
ਕੇਦਰ ਸਰਕਾਰ ਵੱਲੋ ਪੰਜਾਬ ਦੀਆ ਕਿਸਾਨ ਜਥੇਬੰਦੀਆ ਨਾਲ ਖੇਤੀ ਕਾਨੂੰਨਾ ਨੂੰ ਲੈ ਕੇ ਮੀਟਿੰਗ ਕੀਤੀ ਗਈ ਹੈ ਜਿਸ ਸਬੰਧੀ ਜਾਣਕਾਰੀ ਦਿੰਦਿਆ ਹੋਇਆ ਕੇਦਰ ਸਰਕਾਰ ਦੇ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਨੇ ਦੱਸਿਆ ਕਿ ਇਸ ਮੀਟਿੰਗ ਦੇ ਵਿੱਚ ਉਹਨਾ ਦੇ ਨਾਲ ਰੇਲ ਮੰਤਰੀ ਪਿਊਸ਼ ਗੋਇਲ ਤੇ ਮੰਤਰੀ ਸੋਮ ਪ੍ਰਕਾਸ਼ ਅਤੇ ਪੰਜਾਬ ਦੀਆ ਕਿਸਾਨ ਜਥੇਬੰਦੀਆ ਨੇ ਹਿੱਸਾ ਲਿਆ ਹੈ ਉਹਨਾ ਦੱਸਿਆ ਕਿ ਇਹ ਮੀਟਿੰਗ ਬਹੁਤ ਹੀ ਸਾਰਥਿਕ ਮਹੌਲ ਦੇ ਵਿੱਚ ਕਾਫੀ ਸਮੇ ਤੱਕ ਹੋਈ ਹੈ ਅਤੇ ਇਸ ਦੌਰਾਨ ਪੰਜਾਬ ਦੀਆ ਕਿਸਾਨ ਜਥੇਬੰਦੀਆ ਵੱਲੋ ਆਪਣੇ ਮੁੱਦੇ ਰੱਖੇ ਗਏ ਹਨ ਪਰ ਉਹਨਾ ਦੇ ਮੁੱਦਿਆ ਅਤੇ ਸਰਕਾਰ ਦੇ ਮੁੱਦਿਆ ਵਿੱਚ ਬਹੁਤ ਦੂਰੀ ਹੈ
ਜਿਸ ਦੇ ਚਲਦਿਆ ਇਹ ਮੀਟਿੰਗਾ ਦਾ ਦੌਰ ਜਾਰੀ ਰਹੇਗਾ ਖੇਤੀਬਾੜੀ ਮੰਤਰੀ ਨੇ ਦੱਸਿਆ ਕਿ ਉਹਨਾ ਵੱਲੋ ਕਿਸਾਨ ਜਥੇਬੰਦੀਆ ਨੂੰ ਭਰੋਸਾ ਦਿਵਾਇਆ ਗਿਆ ਹੈ ਕਿ ਜੋ ਖੇਤੀ ਬਿੱਲ ਸਰਕਾਰ ਵੱਲੋ ਲਿਆਦੇ ਗਏ ਹਨ ਉਹਨਾ ਦਾ ਫਸਲਾ ਦੀ ਐੱਮ ਐੱਸ ਪੀ ਅਤੇ ਏ ਪੀ ਐੱਮ ਸੀ ਤੇ ਕੋਈ ਵੀ ਪ੍ਰਭਾਵ ਨਹੀ ਪਵੇਗਾ ਉਹਨਾ ਕਿਹਾ ਇਸ ਵਾਰ ਦੇਸ਼ ਅਤੇ ਪੰਜਾਬ ਦੇ ਵਿੱਚ ਅਧਿਕ ਫਸਲਾ ਦੀ ਖਰੀਦ ਜਾਰੀ ਕੀਤੀ ਗਈ ਐੱਮ ਐੱਸ ਪੀ ਰੇਟ ਤੇ ਹੀ ਹੋਈ ਹੈ ਜਿਸ ਲਈ ਕਿਸੇ ਦੇ ਵੀ ਮਨ ਵਿੱਚ ਐੱਮ ਐੱਸ ਪੀ ਟੁੱਟਣ ਪ੍ਰਤੀ ਸ਼ੰਕੇ ਨਹੀ ਹੋਣੇ ਚਾਹੀਦੇ ਹਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ

ਅਗਵਾਈ ਵਿੱਚ ਕੇਦਰ ਸਰਕਾਰ ਕਿਸਾਨਾ ਦੀ ਆਮਦਨੀ ਦੁੱਗਣੀ ਕਰਨ ਲਈ ਪ੍ਰਤੀਬੱਧ ਹੈ ਉਹਨਾ ਨੇ ਪੰਜਾਬ ਵਿੱਚ ਮਾਲ ਗੱਡੀਆ ਸ਼ੁਰੂ ਕਰਨ ਸਬੰਧੀ ਜਾਣਕਾਰੀ ਦਿੰਦਿਆ ਹੋਇਆ ਦੱਸਿਆ ਕਿ ਰੇਲ ਮੰਤਰੀ ਪਿਯੂਸ਼ ਗੋਇਲ ਵੱਲੋ ਕਿਸਾਨ ਜਥੇਬੰਦੀਆ ਨੂੰ ਭਰੋਸਾ ਦਿਵਾਇਆ ਗਿਆ ਹੈ ਕਿ ਜਿਦਾ ਹੀ ਰੇਲ ਗੱਡੀਆ ਚਲਾਉਣ ਲਈ ਪੰਜਾਬ ਸਰਕਾਰ ਸਾਨੂੰ ਅਨੁਕੂਲ ਮਹੌਲ ਦਿੰਦੀ ਹੈ ਉਸੇ ਸਮੇ ਕੇਦਰ ਸਰਕਾਰ ਰੇਲ ਗੱਡੀਆ ਚਲਾਉਣ ਲਈ ਤਿਆਰ ਹੈ
ਇਹ ਵੀ ਪੜ੍ਹੋ :- ਪੰਜਾਬ ਵਿਚ ਟੀ ਵਿਜੇ ਕੁਮਾਰ ਨੇ ਦੱਸਿਆ ਕਿ ਰਸਾਇਣ ਮੁਕਤ ਖੇਤੀ ਕਿਵੇਂ ਕੀਤੀ ਜਾਵੇ