ਤਾਲਾਬੰਦੀ ਵਿੱਚ ਕਿਸਾਨਾਂ ਨੂੰ ਹੋ ਰਹੀ ਸਮੱਸਿਆਵਾਂ ਦੇ ਮੱਦੇਨਜ਼ਰ ਕਈ ਕਿਸਮਾਂ ਦੀਆਂ ਮੰਗਾਂ ਉੱਠਣੀਆਂ ਸ਼ੁਰੂ ਹੋ ਗਈਆਂ ਹਨ। ਕਿਸਾਨ ਸ਼ਕਤੀ ਸੰਘ ਦੇ ਪ੍ਰਧਾਨ ਪੁਸ਼ਪੇਂਦਰ ਸਿੰਘ ਨੇ ਕਿਸਾਨ ਕ੍ਰੈਡਿਟ ਕਾਰਡ ਦੀ ਸੀਮਾ ਦੁੱਗਣੀ ਕਰਨ ਦੇ ਨਾਲ-ਨਾਲ ਇਸ ਦੀ ਵਿਆਜ ਦਰ ਨੂੰ ਘਟਾਉਣ ਦੀ ਮੰਗ ਕੀਤੀ ਹੈ। ਉਹਨਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਕੇਸੀਸੀ ਦੀ ਸੀਮਾ ਨੂੰ 6 ਲੱਖ ਰੁਪਏ ਕਰਨ ਦੇ ਨਾਲ ਹੀ ਵਿਆਜ ਦਰ ਨੂੰ ਘੱਟ ਕਰਕੇ 1 ਪ੍ਰਤੀਸ਼ਤ ਕੀਤਾ ਜਾਵੇ। ਫਿਲਹਾਲ, ਇਸ ਦੀ ਸੀਮਾ 3 ਲੱਖ ਰੁਪਏ ਹੈ ਅਤੇ ਪੈਸੇ ਦੀ ਅਦਾਇਗੀ 'ਤੇ ਦਿੱਤੀ ਗਈ ਵਿਆਜ ਦਰ 4 ਪ੍ਰਤੀਸ਼ਤ ਹੈ | ਕਿਸਾਨ ਨੇਤਾ ਦਾ ਮਨਣਾ ਹੈ ਕਿ ਕੋਰੋਨਾ ਮਹਾਮਾਰੀ ਦੌਰਾਨ ਪੇਂਡੂ ਆਰਥਿਕਤਾ ਨੂੰ ਮਜਬੂਤੀ ਮਿਲੇ। ਇਸ ਸਮੇਂ ਦੇਸ਼ ਭਰ ਵਿੱਚ ਲਗਭਗ 14.5 ਕਰੋੜ ਕਿਸਾਨ ਪਰਿਵਾਰ ਹਨ ਅਤੇ ਤਕਰੀਬਨ ਸੱਤ ਕਰੋੜ ਕਿਸਾਨਾਂ ਕੋਲ ਕੇਸੀਸੀ ਹੈ |
ਕੇਸੀਸੀ ਵਿਚ ਤਬਦੀਲੀ ਤੋਂ ਇਲਾਵਾ, ਉਨ੍ਹਾਂ ਨੇ ਕਿਸਾਨਾਂ ਦੇ ਸਾਰੇ ਤਰਾਂ ਦੇ ਕਰਜ਼ੇ, ਕਿਸ਼ਤਾਂ ਦੀ ਅਦਾਇਗੀ ਪੂਰੇ ਇਕ ਸਾਲ ਲਈ ਸਸਪੈਂਡ ਕਰਨ ਦੀ ਮੰਗ ਵੀ ਕੀਤੀ ਹੈ। ਇਸ ਦੇ ਨਾਲ ਹੀ, ਸਰਕਾਰ ਤੋਂ ਰਾਹਤ ਵਜੋਂ, ਕੇਸੀਸੀ 'ਤੇ ਬੈਂਕਾਂ ਤੋਂ ਲਏ ਗਏ ਸਾਰੇ ਅਲਪਕਾਲਿਕ ਫਸਲੀ ਕਰਜ਼ਿਆਂ ਦੀ ਅਦਾਇਗੀ ਦੀ ਤਰੀਕ ਨੂੰ 31 ਮਾਰਚ ਤੋਂ 31 ਮਈ ਤੱਕ ਦੋ ਮਹੀਨਿਆਂ ਦਾ ਵਾਧਾ ਕੀਤਾ ਗਿਆ ਹੈ | ਜਿਸ ਤੋਂ ਬਾਅਦ ਕਿਸਾਨ ਬਿਨਾਂ ਕਿਸੇ ਵਿਆਜ ਦੇ ਵਾਧੇ ਦੇ ਸਿਰਫ 4 ਪ੍ਰਤੀਸ਼ਤ ਦੀ ਪੁਰਾਣੀ ਦਰ 'ਤੇ 31 ਮਈ ਤੱਕ ਆਪਣਾ ਫਸਲੀ ਕਰਜ਼ਾ ਅਦਾ ਕਰ ਸਕਦੇ ਹਨ | ਇਸ ਦੇ ਨਾਲ ਹੀ ਕਿਸਾਨ ਸ਼ਕਤੀ ਸੰਘ ਇਸ ਨੂੰ ਪੂਰੇ ਸਾਲ ਲਈ ਸਸਪੈਂਡ ਕਰਨ ਦੀ ਮੰਗ ਕਰ ਰਿਹਾ ਹੈ।
ਕੇਂਦਰ ਸਰਕਾਰ ਵਲੋਂ ਦਿੱਤੀ ਗਈ ਹੈ ਛੋਟ
ਕਿਸਾਨਾਂ ਦੁਆਰਾ ਖੇਤੀਬਾੜੀ ਨਾਲ ਜੁੜੇ ਕੰਮਾਂ ਲਈ ਕਿਸਾਨ ਕਰੈਡਿਟ ਕਾਰਡ 'ਤੇ ਲਏ ਗਏ 3 ਲੱਖ ਰੁਪਏ ਤੱਕ ਦੇ ਕਰਜ਼ਿਆਂ ਦੀ ਵਿਆਜ ਦਰ 9% ਹੈ, ਪਰ ਸਰਕਾਰ ਵਲੋਂ ਇਸ ਤੇ 2% ਦੀ ਸਬਸਿਡੀ ਦੀਤੀ ਜਾਂਦੀ ਹੈ, ਜਿਸ ਤੋਂ ਬਾਅਦ ਇਸ ਦੀ ਵਿਆਜ ਦਰ 7% ਹੁੰਦਾ ਹੈ। ਇਸਦੇ ਨਾਲ ਹੀ ਸਮੇਂ ਸਿਰ ਅਦਾਇਗੀ ਕਰਨ ਤੇ ਇਸ ਵਿਚ 3% ਦੀ ਹੋਰ ਛੋਟ ਮਿਲਦੀ ਹੈ, ਜਿਸ ਤੋਂ ਬਾਅਦ ਇਹ ਸਿਰਫ 4% ਰਹਿ ਜਾਂਦੀ ਹੈ | ਜਿਸ ਨੂੰ ਹੁਣ 1 ਪ੍ਰਤੀਸ਼ਤ ਕਰਨ ਦੀ ਮੰਗ ਕੀਤੀ ਜਾ ਰਹੀ ਹੈ।
ਪ੍ਰਧਾਨ ਮੰਤਰੀ ਕਿਸਾਨ ਯੋਜਨਾ ਅਤੇ ਕੇਸੀਸੀ ਸਕੀਮ ਸ਼ਾਮਲ ਕੀਤੀ ਗਈ
ਕਿਸਾਨ ਕ੍ਰੈਡਿਟ ਕਾਰਡ ਸਕੀਮ ਅਤੇ ਪ੍ਰਧਾਨ ਮੰਤਰੀ ਕਿਸਾਨ ਸੱਮਾਨ ਨਿਧੀ ਯੋਜਨਾ ਕੇਂਦਰ ਸਰਕਾਰ ਦੀਆਂ ਦੋ ਵੱਡੀਆਂ ਯੋਜਨਾਵਾਂ ਹਨ ਜਿਸ ਨੂੰ ਹੁਣ ਜੋੜ ਦਿੱਤਾ ਗਿਆ ਹੈ | ਕੇਂਦਰੀ ਖੇਤੀਬਾੜੀ ਰਾਜ ਮੰਤਰੀ ਕੈਲਾਸ਼ ਚੌਧਰੀ ਨੇ ਕਿਸਾਨ ਸੱਮਾਨ ਨਿਧੀ ਦੇ ਲਾਭਪਾਤਰੀਆਂ ਨੂੰ ਮੌਜੂਦਾ ਖਾਤੇ ਨਾਲ ਸਬੰਧਤ ਬੈਂਕ ਵਿੱਚ ਜਾ ਕੇ ਕੇਸੀਸੀ ਲਈ ਬਿਨੈ ਪੱਤਰ ਜਮ੍ਹਾ ਕਰਨ ਲਈ ਕਿਹਾ ਹੈ। ਇਸ ਸੰਦਰਭ ਵਿੱਚ, ਉਹਨਾਂ ਨੇ ਅੱਗੇ ਕਿਹਾ ਕਿ ਬੈਂਕਾਂ ਦੇ ਮੁੱਖ ਪ੍ਰਬੰਧ ਨਿਰਦੇਸ਼ਕਾਂ ਨੂੰ ਵਿੱਤ ਵਿਭਾਗ ਵੱਲੋਂ ਇਸ ਪ੍ਰਸੰਗ ਵਿੱਚ ਲੋੜੀਂਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ। ਬਿਨੈਕਾਰਾਂ ਨੂੰ ਇਸਦਾ ਲਾਭ 14 ਦਿਨਾਂ ਦੇ ਅੰਦਰ ਪ੍ਰਾਪਤ ਹੋ ਜਾਵੇਗਾ |
ਕਿਸਾਨ ਨੇਤਾ ਸਿੰਘ ਦਾ ਮੰਨਣਾ ਹੈ ਕਿ ਇਸ ਫੈਸਲੇ ਤੋਂ ਬਾਅਦ ਦੇਸ਼ ਦੇ ਅੱਧੇ ਕਿਸਾਨ ਸੰਕਟ ਤੋਂ ਬਚਾਏ ਗਏ ਤਾਂਕਿ ਉਨ੍ਹਾਂ ਨੂੰ ਖੇਤੀ ਲਈ ਸਸਤੇ ਕਰਜ਼ੇ ਮਿਲ ਸਕਣ। ਦੱਸ ਦੇਈਏ ਕਿ ਕੇਸੀਸੀ ( KCC ) ਸਕੀਮ ਕਿਸਾਨਾਂ ਦੁਆਰਾ ਸ਼ਾਹੂਕਾਰਾਂ 'ਤੇ ਨਿਰਭਰਤਾ ਖਤਮ ਕਰਨ ਲਈ ਸਰਕਾਰ ਦੁਆਰਾ ਆਰੰਭ ਕੀਤੀ ਗਈ ਸੀ ਤਾਂਕਿ ਉਹ ਖੇਤੀ ਲਈ ਸਸਤੇ ਕਰਜ਼ੇ ਪ੍ਰਾਪਤ ਕਰ ਸਕਣ |
Summary in English: 7 crore farmers can get benefit, demand for doubling KCC limit and 1 percent interest