੇਸੀ ਤਕਨੀਕ ਰਾਹੀਂ ਤੁਸੀਂ ਆਸਾਨੀ ਨਾਲ ਆਪਣੀਆਂ ਫਸਲਾਂ ਦੀ ਠੰਡ ਤੋਂ ਰਾਖੀ ਕਰ ਸਕਦੇ ਹੋ।
ਫ਼ਸਲਾਂ ਦੀ ਰਾਖੀ ਲਈ ਦੇਸੀ ਤਕਨੀਕ
ਪੌਦਿਆਂ ਨੂੰ ਤੂੜੀ ਨਾਲ ਢੱਕ ਕੇ ਵੀ ਇਨ੍ਹਾਂ ਨੂੰ ਬਚਾਇਆ ਜਾ ਸਕਦਾ ਹੈ। ਹਾਲਾਂਕਿ, ਪੌਦਿਆਂ ਨੂੰ ਤੂੜੀ ਨਾਲ ਇਸ ਤਰ੍ਹਾਂ ਢੱਕੋ ਕਿ ਉਨ੍ਹਾਂ ਨੂੰ ਸੂਰਜ ਦੀ ਰੌਸ਼ਨੀ ਮਿਲਦੀ ਰਵੇ ਅਤੇ ਪੌਦੇ ਦਾ ਵਿਕਾਸ ਸਹੀ ਤਰੀਕੇ ਨਾਲ ਹੁੰਦਾ ਰਵੇ। ਇਸ ਦੇ ਨਾਲ ਹੀ ਰਜਬਾਹੇ ਦੇ ਆਲੇ-ਦੁਆਲੇ ਬੂਟੇ ਲਗਾ ਕੇ ਪੌਦਿਆਂ ਨੂੰ ਠੰਡ ਤੋਂ ਬਚਾਇਆ ਜਾ ਸਕਦਾ ਹੈ।
Summary in English: Useful news for farmer brothers, save these crops from cold, know these indigenous ways