Krishi Jagran Punjabi
Menu Close Menu

ਵੱਡੀ ਖ਼ਬਰ ! 3 ਕਰੋੜ ਰਾਸ਼ਨ ਕਾਰਡ ਕੀਤੇ ਗਏ ਰੱਦ, ਜਾਣੋ ਕਾਰਨ

Tuesday, 19 May 2020 04:49 PM

ਕੋਰੋਨਾ ਦੇ ਇਸ ਸੰਕਟ ਵਿੱਚ, ਭਾਰਤ ਸਰਕਾਰ ਨੇ ਹਾਲ ਹੀ ਵਿੱਚ ਪ੍ਰਵਾਸੀ ਮਜ਼ਦੂਰਾਂ ਨੂੰ ਮੁਫਤ ਅਨਾਜ ਦੇਣ ਦਾ ਐਲਾਨ ਕੀਤਾ ਹੈ। ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ (PMGKY) ਦੇ ਤਹਿਤ ਪਰਵਾਸੀ ਮਜ਼ਦੂਰਾਂ ਨੂੰ 2 ਮਹੀਨੇ ਲਈ ਮੁਫਤ ਚਾਵਲ ਅਤੇ ਕਣਕ ਦਿੱਤੀ ਜਾਵੇਗੀ। ਜਿਨ੍ਹਾਂ ਪ੍ਰਵਾਸੀ ਮਜਦੂਰਾਂ ਦੇ ਰਾਸ਼ਨ ਕਾਰਡ ਉਪਲਬਧ ਨਹੀਂ ਹਨ, ਉਨ੍ਹਾਂ ਨੂੰ ਵੀ 5 ਕਿਲੋ ਰਾਸ਼ਨ ਅਤੇ 1 ਕਿਲੋ ਛੋਲੇ ਪ੍ਰਤੀ ਵਿਅਕਤੀ 2 ਮਹੀਨਿਆਂ ਲਈ ਮਿਲੇਗਾ। ਸਰਕਾਰ ਦਾ ਮੰਨਣਾ ਹੈ ਕਿ ਇਸ ਨਾਲ ਦੇਸ਼ ਦੇ 8 ਕਰੋੜ ਪ੍ਰਵਾਸੀ ਮਜ਼ਦੂਰਾਂ ਨੂੰ ਲਾਭ ਮਿਲੇਗਾ। ਹਾਲਾਂਕਿ, ਸਰਕਾਰ ਦੁਆਰਾ ਨਿਰਧਾਰਤ ਵਾਜਬ ਕੀਮਤਾਂ ਵਾਲੀਆਂ ਦੁਕਾਨਾਂ ਤੋਂ ਸਬਸਿਡੀ ਅਧੀਨ ਮਿਲਣ ਵਾਲਾ ਰਾਸ਼ਨ ਵੱਡੀ ਗਿਣਤੀ ਵਿਚ ਅਯੋਗ ਲੋਕਾਂ ਤੱਕ ਪਹੁੰਚ ਰਿਹਾ ਹੈ | ਜਿਸ 'ਤੇ ਹੁਣ ਸਰਕਾਰ ਨੇ ਨਕੇਲ ਨੂੰ ਸਖਤ ਕਰਨਾ ਸ਼ੁਰੂ ਕਰ ਦਿੱਤਾ ਹੈ। ਦਰਅਸਲ ਕੇਂਦਰੀ ਖੁਰਾਕ ਮੰਤਰੀ ਰਾਮ ਵਿਲਾਸ ਪਾਸਵਾਨ ਨੇ ਕਿਹਾ ਕਿ ਸਰਕਾਰ ਨੇ 3 ਕਰੋੜ ਤੋਂ ਵੱਧ ਫ਼ਰਜ਼ੀ ਰਾਸ਼ਨ ਕਾਰਡ ਨੂੰ ਰੱਦ ਕਰ ਦਿੱਤਾ ਹੈ। ਰਾਸ਼ਨ ਕਾਰਡਾਂ ਅਤੇ ਆਧਾਰ ਸੀਡਿੰਗ ਦੇ ਡਿਜੀਟਾਈਜ਼ੇਸ਼ਨ ਦੌਰਾਨ 3 ਕਰੋੜ ਦੇ ਫ਼ਰਜ਼ੀ ਰਾਸ਼ਨ ਕਾਰਡਾਂ ਦੀ ਜਾਣਕਾਰੀ ਸਾਹਮਣੇ ਆਈ। ਇਸ ਤੋਂ ਬਾਅਦ ਸਰਕਾਰ ਨੇ ਇਨ੍ਹਾਂ ਸਾਰੇ ਰਾਸ਼ਨ ਕਾਰਡਾਂ ਨੂੰ ਰੱਦ ਕਰਨ ਦਾ ਫੈਸਲਾ ਲਿਆ ਹੈ।

ਬਿਨਾਂ ਰਾਸ਼ਨ ਕਾਰਡ ਦੇ ਕਿਵੇਂ ਪ੍ਰਾਪਤ ਕੀਤਾ ਜਾਏ ਮੁਫਤ ਅਨਾਜ ?

ਕੇਂਦਰੀ ਖੁਰਾਕ ਅਤੇ ਸਪਲਾਈ ਮੰਤਰਾਲੇ ਦੇ ਅਨੁਸਾਰ, ਜੇ ਕਿਸੇ ਕੋਲ ਰਾਸ਼ਨ ਕਾਰਡ ਨਹੀਂ ਹੈ, ਤਾਂ ਉਨ੍ਹਾਂ ਨੂੰ ਆਪਣਾ ਆਧਾਰ ਲੈਣਾ ਹੋਵੇਗਾ ਅਤੇ ਇਸ ਨੂੰ ਰਜਿਸਟਰ ਕਰਨਾ ਹੋਵੇਗਾ। ਇਸ ਤੋਂ ਬਾਅਦ, ਉਨ੍ਹਾਂ ਨੂੰ ਇੱਕ ਸਲਿੱਪ ਮਿਲੇਗੀ, ਜਿਸ ਨੂੰ ਦਿਖਾਨ ਨਾਲ ਤੁਹਾਨੂੰ ਮੁਫਤ ਅਨਾਜ ਮਿਲੇਗਾ | ਇਸ ਦੇ ਲਈ, ਰਾਜ ਸਰਕਾਰ ਇਕ ਆੱਨਲਾਈਨ ਪਲੇਟਫਾਰਮ ਵੀ ਸ਼ੁਰੂ ਕਰ ਸਕਦੀ ਹੈ | ਕੇਂਦਰੀ ਖੁਰਾਕ ਅਤੇ ਸਪਲਾਈ ਮੰਤਰੀ ਰਾਮਵਿਲਾਸ ਪਾਸਵਾਨ ਨੇ ਕਿਹਾ ਕਿ ਸਰਕਾਰ ਨੇ ਰਾਹਤ ਪੈਕੇਜ ਦੇ ਤਹਿਤ ਪਰਵਾਸੀ ਮਜ਼ਦੂਰਾਂ ਲਈ ਵਿਸ਼ੇਸ਼ ਐਲਾਨ ਕੀਤੇ ਹਨ। ਜਿਸ ਵਿਚ NFSA ਲਾਭਪਾਤਰੀਆਂ ਤੋਂ ਇਲਾਵਾ, 10 ਪ੍ਰਤੀਸ਼ਤ ਉਹਦਾ ਪ੍ਰਵਾਸੀ ਮਜ਼ਦੂਰ ਸ਼ਾਂਮਲ ਹਨ ਜਿਨ੍ਹਾਂ ਕੋਲ NFSA ਰਾਸ਼ਨ ਕਾਰਡ ਨਹੀਂ ਹਨ, ਨਾਲ ਹੀ ਰਾਜ ਦੇ ਰਾਸ਼ਨ ਕਾਰਡ ਵਿਚ ਵੀ ਉਹਨਾਂ ਦਾ ਨਾਮ ਨਹੀਂ ਹੈ | ਇਸ ਸਬੰਧ ਵਿੱਚ, ਮੈਂ ਖੁਰਾਕ ਅਤੇ ਖਪਤਕਾਰ ਮਾਮਲੇ ਦੇ ਸਕੱਤਰਾਂ ਅਤੇ FCI ਦੇ CMD ਨੂੰ ਨਿਰਦੇਸ਼ ਦਿੱਤੇ ਹਨ। ਅਨਾਜ ਦੀ ਵੰਡ ਨੂੰ ਲਾਗੂ ਕਰਨਾ, ਪ੍ਰਵਾਸੀ ਮਜ਼ਦੂਰਾਂ ਦੀ ਪਛਾਣ ਕਰਨਾ ਅਤੇ ਉਨ੍ਹਾਂ ਦੀ ਸੂਚੀ ਨੂੰ ਬਣਾਈ ਰੱਖਣਾ ਰਾਜ ਸਰਕਾਰਾਂ ਦੀ ਜ਼ਿੰਮੇਵਾਰੀ ਹੈ ਲਾਭਪਾਤਰੀਆਂ ਦੀ ਸੂਚੀ ਬਾਅਦ ਵਿਚ 15 ਜੁਲਾਈ ਤਕ ਦੇਣ ਦਾ ਨਿਰਦੇਸ਼ ਦਿੱਤਾ ਗਿਆ ਹੈ। ਅਜਿਹੇ ਪ੍ਰਵਾਸੀ ਮਜ਼ਦੂਰਾਂ ਨੂੰ ਮਈ ਅਤੇ ਜੂਨ ਵਿੱਚ ਅਗਲੇ 2 ਮਹੀਨਿਆਂ ਲਈ ਪ੍ਰਤੀ ਵਿਅਕਤੀ 5 ਕਿਲੋ ਅਨਾਜ ਅਤੇ ਹਰੇਕ ਪਰਿਵਾਰ ਨੂੰ 1 ਕਿਲੋ ਛੋਲੇ ਮੁਫਤ ਦਿੱਤਾ ਜਾਵੇਗਾ। ਇਸ ਦੀ ਪੂਰੀ ਰਾਸ਼ੀ 3500 ਕਰੋੜ ਰੁਪਏ ਕੇਦਰ ਸਰਕਾਰ ਖਰਚੇਗੀ। ਇਸ ਦੀ ਵੰਡ ਦਾ ਕੰਮ ਸ਼ੁਰੂ ਹੋ ਗਿਆ ਹੈ |

80 ਕਰੋੜ ਦੇ ਕੋਲ ਹੈ ਰਾਸ਼ਨ ਕਾਰਡ

ਦੇਸ਼ ਵਿੱਚ ਇਸ ਵੇਲੇ ਲਗਭਗ 80 ਕਰੋੜ ਲੋਕਾਂ ਕੋਲ ਰਾਸ਼ਨਕਾਰਡ ਹਨ। ਰਾਸ਼ਨਕਾਰਡ ਮਜ਼ਦੂਰਾਂ, ਰੋਜ਼ਾਨਾ ਮਜ਼ਦੂਰਾਂ, ਕਾਮਗਾਰਾਂ , ਨੀਲੇ ਕਾਲਰ ਮਜ਼ਦੂਰਾਂ ਲਈ ਬਹੁਤ ਮਹੱਤਵਪੂਰਨ ਹੈ | ਅਜਿਹੀ ਸਥਿਤੀ ਵਿੱਚ ਕਿਸੇ ਹੋਰ ਲੋੜਵੰਦ ਦਾ ਅਨਾਜ ਜਾਅਲੀ ਰਾਸ਼ਨ ਕਾਰਡਾਂ ਰਾਹੀਂ ਕਿਸੇ ਹੋਰ ਵਿਅਕਤੀ ਦੁਆਰਾ ਲਿਆ ਜਾ ਰਿਹਾ ਸੀ। ਮੁੱਖ ਤੌਰ 'ਤੇ, ਸਰਕਾਰ ਨੇ ਉਨ੍ਹਾਂ ਸਾਰੇ ਰਾਸ਼ਨ ਕਾਰਡਾਂ ਨੂੰ ਰੱਦ ਕਰ ਦਿੱਤਾ ਹੈ ਜੋ ਆਧਾਰ ਤੋਂ ਸੀਡ ਨਹੀਂ ਕਰ ਰਹੇ ਸਨ | ਇਸ ਦੇ ਮੱਦੇਨਜ਼ਰ, ਸਰਕਾਰ ਨੇ ਰਾਸ਼ਨ ਕਾਰਡ ਨੂੰ ਰੱਦ ਕਰਨ ਲਈ ਇੱਕ ਵੱਡਾ ਕਦਮ ਚੁੱਕਿਆ।

Food Department Ram Vilas Paswan Aadhaar Card Aadhaar Seading Rashan Card punjabi news
English Summary: big news ! 3 crore ration cards canceled, know the reason

Share your comments

Krishi Jagran Punjabi Magazine Subscription Online SubscriptionKrishi Jagran Punjabi Magazine subscription

CopyRight - 2020 Krishi Jagran Media Group. All Rights Reserved.