Awareness Camp: ਨੈਸ਼ਨਲ ਅਕੈਡਮੀ ਆਫ਼ ਐਗਰੀਕਲਚਰਲ ਸਾਇੰਸ (NAAS), ਲੁਧਿਆਣਾ ਚੈਪਟਰ, ਦੀ ਅਗਵਾਈ ਹੇਠ, ਪੀ.ਏ.ਯੂ.-ਕ੍ਰਿਸ਼ੀ ਵਿਗਿਆਨ ਕੇਂਦਰ, ਬਾਹੋਵਾਲ, ਹੁਸ਼ਿਆਰਪੁਰ ਵੱਲੋਂ ਮਿਤੀ 31-12-2024 ਨੂੰ ਪਿੰਡ ਨਾਰੂਨੰਗਲ ਖਾਸ ਵਿਖੇ ਇੱਕ ਜਾਗਰੂਕਤਾ ਕੈਂਪ ਦਾ ਆਯੋਜਨ ਕੀਤਾ ਗਿਆ।
ਕਿਸਾਨਾਂ ਨੂੰ ਸੰਬੋਧਿਤ ਕਰਦਿਆਂ ਡਾ. ਮਨਿੰਦਰ ਸਿੰਘ ਬੌਂਸ, ਸਹਿਯੋਗੀ ਨਿਰਦੇਸ਼ਕ (ਸਿਖਲਾਈ), ਕ੍ਰਿਸ਼ੀ ਵਿਗਿਆਨ ਕੇਂਦਰ, ਬਾਹੋਵਾਲ, ਹੁਸ਼ਿਆਰਪੁਰ ਨੇ ਇਸ ਕੇਂਦਰ ਦੀਆਂ ਗਤੀਵਿਧੀਆਂ ਬਾਰੇ ਜਾਣੂੰ ਕਰਵਾਇਆ।
ਡਾ. ਮਨਿੰਦਰ ਸਿੰਘ ਬੌਂਸ ਨੇ ਹਾੜ੍ਹੀ ਦੀਆਂ ਫਸਲਾਂ ਦੇ ਸਰਵਪੱਖੀ ਖਾਦ, ਨਦੀਨ ਅਤੇ ਕੀਟ ਪ੍ਰਬੰਧਨ ਬਾਬਤ ਜਰੂਰੀ ਨੁਕਤੇ ਸਾਂਝੇ ਕੀਤੇ। ਡਾ. ਬੌਂਸ ਨੇ ਦੱਸਿਆ ਕਿ ਮੌਜੂਦਾ ਮੌਸਮ ਆਲੂਆਂ ਦੇ ਪਛੇਤੇ ਝੁਲਸ ਰੋਗ ਤੇ ਕਣਕ ਦੀ ਪੀਲੀ ਕੁੰਗੀ ਬਿਮਾਰੀ ਦੀ ਸ਼ੁਰੂਆਤ ਅਤੇ ਵਾਧੇ ਲਈ ਸੁਖਾਵਾਂ ਹੈ। ਉਹਨਾਂ ਨੇ ਕਿਸਾਨਾਂ ਨੂੰ ਚੌਕਸੀ ਨਾਲ ਖੇਤਾਂ ਦਾ ਲਗਾਤਾਰ ਸਰਵੇਖਣ ਰੱਖਣ ਲਈ ਕਿਹਾ ਅਤੇ ਕਿਸੇ ਵੀ ਫਸਲੀ ਸਮੱਸਿਆ ਦੇ ਹੱਲ ਲਈ ਮਾਹਿਰਾਂ ਨਾਲ ਸੰਪਰਕ ਕਰਣ ਲਈ ਜੋਰ ਦਿੱਤਾ।
ਕ੍ਰਿਸ਼ੀ ਵਿਗਿਆਨ ਕੇਂਦਰ, ਹੁਸ਼ਿਆਰਪੁਰ ਦੇ ਪਸ਼ੂ ਪਾਲਣ ਦੇ ਮਾਹਿਰ, ਡਾ. ਪਰਮਿੰਦਰ ਸਿੰਘ ਨੇ ਸਰਦੀ ਦੇ ਮੌਸਮ ਵਿੱਚ ਪਸ਼ੂਆਂ ਦੀ ਸਾਂਭ-ਸੰਭਾਲ ਬਾਰੇ ਜਾਣਕਾਰੀ ਦਿੱਤੀ। ਉਹਨਾਂ ਨੇ ਪਸ਼ੂਆਂ ਦੀ ਖੁਰਾਕ ਵਿੱਚ ਧਾਤਾਂ ਦੇ ਚੂਰੇ ਦੀ ਮਹੱਤਤਾ ਬਾਰੇ ਚਾਨਣਾ ਪਾਇਆ ਅਤੇ ਇਸ ਦੇ ਲਗਾਤਾਰ ਇਸਤੇਮਾਲ ਬਾਰੇ ਕਿਹਾ।
ਡਾ. ਕਰਮਵੀਰ ਸਿੰਘ ਗਰਚਾ, ਸਹਾਇਕ ਪੋ੍ਰਫੈਸਰ (ਸਬਜੀ ਵਿਗਿਆਨ), ਕ੍ਰਿਸ਼ੀ ਵਿਗਿਆਨ ਕੇਂਦਰ, ਹੁਸ਼ਿਆਰਪੁਰ ਨੇ ਰੋਜਾਨਾ ਖੁਰਾਕ ਵਿੱਚ ਫਲਾਂ, ਸਬਜੀਆਂ ਤੇ ਖੁੰਬਾਂ ਦੀ ਪੋਸ਼ਣ ਮਹੱਤਤਾ ਬਾਰੇ ਜਾਗਰੂਕ ਕੀਤਾ ਅਤੇ ਘਰੇਲੂ ਪੱਧਰ ਤੇ ਸਰਵਪੱਖੀ ਪੌਸ਼ਟਿਕ ਘਰ ਬਗੀਚੀ ਅਪਨਾਉਣ ਲਈ ਵੀ ਪ੍ਰੇਰਿਆ।
ਇਹ ਵੀ ਪੜ੍ਹੋ: Vice Chancellor ਡਾ. ਸਤਿਬੀਰ ਸਿੰਘ ਗੋਸਲ ਵੱਲੋਂ PAU Kisan Club ਦਾ ਕੈਲੰਡਰ ਰਿਲੀਜ਼
ਕੈਂਪ ਵਿੱਚ ਪਿੰਡ ਨਾਰੂਨੰਗਲ ਖਾਸ ਦੇ ਸਰਪੰਚ, ਸ਼੍ਰੀਮਤੀ ਊਸ਼ਾ ਕੁਮਾਰੀ ਅਤੇ ਹੋਰ ਅਗਾਂਹਵਧੂ ਕਿਸਾਨ, ਸ਼੍ਰੀ ਸੁਰਜੀਤ ਸਿੰਘ, ਸ਼੍ਰੀ ਬਲਵੀਰ ਸਿੰਘ, ਸ੍ਰੀ ਅਵਤਾਰ ਸਿੰਘ, ਸ਼੍ਰੀ ਸੰਜੀਵ ਕੁਮਾਰ, ਸ਼੍ਰੀ ਭੀਮ ਸਿੰਘ, ਸ਼੍ਰੀ ਤਾਰਾਚੰਦ, ਸ਼੍ਰੀ ਹਰਪ੍ਰੀਤ ਸਿੰਘ ਤੇ ਸ਼੍ਰੀ ਤੀਰਥ ਸ਼ਰਮਾ ਹਾਜਿਰ ਰਹੇ ਅਤੇ ਆਪਣੇ ਖਦਸ਼ਿਆਂ ਤੇ ਖੇਤੀ ਸਮੱਸਿਆਂ ਬਾਰੇ ਮਾਹਿਰਾਂ ਨਾਲ ਵਿਚਾਰ ਚਰਚਾ ਕੀਤੀ।
Summary in English: Alert! present weather conditions are congenial for the onset & spread of late blight disease of potato and yellow rust disease of wheat: Dr. Maninder Singh Bons