1. Home
  2. ਖਬਰਾਂ

ਟਰਾਲੀ ਪੰਪ ਜਿਹਾ ਖੇਤੀ ਉਪਕਰਣ ਖੇਤੀਬਾੜੀ ਵਿੱਚ ਹੋਵੇਗਾ ਬਹੁਤ ਫਾਇਦੇਮੰਦ, ਜਾਣੋ ਕੀ ਹੈ ਇਸਦੀ ਖਾਸੀਅਤ ਅਤੇ ਕੀਮਤ

ਕਿਸਾਨਾਂ ਨੂੰ ਲਾਜ਼ਮੀ ਤੌਰ 'ਤੇ ਖੇਤੀਬਾੜੀ ਵਿੱਚ ਖੇਤੀ ਦੇ ਆਧੁਨਿਕ ਉਪਕਰਣਾਂ ਦੀ ਵਰਤੋਂ ਕਰਨੀ ਚਾਹੀਦੀ ਹੈ, ਕਿਉਂਕਿ ਇਨ੍ਹਾਂ ਦੀ ਸਹਾਇਤਾ ਨਾਲ ਫਸਲਾਂ ਦਾ ਉਤਪਾਦਨ ਅਤੇ ਗੁਣਵੱਤਾ ਦੋਨੋ ਵਧਾਏ ਜਾ ਸਕਦੇ ਹਨ। ਇਸ ਨਾਲ ਕਿਸਾਨਾਂ ਦੀ ਆਮਦਨੀ ਵਿੱਚ ਵੀ ਵਾਧਾ ਹੁੰਦਾ ਹੈ। ਬਹੁਤ ਸਾਰੇ ਕਿਸਾਨ ਆਧੁਨਿਕ ਟੈਕਨਾਲੌਜੀ ਨਾਲ ਬਣੇ ਨਵੇਂ ਖੇਤੀਬਾੜੀ ਉਪਕਰਣਾਂ ਦੀ ਵਰਤੋਂ ਕਰਕੇ ਚੰਗਾ ਮੁਨਾਫਾ ਕਮਾ ਰਹੇ ਹਨ। ਅੱਜ ਅਸੀਂ ਤੁਹਾਨੂੰ ਅਜਿਹੀ ਹੀ ਇਕ ਖੇਤੀਬਾੜੀ ਮਸ਼ੀਨ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ, ਜਿਸ ਨੂੰ ਖੇਤੀਬਾੜੀ ਵਿਚ ਵਰਤੋਂ ਕਰਨ ਨਾਲ ਕਿਸਾਨ ਘੱਟ ਮਿਹਨਤ ਨਾਲ ਚੰਗਾ ਝਾੜ ਪ੍ਰਾਪਤ ਕਰ ਸਕਦੇ ਹਨ। ਇਸ ਖੇਤੀਬਾੜੀ ਮਸ਼ੀਨ ਦਾ ਨਾਮ ਟਰਾਲੀ ਪੰਪ ਹੈ, ਜੋ ਕਿ ਖੇਤੀਬਾੜੀ ਵਿਚ ਬਹੁਤ ਲਾਹੇਵੰਦ ਮੰਨੀ ਜਾਂਦੀ ਹੈ, ਤਾਂ ਆਓ ਅਸੀਂ ਤੁਹਾਨੂੰ ਟਰਾਲੀ ਪੰਪ ਖੇਤੀਬਾੜੀ ਉਪਕਰਣ ਨਾਲ ਸਬੰਧਤ ਲੋੜੀਂਦੀ ਜਾਣਕਾਰੀ ਦਿੰਦੇ ਹਾਂ ।

KJ Staff

ਕੀ ਹੈ ਟਰਾਲੀ ਪੰਪ

ਇਹ ਖੇਤੀਬਾੜੀ ਮਸ਼ੀਨ ਉਨ੍ਹਾਂ ਕਿਸਾਨਾਂ ਲਈ ਬਹੁਤ ਫਾਇਦੇਮੰਦ ਹੈ, ਜਿਨ੍ਹਾਂ ਕੋਲ ਖੇਤੀ ਕਰਨ ਲਈ ਬਹੁਤ ਸਾਰੀ ਜ਼ਮੀਨ ਹੁੰਦੀ ਹੈ। ਇਸ ਖੇਤੀਬਾੜੀ ਮਸ਼ੀਨ ਦੀ ਸਹਾਇਤਾ ਨਾਲ ਕੀਟਨਾਸ਼ਕਾਂ ਦਾ ਛਿੜਕਾਅ ਕੀਤਾ ਜਾ ਸਕਦਾ ਹੈ। ਇਸ ਨਾਲ ਕਿਸਾਨਾਂ ਦੇ ਖਰਚੇ ਅਤੇ ਸਮੇਂ ਦੋਵਾਂ ਦੀ ਬਚਤ ਹੁੰਦੀ ਹੈ, ਇਸਦੇ ਨਾਲ ਹੀ ਫਸਲਾਂ ਦਾ ਉਤਪਾਦਨ ਵੀ ਵੱਧਦਾ ਹੈ।

ਟਰਾਲੀ ਪੰਪ ਦੀ ਕੀਮਤ

ਇਹ ਪੰਪ ਮਹਿੰਗਾ ਜ਼ਰੂਰ ਆਉਂਦਾ ਹੈ ਪਰ ਇਹ ਇੰਨਾ ਜਿਆਦਾ ਲਾਭਦਾਇਕ ਹੁੰਦਾ ਹੈ ਕਿ ਉਸਦੇ ਅੱਗੇ ਇਸਦੀ ਕੀਮਤ ਕੋਈ ਮਹਤੱਵ ਨਹੀਂ ਰੱਖਦੀ। ਬਾਜ਼ਾਰ ਵਿਚ ਕਈ ਕਿਸਮਾਂ ਦੇ ਟਰਾਲੀ ਪੰਪ ਉਪਲਬਧ ਹੁੰਦੇ ਹਨ। ਇਹ ਪੋਰਟੇਬਲ ਅਤੇ ਟਰਾਲੀ ਕਿਸਮ ਦਾ ਸਪਰੇਅ ਪੰਪ ਹੈ। ਇਸ ਦੀ ਕੀਮਤ ਲੱਗ-ਭੱਗ 40 ਤੋਂ 45 ਹਜ਼ਾਰ ਦੇ ਨੇੜੇ-ਤੇੜੇ ਹੁੰਦੀ ਹੈ। ਦੱਸ ਦੇਈਏ ਕਿ ਸਪੇਰਮੇਂਨ -ਪੀਟੀ 200, ਟਰਾਲੀ ਟਾਈਪ 200, ਐਲਟੀਆਰਐਬਲ ਸਪ੍ਰੈਡਰ, ਜਿਸ ਦੀ ਹੌਂਡਾ ਜੀਐਕਸ 80 ਇੰਜਨ ਹੈ, ਬਾਜ਼ਾਰ ਵਿਚ ਇਸਦੀ ਕੀਮਤ ਲਗਭਗ 45 ਹਜ਼ਾਰ ਰੁਪਏ ਹੁੰਦੀ ਹੈ। ਇਸ ਤੋਂ ਇਲਾਵਾ ਮੈਰਾਥਨ ਜੀ.ਈ.ਸੀ ਮੋਟਰ ਦੇ ਨਾਲ ਸਪੇਰਮੇਂਨ -ਪੀਟੀ 200 ਐਮ ਟਰਾਲੀ ਟਾਈਪ 200 ਲੀਟਰ ਦੀ ਸੰਭਾਵਤ ਸਪਰੇਅਰ 35 ਹਜ਼ਾਰ ਦੀ ਲਾਗਤ ਨਾਲ ਮਿਲ ਜਾਵੇਗੀ |

ਲੇਖਕ - ਪਰਮਜੀਤ ਕੌਰ
ਸ਼ਾਮ ਚੁਰਾਸੀ (ਹੁਸ਼ਿਆਰਪੁਰ)

Summary in English: Agricultural equipment like trolley pump will be very useful in agriculture, know its features and price

Like this article?

Hey! I am KJ Staff. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters