1. Home
  2. ਖਬਰਾਂ

ਜਲਦੀ ਕਰੋ ਅਪਲਾਈ ਸਰਕਾਰ ਦੇ ਰਹੀ ਹੈ ਮੁਫ਼ਤ ਵਿੱਚ ਗੈਸ ਸਿਲੰਡਰ

ਕੋਰੋਨਾ ਸੰਕਟ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਰਕਾਰ ਨੇ ਦੇਸ਼ ਦੇ ਗਰੀਬ ਪਰਿਵਾਰਾਂ ਨੂੰ ਮੁਫ਼ਤ ਵਿਚ ਰਸੋਈ ਗੈਸ ਸਿਲੰਡਰ ਉਪਲੱਬਧ ਕਰਾਉਣ ਦੀ ਯੋਜਨਾ ਹੋਰ ਵਧਾ ਦਿੱਤੀ ਹੈ। ਹੁਣ ਦੇਸ਼ ਦੇ ਗਰੀਬ ਪਰਿਵਾਰ ਸਤੰਬਰ ਦੇ ਅੰਤ ਤੱਕ ਮੁਫ਼ਤ ਵਿਚ ਗੈਸ ਸਿਲੰਡਰ ਲੈ ਸਕਣਗੇ।ਅਜਿਹੇ ਵਿਚ ਜੇਕਰ ਤੁਸੀਂ ਗਰੀਬ ਪਰਿ ਵਾਰ ਤੋਂ ਹੋ ਅਤੇ ਅਜੇ ਤੱਕ ਇਸ ਯੋਜਨਾ ਦਾ ਲਾਭ ਨਹੀਂ ਲਿਆ ਹੈ ਤਾਂ ਤੁਸੀਂ ਤੁਰੰਤ ਇਸ ਦੇ ਲਈ ਰਜਿਸ ਟਰੇਸ਼ਨ ਕਰਵਾਓ। ਇਸ ਯੋਜਨਾ ਲਈ ਰਜਿਸ ਟਰੇਸ਼ਨ ਕਰ ਵਾਉਣਾ ਬੇਹੱਦ ਆਸਾਨ ਹੈ। ਤੁਸੀਂ ਖੁਦ ਵੀ ਇਸ ਯੋਜਨਾ ਨਾਲ ਜੁੜੀ ਅਧਿ ਕਾਰਤ ਵੈੱਬ ਸਾਈਟ ‘ਤੇ ਜਾ ਕੇ ਵਿਸਤ੍ਰਿਤ ਜਾਣਕਾਰੀ ਲੈ ਸਕਦੇ ਹੋ।ਪ੍ਰਧਾਨ ਮੰਤਰੀ ਉੱਜਵਲਾ ਯੋਜਨਾ ਦੇ ਤਹਿਤ ਬੀ.ਪੀ.ਐੱਲ. ਪਰਿਵਾਰ ਦੀ ਇਕ ਜਨਾਨੀ ਹੀ ਐੱਲ.ਪੀ.ਜੀ. ਕੁਨੈਕਸ਼ਨ ਲਈ ਅਪਲਾਈ ਕਰ ਸਕਦੀ ਹੈ।ਇਸ ਦੇ ਲਈ ਇਕ ਅਰਜ਼ੀ ਪੱਤਰ ਭਰ ਕੇ ਨਜ਼ਦੀਕੀ ਐੱਲ.ਪੀ.ਜੀ. ਡਿਸਟ੍ਰੀ ਬਿਊਟਰ ਕੋਲ ਜਮ੍ਹਾਂ ਕਰ ਵਾਉਣੀ ਹੋਵੇਗੀ।ਅਰਜ਼ੀ ਪੱਤਰ ਨਾਲ ਜਨਾਨੀ ਨੂੰ ਆਪਣਾ ਪੂਰਾ ਪਤਾ, ਜਨਧਨ ਬੈਂਕ ਖਾਤਾ ਅਤੇ ਪਰਿਵਾਰ ਦੇ ਸਾਰੇ ਮੈਬਰਾਂ ਦਾ ਆਧਾਰ ਨੰਬਰ ਵੀ ਦੇਣਾ ਹੋਵੇਗਾ।

KJ Staff
KJ Staff

ਕੋਰੋਨਾ ਸੰਕਟ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਰਕਾਰ ਨੇ ਦੇਸ਼ ਦੇ ਗਰੀਬ ਪਰਿਵਾਰਾਂ ਨੂੰ ਮੁਫ਼ਤ ਵਿਚ ਰਸੋਈ ਗੈਸ ਸਿਲੰਡਰ ਉਪਲੱਬਧ ਕਰਾਉਣ ਦੀ ਯੋਜਨਾ ਹੋਰ ਵਧਾ ਦਿੱਤੀ ਹੈ। ਹੁਣ ਦੇਸ਼ ਦੇ ਗਰੀਬ ਪਰਿਵਾਰ ਸਤੰਬਰ ਦੇ ਅੰਤ ਤੱਕ ਮੁਫ਼ਤ ਵਿਚ ਗੈਸ ਸਿਲੰਡਰ ਲੈ ਸਕਣਗੇ। ਅਜਿਹੇ ਵਿਚ ਜੇਕਰ ਤੁਸੀਂ ਗਰੀਬ ਪਰਿਵਾਰ ਤੋਂ ਹੋ ਅਤੇ ਅਜੇ ਤੱਕ ਇਸ ਯੋਜਨਾ ਦਾ ਲਾਭ ਨਹੀਂ ਲਿਆ ਹੈ ਤਾਂ ਤੁਸੀਂ ਤੁਰੰਤ ਇਸ ਦੇ ਲਈ ਰਜਿਸਟਰੇਸ਼ਨ ਕਰਵਾਓ। ਇਸ ਯੋਜਨਾ ਲਈ ਰਜਿਸਟਰੇਸ਼ਨ ਕਰਵਾਉਣਾ ਬੇਹੱਦ ਆਸਾਨ ਹੈ। ਤੁਸੀਂ ਖੁਦ ਵੀ ਇਸ ਯੋਜਨਾ ਨਾਲ ਜੁੜੀ ਅਧਿਕਾਰਤ ਵੈੱਬ ਸਾਈਟ ‘ਤੇ ਜਾ ਕੇ ਵਿਸਤ੍ਰਿਤ ਜਾਣਕਾਰੀ ਲੈ ਸਕਦੇ ਹੋ।ਪ੍ਰਧਾਨ ਮੰਤਰੀ ਉੱਜਵਲਾ ਯੋਜਨਾ ਦੇ ਤਹਿਤ ਬੀ.ਪੀ.ਐੱਲ. ਪਰਿਵਾਰ ਦੀ ਇਕ ਜਨਾਨੀ ਹੀ ਐੱਲ.ਪੀ.ਜੀ. ਕੁਨੈਕਸ਼ਨ ਲਈ ਅਪਲਾਈ ਕਰ ਸਕਦੀ ਹੈ। ਇਸ ਦੇ ਲਈ ਇਕ ਅਰਜ਼ੀ ਪੱਤਰ ਭਰ ਕੇ ਨਜ਼ਦੀਕੀ ਐੱਲ.ਪੀ.ਜੀ. ਡਿਸਟ੍ਰੀਬਿਊਟਰ ਕੋਲ ਜਮ੍ਹਾਂ ਕਰਵਾਉਣੀ ਹੋਵੇਗੀ।ਅਰਜ਼ੀ ਪੱਤਰ ਨਾਲ ਜਨਾਨੀ ਨੂੰ ਆਪਣਾ ਪੂਰਾ ਪਤਾ, ਜਨਧਨ ਬੈਂਕ ਖਾਤਾ ਅਤੇ ਪਰਿਵਾਰ ਦੇ ਸਾਰੇ ਮੈਬਰਾਂ ਦਾ ਆਧਾਰ ਨੰਬਰ ਵੀ ਦੇਣਾ ਹੋਵੇਗਾ।

ਇਸ ਅਰਜ਼ੀ ਨੂੰ ਪ੍ਰੋਸੈਸ ਕਰਣ ਦੇ ਬਾਅਦ ਦੇਸ਼ ਦੀ ਆਇਲ ਮਾਰਕੀਟਿੰਗ ਕੰਪਨੀਆਂ ਯੋਗ ਲਾਭਪਾਤਰੀ ਨੂੰ ਐੱਲ.ਪੀ.ਜੀ. ਕੁਨੈਕਸ਼ਨ ਜ਼ਾਰੀ ਕਰਦੀਆਂ ਹਨ।ਜੇਕਰ ਕੋਈ ਖ਼ਪਤਕਾਰ ਈ.ਐੱਮ.ਆਈ. ਦਾ ਬਦਲ ਚੁਣਦਾ ਹੈ ਤਾਂ ਈ.ਐੱਮ.ਆਈ. ਦੀ ਰਾਸ਼ੀ ਸਿਲੰਡਰ ਉੱਤੇ ਮਿਲਣ ਵਾਲੀ ਸਬਸਿਡੀ ਵਿਚ ਐਡਜਸਟ ਕੀਤੀ ਜਾਂਦੀ ਹੈ। ਜ਼ਿਕਰਯੋਗ ਹੈ ਕਿ ਸਰਕਾਰ ਨੇ ਕੋਰੋਨਾ ਸੰਕਟ ਅਤੇ ਤਾਲਾਬੰਦੀ ਦੇ ਮੱਦੇਨਜ਼ਰ ਉੱਜਵਲਾ ਯੋਜਨਾ ਦੇ ਲਾਭਪਾਤਰੀਆਂ ਨੂੰ ਅਪ੍ਰੈਲ ਤੋਂ ਜੂਨ ਤੱਕ 3 ਸਿਲੰਡਰ ਮੁਫ਼ਤ ਦੇਣ ਦੀ ਘੋਸ਼ਣਾ ਕੀਤੀ ਸੀ। ਉੱਜਵਲਾ ਯੋਜਨਾ ਦੇ ਤਹਿਤ ਦੇਸ਼ ਦੇ ਗਰੀਬ ਪਰਵਾਰ ਦੀਆਂ ਬੀਬੀਆਂ ਦੇ ਨਾਮ ਗੈਸ ਕੁਨੈਕਸ਼ਨ ਮੁਫ਼ਤ ਦਿੱਤੇ ਗਏ ਹਨ। ਇਸ ਯੋਜਨਾ ਦੇ ਤਹਿਤ 3 ਮਹੀਨੇ ਹੋਰ ਮੁਫ਼ਤ ਸਿਲੰਡਰ ਦੇਣ ‘ਤੇ 13,500 ਕਰੋੜ ਰੁਪਏ ਦਾ ਖ਼ਰਚ ਆਵੇਗਾ।

Summary in English: Apply soon, government is giving gas cylinders for free

Like this article?

Hey! I am KJ Staff. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters