1. Home
  2. ਖੇਤੀ ਬਾੜੀ

Mushroom Farming: ਕਿਸੇ ਵੀ ਮੌਸਮ `ਚ ਕਰ ਸਕਦੇ ਹੋ ਇਨ੍ਹਾਂ ਖੁੰਭਾਂ ਦੀ ਕਾਸ਼ਤ!

ਜੇਕਰ ਤੁਸੀਂ ਘੱਟ ਲਾਗਤ `ਚ ਖੇਤੀ ਕਰਕੇ ਵੱਧ ਮੁਨਾਫ਼ਾ ਕਮਾਉਣਾ ਚਾਹੁੰਦੇ ਹੋ ਤਾਂ ਖੁੰਭਾਂ ਦੀ ਇਹ ਕਿਸਮ ਤੁਹਾਡੇ ਲਈ ਹੀ ਬਣੀ ਹੈ...

Priya Shukla
Priya Shukla
ਖੁੰਭਾਂ ਦੀ ਕਾਸ਼ਤ ਕਰਕੇ ਕਿਸਾਨ ਚੰਗਾ ਮੁਨਾਫ਼ਾ ਪ੍ਰਾਪਤ ਕਰ ਸਕਦੇ  ਹਨ

ਖੁੰਭਾਂ ਦੀ ਕਾਸ਼ਤ ਕਰਕੇ ਕਿਸਾਨ ਚੰਗਾ ਮੁਨਾਫ਼ਾ ਪ੍ਰਾਪਤ ਕਰ ਸਕਦੇ ਹਨ

ਖੁੰਭਾਂ ਦੀ ਖੇਤੀ ਕਰਨ ਲਈ ਕਿਸੇ ਖੁੱਲੇ ਤੇ ਵੱਡੇ ਖੇਤਰ ਦੀ ਲੋੜ ਨਹੀਂ ਹੁੰਦੀ ਹੈ। ਇਨ੍ਹਾਂ ਦੀ ਕਾਸ਼ਤ ਬੰਦ ਕਮਰੇ `ਚ ਕੀਤੀ ਜਾਂਦੀ ਹੈ। ਖੁੰਭਾਂ ਦੀ ਕਾਸ਼ਤ ਕਰਕੇ ਭਾਰਤ ਦੇ ਕਈ ਕਿਸਾਨ ਪਹਿਲਾਂ ਤੋਂ ਹੀ ਚੰਗਾ ਮੁਨਾਫ਼ਾ ਕਮਾ ਰਹੇ ਹਨ।

ਅੱਜ ਅਸੀਂ ਇਸ ਲੇਖ ਰਾਹੀਂ ਖੁੰਭਾਂ ਦੀ ਅਜਿਹੀ ਕਿਸਮ ਲੈ ਕੇ ਆਏ ਹਾਂ, ਜਿਸ ਦੀ ਤੁਸੀਂ ਆਸਾਨੀ ਨਾਲ ਕਾਸ਼ਤ ਕਰ ਸਕਦੇ ਹੋ ਤੇ ਨਾਲ ਹੀ ਘੱਟ ਲਾਗਤ `ਚ ਵੱਧ ਮੁਨਾਫ਼ਾ ਵੀ ਕਮਾ ਸਕਦੇ ਹੋ। ਇਸ ਕਿਸਮ ਦੀ ਸਭ ਤੋਂ ਖਾਸ ਗੱਲ ਇਹ ਹੈ ਕਿ ਇਸਦੀ ਕਾਸ਼ਤ ਕਿਸੇ ਵੀ ਮੌਸਮ `ਚ ਕੀਤੀ ਜਾ ਸਕਦੀ ਹੈ। ਆਓ ਜਾਣਦੇ ਹਾਂ ਖੁੰਭਾਂ ਦੀ ਇਸ ਕਿਸਮ ਬਾਰੇ।

ਮਿਲਕੀ ਮਸ਼ਰੂਮ:

ਮਿਲਕੀ ਮਸ਼ਰੂਮ ਦੇ ਫਾਇਦੇ:
● ਮਿਲਕੀ ਮਸ਼ਰੂਮ (Milky Mushroom) ਕਈ ਤਰ੍ਹਾਂ ਦੀਆਂ ਬਿਮਾਰੀਆਂ ਨੂੰ ਦੂਰ ਕਰਨ `ਚ ਅਸਰਦਾਰ ਹੈ ਤੇ ਇਸਨੂੰ ਖਾਣ ਲਈ ਡਾਕਟਰ ਵੀ ਸਲਾਹ ਦਿੰਦੇ ਹਨ।
● ਇਸਨੂੰ ਕਾਫ਼ੀ ਦੇਰ ਤੱਕ ਸਟੋਰ ਕੀਤਾ ਜਾ ਸਕਦਾ ਹੈ।
● ਇਸਦੇ ਨਾਲ ਹੀ ਇਸਦੀ ਕਾਸ਼ਤ ਕਿਸੇ ਵੀ ਮੌਸਮ `ਚ ਕੀਤੀ ਜਾ ਸਕਦੀ ਹੈ।

ਮਿਲਕੀ ਮਸ਼ਰੂਮ ਉਗਾਉਣ ਲਈ ਅਨੁਕੂਲ ਜਲਵਾਯੂ:
● ਮਿਲਕੀ ਮਸ਼ਰੂਮ ਨੂੰ ਬਾਕੀ ਮਸ਼ਰੂਮਾਂ ਵਾਂਗ ਜ਼ਿਆਦਾ ਠੰਡੇ ਵਾਤਾਵਰਣ ਦੀ ਲੋੜ ਨਹੀਂ ਹੁੰਦੀ। ਇਸਨੂੰ ਉੱਗਣ ਦੇ ਲਈ ਵੱਧ ਤਾਪਮਾਨ ਦੀ ਲੋੜ ਹੁੰਦੀ ਹੈ।
● ਇਸਦੀ ਕਾਸ਼ਤ ਦੇ ਲਈ ਅਨੁਕੂਲ ਤਾਪਮਾਨ 25 ਤੋਂ 35 ਡਿਗਰੀ ਸੈਲਸੀਅਸ ਹੁੰਦਾ ਹੈ।
● ਜਿਸ ਵੀ ਕਮਰੇ `ਚ ਇਸ ਮਸ਼ਰੂਮ ਦੀ ਖੇਤੀ ਕਰਨੀ ਹੋਵੇ ਉੱਧਰ ਦੀ ਨਮੀ ਲਗਭਗ 80 ਤੋਂ 90 ਪ੍ਰਤੀਸ਼ਤ ਹੋਣੀ ਚਾਹੀਦੀ ਹੈ।

ਇਹ ਵੀ ਪੜ੍ਹੋ : ਕਿਸਾਨਾਂ ਦੀ ਆਮਦਨ `ਚ ਵਾਧਾ ਕਰਨ ਦਾ ਨਵੇਕਲਾ ਤਰੀਕਾ

ਮਿਲਕੀ ਮਸ਼ਰੂਮ ਦੀ ਵਾਢੀ ਕਦੋਂ ਕਰਨੀ ਹੈ?
ਜਦੋਂ ਇਨ੍ਹਾਂ ਖੁੰਬਾਂ ਦੇ ਸਿਖਰ 'ਤੇ ਬਣੀ ਕੈਪ 5 ਤੋਂ 6 ਸੈਂਟੀਮੀਟਰ ਮੋਟੀ ਦਿਖਾਈ ਦੇਣ ਲੱਗੇ ਉਦੋਂ ਇਹ ਪੱਕ ਜਾਂਦਾ ਹੈ ਤੇ ਇਸ ਨੂੰ ਮਰੋੜ ਕੇ ਤੋੜ ਸਕਦੇ ਹੋ।

ਮਿਲਕੀ ਮਸ਼ਰੂਮ ਦੀ ਕੀਮਤ:
ਕਿਸਾਨਾਂ ਨੂੰ ਇਨ੍ਹਾਂ ਖੁੰਬਾਂ ਨੂੰ ਉਗਾਉਣ ਦੀ ਲਾਗਤ 10 ਤੋਂ 15 ਰੁਪਏ ਪ੍ਰਤੀ ਕਿਲੋਗ੍ਰਾਮ ਪੈਂਦੀ ਹੈ। ਜਦੋਂਕਿ, ਬਾਜ਼ਾਰ `ਚ ਇਹ 200 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਭਾਅ ਨਾਲ ਵਿਕਦੇ ਹਨ। ਇਸ ਤਰ੍ਹਾਂ ਕਿਸਾਨ ਇਨ੍ਹਾਂ ਦੀ ਵਿਕਰੀ ਕਰਕੇ ਚੰਗਾ ਮੁਨਾਫ਼ਾ ਪ੍ਰਾਪਤ ਕਰ ਸਕਦੇ ਹਨ।

ਖੁੰਭਾਂ ਦੀਆਂ ਕੁਝ ਹੋਰ ਕਿਸਮਾਂ:

ਇਸ ਸਮੇਂ ਦੇਸ਼ `ਚ ਜ਼ਿਆਦਾਤਰ ਕਿਸਾਨ ਖੁੰਭਾਂ ਦੀਆਂ ਇਨ੍ਹਾਂ ਕਿਸਮਾਂ ਦੀ ਕਾਸ਼ਤ ਕਰ ਰਹੇ ਹਨ
● ਬਟਨ ਮਸ਼ਰੂਮ
● ਢੀਂਗਰੀ ਮਸ਼ਰੂਮ
● ਪੈਡਿਸਟਰਾ ਮਸ਼ਰੂਮ
● ਸ਼ੀਟੇਕ ਮਸ਼ਰੂਮ

Summary in English: You can cultivate this mushroom in any season!

Like this article?

Hey! I am Priya Shukla. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters