ਦੁਨੀਆਂ ਭਰ ਵਿੱਚ ਕਹਿਰ ਮੱਚਾ ਰਹੀ ਕੋਰੋਨਾ ਮਹਾਂਮਾਰੀ ਦੀ ਵਜ੍ਹਾ ਨਾਲ ਹੋਈ ਤਾਲਾਬੰਦੀ ਨੇ ਲੋਕਾਂ ਦੀ ਆਰਥਿਕ ਸਥਿਤੀ ਖਰਾਬ ਕਰ ਦਿੱਤੀ ਹੈ। ਜਿਸਦਾ ਜਿਆਦਾ ਪ੍ਰਭਾਵ ਪਿੰਡ ਦੇ ਗਰੀਬ ਲੋਕਾਂ ਨੂੰ ਹੋਇਆ ਹੈ। ਇਸ ਲਈ ਸਰਕਾਰ ਦਾ ਜਿਆਦਾ ਧਿਆਨ ਪਿੰਡਾਂ ਦੇ ਨੋਜਵਾਨਾਂ ਵਲ ਹੋ ਗਿਆ ਹੈ। ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਮੰਤਰਾਲੇ ਨੂੰ ਲੱਖਾਂ ਪਿੰਡਾਂ ਵਿੱਚ ਜੈਵਿਕ ਫਸਲ ਬੀਜਣ ਨੂੰ ਲੈ ਕੇ ਇੱਕ ਜਾਗਰੂਕਤਾ ਮਿਸ਼ਨ ਮੋਡ ਵਿੱਚ ਮੁਹਿੰਮ ਚਲਾਉਣ ਨੂੰ ਕਿਹਾ ਹੈ। ਇਸਦੇ ਨਾਲ ਹੀ ਪਿੰਡਾਂ ਵਿੱਚ ਮਿੱਟੀ ਦੀ ਗੁਣਵੱਤਾ ਨੂੰ ਬਹਿਤਰ ਕਰਨ ਲਈ ਅਤੇ ਹਰ ਖੇਤ ਦੀ ਮਿੱਟੀ ਦੀ ਸਿਹਤ ਦਾ ਰਿਕਾਰਡ ਰੱਖਣ ਦੇ ਉਦੇਸ਼ ਦਿੱਤੇ ਹਨ। ਮਿੱਟੀ ਦੀ ਗੁਣਵੱਤਾ ਸੁਧਾਰਣ ਲਈ ਪਿੰਡਾਂ ਵਿੱਚ 3 ਹਜ਼ਾਰ ਮਿੱਟੀ ਟੈਸਟਿੰਗ ਪ੍ਰਯੋਗਸ਼ਾਲਾਵਾਂ ਨੂੰ ਖੋਲਿਆ ਜਾਵੇਗਾ। ਇਨ੍ਹਾਂ ਮਿੱਟੀ ਟੈਸਟਿੰਗ ਪ੍ਰਯੋਗਸ਼ਾਲਾ ਨੂੰ ਖੋਲ੍ਹਣ ਲਈ ਖੇਤੀਬਾੜੀ ਖੇਤਰ ਵਿੱਚ ਪੜ੍ਹਾਈ ਕਰਨ ਵਾਲੇ ਨੋਜਵਾਨਾਂ, ਸਵੈ ਸਹਾਇਤਾ ਸਮੂਹਾਂ ਨੂੰ ਕਾਰਪੋਰੇਟਾਂ ਨੂੰ ਪਹਿਲ ਦਿੱਤੀ ਜਾਵੇਗੀ। ਇਸਦੇ ਨਾਲ ਕਈ ਨੋਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਵੀ ਖੁਲਣਗੇ।
ਇੱਕ ਮਿੱਟੀ ਟੈਸਟਿੰਗ ਪ੍ਰਯੋਗਸ਼ਾਲਾ ਖੋਲ੍ਹਣ ਨਾਲ ਲਗਭਗ 3 ਲੋਕਾਂ ਨੂੰ ਰੁਜ਼ਗਾਰ ਮਿਲੇਗਾ। ਯਾਨੀ ਲਗਭਗ 9 ਹਜ਼ਾਰ ਲੋਕਾਂ ਨੂੰ ਪਿੰਡਾਂ ਵਿੱਚ ਹੀ ਰੁਜ਼ਗਾਰ ਪ੍ਰਧਾਨ ਕੀਤਾ ਜਾਵੇਗਾ। ਸਰਕਾਰ ਚਾਹੁੰਦੀ ਹੈ ਕਿ ਰਸਾਇਣਕ ਖਾਦ ਤੇ ਰੋਕ ਲੱਗੇ ਤਾਂਕਿ ਮਿੱਟੀ ਵਿੱਚ ਪੋਸ਼ਕ ਤੱਤਾ ਦੀ ਕਮੀ ਨਾ ਹੋ ਸਕੇ ਅਤੇ ਮਿੱਟੀ ਦੀ ਗੁਣਵੱਤਾ ਤੇ ਵੀ ਇਸਦਾ ਬੁਰਾ ਪ੍ਰਭਾਵ ਨਾ ਪਵੇ। ਇਸਦੇ ਨਾਲ ਹੀ ਬੇਰੁਜ਼ਗਾਰ ਨੋਜਵਾਨਾਂ ਨੂੰ ਪਿੰਡਾਂ ਵਿੱਚ ਹੀ ਰੁਜ਼ਗਾਰ ਪ੍ਰਾਪਤ ਹੋ ਸਕੇ। ਜਿਹੜੇ ਨੋਜਵਾਨ ਆਪਣੀ ਪ੍ਰਯੋਗਸ਼ਾਲਾ ਖੋਲਣਾ ਚਾਹੁੰਦੇ ਹਨ ਉਹ ਖੇਤੀਬਾੜੀ ਕਾਲਜ ICAR ਦੀ ਸੰਸਥਾ,ਖੇਤੀਬਾੜੀ ਵਿਗਿਆਨ ਕੇਂਦਰ ਅਤੇ ਸੂਬੇ ਦੇ ਮਿੱਟੀ ਸੰਭਾਲ ਵਿਭਾਗ ਨਾਲ ਸਿੱਧਾ ਸਪੰਰਕ ਕਰ ਸਕਦੇ ਹਨ।
Summary in English: Agriculture Jobs: major initiative of the Government of India will provide employment to the rural youth.