1. Home
  2. ਖਬਰਾਂ

ਬਾਣੀ ਕੰਪਨੀ ਨੇ ਕੀਤੀ 1 ਕਰੋੜ 76 ਲੱਖ ਰੁਪਏ ਦੀ ਇੰਸੈਂਟੀਵ ਰਾਸ਼ੀ ਦੀ ਘੋਸ਼ਣਾ

ਬਾਣੀ ਕੰਪਨੀ ਨੇ ਆਪਣੇ ਡੇਅਰੀ ਕਿਸਾਨ ਮੈਂਬਰਾਂ ਲਈ ਸਾਲ 2020 -21 ਲਈ ਇੰਸੈਂਟੀਵ ਵਜੋਂ 1 ਕਰੋੜ 76 ਲੱਖ ਰੁਪਏ ਦੇਣ ਦੀ ਘੋਸ਼ਣਾ ਕੀਤੀ ਹੈ। ਇਹ ਪੈਸਾ ਸਿੱਧਾ ਡੇਅਰੀ ਕਿਸਾਨ ਮੈਂਬਰਾਂ ਦੇ ਬੈਂਕ ਖਾਤੇ ਵਿੱਚ ਟ੍ਰਾਂਸਫਰ ਕਰ ਦਿੱਤਾ ਗਿਆ ਹੈ।

KJ Staff
KJ Staff
CEO Shri Narinder Bahga

CEO Shri Narinder Bahga

ਬਾਣੀ ਕੰਪਨੀ ਨੇ ਆਪਣੇ ਡੇਅਰੀ ਕਿਸਾਨ ਮੈਂਬਰਾਂ ਲਈ ਸਾਲ 2020 -21 ਲਈ ਇੰਸੈਂਟੀਵ ਵਜੋਂ 1 ਕਰੋੜ 76 ਲੱਖ ਰੁਪਏ ਦੇਣ ਦੀ ਘੋਸ਼ਣਾ ਕੀਤੀ ਹੈ। ਇਹ ਪੈਸਾ ਸਿੱਧਾ ਡੇਅਰੀ ਕਿਸਾਨ ਮੈਂਬਰਾਂ ਦੇ ਬੈਂਕ ਖਾਤੇ ਵਿੱਚ ਟ੍ਰਾਂਸਫਰ ਕਰ ਦਿੱਤਾ ਗਿਆ ਹੈ।

ਇਸ ਸਾਲ ਕੰਪਨੀ ਦੇ 21101 ਡੇਅਰੀ ਕਿਸਾਨ ਮੈਂਬਰਾਂ ਨੂੰ ਇਸ ਇੰਸੈਂਟੀਵ ਤੋਂ ਲਾਭ ਮਿਲਿਆ ਹੈ।

ਇਸ ਬਾਰੇ ਵਧੇਰੇ ਜਾਣਕਾਰੀ ਦਿੰਦੇ ਹੋਏ ਬਾਣੀ ਕੰਪਨੀ ਦੇ CEO ਸ੍ਰੀ ਨਰਿੰਦਰ ਬਾਹਗਾ ਜੀ ਨੇ ਦੱਸਿਆ ਹੈ ਕਿ ਬਾਣੀ ਕੰਪਨੀ ਇਕ ਦੁੱਧ ਉਤਪਾਦਕ ਕੰਪਨੀ ਹੈ ਅਤੇ ਇਸ ਦੇ ਸਾਰੇ ਮਾਲਕ 59,000 ਡੇਅਰੀ ਕਿਸਾਨ ਹਨ। ਜਿਨ੍ਹਾਂ ਨੇ ਕੰਪਨੀ ਦੇ ਸ਼ੇਅਰ ਲਏ ਹੋਏ ਹਨ।

ਸ੍ਰੀ ਨਰਿੰਦਰ ਬਾਹਗਾ ਜੀ ਨੇ ਕਿਹਾ ਕਿ ਕੰਪਨੀ ਅੱਜ ਲਗਭਗ 1200 ਪਿੰਡਾਂ ਵਿੱਚ ਪਾਰਦਰਸ਼ੀ ਢੰਗ ਨਾਲ ਆਟੋਮੈਟਿਕ ਟੈਸਟਿੰਗ ਮਸ਼ੀਨਾਂ ਨਾਲ ਉੱਚ ਕੁਆਲਟੀ ਦਾ ਦੁੱਧ ਕਿਸਾਨਾਂ ਤੋਂ ਚੰਗੇ ਭਾਅ ’ਤੇ ਖਰੀਦ ਰਹੀ ਹੈ। ਬਾਣੀ ਕੰਪਨੀ ਦੁੱਧ ਦੇ ਸਹੀ ਕੀਮਤ ਦੇ ਨਾਲ-ਨਾਲ ਦੁੱਧ ਉਤਪਾਦਕ ਦੀ ਲਾਗਤ ਨੂੰ ਘਟਾਉਣ ਲਈ ਕਈ ਯੋਜਨਾਵਾਂ ਜਿਵੇ ਕਿ ਰਾਸ਼ਨ ਬੈਲੇਂਸਿੰਗ ਪ੍ਰੋਗਰਾਮ, ਥਨੈਲਾ ਰੋਗ ਦੀ ਮੁਫਤ ਜਾਂਚ, ਚੰਗੀ ਕੁਆਲਟੀ ਦਾ ਪਸ਼ੂ ਆਹਾਰ ਵਰਗੀਆਂ ਕਈ ਸਹੂਲਤਾਂ ਆਪਣੇ ਡੇਅਰੀ ਮੈਂਬਰਾਂ ਨੂੰ ਦੇ ਰਹੀ ਹੈ।

ਹਰ ਦਸ ਦਿਨਾਂ ਬਾਅਦ, ਕੰਪਨੀ ਦੁੱਧ ਦੀ ਅਦਾਇਗੀ ਸਿੱਧੀ ਕਿਸਾਨਾਂ ਦੇ ਬੈਂਕ ਖਾਤੇ ਵਿੱਚ ਜਮ੍ਹਾਂ ਕਰਦੀ ਹੈ। ਕੰਪਨੀ ਨੇ ਔਰਤਾਂ ਦੀ ਭਾਗੀਦਾਰੀ ਦਾ ਵਿਸ਼ੇਸ਼ ਧਿਆਨ ਰੱਖਿਆ ਹੈ ਅਤੇ ਲਗਭਗ 30% ਔਰਤਾਂ ਕੰਪਨੀ ਦੀਆਂ ਮੈਂਬਰ ਹਨ।

ਇਹ ਵੀ ਪੜ੍ਹੋ :-  PAU ਨੇ ਵਿਕਸਿਤ ਕੀਤੀ ਝੋਨੇ ਦੀ ਉੱਨਤ ਕਿਸਮ ਬਾਸਮਤੀ 7’ ਘੱਟ ਸਮੇਂ ਵਿੱਚ ਮਿਲੇਗਾ ਵੱਧ ਝਾੜ

Summary in English: Bani Company announces incentive amount of Rs. 1 crore 76 lakh

Like this article?

Hey! I am KJ Staff. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters