1. Home
  2. ਖਬਰਾਂ

Agricultural Bulletin: ਪੰਜਾਬ ਦੇ ਕਿਸਾਨਾਂ-ਪਸ਼ੂ ਪਾਲਕਾਂ ਲਈ ਮੌਜੂਦਾ ਮੌਸਮ ਅਤੇ ਫਸਲਾਂ ਦਾ ਹਾਲ

03 ਤੋਂ 05 ਮਈ ਤੱਕ ਹਫ਼ਤਾਵਾਰੀ ਖੇਤੀ ਬੁਲੇਟਿਨ ਜਾਰੀ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਦੌਰਾਨ ਗਰਜ-ਚਮਕ/ਤੇਜ਼ ਹਵਾਵਾਂ (ਹਵਾ ਦੀ ਗਤੀ 30-40 ਕਿਲੋਮੀਟਰ ਪ੍ਰਤੀ ਘੰਟਾ) ਚੱਲਣ ਦਾ ਅਨੁਮਾਨ ਹੈ।

Gurpreet Kaur Virk
Gurpreet Kaur Virk
ਮੌਜੂਦਾ ਮੌਸਮ ਅਤੇ ਫਸਲਾਂ ਲਈ ਹਫ਼ਤਾਵਾਰੀ ਖੇਤੀ ਬੁਲੇਟਿਨ

ਮੌਜੂਦਾ ਮੌਸਮ ਅਤੇ ਫਸਲਾਂ ਲਈ ਹਫ਼ਤਾਵਾਰੀ ਖੇਤੀ ਬੁਲੇਟਿਨ

Weekly Weather Bulletin: ਆਉਣ ਵਾਲੇ ਦਿਨਾਂ ਦੌਰਾਨ ਤੇਜ਼ ਹਵਾਵਾਂ ਚੱਲਣ ਨਾਲ ਛਿੱਟੇ ਪੈਣ ਦੀ ਸੰਭਾਵਨਾ ਨੂੰ ਦੇਖਦੇ ਹੋਏ ਕਿਸਾਨ ਵੀਰਾਂ ਨੂੰ ਖੇਤੀ ਉਤਪਾਦਾਂ ਨੂੰ ਸੁਰੱਖਿਅਤ ਥਾਂ ਤੇ ਸੰਭਾਲ ਲੈਣ ਦੀ ਸਲਾਹ ਦਿੱਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਹੇਠਾਂ ਦੱਸੀ ਜਾਣਕਾਰੀ ਕਿਸਾਨਾਂ ਲਈ ਬਹੁਤ ਜ਼ਰੂਰੀ ਹੈ।

ਕਿਸਾਨਾਂ ਲਈ ਮੌਸਮ ਅਤੇ ਫਸਲਾਂ ਦਾ ਹਾਲ:

ਖੇਤੀ ਫਸਲਾਂ: ਕਿਸਾਨ ਵੀਰਾਂ ਨੂੰ ਕਣਕ ਦੇ ਨਾੜ ਨੂੰ ਅੱਗ ਨਾ ਲਾਉਣ ਸਗੋਂ ਖੇਤ ਵਿੱਚ ਹੀ ਵਾਹੁਣ ਦੀ ਸਲਾਹ ਦਿੱਤੀ ਜਾਂਦੀ ਹੈ। ਜਿੱਥੇ ਅੱਗ ਲਗਾਉਣ ਨਾਲ ਵਾਤਾਵਰਣ ਖਰਾਬ ਹੋਣ ਨਾਲ ਮਿੱਟੀ ਦੀ ਪੌਸ਼ਟਿਕਤਾ ਘੱਟਦੀ ਹੈ, ਉਥੇ ਨਾੜ ਖੇਤ ਵਿੱਚ ਵਾਹੁਣ ਨਾਲ ਮਿੱਟੀ ਦੀ ਉਪਜਾਊ ਸ਼ਕਤੀ ਵੱਧਦੀ ਹੈ।

ਝੋਨਾ: ਕਿਸਾਨ ਵੀਰਾ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਸਾਉਣੀ ਦੀਆਂ ਫਸਲਾਂ ਲਈ ਖੇਤਾਂ ਨੂੰ ਤਿਆਰ ਕਰੋ ਅਤੇ ਪਾਣੀ ਦੀ ਬੱਚਤ ਅਤੇ ਝੋਨੇ ਦੀ ਪਰਾਲੀ ਦੇ ਸੁਚੱਜੇ ਪ੍ਰਬੰਧ ਲਈ ਘੱਟ ਸਮੇਂ ਵਿੱਚ ਪੱਕਣ ਵਾਲੀਆਂ ਪੀਏਯੂ ਵੱਲੋਂ ਸਿਫ਼ਾਰਸ਼ ਕੀਤੀਆਂ ਕਿਸਮਾਂ ਪੀ ਆਰ 126, ਪੀ ਆਰ 127, ਪੀ ਆਰ 130 ਅਤੇ ਐਚ ਕੇ ਆਰ 47 ਨੂੰ ਤਰਜੀਹ ਦਿਓ।

ਇਹ ਵੀ ਪੜ੍ਹੋ : "ਮਧੂਮੱਖੀ ਪਾਲਣ ਦੇ ਨਾਲ ਕਿਸਾਨਾਂ ਦੀ ਆਮਦਨ ਵਿੱਚ ਦੁੱਗਣਾ ਵਾਧਾ ਸੰਭਵ"

ਨਰਮਾ: ਇਹ ਸਮਾਂ ਕਪਾਹ ਦੀਆਂ ਪੀਏਯੂ ਦੀਆਂ ਸਿਫ਼ਾਰਸ਼ ਕੀਤੀਆਂ ਬੀ ਟੀ ਨਰਮੇ ਦੀਆਂ ਕਿਸਮਾਂ ਪੀਏਯੂ ਬੀ ਟੀ 1, ਪੀਏਯੂ ਬੀ ਟੀ 2, ਪੀਏਯੂ ਬੀ ਟੀ 3; ਬੀ ਟੀ ਰਹਿਤ ਨਰਮਾ ਐੈਫ 2228 ਅਤੇ ਐਲ ਐਚ 2108 ਜਾਂ ਦੋਗਲੀਆਂ ਕਿਸਮਾਂ ਜਾਂ ਬੀ ਟੀ ਨਰਮੇ ਦੀ ਬਿਜਾਈ ਲਈ ਢੁਕਵਾਂ ਹੈ।

ਕਪਾਹ: ਨਰਮੇਂ ਦੀ ਫ਼ਸਲ ਵਿੱਚ ਨਾਗੇ ਭਰਨ ਲਈ ਲਿਫਾਫਿਆਂ ਵਿੱਚ ਬੀਜ ਲਗਾਉ। ਕਿਸਾਨ ਵੀਰਾਂ ਨੂੰ ਨਰਮੇ ਦੀ ਬਿਜਾਈ ਸਵੇਰੇ ਜਾਂ ਸ਼ਾਮ ਵੇਲੇ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਤੇਜ਼ਾਬ ਰਾਹੀਂ ਲੂੰ ਰਹਿਤ ਕੀਤੇ ਬੀਜ ਨੂੰ 2-4 ਘੰਟੇ ਅਤੇ ਬਗੈਰ ਲੂੰ ਰਹਿਤ ਕੀਤੇ ਬੀਜ ਨੂੰ 6-8 ਘੰਟੇ ਲਈ ਅੱਧਾ ਗ੍ਰਾਮ ਸਕਸੀਨਿਕ ਏਸਿਡ ਅਤੇ 5 ਲਿਟਰ ਪਾਣੀ ਦੇ ਘੋਲ ਵਿੱਚ ਭਿਉਂ ਲਉ ਇਸ ਨਾਲ ਫਸਲ ਚੰਗੀ ਹੋਵੇਗੀ।

ਤੇਲੇ ਦੀ ਰੋਕਥਾਮ ਲਈ ਬਿਜਾਈ ਸਮੇਂ ਬੀਜ ਨੂੰ 5 ਗ੍ਰਾਮ ਗਾਚੋ 70 ਡਬਲਯੂ ਐਸ ਜਾਂ 7 ਗ੍ਰਾਮ ਕਰੂਜ਼ਰ 30 ਐਫ ਐਸ ਪ੍ਰਤੀ ਕਿੱਲੋ ਬੀਜ ਦੇ ਹਿਸਾਬ ਨਾਲ ਸੋਧ ਲਵੋ।

ਸਬਜੀਆਂ:

ਵੱਧ ਝਾੜ ਲੈਣ ਲਈ ਸਬਜ਼ੀਆਂ ਦੀ ਤੁੜਾਈ ਸਹੀ ਸਮੇਂ ਤੇ ਕਰਦੇ ਰਹੋ ਅਤੇ ਸਿੰਚਾਈ 4-5 ਦਿਨਾਂ ਦੇ ਵਕਫੇ ਕਰਦੇ ਰਹੋ।

ਟਮਾਟਰਾਂ ਦੇ ਫਲ ਦੇ ਗੰਡੂਏ ਦੀ ਰੋਕਥਾਮ ਲਈ 30 ਮਿਲੀਲਿਟਰ ਫੇਮ 480 ਐਸ ਐਲ ਜਾਂ 60 ਮਿਲੀਲਿਟਰ ਕੋਰਾਜ਼ਨ 18.5 ਐਸ ਸੀ ਜਾਂ 200 ਮਿਲੀਲਿਟਰ ਇੰਡੋਕਸਾਕਾਰਬ 14.5 ਐਸ ਸੀ ਨੂੰ 100 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕੋ। ਫੇਮ ਦੇ ਛਿੜਕਾਅ ਤੋਂ ਬਾਅਦ ਫਲ ਤੋੜਨ ਲਈ 3 ਦਿਨਾਂ ਤੱਕ ਅਤੇ ਕੋਰਾਜ਼ਨ ਤੋਂ ਬਾਅਦ ਇੱਕ ਦਿਨ ਇੰਤਜ਼ਾਰ ਕਰੋ।

ਇਹ ਵੀ ਪੜ੍ਹੋ : Agriculture Experts ਵੱਲੋਂ ਦੋਆਬਾ ਖੇਤਰ 'ਚ Water Saving Techniques ਨੂੰ ਹੁਲਾਰਾ

ਬਾਗਬਾਨੀ:

ਗਰਮੀ ਵਧਣ ਨਾਲ ਫ਼ਲਾਂ ਦਾ ਕੇਰਾ ਵਧ ਸਕਦਾ ਹੈ। ਆੜੂ ਅਤੇ ਅਲੂਚੇ ਦੇ ਬਾਗਾਂ ਵਿੱਚ ਲਗਾਤਾਰ ਸਿੱਲ੍ਹ ਬਣਾਈ ਰੱਖੋ। ਅੰਬ,ਲੀਚੀ, ਨਾਸ਼ਪਾਤੀ ਅਤੇ ਨਿੰਬੂ ਜਾਤੀ ਦੇ ਫ਼ਲਾਂ ਨੂੰ ਲਗਾਤਾਰ ਹਲਕੀਆਂ ਸਿੰਚਾਈਆਂ ਕਰਦੇ ਰਹੋ।

● ਨਿੰਬੂ ਜਾਤੀ ਦੇ ਫ਼ਲਾਂ ਦੇ ਕੇਰੇ ਦੀ ਰੋਕਥਾਮ ਲਈ ਜਿਬਰੈਲਿਕ ਐਸਿਡ (1.0 ਗ੍ਰਾਮ ਪ੍ਰਤੀ 100 ਲਿਟਰ ਪਾਣੀ) ਦਾ ਛਿੜਕਾਅ ਕਰ ਦਿਉ। ਜਿਬਰੈਲਿਕ ਐਸਿਡ ਨੂੰ 10-20 ਮਿਲੀ ਲੀਟਰ ਅਲਕੋਹਲ ਵਿੱਚ ਘੋਲ ਲਵੋ ।

● ਨਿੰਬੂ ਜਾਤੀ ਦੇ ਬੂਟਿਆਂ ਉੱਪਰ 3.0 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਜਿੰਕ ਸਲਫ਼ੇਟ ਦਾ ਛਿੜਕਾਅ ਕੀਤਾ ਜਾ ਸਕਦਾ ਹੈ ।

● ਨਵੇਂ ਲਗਾਏ ਬੂਟਿਆਂ ਦੇ ਜੜ੍ਹ-ਮੁੱਢ ਵਾਲੇ ਭਾਗ ਤੇ ਆਏ ਫ਼ੁਟਾਰੇ ਨੂੰ ਲਗਾਤਾਰ ਤੋੜਦੇ ਰਹੋ ।

● ਅੰਬਾਂ ਦੇ ਕੇਰੇ ਦੀ ਰੋਕਥਾਮ ਲਈ 2.0 ਗ੍ਰਾਮ 2, 4-ਡੀ ਸੋਡੀਅਮ ਸਾਲਟ100 ਲਿਟਰ ਪਾਣੀ ਵਿੱਚ ਘੋਲ ਕੇ ਸਪਰੇਅ ਖਰਨ ਨਾਲ ਪੱਕਣ ਤੋਂ ਪਹਿਲਾਂ ਫ਼ਲਾਂ ਦੇ ਝੜਨ ਨੂੰ ਰੋਕਿਆ ਜਾ ਸਕਦਾ ਹੈ। 2,4-ਡੀ ਨੂੰ 15-20 ਮਿਲੀਲਿਟ ਰਸਪਿਰਟ ਜਾਂ ਅਲਕੋਹਲ ਵਿੱਚ ਘੋਲ ਲਉ ਅਤੇ ਫਿਰ ਹੌਲੀ-ਹੌਲੀ ਉਸਦਾ 100 ਲਿਟਰ ਪਾਣੀ ਵਿੱਚ ਘੋਲ ਬਣਾਉ।ਜੇਕਰ ਅੰਬ ਦੇ ਬਾਗ ਵਿੱਚ ਅੰਤਰ-ਫ਼ਸਲ ਦੇ ਤੌਰ ਤੇ ਸਬਜ਼ੀਆਂ ਜਾਂ ਚੌੜੇ ਪੱਤਿਆਂ ਵਾਲੀਆਂ ਸਬਜ਼ੀਆਂ ਬੀਜੀਆਂ ਗਈਆਂ ਹਨ ਤਾਂ ਇਸ ਦਾ ਛਿੜਕਾਅ ਨਾ ਕਰੋ ।

● ਨਿੰਬੂ ਜਾਤੀ ਦੇ ਬਾਗਾਂ ਨੂੰ ਰਸਾਇਣਕ ਖਾਦਾਂ ਦੀ ਦੂਜੀ ਕਿਸ਼ਤ ਪਉਣ ਤੋਂ ਬਾਅਦ ਝੋਨੇ ਦੀ ਪਰਾਲੀ ਦੀ ਮਲਚਿੰਗ (10 ਸੈਂਟੀਮੀਟਰ ਮੋਟੀ ਤਹਿ) ਕੀਤੀ ਜਾ ਸਕਦੀ ਹੈ।

ਇਹ ਵੀ ਪੜ੍ਹੋ : KVK Patiala ਵੱਲੋਂ ਕਿਸਾਨਾਂ ਲਈ ਸਮਰੱਥਾ ਨਿਰਮਾਣ ਪ੍ਰੋਗਰਾਮ ਦਾ ਆਯੋਜਨ

ਪਸ਼ੂ ਪਾਲਣ:

ਪਸ਼ੂਆਂ ਦੇ ਢਾਰਿਆਂ ਨੂੰ ਕੀਟਾਣੂੰ ਰਹਿਤ ਕਰਨ ਲਈ ਫਰਸ਼ ਨੂੰ 4 ਪ੍ਰਤੀਸ਼ਤ ਫਿਨਾਈਲ ਦੇ ਘੋਲ ਨਾਲ ਸਮੇਂ ਸਮੇਂ ਸਾਫ ਕਰ ਦੇਣਾ ਚਾਹੀਦਾ ਹੈ।

● ਬਾਹਰੋਂ ਖਰੀਦੇ ਹੋਏ ਪਸ਼ੂਆਂ ਨੂੰ ਆਪਣੇ ਫਾਰਮ ਦੇ ਪਸ਼ੂਆਂ ਵਿੱਚ ਮਿਲਾਉਣ ਤੋਂ ਪਹਿਲਾਂ 2-3 ਹਫਤੇ ਲਈ ਵੱਖਰਾ ਰੱਖੋ।

● ਪਸ਼ੂਆਂ ਦੀ ਖਰੀਦ ਉਨ੍ਹਾਂ ਦਿਨਾਂ ਵਿਚ ਬਿਲਕੁਲ ਨਹੀਂ ਕਰਨੀ ਚਾਹੀਦੀ ਜਦੋਂ ਕਿ ਛੂਤ ਦੀ ਬਿਮਾਰੀ ਫੈਲੀ ਹੋਵੇ।ਜੇਕਰ ਛੂਤ ਦਾ ਰੋਗ ਫੈਲ ਜਾਵੇ ਤਾਂ ਤੁਰੰਤ ਹੀ ਨੇੜਲੇ ਪਸ਼ੂ ਹਸਪਤਾਲ ਦੇ ਡਾਕਟਰ ਨੂੰ ਸੂਚਨਾ ਦਿਉ ਅਤੇ ਰੋਕਥਾਮ ਦੇ ਢੁਕਵੇਂ ਉਪਰਾਲੇ ਵੀ ਕਰੋ।

● ਜੇਕਰ ਇਨ੍ਹਾਂ ਸਾਰੀਆਂ ਗੱਲਾਂ ਦਾ ਧਿਆਨ ਰੱਖਿਆ ਜਾਂਦਾ ਹੈ ਤਾਂ ਪਸ਼ੂਆਂ ਦਾ ਕਈ ਬਿਮਾਰੀਆਂ ਤੋਂ ਬਚਾਅ ਕੀਤਾ ਜਾ ਸਕਦਾ ਹੈ।

ਸਰੋਤ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (PAU)

Summary in English: Agricultural Bulletin: Current weather and crop status for Punjab Farmers

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters