1. Home
  2. ਖਬਰਾਂ

ਖੇਤੀਬਾੜੀ ਮਾਹਿਰਾਂ ਵੱਲੋਂ Progressive Farmer ਸ਼. ਜੋਗਰਾਜ ਸਿੰਘ ਦੇ Punjab Basmati-7 ਦੀ ਨਰਸਰੀ ਦੇ ਖੇਤਾਂ ਦਾ ਦੌਰਾ, ਮਾਹਿਰਾਂ ਨੇ ਲੋਹੇ ਦੀ ਘਾਟ ਦੇ ਲੱਛਣ ਦੇ ਇਲਾਜ ਲਈ ਸੁਝਾਅ ਕੀਤੇ ਸਾਂਝੇ

ਪੀ.ਏ.ਯੂ.-ਫਾਰਮ ਸਲਾਹਕਾਰ ਸੇਵਾ ਕੇਂਦਰ ਸੰਗਰੂਰ ਵੱਲੋਂ ਦੂਰ-ਦੁਰਾਡੇ ਪਿੰਡ ਜਖੇਪਲ ਹੰਬਲਵਾਸ ਵਿੱਚ ਜਲ ਪ੍ਰਬੰਧਨ ਸਬੰਧੀ ਜਾਗਰੂਕਤਾ ਕੈਂਪ ਲਗਾਇਆ ਗਿਆ। ਕੈਂਪ ਲਗਾਉਣ ਵਿੱਚ ਅਗਾਂਹਵਧੂ ਕਿਸਾਨ ਸ਼. ਜੋਗਰਾਜ ਸਿੰਘ ਨੇ ਸਹਿਯੋਗ ਦਿੱਤਾ। ਇਸ ਮੌਕੇ ਡਾ. ਅਸ਼ੋਕ ਕੁਮਾਰ ਨੇ ਜੋਗਰਾਜ ਸਿੰਘ ਦੇ ਪੰਜਾਬ ਬਾਸਮਤੀ-7 ਦੀ ਨਰਸਰੀ ਦੇ ਖੇਤਾਂ ਦਾ ਦੌਰਾ ਕੀਤਾ ਅਤੇ ਉੱਥੇ ਲੋਹੇ ਦੀ ਘਾਟ ਦੇ ਲੱਛਣ ਦੇਖੇ। ਉਨ੍ਹਾਂ ਤੁਰੰਤ ਕਿਸਾਨ ਨੂੰ ਇਸ ਘਾਟ ਦੇ ਜਲਦੀ ਇਲਾਜ ਲਈ ਵਧੀਆ ਸੁਝਾਅ ਕਿੱਤਾ।

Gurpreet Kaur Virk
Gurpreet Kaur Virk
ਪੀ.ਏ.ਯੂ.-ਫਾਰਮ ਸਲਾਹਕਾਰ ਸੇਵਾ ਕੇਂਦਰ ਸੰਗਰੂਰ ਵੱਲੋਂ ਦੂਰ-ਦੁਰਾਡੇ ਪਿੰਡ ਜਖੇਪਲ ਹੰਬਲਵਾਸ ਵਿੱਚ ਜਲ ਪ੍ਰਬੰਧਨ ਸਬੰਧੀ ਜਾਗਰੂਕਤਾ ਕੈਂਪ

ਪੀ.ਏ.ਯੂ.-ਫਾਰਮ ਸਲਾਹਕਾਰ ਸੇਵਾ ਕੇਂਦਰ ਸੰਗਰੂਰ ਵੱਲੋਂ ਦੂਰ-ਦੁਰਾਡੇ ਪਿੰਡ ਜਖੇਪਲ ਹੰਬਲਵਾਸ ਵਿੱਚ ਜਲ ਪ੍ਰਬੰਧਨ ਸਬੰਧੀ ਜਾਗਰੂਕਤਾ ਕੈਂਪ

Awareness Camp: ਪੀ.ਏ.ਯੂ.-ਫਾਰਮ ਸਲਾਹਕਾਰ ਸੇਵਾ ਕੇਂਦਰ ਸੰਗਰੂਰ ਵੱਲੋਂ ਕਿਸਾਨਾਂ ਨੂੰ ਸਾਉਣੀ ਦੀਆਂ ਫ਼ਸਲਾਂ ਵਿੱਚ ਪਾਣੀ ਦੀ ਸੁਚੱਜੀ ਵਰਤੋਂ ਬਾਰੇ ਜਾਗਰੂਕ ਕਰਨ ਲਈ ਜ਼ਿਲ੍ਹਾ ਸੰਗਰੂਰ ਦੇ ਦੂਰ-ਦੁਰਾਡੇ ਪਿੰਡ ਜਖੇਪਲ ਹੰਬਲਵਾਸ ਪੱਤੀ ਵਿਖੇ ਇੱਕ ਪਿੰਡ ਪੱਧਰੀ ਜਾਗਰੂਕਤਾ ਕੈਂਪ ਲਗਾਇਆ ਗਿਆ।

ਕੈਂਪ ਵਿੱਚ ਸੱਠ ਤੋਂ ਵੱਧ ਕਿਸਾਨਾਂ ਨੇ ਸਰਗਰਮੀ ਨਾਲ ਭਾਗ ਲਿਆ। ਇਸ ਮੌਕੇ ਡਾ. ਅਸ਼ੋਕ ਕੁਮਾਰ, ਜ਼ਿਲ੍ਹਾ ਪਸਾਰ ਵਿਗਿਆਨੀ (ਭੂਮੀ ਵਿਗਿਆਨ) ਨੇ ਪਾਣੀ ਦੀ ਵਰਤੋਂ ਦੀ ਕੁਸ਼ਲਤਾ ਵਿੱਚ ਸੁਧਾਰ ਲਈ ਲੇਜ਼ਰ ਲੈਵਲਿੰਗ ਦੀ ਮਹੱਤਤਾ ਬਾਰੇ ਦੱਸਿਆ।

ਡਾ. ਅਸ਼ੋਕ ਕੁਮਾਰ ਨੇ ਝੋਨੇ ਦੇ ਖੇਤਾਂ ਨੂੰ ਲੁਆਈ ਤੋਂ ਬਾਅਦ ਵੱਧ ਤੋਂ ਵੱਧ ਦੋ ਹਫ਼ਤਿਆਂ ਤੱਕ ਪਾਣੀ ਖੜ੍ਹਾ ਕਰਨ ਅਤੇ ਪਾਣੀ ਜੀਰਣ ਤੋਂ ਦੋ ਦਿਨਾਂ ਬਾਅਦ ਦੁਬਾਰਾ ਸਿੰਚਾਈ ਕਰਨ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਝੋਨੇ ਅਤੇ ਬਾਸਮਤੀ ਦੀ ਫ਼ਸਲ ਵਿੱਚ ਰਸਾਇਣਕ ਖਾਦਾਂ ਦੀ ਸੰਜਮ ਨਾਲ ਵਰਤੋਂ ਕਰਨ ਅਤੇ ਪਾਣੀ ਦੀ ਬਚਤ ਕਰਨ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ। ਉਨ੍ਹਾਂ ਨੇ ਲੋੜ ਮੁਤਾਬਿਕ ਨਾਈਟ੍ਰੋਜਨ ਖਾਦ ਦੀ ਵਰਤੋਂ ਲਈ ਪੱਤਾ ਰੰਗ ਚਾਰਟ ਵਰਤਣ 'ਤੇ ਵੀ ਜ਼ੋਰ ਦਿੱਤਾ।

ਅੱਗੇ ਬੋਲਦਿਆਂ ਉਨ੍ਹਾਂ ਨੇ ਸੂਖਮ ਖੁਰਾਕੀ ਤੱਤਾਂ, ਖਾਸ ਤੌਰ 'ਤੇ ਜ਼ਿੰਕ ਦੀ ਮਹੱਤਤਾ 'ਤੇ ਗੱਲ ਕੀਤੀ, ਕਿਉਂਕਿ ਜ਼ਿਆਦਾਤਰ ਕਿਸਾਨ ਸਿਰਫ 5-6 ਕਿਲੋ ਜ਼ਿੰਕ ਸਲਫੇਟ (21%) ਪ੍ਰਤੀ ਏਕੜ ਦੀ ਵਰਤੋਂ ਕਰਦੇ ਹਨ, ਹਾਲਾਂਕਿ ਸਿਫਾਰਸ਼ ਕੀਤੀ ਮਾਤਰਾ 25 ਕਿਲੋ ਜ਼ਿੰਕ ਸਲਫੇਟ (21%) ਪ੍ਰਤੀ ਏਕੜ ਹੈ। ਡਾ. ਅਸ਼ੋਕ ਨੇ ਕੀੜਿਆਂ ਅਤੇ ਬਿਮਾਰੀਆਂ ਦੇ ਪ੍ਰਬੰਧਨ ਲਈ ਨਵੀਆਂ ਸਿਫ਼ਾਰਸ਼ਾਂ ਬਾਰੇ ਗੱਲ ਕੀਤੀ, ਜਿਸ ਵਿੱਚ ਬਾਸਮਤੀ ਵਿੱਚ ਝੰਡਾ ਰੋਗ ਅਤੇ ਝੋਨੇ ਵਿੱਚ ਸ਼ੀਥ ਅਤੇ ਬਲਾਸਟ ਸ਼ਾਮਲ ਹਨ। ਉਨ੍ਹਾਂ ਨੇ ਮਿੱਟੀ ਦੀ ਸਿਹਤ ਨੂੰ ਸੁਧਾਰਨ ਲਈ ਜੈਵਿਕ ਖਾਦ ਐਜ਼ੋਸਪਾਰੀਲਮ ਦੇ ਕਾਰਜਾਂ ਬਾਰੇ ਵਿਸਥਾਰਪੂਰਵਕ ਦੱਸਿਆ।

ਇਸ ਮੌਕੇ ਪੀ.ਏ.ਯੂ ਸਾਹਿਤ, ਧਾਤਾਂ ਦਾ ਚੂਰਾ, ਬਾਈਪਾਸ ਫੈਟ, ਪਸ਼ੂ ਚਾਟ, ਫਰੂਟ ਫਲਾਈ ਟਰੈਪ, ਬਾਇਓ ਫਰਟੀਲਾਈਜ਼ਰ ਅਤੇ ਮਨੁੱਖੀ ਵਰਤੋਂ ਲਈ ਪਾਣੀ ਦੀ ਜਾਂਚ ਕਰਨ ਵਾਲੀ ਕਿੱਟ ਦੀ ਪ੍ਰਦਰਸ਼ਨੀ ਲਗਾਈ ਗਈ। ਕੈਂਪ ਦੋਰਾਨ ਉੱਠੇ ਕਈ ਸਵਾਲ, ਜਿਸ ਵਿੱਚ ਟਰਾਂਸਪਲਾਂਟ ਕਰਨ ਤੋਂ ਪਹਿਲਾਂ ਯੂਰੀਆ ਨੂੰ ਡ੍ਰਿਲ ਕਰਨਾ ਹੈ ਜਾਂ ਨਹੀਂ, ਨੈਨੋ-ਯੂਰੀਆ ਦੇ ਫਾਇਦੇ ਅਤੇ ਨੁਕਸਾਨ, ਮਿੱਟੀ ਅਤੇ ਪਾਣੀ ਦਾ ਨਮੂਨਾ ਕਿਵੇਂ ਲੈਣਾ ਹੈ ਆਦਿ ਦੇ ਪ੍ਰਭਾਵਸ਼ਾਲੀ ਢੰਗ ਨਾਲ ਉੱਤਰ ਦਿੱਤੇ ਗਏ।

ਇਹ ਵੀ ਪੜ੍ਹੋ : Sangrur ਦੇ ਪਿੰਡ ਬਾਲਦ ਕਲਾਂ ਦੇ Progressive Farmers ਸ. ਗੁਰਪ੍ਰੀਤ ਸਿੰਘ ਅਤੇ ਸ. ਰਾਜਵੀਰ ਸਿੰਘ ਦੇ ਫਾਰਮ 'ਤੇ ਖੇਤ ਦਿਵਸ ਦਾ ਆਯੋਜਨ

ਕੈਂਪ ਲਗਾਉਣ ਵਿੱਚ ਅਗਾਂਹਵਧੂ ਕਿਸਾਨ ਸ਼. ਜੋਗਰਾਜ ਸਿੰਘ ਨੇ ਸਹਿਯੋਗ ਦਿੱਤਾ। ਡਾ. ਅਸ਼ੋਕ ਕੁਮਾਰ ਨੇ ਫਿਰ ਜੋਗਰਾਜ ਸਿੰਘ ਦੇ ਪੰਜਾਬ ਬਾਸਮਤੀ-7 ਦੀ ਨਰਸਰੀ ਦੇ ਖੇਤਾਂ ਦਾ ਦੌਰਾ ਕੀਤਾ ਅਤੇ ਉੱਥੇ ਲੋਹੇ ਦੀ ਘਾਟ ਦੇ ਲੱਛਣ ਦੇਖੇ। ਉਨ੍ਹਾਂ ਤੁਰੰਤ ਕਿਸਾਨ ਨੂੰ ਫੈਰਸ ਸਲਫੇਟ ਸਪਰੇਅ ਪ੍ਰਦਰਸ਼ਨੀ ਦੇ ਉਦੇਸ਼ ਨਾਲ ਦਿੱਤੀ ਤਾਂ ਜੋ ਇਸ ਘਾਟ ਦਾ ਜਲਦੀ ਇਲਾਜ ਕੀਤਾ ਜਾ ਸਕੇ। ਅਖੀਰ ਵਿੱਚ ਕਿਸਾਨਾਂ ਨੇ ਅਜਿਹੇ ਕੈਂਪ ਲਗਾਉਣ ਲਈ ਉਨ੍ਹਾਂ ਦਾ ਧੰਨਵਾਦ ਕੀਤਾ ਅਤੇ ਭਵਿੱਖ ਵਿੱਚ ਹੋਰ ਕੈਪਾਂ ਦੀ ਆਸ ਵੀ ਪ੍ਰਗਟਾਈ।

Summary in English: Agricultural experts visited Punjab Basmati-7 nursery fields of Progressive Farmer Jograj Singh, experts shared suggestions for treating iron deficiency symptoms.

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters