1. Home
  2. ਖਬਰਾਂ

ਆਟੋਨੋਮਸ ਟਰੈਕਟਰ ਖੁਦ ਕਰੇਗਾ ਖੇਤਾਂ ਵਿੱਚ ਹਲ ਵਾਹੁਣ-ਬਿਜਾਈ ਦਾ ਕੰਮ

ਖੇਤ ਨੂੰ ਵਾਹੁਣ-ਬਿਜਾਈ ਵਿਚ ਵਰਤਿਆ ਜਾਣ ਵਾਲੇ ਟਰੈਕਟਰ (tractor) ਦੇ ਪਿੱਛੇ ਲੱਗਿਆ ਲੋਹੇ ਦਾ ਭਾਰੀ ਹਲ ਜਾਨ ਡੀਅਰ (Deere and Company ) ਨੇ ਸਾਲ 1837 ਵਿਚ ਬਣਾਇਆ ਸੀ । ਇਸ ਕੰਪਨੀ ਨੇ ਕਿਸਾਨਾਂ ਦੇ ਲਈ ਬਹੁਤ ਹੀ ਕੰਮ ਦੀਆਂ ਚੀਜਾਂ ਬਣਾਈਆਂ ਹਨ।

Pavneet Singh
Pavneet Singh
Autonomous Tractor

Autonomous Tractor

ਖੇਤ ਨੂੰ ਵਾਹੁਣ-ਬਿਜਾਈ ਵਿਚ ਵਰਤਿਆ ਜਾਣ ਵਾਲੇ ਟਰੈਕਟਰ (tractor) ਦੇ ਪਿੱਛੇ ਲੱਗਿਆ ਲੋਹੇ ਦਾ ਭਾਰੀ ਹਲ ਜਾਨ ਡੀਅਰ (Deere and Company ) ਨੇ ਸਾਲ 1837 ਵਿਚ ਬਣਾਇਆ ਸੀ । ਇਸ ਕੰਪਨੀ ਨੇ ਕਿਸਾਨਾਂ ਦੇ ਲਈ ਬਹੁਤ ਹੀ ਕੰਮ ਦੀਆਂ ਚੀਜਾਂ ਬਣਾਈਆਂ ਹਨ। ਇਸੀ ਕੜੀ ਵਿਚ ਕੰਪਨੀ ਨੇ ਇਕ ਨਵੀਂ ਖੋਜ ਕਰਦੇ ਹੋਏ ਆਟੋਨੋਮਸ ਟਰੈਕਟਰ (Autonomous Tractor) ਜਨਤਕ ਕਿੱਤਾ ਹੈ। ਇਸ ਨਵੇਂ ਆਟੋਨੋਮਸ ਟਰੈਕਟਰ (Autonomous Tractor) ਦਾ ਨਾਂ ਹੱਲੇ 8ਆਰ ਰੱਖਿਆ ਗਿਆ ਹੈ । ਤਾਂ ਆਓ ਤੁਹਾਨੂੰ ਇਸ ਟਰੈਕਟਰ ਬਾਰੇ ਜਾਣਕਾਰੀ ਦਿੰਦੇ ਹਾਂ।

ਆਟੋਨੋਮਸ ਟਰੈਕਟਰ ਕਿੱਦਾਂ ਦਾ ਹੈ ? (How is the autonomous tractor?)

ਇਸ ਟਰੈਕਟਰ ਵਿਚ 6 ਕੈਮਰੇ ਲੱਗੇ ਹੋਏ ਹਨ । ਕੈਮਰਿਆਂ ਦੇ ਜਰੀਏ ਬਣਾਵਟੀ ਗਿਆਨ (Artificial Intelligence) ਦਾ ਇਸਤੇਮਾਲ ਕਰਕੇ ਖੁਧ ਹੀ ਆਪਣੇ ਚਾਰੋ ਤਰਫ ਦੇ ਵਾਤਾਵਰਨ ਦਾ ਅੰਦਾਜਾ ਲਗਾ ਲੈਂਦਾ ਹੈ ਅਤੇ ਅੱਗੇ ਦਾ ਰਾਹ ਆਪ ਤਹਿ ਕਰ ਲੈਂਦਾ ਹੈ । ਖੇਤਾਂ ਵਿਚ ਜਿਸ ਰਾਹ ਤੇ ਪਾ ਦਿੱਤਾ ਜਾਵੇ ,ਬਾਅਦ ਵਿਚ ਉਸੀ ਰਾਹ ਤੇ ਖੁਦ ਰਾਹ ਬਣਾ ਲੈਂਦਾ ਹੈ। ਆਲੇ-ਦੁਆਲੇ ਦੀਆਂ ਹਾਲਾਤਾਂ ਤੋਂ ਅਨੁਕੂਲ ਵੀ ਬਣਾ ਲੈਂਦਾ ਹੈ । ਭਾਵ ਇਸ ਟਰੈਕਟਰ ਨੂੰ ਵਾਰ -ਵਾਰ ਹਦਾਇਤਾਂ ਦੇਣ ਦੀ ਜਰੂਰਤ ਨਹੀਂ ਹੈ । ਇਹ ਖੁਦ ਹੀ ਨਿਧਾਰਤ ਖੇਤਰ ਵਿਚ ਖੇਤ ਨੂੰ ਵਾਹੁਣ ਅਤੇ ਬੀਜ ਬੀਜਣ ਦ ਕੰਮ ਪੂਰਾ ਕਰ ਲੈਂਦਾ ਹੈ । ਜੇਕਰ ਕੋਈ ਰੁਕਾਵਟ ਆ ਜਾਂਦੀ ਹੈ ਤਾਂ , ਉਸ ਨੂੰ ਵੀ ਖੁਦ ਹਟਾਕਰ ਅੱਗੇ ਵੱਧਦਾ ਹੈ ।

ਕਿਸਾਨ ਆਪਣੀ ਜਰੂਰਤ ਦੇ ਹਿਸਾਬ ਤੋਂ ਆਟੋਨੋਮਸ ਟਰੈਕਟਰ (Autonomous Tractor) ਨੂੰ ਨਵੀਆਂ ਹਦਾਇਤਾਂ ਵੀ ਦੇ ਸਕਦਾ ਹੈ। ਜਿਵੇਂ,

ਟਰੈਕਟਰ ਨੂੰ ਨਵੇਂ ਖੇਤਰ ਵਿਚ ਭੇਜਣਾ, ਕੰਮ ਬਦਲਣਾ, ਕੰਮ ਬੰਦ ਕਰਨਾ ਅਤੇ ਖੇਤ ਵਿੱਚੋਂ ਮਸ਼ੀਨ ਨੂੰ ਵਾਪਸ ਲੈਣਾ ਆਦਿ । ਸਭਤੋਂ ਖਾਸ ਗੱਲ ਇਹ ਹੈ ਕਿ ਤੁਸੀ ਇਹ ਸਾਰੀ ਹਦਾਇਤਾਂ ਸਮਾਰਟ ਫੋਨ (smart phone) ਦੇ ਜਰੀਏ ਕਿਥੋਂ ਦੀ ਵੀ ਦੇ ਸਕਦੇ ਹੋ । ਹਾਲਾਂਕਿ , ਮੌਜੂਦਾ ਵਕਤ ਵਿਚ ਕੁਝ ਹੋਰ ਟਰੈਕਟਰ ਵੀ ਹਨ, ਜੋ ਆਪਣੇ ਆਪ ਚਲ ਸਕਦੇ ਹਨ । ਪਰ ਉਨ੍ਹਾਂ ਦੀ ਆਪਣੀਆਂ ਸੀਮਾਵਾਂ ਹੁੰਦੀਆਂ ਹਨ |

ਆਟੋਨੋਮਸ ਟਰੈਕਟਰ ਦੀ ਕੀਮਤ (Price of autonomous tractor)

ਆਟੋਨੋਮਸ ਟਰੈਕਟਰ (Autonomous Tractor) ਅਮਰੀਕਾ ਦੇ ਲੌਸ ਵੇਗਾਸ ਵਿਚ ਕੰਜਯੂਮਰ ਇਲੈਕਟ੍ਰੋਨਿਕ ਸ਼ੋ (Consumer Electronic Show)-2022 ਵਿਚ ਜਾਨ ਡਾਇਰ ਕੰਪਨੀ (Deere and Company) ਨੇ ਦਿਖਾਇਆ ਸੀ । ਹੱਲੇ ਕੰਪਨੀ ਨੇ ਇਸਦੀ ਕੀਮਤ ਦਾ ਖੁਲਾਸਾ ਨਹੀਂ ਕਿੱਤਾ ਹੈ । ਪਰ ਅੰਦਾਜਾ ਹੈ ਕਿ ਇਸ ਦੀ ਕੀਮਤ ਲਗਭਗ 8 ਲੱਖ ਡਾਲਰ ਤਕ ਹੋ ਸਕਦੀ ਹੈ ।

ਨਵੀਂ ਤਕਨੀਕੀ ਦੇ ਲਾਭ ਅਤੇ ਨੁਕਸਾਨ (there is some advantages and disadvantages to new technology)

ਇਸ ਤੋਂ ਖੇਤੀਬਾੜੀ ਖੇਤਰ ਵਿਚ ਮਜਦੂਰਾਂ ਦੀ ਅਨੁਪਲਬਧਤਾ ਦੀ ਸਮੱਸਿਆ ਤੋਂ ਛੁਟਕਾਰਾ ਮਿਲੇਗਾ । ਇਸ ਤੋਂ ਇਲਾਵਾ ਨੁਕਸਾਨ ਵੀ ਦੋ ਤਰ੍ਹਾਂ ਦੇ ਹਨ । ਪਹਿਲਾਂ - ਖੇਤੀਬਾੜੀ ਖੇਤਰ ਵਿਚ ਬਨਾਵਟੀ ਗਿਆਨ (Artificial Intelligence) ਦਾ ਇਸਤਮਾਲ ਜਿਨ੍ਹਾਂ ਵਧੇਗਾ, ਉਹਨਾਂ ਹੀ ਲੋਕਾਂ ਦੇ ਹੱਥੋਂ ਕੰਮ ਜਾਂਦਾ ਰਵੇਗਾ ।

ਤਾਂ ਦੂਜਾ ਬਨਾਵਟੀ ਗਿਆਨ (Artificial Intelligence) ਦੇ ਲਈ ਕੁਝ ਨਿਜੀ ਜਾਣਕਾਰੀਆਂ (personal data) ਆਦਿ ਦੀ ਜਰੂਰਤ ਪਹਿੰਦੀ ਹੈ । ਇਹ ਡਾਟਾ ਕੰਪਨੀ ਦੇ ਕੋਲ ਸੁਰੱਖਿਅਤ ਹੁੰਦਾ ਹੈ , ਜਿੰਨਾ ਨੇ ਸਬੰਧਿਤ ਮਸ਼ੀਨ ਬਣਾਈ ਹੈ ।

ਇਹ ਵੀ ਪੜ੍ਹੋ :- ਫਾਰਮ ਮਸ਼ੀਨਰੀ ਐਪ ਨਾਲ ਘਰ ਬੈਠੇ ਹੀ ਬੁੱਕ ਕਰੋ ਖੇਤੀ ਮਸ਼ੀਨਰੀ, ਜਾਣੋ ਕਿਵੇਂ?

Summary in English: Autonomous tractor will do the plowing and sowing work in the field itself

Like this article?

Hey! I am Pavneet Singh . Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters