1. Home
  2. ਖਬਰਾਂ

ਅਮੂਲ ਦੁੱਧ ਦੀਆਂ ਕੀਮਤਾਂ `ਚ ਹੋਇਆ ਵਾਧਾ, ਜਾਣੋ ਨਵੀਆਂ ਕੀਮਤਾਂ

ਆਮ ਲੋਕਾਂ `ਤੇ ਮਹਿੰਗਾਈ ਦੀ ਮਾਰ, ਅਮੂਲ ਡੇਅਰੀ ਨੇ ਦੁੱਧ ਦੀਆਂ ਕੀਮਤਾਂ ਵਧਾਈਆਂ...

Priya Shukla
Priya Shukla
ਅਮੂਲ ਡੇਅਰੀ ਨੇ ਦੁੱਧ ਦੀਆਂ ਕੀਮਤਾਂ ਵਧਾਈਆਂ

ਅਮੂਲ ਡੇਅਰੀ ਨੇ ਦੁੱਧ ਦੀਆਂ ਕੀਮਤਾਂ ਵਧਾਈਆਂ

ਦਿਨੋਂ ਦਿਨ ਵੱਧ ਰਾਹੀਂ ਮਹਿੰਗਾਈ ਨੇ ਇੱਕ ਵਾਰ ਫਿਰ ਆਮ ਲੋਕਾਂ ਨੂੰ ਆਪਣੀ ਲਪੇਟ `ਚ ਲੈ ਲਿਆ ਹੈ। ਦੱਸ ਦੇਈਏ ਕਿ ਅਮੂਲ ਡੇਅਰੀ ਨੇ ਦੁੱਧ ਦੀਆਂ ਕੀਮਤਾਂ ਮਹਿੰਗਾਈ ਕਾਰਨ ਵਧਾ ਦਿੱਤੀਆਂ ਹਨ। ਇਸਦਾ ਸਭ ਤੋਂ ਜ਼ਿਆਦਾ ਅਸਰ ਆਮ ਲੋਕਾਂ `ਤੇ ਪਿਆ ਹੈ, ਜੋ ਪਹਿਲਾਂ ਤੋਂ ਹੀ ਹੋ ਰਹੀ ਮਹਿੰਗਾਈ ਨਾਲ ਸੰਘਰਸ਼ ਕਰ ਰਹੇ ਸਨ।

ਅਮੂਲ ਕੰਪਨੀ ਨੇ ਸ਼ਨੀਵਾਰ ਨੂੰ ਦੁੱਧ ਦੀ ਕੀਮਤ 'ਚ 2 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਹੈ। ਜਿੱਥੇ ਪਹਿਲਾਂ ਅਮੂਲ ਦਾ ਫੁੱਲ ਕਰੀਮ ਦੁੱਧ 61 ਰੁਪਏ ਪ੍ਰਤੀ ਲੀਟਰ ਮਿਲਦਾ ਸੀ, ਓਥੇ ਇਹ ਦੁੱਧ ਹੁਣ ਤੋਂ 63 ਰੁਪਏ ਪ੍ਰਤੀ ਲੀਟਰ ਦੇ ਹਿਸਾਬ ਨਾਲ ਮਿਲੇਗਾ। ਦੱਸ ਦੇਈਏ ਕਿ ਇਹ ਵਾਧਾ ਅਮੂਲ ਗੋਲਡ ਤੇ ਮੱਝ ਦੇ ਦੁੱਧ ਦੀਆਂ ਕੀਮਤਾਂ `ਚ ਕੀਤਾ ਗਿਆ ਹੈ।

ਲੋਕਾਂ ਨੂੰ ਇਨ੍ਹਾਂ ਕੀਮਤਾਂ ਬਾਰੇ ਬਾਜ਼ਾਰ ਜਾ ਕੇ ਅਚਾਨਕ ਪਤਾ ਲੱਗਾ। ਸ਼ਨੀਵਾਰ ਨੂੰ ਜਦੋਂ ਲੋਕ ਦੁੱਧ ਲੈਣ ਲਈ ਬਾਜ਼ਾਰ ਗਏ ਤਾਂ ਉਨ੍ਹਾਂ ਨੂੰ ਮਹਿੰਗੇ ਭਾਅ 'ਤੇ ਦੁੱਧ ਮਿਲਿਆ। ਇਨ੍ਹਾਂ ਵਧੀਆਂ ਹੋਈਆਂ ਕੀਮਤਾਂ ਦਾ ਕਾਰਨ ਫੈਟ ਦੀ ਕੀਮਤ ਵਧਣਾ ਹੈ। ਦੱਸ ਦੇਈਏ ਕਿ ਗੁਜਰਾਤ `ਚ ਅਮੂਲ ਦੁੱਧ ਦੀਆਂ ਕਿੱਮਤਾਂ `ਚ ਵਾਧਾ ਨਹੀਂ ਹੋਇਆ ਹੈ, ਓਥੇ ਅਮੂਲ ਦੀ ਕੀਮਤ ਸਥਿਰ ਹੈ।

ਇਹ ਵੀ ਪੜ੍ਹੋ : Maa Bharti ke Sapoot: ਸੈਨਿਕਾਂ ਨੂੰ ਵਿੱਤੀ ਸਹਾਇਤਾ ਦੇਣ ਲਈ ਪੋਰਟਲ ਲਾਂਚ

ਇਸ ਤੋਂ ਪਹਿਲਾਂ ਵੀ ਅਮੂਲ ਨੇ ਕਈ ਵਾਰ ਦੁੱਧ ਦੀਆਂ ਕੀਮਤਾਂ `ਚ ਵਾਧਾ ਕੀਤਾ ਹੈ। ਪਹਿਲਾਂ ਅਗਸਤ ਮਹੀਨੇ `ਚ ਅਮੂਲ ਦੁੱਧ ਦੀ ਕੀਮਤ `ਚ ਵਾਧਾ ਕੀਤਾ ਗਿਆ ਸੀ। ਅਗਸਤ ਮਹੀਨੇ 'ਚ ਦੁੱਧ ਦੀ ਕੀਮਤ `ਚ 2 ਰੁਪਏ ਪ੍ਰਤੀ ਲੀਟਰ ਦਾ ਵਾਧਾ ਹੋਇਆ ਸੀ। ਉਦੋਂ ਕੀਮਤ ਵਧਣ ਦਾ ਕਾਰਨ ਸੰਚਾਲਨ ਤੇ ਉਤਪਾਦਨ ਦੀ ਲਾਗਤ ਦਾ ਦਿਨੋ-ਦਿਨ ਵਧਣਾ ਮੰਨਿਆ ਗਿਆ ਸੀ।

ਅਮੂਲ ਨੇ ਇਸ ਸਾਲ ਮਾਰਚ 'ਚ ਵੀ ਦੁੱਧ ਦੀਆਂ ਕੀਮਤਾਂ 'ਚ ਵਾਧਾ ਕੀਤਾ ਸੀ। ਉਦੋਂ ਵੀ ਦੁੱਧ 2 ਰੁਪਏ ਪ੍ਰਤੀ ਲੀਟਰ ਮਹਿੰਗਾ ਹੋਇਆ ਸੀ। ਇਸ ਵਾਧੇ ਦਾ ਕਾਰਨ ਵਧਦੀ ਆਵਾਜਾਈ ਲਾਗਤ ਨੂੰ ਦੱਸਿਆ ਗਿਆ ਸੀ।

Summary in English: Amul milk prices have increased, know the new prices

Like this article?

Hey! I am Priya Shukla. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters