1. Home
  2. ਖਬਰਾਂ

ਪੰਜਾਬ ਸਰਕਾਰ ਵਲੋਂ ਆਈ ਵੱਡੀ ਖਬਰ ! 30 ਸਤੰਬਰ ਤਕ ਇਹ ਹੁਕਮ ਹੋਣਗੇ ਜਾਰੀ

ਪੰਜਾਬ ‘ਚ ਕੋਰੋਨਾਵਾਇਰਸ ਦੇ ਵੱਧ ਰਹੇ ਮਾਮਲੇ ਨੂੰ ਦੇਖਦੇ ਹੋਏ ਬੁੱਧਵਾਰ ਨੂੰ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ 30 ਸਤੰਬਰ 2020 ਤੱਕ ਵਿਭਾਗੀ ਤਬਾਦਲੇ ਅਤੇ ਛੁੱਟੀਆਂ ‘ਤੇ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ, ਜੋ ਤੁਰੰਤ ਲਾਗੂ ਹੋਣਗੇ।ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਇਹ ਫੈਸਲਾ ਕੋਵਿਡ-19 ਦੇ ਮੌਜੂਦ ਹਾਲਾਤਾਂ ਨੂੰ ਧਿਆਨ ‘ਚ ਰੱਖਦੇ ਹੋਏ ਲਿਆ ਗਿਆ ਹੈ।

KJ Staff
KJ Staff

 ਪੰਜਾਬ ‘ਚ ਕੋਰੋਨਾਵਾਇਰਸ ਦੇ ਵੱਧ ਰਹੇ ਮਾਮਲੇ ਨੂੰ ਦੇਖਦੇ ਹੋਏ ਬੁੱਧਵਾਰ ਨੂੰ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ 30 ਸਤੰਬਰ 2020 ਤੱਕ ਵਿਭਾਗੀ ਤਬਾਦਲੇ ਅਤੇ ਛੁੱਟੀਆਂ ‘ਤੇ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ, ਜੋ ਤੁਰੰਤ ਲਾਗੂ ਹੋਣਗੇ।ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਇਹ ਫੈਸਲਾ ਕੋਵਿਡ-19 ਦੇ ਮੌਜੂਦ ਹਾਲਾਤਾਂ ਨੂੰ ਧਿਆਨ ‘ਚ ਰੱਖਦੇ ਹੋਏ ਲਿਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਇਹ ਦੇਖਿਆ ਗਿਆ ਹੈ ਕਿ ਕੋਰੋਨਾ ਵਿਰੁੱਧ ਸ਼ੁਰੂ ਕੀਤੀ ਗਈ ਮੁਹਿੰਮ ਨੂੰ ਅਤੇ ਵਧੀਆ ਢੰਗ ਨਾਲ ਪੂਰਾ ਕਰਨ ਲਈ ਸਾਰੇ ਅਧਿਕਾਰੀਆਂ-ਮੈਡੀਕਲ ਸਟਾਫ/ਪੈਰਾ ਮੈਡੀਕਲ ਸਟਾਫ ਦਾ ਆਪਣੇ ਸਟੇਸ਼ਨਾਂ ‘ਤੇ ਤਾਇਨਾਤ ਰਹਿਣਾ ਜ਼ਰੂਰਤੀ ਹੋ ਗਿਆ ਹੈ।

ਇਸ ਦੌਰਾਨ ਕਿਸੇ ਅਧਿਕਾਰੀ/ਕਰਮਚਾਰੀ ਨੂੰ ਕਿਸੇ ਵੀ ਤਰ੍ਹਾਂ ਦੀ ਛੁੱਟੀ ਨਹੀਂ ਦਿੱਤੀ ਜਾਵੇਗੀ ਅਤੇ ਸਿਰਫ ਮੈਟਰਨਿਟੀ ਲੀਵ ਅਤੇ ਚਾਈਲਡ ਕੇਅਰ ਲੀਵ ਮਾਮਲਿਆਂ ‘ਚ ਹੀ ਛੁੱਟੀ ਸੰਬੰਧਿਤ ਛੂਟ ਹੋਵੇਗੀ। ਸਿੱਧੂ ਨੇ ਦੱਸਿਆ ਕਿ ਇਹ ਹੁਕਮ ਵਿਭਾਗ ਦੇ ਰੈਗੂਲਰ ਅਫਸਰਾਂ/ਮੁਲਾਜ਼ਮਾਂ ਤੋਂ ਇਲਾਵਾ ਵੱਖ-ਵੱਖ ਵਿੰਗ/ਸੰਸਥਾਵਾਂ ‘ਚ ਠੇਕੇ/ਆਊਟਸੋਰਸਿੰਗ ਦੇ ਆਧਾਰ ‘ਤੇ ਕੰਮ ਕਰ ਰਹੇ ਸਾਰੇ ਮੁਲਾਜ਼ਮਾਂ ‘ਤੇ ਲਾਗੂ ਹੋਣਗੇ।

ਕੋਰੋਨਾ ਨੇ ਸਾਰੇ ਪਾਸੇ ਹਾਹਕਾਰ ਮਚਾਈ ਹੋਈ ਹੈ। ਪੰਜਾਬ ਚ ਵੀ ਹਰ ਰੋਜ ਸੈਂਕੜਿਆਂ ਦੀ ਗਿਣਤੀ ਵਿਚ ਕੋਰੋਨਾ ਪੌਜੇਟਿਵ ਮਰੀਜ ਆ ਰਹੇ ਹਨ ਹਰ ਰੋਜ ਹੀ ਲੋਕਾਂ ਦੀ ਜਾਨ ਵੀ ਇਸ ਵਾਇਰਸ ਨਾਲ ਜਾ ਰਹੀ ਹੈ। ਲੋਕ ਬਿੰਨਾ ਮਤਲਬ ਦੇ ਘਰਾਂ ਤੋਂ ਬਾਹਰ ਘੁੰਮਦੇ ਆਮ ਹੀ ਦੇਖੇ ਜਾ ਰਹੇ ਹਨ। ਜਦੋਂ ਪੰਜਾਬ ਵਿਚ 100 ਤੋਂ ਘਟ ਮਰੀਜ ਸਨ ਤਦ ਤਾਂ ਲੋਕ ਘਰਾਂ ਅੰਦਰ ਟਿਕ ਕੇ ਬੈਠੇ ਸਨ ਪਰ ਹੁਣ ਏਨੇ ਜਿਆਦਾ ਕੇਸਾਂ ਦੇ ਆਉਣ ਤੋਂ ਬਾਅਦ ਵੀ ਲੋਕੀ ਬਿਨਾ ਕੰਮ ਦੇ ਬਾਹਰ ਘੁੰਮ ਫਿਰ ਰਹੇ ਹਨ।ਜਿਸ ਨਾਲ ਇਹ ਵਾਇਰਸ ਤੇਜੀ ਨਾਲ ਫੈਲ ਰਿਹਾ ਹੈ।

Summary in English: Big news from Punjab government! These orders will be issued by 30 September

Like this article?

Hey! I am KJ Staff. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters