1. Home
  2. ਖਬਰਾਂ

WhatsApp 'ਚ ਜਲਦ ਹੋਣ ਵਾਲਾ ਹੈ ਵੱਡਾ ਅਪਡੇਟ, ਹੁਣ ਤੁਸੀਂ ਬਿਨਾਂ ਨੰਬਰ ਸੇਵ ਕੀਤੇ ਭੇਜ ਸਕੋਗੇ ਮੈਸੇਜ

ਹੁਣ ਵਟਸਐਪ (WhatsApp) 'ਚ ਜਲਦ ਹੀ ਇੱਕ ਨਵਾਂ ਅਪਡੇਟ ਸਾਹਮਣੇ ਆਵੇਗਾ। ਜਿਸ ਦੇ ਤਹਿਤ ਯੂਜ਼ਰਸ ਆਪਣਾ ਫੋਨ ਨੰਬਰ ਦੂਜਿਆਂ ਤੋਂ ਵੀ ਲੁਕਾ ਸਕਦੇ ਹਨ।

Gurpreet Kaur Virk
Gurpreet Kaur Virk
ਵਟਸਐਪ 'ਚ ਜਲਦ ਹੋਣ ਵਾਲਾ ਹੈ ਵੱਡਾ ਅਪਡੇਟ

ਵਟਸਐਪ 'ਚ ਜਲਦ ਹੋਣ ਵਾਲਾ ਹੈ ਵੱਡਾ ਅਪਡੇਟ

Whatsapp Update: ਹੁਣ ਵਟਸਐਪ (WhatsApp) 'ਚ ਜਲਦ ਹੀ ਇੱਕ ਨਵਾਂ ਅਪਡੇਟ ਸਾਹਮਣੇ ਆਵੇਗਾ। ਜਿਸ ਦੇ ਤਹਿਤ ਯੂਜ਼ਰਸ ਆਪਣਾ ਫੋਨ ਨੰਬਰ ਦੂਜਿਆਂ ਤੋਂ ਵੀ ਲੁਕਾ ਸਕਦੇ ਹਨ।

Whatsapp New Features: ਪਿਛਲੇ ਕੁਝ ਦਿਨਾਂ ਤੋਂ ਵਟਸਐਪ ਆਪਣੇ ਯੂਜ਼ਰਸ ਲਈ ਕਈ ਨਵੇਂ ਸ਼ਾਨਦਾਰ ਫੀਚਰ ਲੈ ਕੇ ਆ ਰਿਹਾ ਹੈ, ਜਿਸ ਕਾਰਨ ਲੋਕਾਂ ਨੂੰ ਵਟਸਐਪ (WhatsApp) ਚਲਾਉਣਾ ਹੋਰ ਵੀ ਸੌਖਾ ਹੋਣ ਲੱਗਿਆ ਹੈ। ਲੋਕਾਂ ਦੀਆਂ ਸੁਵਿਧਾਵਾਂ ਨੂੰ ਧਿਆਨ 'ਚ ਰੱਖਦੇ ਹੋਏ ਵਟਸਐਪ (WhatsApp) ਕਈ ਹੋਰ ਨਵੇਂ ਫੀਚਰਸ 'ਤੇ ਕੰਮ ਕਰ ਰਿਹਾ ਹੈ।

ਅਜਿਹੇ 'ਚ ਇਕ ਖ਼ਬਰ ਆ ਰਹੀ ਹੈ ਕਿ ਬਹੁਤ ਜਲਦ ਤੁਹਾਨੂੰ ਵਟਸਐਪ (WhatsApp) 'ਚ ਇਕ ਹੋਰ ਨਵਾਂ ਅਪਡੇਟ (New Update) ਦੇਖਣ ਨੂੰ ਮਿਲੇਗਾ, ਜੋ ਲੋਕਾਂ ਦੀ ਪ੍ਰਾਈਵੇਸੀ (Privacy) ਦੇ ਹਿਸਾਬ ਨਾਲ ਬਹੁਤ ਜ਼ਰੂਰੀ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਨਵੇਂ ਫੀਚਰ (New Feature) 'ਤੇ ਬੀਟਾ ਵਰਜ਼ਨ ਦੀ ਟੈਸਟਿੰਗ (Beta version testing) ਅਜੇ ਵੀ ਚੱਲ ਰਹੀ ਹੈ। ਤਾਂ ਆਓ ਜਾਣਦੇ ਹਾਂ ਵਟਸਐਪ (WhatsApp) ਦੇ ਇਸ ਨਵੇਂ ਫੀਚਰ ਬਾਰੇ, ਤੁਹਾਨੂੰ ਇਹ ਕਿਵੇਂ ਮਿਲੇਗਾ?

ਵਟਸਐਪ ਦੇ ਨਵੇਂ ਫੀਚਰ

● ਤੁਹਾਡੀ ਜਾਣਕਾਰੀ ਲਈ ਤੁਹਾਨੂੰ ਦੱਸ ਦੇਈਏ ਕਿ ਵਟਸਐਪ (WhatsApp) ਆਪਣੇ ਸਾਰੇ ਫੋਨ ਯੂਜ਼ਰਸ (Phone Users) ਨੂੰ ਇੱਕ ਨਵੀਂ ਸਹੂਲਤ ਦੇਣ ਜਾ ਰਿਹਾ ਹੈ। ਇਸ ਨਵੇਂ ਫੀਚਰ (New Features) ਦੇ ਆਉਣ ਨਾਲ ਲੋਕ ਆਸਾਨੀ ਨਾਲ ਆਪਣਾ ਫੋਨ ਨੰਬਰ ਲੁਕਾ ਸਕਦੇ ਹਨ। ਫਿਲਹਾਲ, ਇਹ ਫੀਚਰਸ (Feature) ਐਂਡ੍ਰਾਇਡ ਬੀਟਾ ਵਰਜ਼ਨ (Android beta version) 22.17.23 'ਚ ਦੇਖਣ ਨੂੰ ਮਿਲਣਗੇ।

● ਉਪਭੋਗਤਾਵਾਂ ਨੂੰ ਸਪੋਸਿਕ ਵਾਟਸਐਪ ਗਰੁੱਪ ਤੋਂ ਆਪਣਾ ਫੋਨ ਨੰਬਰ ਲੁਕਾਉਣ ਦਾ ਵਿਕਲਪ (Option) ਦਿੱਤਾ ਜਾਵੇਗਾ।

● ਮਿਲੀ ਜਾਣਕਾਰੀ ਤੋਂ ਪਤਾ ਲੱਗਿਆ ਹੈ ਕਿ ਯੂਜ਼ਰਸ (Users) ਹੁਣ ਕਿਸੇ ਵੀ ਵਟਸਐਪ ਗਰੁੱਪ (Whatsapp Group) 'ਚ ਸ਼ਾਮਲ ਹੋਣਗੇ, ਤਾਂ ਜੋ ਉਹ ਆਪਣੀ ਸਹੂਲਤ ਮੁਤਾਬਕ ਜਿਸ ਨੂੰ ਚਾਹੁਣ ਆਪਣਾ ਫੋਨ ਨੰਬਰ ਦਿਖਾ ਸਕਦੇ ਹਨ ਅਤੇ ਨੰਬਰ ਨੂੰ ਹਰ ਕਿਸੇ ਤੋਂ ਲੁਕਾ ਸਕਦੇ ਹਨ।

● ਇਸ ਨਵੇਂ ਫੀਚਰ ਦੇ ਆਉਣ ਤੋਂ ਬਾਅਦ ਜੇਕਰ ਤੁਸੀਂ ਆਪਣੇ ਵਟਸਐਪ (Whatsapp) ਨੂੰ ਬੀਟਾ ਵਰਜ਼ਨ (Beta Version) ਨਾਲ ਕਨੈਕਟ ਕਰਦੇ ਹੋ, ਤਾਂ ਤੁਹਾਨੂੰ ਇਹ ਫੀਚਰਸ ਆਪਣੇ ਫੋਨ 'ਚ ਦਿਖਣਾ ਸ਼ੁਰੂ ਹੋ ਜਾਵੇਗਾ ਅਤੇ ਫਿਰ ਜੋ ਵੀ ਤੁਹਾਡਾ ਨੰਬਰ ਦੇਖੇਗਾ, ਉਸ ਨੂੰ ਫੋਨ ਨੰਬਰ ਸ਼ੇਅਰਿੰਗ (Phone Number Sharing) ਦਾ ਫੀਚਰ (Feature) ਦਿਖਾਈ ਦੇਵੇਗਾ।

ਇਹ ਵੀ ਪੜ੍ਹੋ: Whatsapp: ਗਲਤੀ ਨਾਲ ਭੇਜੇ ਵਟਸਐਪ ਮੈਸੇਜ 2 ਦਿਨ ਬਾਅਦ ਵੀ ਹਰ ਕਿਸੇ ਲਈ ਕਰ ਸਕੋਗੇ ਡਿਲੀਟ! ਜਾਣੋ ਕਿਵੇਂ ?

ਫਾਈਨਲ ਤੋਂ ਪਹਿਲਾਂ ਕੁਝ ਬਦਲਾਅ ਬਾਕੀ

ਦੱਸਿਆ ਜਾ ਰਿਹਾ ਹੈ ਕਿ ਇਸ ਫੀਚਰ ਦੀ ਕਾਰਜਕੁਸ਼ਲਤਾ ਵਟਸਐਪ ਕਮਿਊਨਿਟੀ (WhatsApp Community) ਲਈ ਵਿਸ਼ੇਸ਼ ਤੌਰ 'ਤੇ ਉਪਲਬਧ (Exclusively available) ਹੋਵੇਗੀ। ਫਿਲਹਾਲ, ਇਹ ਅਜੇ ਤੱਕ ਬੀਟਾ ਟੈਸਟਰ (Beta Tester) ਲਈ ਵੀ ਨਹੀਂ ਆਇਆ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਸ ਫੀਚਰ ਦੇ ਫਾਈਨਲ ਰਿਲੀਜ਼ ਤੋਂ ਪਹਿਲਾਂ ਤੁਹਾਨੂੰ ਇਸ 'ਚ ਕੁਝ ਹੋਰ ਨਵੇਂ ਬਦਲਾਅ ਦੇਖਣ ਨੂੰ ਮਿਲ ਸਕਦੇ ਹਨ, ਜੋ ਤੁਹਾਡੇ ਵਟਸਐਪ (Whatsapp) ਨੂੰ ਹੋਰ ਵੀ ਖਾਸ ਬਣਾ ਦੇਣਗੇ।

Summary in English: A big update is coming soon in WhatsApp, now you will be able to send messages without saving the number

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters