s
  1. ਖਬਰਾਂ

ਪੇਟੀਐਮ ਰਾਹੀਂ ਇਸ ਤਰ੍ਹਾਂ ਬੁੱਕ ਕਰੋ ਆਪਣਾ ਗੈਸ ਸਿਲੰਡਰ, ਮਿਲ ਰਿਹਾ ਹੈ 500 ਰੁਪਏ ਦਾ ਕੈਸ਼ਬੈਕ

KJ Staff
KJ Staff
LPG  Cylinder

LPG Cylinder

ਐਲਪੀਜੀ ਸਿਲੰਡਰ ਬੁੱਕ ਕਰਨਾ ਹੁਣ ਕੋਈ ਵੱਡੀ ਗੱਲ ਨਹੀਂ ਹੈ | ਹੁਣ ਹਰ ਕੋਈ ਮੋਬਾਈਲ ਤੋਂ ਆਨਲਾਈਨ ਬੁੱਕ ਕਰਨਾ ਜਾਣਦਾ ਹੈ | ਹੁਣ ਇਸ ਬਾਰੇ ਜੇ ਗੱਲ ਕਰੀਏ, ਤਾ ਇਹ ਤਾ ਤੁਹਾਨੂੰ ਪਤਾ ਹੀ ਹੈ ਕਿ ਕੰਪਨੀਆਂ ਤੁਹਾਨੂੰ ਗੈਸ ਬੁਕਿੰਗ 'ਤੇ ਕੈਸ਼ਬੈਕ ਆਫਰ ਵੀ ਦਿੰਦੀਆਂ ਹਨ | ਜੇ ਤੁਸੀਂ ਇੰਡੇਨ ਜਾਂ ਭਾਰਤ ਪੈਟਰੋਲੀਅਮ ਦੇ ਗਾਹਕ ਹੋ, ਤਾਂ ਤੁਹਾਨੂੰ ਹੋਰ ਵਧੇਰੇ ਲਾਭ ਹੋਵੇਗਾ |

ਡਿਜੀਟਲ ਵਾਲਿਟ ਪੇਟੀਐਮ ਆਪਣੀ ਤਰਫੋਂ ਬੁਕਿੰਗ ਕਰਨ ਵਾਲਿਆਂ ਨੂੰ ਚੰਗੀ ਮਾਤਰਾ ਵਿੱਚ ਕੈਸ਼ਬੈਕ ਦੇ ਰਿਹਾ ਹੈ ਅਗਲੀ ਵਾਰ ਜਦੋਂ ਤੁਸੀਂ ਐਲਪੀਜੀ ਸਿਲੰਡਰ ਬੁੱਕ ਕਰੋਗੇ, ਤਾ ਤੁਹਾਨੂੰ ਕੁਝ ਚੀਜ਼ਾਂ ਦਾ ਧਿਆਨ ਰੱਖਣਾ ਪਏਗਾ |
 
ਪੇਟੀਐਮ Paytm ਦੇ ਇਸ ਪੇਸ਼ਕਸ਼ ਦੇ ਤਹਿਤ, ਜੇ ਤੁਸੀਂ Indane oil ਜਾਂ Bharat Petroleum ਦਾ ਗੈਸ ਸਿਲੰਡਰ ਬੁੱਕ ਕਰਦੇ ਹੋ, ਤਾਂ ਤੁਹਾਨੂੰ 500 ਰੁਪਏ ਦਾ ਕੈਸ਼ਬੈਕ ਮਿਲੇਗਾ | ਆਓ ਜਾਣਦੇ ਹਾਂ ਕਿ ਤੁਸੀਂ ਪੇਟੀਐਮ ਰਾਹੀਂ ਗੈਸ ਸਿਲੰਡਰ ਬੁੱਕ ਕਰਕੇ ਇਸ ਪੇਸ਼ਕਸ਼ ਦਾ ਲਾਭ ਕਿਵੇਂ ਲੈ ਸਕਦੇ ਹੋ |

ਇਸ ਤਰ੍ਹਾਂ ਪੇਟੀਐਮ ਤੋਂ ਬੁੱਕ ਕਰੇ ਗੈਸ ਸਿਲੰਡਰ

1.ਆਪਣੇ ਸਮਾਰਟਫੋਨ (smartphone) ਵਿੱਚ ਪੇਟੀਐਮ ਐਪ (Paytm app) ਖੋਲ੍ਹੋ |
2.ਐਪ ਖੋਲ੍ਹਣ ਤੋਂ ਬਾਅਦ, ਹੋਮ ਸਕ੍ਰੀਨ ਤੇ ਜੇ ਵਿਕਲਪ ਦਿਖਾਈ ਨਹੀਂ ਦੇ ਰਿਹਾ ਹੈ, ਤਾਂ show more' ਤੇ ਕਲਿੱਕ ਕਰੋ |
 
3.ਇਸ ਤੋਂ ਬਾਅਦ, Recharge and Pay Bills ਦਾ ਵਿਕਲਪ ਤੁਹਾਨੂੰ ਖੱਬੇ ਪਾਸੇ ਦਿਖਾਈ ਦੇਵੇਗਾ, ਜਿਵੇਂ ਹੀ ਤੁਸੀਂ ਇਸ 'ਤੇ ਟੈਪ ਕਰੋਗੇ, ਤੁਹਾਨੂੰ ਇੱਥੇ ਬਹੁਤ ਸਾਰੇ ਵਿਕਲਪ ਮਿਲਣਗੇ, ਇਨ੍ਹਾਂ ਵਿੱਚੋਂ ਇੱਕ ਵਿਕਲਪ ਤੁਹਾਨੂੰ Book a Cylinder ਦਾ ਵੀ ਮਿਲੇਗਾ |
 
4.ਬੁੱਕ ਸਿਲੰਡਰ 'ਤੇ ਕਲਿੱਕ ਕਰਨ ਤੋਂ ਬਾਅਦ, ਤੁਹਾਨੂੰ ਗੈਸ ਪ੍ਰੋਵਾਈਡਰ ਦੀ ਚੋਣ ਕਰਨੀ ਪਵੇਗੀ, ਭਾਰਤ ਗੈਸ (Bharat Gas), ਇੰਡੀਅਨ ਗੈਸ (Indane Gas) ਜਾਂ ਫਿਰ ਐਚਪੀ ਗੈਸ (HP Gas)
 
5.ਗੈਸ ਪ੍ਰੋਵਾਈਡਰ ਦੀ ਚੋਣ ਕਰਨ ਤੋਂ ਬਾਅਦ, ਗੈਸ ਏਜੰਸੀ ਵਿਚ ਦਿੱਤਾ ਗਿਆ ਰਜਿਸਟਰ ਮੋਬਾਈਲ ਨੰਬਰ ਜਾਂ ਫਿਰ ਐਲਪੀਜੀ ਆਈ ਡੀ ਦਰਜ ਕਰੋ |
Lpg

Lpg

6.ਜਿਵੇਂ ਹੀ ਤੁਸੀਂ ਵੇਰਵੇ ਦਾਖਲ ਕਰਕੇ Proceed ਤੇ ਕਲਿਕ ਕਰੋਗੇ, ਤੁਹਾਡੇ ਸਾਮਣੇ ਐਲਪੀਜੀ ਆਈਡੀ, ਉਪਭੋਗਤਾ ਦਾ ਨਾਮ ਅਤੇ ਏਜੰਸੀ ਦਾ ਨਾਮ ਆ ਜਾਵੇਗਾ | ਥੱਲੇ ਦੀ ਤਰਫ ਗੈਸ ਸਿਲੰਡਰ ਲਈ ਲੀਤੀ ਜਾਣ ਵਾਲੀ ਰਾਸ਼ੀ ਨਜ਼ਰ ਆਵੇਗੀ |

ਇਨ੍ਹਾਂ ਚੀਜ਼ਾਂ ਦਾ ਰੱਖਣਾ ਪਏਗਾ ਧਿਆਨ

1.ਪੇਟੀਐਮ ਰਾਹੀਂ ਗੈਸ ਸਿਲੰਡਰ ਦੀ ਪਹਿਲੀ ਵਾਰ ਬੁਕਿੰਗ ਲਈ 500 ਰੁਪਏ ਤੱਕ ਦਾ ਕੈਸ਼ਬੈਕ ਦਿੱਤਾ ਜਾ ਰਿਹਾ ਹੈ।

2.Paytm Offer ਦੀ ਪੇਸ਼ਕਸ਼ ਦੀ ਮਿਆਦ ਦੇ ਦੌਰਾਨ ਗਾਹਕ ਸਿਰਫ ਇੱਕ ਵਾਰ ਇਸਤੇਮਾਲ ਕਰ ਸਕਦਾ ਹੈ | ਇਸ ਪੇਸ਼ਕਸ਼ ਦਾ ਲਾਭ ਉਦੋਂ ਹੀ ਦਿੱਤਾ ਜਾਵੇਗਾ ਜਦੋਂ ਤੁਹਾਨੂੰ ਘੱਟੋ ਘੱਟ 500 ਰੁਪਏ ਅਦਾ ਕਰਨੇ ਪੈਣਗੇ |

ਇਹ ਪੇਸ਼ਕਸ਼ 31 ਦਸੰਬਰ 2020 ਤੱਕ ਯੋਗ ਹੈ |

1.Paytm Gas Booking Promocode ਦਾ FIRSTLPG ਪ੍ਰੋਮਕੋਡ ਦਾ ਕੋਡ ਪ੍ਰੋਂਕੋਡ ਸੈਕਸ਼ਨ ਵਿੱਚ ਦਾਖਲ ਕਰਨਾ ਹੋਵੇਗਾ |
ਇਸ ਪ੍ਰੋਮਕੋਡ 'ਤੇ 500 ਰੁਪਏ ਤੱਕ ਦਾ ਕੈਸ਼ਬੈਕ ਵੀ ਦਿੱਤਾ ਜਾ ਰਿਹਾ ਹੈ।

2.ਜੇਕਰ ਤੁਸੀਂ ਪ੍ਰੋਮੋਕੋਡ ਦਾਖਲ ਕਰਨਾ ਭੁੱਲ ਗਏ ਹੋ, ਤਾਂ ਤੁਹਾਨੂੰ ਕੈਸ਼ਬੈਕ ਨਹੀਂ ਮਿਲੇਗਾ, ਯਾਦ ਰੱਖੋ ਕਿ ਇਹ ਪ੍ਰੋਮੋਕੋਡ ਪੇਟੀਐਮ ਦੁਆਰਾ ਪਹਿਲੇ ਗੈਸ ਸਿਲੰਡਰ ਦੀ ਬੁਕਿੰਗ ਲਈ ਹੈ 

ਇਹ ਵੀ ਪੜ੍ਹੋ :- ਸਰਕਾਰ ਦੀਆਂ ਇਹ 3 ਵੱਡੀਆਂ ਸਕੀਮਾਂ ਦੇ ਰਹੀਆਂ ਹਨ ਲੱਖਾਂ ਰੁਪਏ ਦਾ ਲੋਨ

Summary in English: As per this way book your gas cylinder through Paytm, get Rs. 500 as cash back

Like this article?

Hey! I am KJ Staff. Did you liked this article and have suggestions to improve this article? Mail me your suggestions and feedback.

Top Stories

More Stories

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters
Krishi Jagran Punjabi Magazine subscription