1. Home
  2. ਖੇਤੀ ਬਾੜੀ

ਕਣਕ ਦੀ ਇਸ ਖਾਸ ਕਿਸਮ ਨਾਲ ਕਿਸਾਨਾਂ ਨੂੰ ਮਿਲੇਗਾ ਭਾਰੀ ਮੁਨਾਫ਼ਾ! ਜਾਣੋ ਇਸ ਕਿਸਮ ਬਾਰੇ

ਕਿਸਾਨਾਂ ਨੂੰ ਕਣਕ ਦੀਆਂ ਵੱਖ-ਵੱਖ ਕਿਸਮਾਂ ਨੂੰ ਉਗਾਉਣਾ ਚਾਹੀਦਾ ਹੈ, ਤਾਂ ਜੋ ਉਨ੍ਹਾਂ ਨੂੰ ਵੱਧ ਮੁਨਾਫ਼ਾ ਵੀ ਮਿਲ ਸਕੇ ਅਤੇ ਕਮਾਈ ਦਾ ਵਧੀਆ ਵਿਕਲਪ ਵੀ ਬਣ ਸਕੇ।

KJ Staff
KJ Staff
Sharbati Wheat

Sharbati Wheat

ਅਕਸਰ ਕਿਸਾਨ ਘੱਟ ਲਾਗਤ ਵਿੱਚ ਵੱਧ ਮੁਨਾਫ਼ਾ ਕਮਾਉਣ ਵਿੱਚ ਖੁਸ਼ ਰਹਿੰਦੇ ਹਨ। ਅੱਜ ਅੱਸੀ ਤੁਹਾਨੂੰ ਕਣਕ ਦੀ ਅਜਿਹੀ ਕਿਸਮ ਬਾਰੇ ਦੱਸਣ ਜਾ ਰਹੇ ਹਾਂ, ਜਿਸਤੋ ਸਾਡੇ ਕਿਸਾਨ ਭਰਾ ਚੰਗਾ ਮੁਨਾਫ਼ਾ ਖੱਟ ਸਕਦੇ ਹਨ। ਪੜੋ ਪੂਰੀ ਖ਼ਬਰ...

ਕਿਸਾਨਾਂ ਨੂੰ ਕਣਕ ਦੀਆਂ ਵੱਖ-ਵੱਖ ਕਿਸਮਾਂ ਨੂੰ ਉਗਾਉਣਾ ਚਾਹੀਦਾ ਹੈ, ਤਾਂ ਜੋ ਉਨ੍ਹਾਂ ਨੂੰ ਵੱਧ ਮੁਨਾਫ਼ਾ ਵੀ ਮਿਲ ਸਕੇ ਅਤੇ ਕਮਾਈ ਦਾ ਵਧੀਆ ਵਿਕਲਪ ਵੀ ਬਣ ਸਕੇ। ਅੱਜ ਅੱਸੀ ਤੁਹਾਨੂੰ ਕਣਕ ਦੀ ਅਜਿਹੀ ਕਿਸਮ ਬਾਰੇ ਦੱਸਣ ਜਾ ਰਹੇ ਹਾਂ, ਜੋ ਨਾ ਸਿਰਫ ਦਿਖਣ ਵਿੱਚ ਸਗੋਂ ਖਾਣ ਵਿੱਚ ਵੀ ਬੇਹੱਦ ਪੌਸ਼ਟਿਕ ਹੈ। ਇਨ੍ਹਾਂ ਹੀ ਨਹੀਂ, ਇਸ ਕਿਸਮ ਨਾਲ ਕਿਸਾਨਾਂ ਨੂੰ ਤਗੜਾ ਮੁਨਾਫ਼ਾ ਵੀ ਹੁੰਦਾ ਹੈ। ਅੱਸੀ ਗੱਲ ਕਰ ਰਹੇ ਹਾਂ ਸ਼ਰਬਤੀ ਕਣਕ ਦੀ।

ਕੀ ਹੈ ਸ਼ਰਬਤੀ ਕਣਕ ਦੀ ਖਾਸੀਅਤ?

-ਸ਼ਰਬਤੀ ਦੇਸ਼ ਵਿੱਚ ਉਪਲਬਧ ਸਭ ਤੋਂ ਮਹਿੰਗੀ ਕਣਕ ਦੀ ਸਭ ਤੋਂ ਪ੍ਰੀਮੀਅਮ ਕਿਸਮ ਹੈ।

-ਸਿਹੋਰ ਇਲਾਕੇ ਵਿੱਚ ਸ਼ਰਬਤੀ ਕਣਕ ਦੀ ਕਾਸ਼ਤ ਭਰਪੂਰ ਮਾਤਰਾ ਵਿੱਚ ਹੁੰਦੀ ਹੈ।

-ਸਿਹੋਰ ਖੇਤਰ ਵਿੱਚ ਕਾਲੀ ਅਤੇ ਜਲੋੜ ਵਾਲੀ ਉਪਜਾਊ ਮਿੱਟੀ ਹੈ, ਜੋ ਸ਼ਰਬਤੀ ਕਣਕ ਦੇ ਉਤਪਾਦਨ ਲਈ ਢੁਕਵੀਂ ਹੈ।

-ਇਸ ਸ਼ਰਬਤੀ ਕਣਕ ਨੂੰ ਗੋਲਡਨ ਗ੍ਰੇਨ ਵੀ ਕਿਹਾ ਜਾਂਦਾ ਹੈ, ਕਿਉਂਕਿ ਇਸ ਦਾ ਰੰਗ ਸੁਨਹਿਰੀ ਹੁੰਦਾ ਹੈ।

-ਨਾਲ ਹੀ ਇਹ ਹਥੇਲੀ 'ਤੇ ਭਾਰਾ ਲੱਗਦਾ ਹੈ ਅਤੇ ਇਸਦਾ ਸੁਆਦ ਮਿੱਠਾ ਹੁੰਦਾ ਹੈ।

-ਸਿਹੋਰ ਜ਼ਿਲ੍ਹੇ ਵਿੱਚ 40390 ਹੈਕਟੇਅਰ ਰਕਬੇ ਵਿੱਚ ਸ਼ਰਬਤੀ ਕਣਕ ਦੀ ਬਿਜਾਈ ਹੁੰਦੀ ਹੈ ਅਤੇ ਸਾਲਾਨਾ ਉਤਪਾਦਨ 109053 ਮਿਲੀਅਨ ਟਨ ਤੱਕ ਪਹੁੰਚਦਾ ਹੈ।

ਸ਼ਰਬਤੀ ਕਣਕ ਦੀ ਖੇਤੀ

-ਸ਼ਰਬਤੀ ਮੱਧ ਪ੍ਰਦੇਸ਼ ਲਈ ਜਾਣੀ ਜਾਂਦੀ ਵਧੀਆ ਗੁਣਵੱਤਾ ਵਾਲੀ ਕਣਕ ਹੈ।

-ਸ਼ਰਬਤੀ ਦਾ ਆਟਾ ਸਵਾਦ ਵਿੱਚ ਮਿੱਠਾ ਅਤੇ ਬਣਤਰ ਵਿੱਚ ਦੂਜਿਆਂ ਨਾਲੋਂ ਵਧੀਆ ਹੁੰਦਾ ਹੈ।

-ਸ਼ਰਬਤੀ ਆਟੇ ਦੇ ਦਾਣੇ ਆਕਾਰ ਵਿੱਚ ਵੱਡੇ ਹੁੰਦੇ ਹਨ।

-ਮੱਧ ਪ੍ਰਦੇਸ਼ ਵਿੱਚ ਕਾਲੀ ਅਤੇ ਜਲੋੜ ਵਾਲੀ ਉਪਜਾਊ ਮਿੱਟੀ ਹੈ, ਜੋ ਇਸ ਲਈ ਸੰਪੂਰਨ ਹੈ।

-ਇਹ ਕਣਕ ਮੱਧ ਪ੍ਰਦੇਸ਼ ਦੇ ਸਿਹੋਰ, ਨਰਸਿੰਘਪੁਰ, ਹੋਸ਼ੰਗਾਬਾਦ, ਹਰਦਾ, ਅਸ਼ੋਕਨਗਰ, ਭੋਪਾਲ ਅਤੇ ਮਾਲਵਾ ਜ਼ਿਲ੍ਹਿਆਂ ਵਿੱਚ ਬੀਜੀ ਜਾਂਦੀ ਹੈ।

-ਇਸ ਦੀ ਔਸਤ ਬਿਜਾਈ ਦਰ 30-35 ਕਿਲੋ ਪ੍ਰਤੀ ਏਕੜ ਹੈ।

-ਇਸ ਦਾ ਝਾੜ ਲਗਭਗ 40-45 ਕੁਇੰਟਲ ਪ੍ਰਤੀ ਹੈਕਟੇਅਰ ਹੁੰਦਾ ਹੈ।

-ਆਮ ਤੌਰ 'ਤੇ ਇਹ 135 ਤੋਂ 140 ਦਿਨਾਂ ਦੀ ਫ਼ਸਲ ਹੁੰਦੀ ਹੈ।

-ਸਿਹਤਮੰਦ ਫ਼ਸਲ ਲਈ ਇਸ ਨੂੰ ਘੱਟੋ-ਘੱਟ 2 ਸਿੰਚਾਈਆਂ ਦੀ ਲੋੜ ਹੁੰਦੀ ਹੈ।

-ਇਸ ਦੇ ਬੀਜ ਮੋਟੇ, ਚਮਕਦਾਰ ਅਤੇ ਚਮਕਦਾਰ ਹੁੰਦੇ ਹਨ।

ਕਿਸਾਨ ਭਰਾਵਾਂ ਨੂੰ ਦੱਸ ਦਈਏ ਕਿ ਇਸ ਸਮੇਂ ਮੰਡੀਆਂ 'ਚ 5 ਹਜ਼ਾਰ ਪ੍ਰਤੀ ਕੁਇੰਟਲ ਤੋਂ ਵੱਧ ਦੇ ਭਾਅ 'ਤੇ ਸਰਬਤੀ ਕਣਕ ਵਿੱਕ ਰਹੀ ਹੈ। ਇਸ ਦੇ ਨਾਲ ਹੀ ਰੂਸ ਅਤੇ ਯੂਕਰੇਨ ਦੀ ਜੰਗ ਕਾਰਨ ਆਈ ਤੇਜ਼ੀ ਕਾਰਨ ਇਹ 5700 ਰੁਪਏ ਪ੍ਰਤੀ ਕੁਇੰਟਲ ਤੱਕ ਵਿੱਕ ਗਿਆ ਹੈ।

ਸ਼ਰਬਤੀ ਕਣਕ ਇੰਨੀ ਖਾਸ ਕਿਉਂ ਹੈ?

ਮੱਧ ਪ੍ਰਦੇਸ਼ ਦੇ ਖੇਤਰਾਂ ਵਿੱਚ ਬਰਸਾਤੀ ਪਾਣੀ ਨਾਲ ਸਿੰਚਾਈ ਹੋਣ ਕਾਰਨ ਸ਼ਰਬਤੀ ਕਣਕ ਦੀ ਜ਼ਮੀਨ ਵਿੱਚ ਪੋਟਾਸ਼ ਦੀ ਮਾਤਰਾ ਜ਼ਿਆਦਾ ਅਤੇ ਨਮੀ ਘੱਟ ਹੁੰਦੀ ਹੈ। ਨਤੀਜੇ ਵਜੋਂ, ਕਣਕ ਦੀ ਪ੍ਰੋਟੀਨ ਸਮੱਗਰੀ ਆਮ ਕਣਕ ਦੇ ਆਟੇ ਦੇ ਮੁਕਾਬਲੇ ਲਗਭਗ 2 ਪ੍ਰਤੀਸ਼ਤ ਵੱਧ ਜਾਂਦੀ ਹੈ। ਇਸ ਕਾਰਨ ਸ਼ਰਬਤੀ ਕਣਕ ਦੀ ਫ਼ਸਲ ਵਿੱਚ ਕੀਟਨਾਸ਼ਕਾਂ ਦੀ ਵਰਤੋਂ ਘੱਟ ਕਰਨੀ ਪੈਂਦੀ ਹੈ। ਜਿਸਦੇ ਚਲਦਿਆਂ ਸ਼ਰਬਤੀ ਕਣਕ ਦਾ ਆਟਾ ਬਾਕੀਆਂ ਨਾਲੋਂ ਵਧੀਆ ਆਟਾ ਮੰਨਿਆ ਜਾਂਦਾ ਹੈ।

ਇਹ ਵੀ ਪੜ੍ਹੋ: ਕਿਵੇਂ ਕਰੀਏ ਦਾਲ ਲਈ ਪੀਲੇ ਮਟਰ ਦੀ ਖੇਤੀ! ਜਾਣੋ ਸਹੀ ਤਰੀਕਾ

ਸ਼ਰਬਤੀ ਕਣਕ ਦੇ ਕੀ ਫਾਇਦੇ ਹਨ?

ਇਹ ਬਹੁਤ ਜ਼ਿਆਦਾ ਪੌਸ਼ਟਿਕ ਹੁੰਦਾ ਹੈ ਅਤੇ ਇਸ ਵਿੱਚ ਲਗਭਗ 113 ਕੈਲੋਰੀ, ਚਰਬੀ (1 ਗ੍ਰਾਮ), ਕਾਰਬੋਹਾਈਡਰੇਟ (21 ਗ੍ਰਾਮ ਖੁਰਾਕ ਫਾਈਬਰ ਸਮੇਤ), ਪ੍ਰੋਟੀਨ (5 ਗ੍ਰਾਮ), ਕੈਲਸ਼ੀਅਮ (40 ਮਿਲੀਗ੍ਰਾਮ) ਅਤੇ ਆਇਰਨ (0.9 ਮਿਲੀਗ੍ਰਾਮ) ਪ੍ਰਤੀ 30 ਗ੍ਰਾਮ ਹੁੰਦੀ ਹੈ। ਇਸ ਦੇ ਨਾਲ ਹੀ ਇਹ ਮੈਗਨੀਸ਼ੀਅਮ, ਸੇਲੇਨੀਅਮ, ਕੈਲਸ਼ੀਅਮ, ਜ਼ਿੰਕ ਅਤੇ ਮਲਟੀ-ਵਿਟਾਮਿਨ ਵਰਗੇ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦਾ ਹੈ।

Summary in English: With this special variety of wheat, farmers will get huge profits! Learn about this type

Like this article?

Hey! I am KJ Staff. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters