ਕੋਰੋਨਾ ਵਾਇਰਸ ਕਾਰਨ ਹੋਈ ਤਾਲਾਬੰਦੀ ਦੀ ਮਾਰ ਨੂੰ ਚੇਲ ਰਹੇ ਦੇਸ਼ ਦੀ ਜਨਤਾ ਲਈ ਰਿਜ਼ਰਵ ਬੈਂਕ ਆਫ਼ ਇੰਡੀਆ (ਆਰਬੀਆਈ) ਵੱਲੋਂ ਇਕ ਰਾਹਤ ਭਰੀ ਖ਼ਬਰ ਆਈ ਹੈ | ਦਰਅਸਲ, ਆਰਬੀਈ ਨੇ ਰੈਪੋ ਰੇਟ ਵਿਚ 0.40 ਪ੍ਰਤੀਸ਼ਤ ਦੀ ਕਟੌਤੀ ਦਾ ਐਲਾਨ ਕੀਤਾ ਹੈ | ਇਸ ਨੂੰ 4.4% ਤੋਂ ਘਟਾ ਕੇ 4% ਕਰ ਦਿੱਤਾ ਗਿਆ ਹੈ | ਇਹ ਫੈਸਲਾ ਆਮ ਲੋਕਾਂ ਦੀ ਈਐਮਆਈ EMI ਨੂੰ ਘਟਾ ਸਕਦਾ ਹੈ | ਇਸ ਤੋਂ ਇਲਾਵਾ ਆਰਬੀਆਈ ਦੇ ਗਵਰਨਰ ਸ਼ਕਤੀਕਾਂਤਾ ਦਾਸ ਨੇ ਵੀ ਈਐਮਆਈ ਭੁਗਤਾਨਾਂ 'ਤੇ 3 ਮਹੀਨੇ ਦੀ ਵਾਧੂ ਛੋਟ ਦੀ ਘੋਸ਼ਣਾ ਕੀਤੀ ਹੈ। ਇਸਦਾ ਅਰਥ ਇਹ ਹੈ ਕਿ ਜੇ ਤੁਸੀਂ ਅਗਲੇ 3 ਮਹੀਨਿਆਂ ਲਈ ਆਪਣੇ ਬੈਂਕ ਲੋਨ ਦੀ EMI ਨਹੀਂ ਭਰਦੇ ਹੋ, ਤਾਂ ਵੀ ਬੈਂਕ ਤੁਹਾਡੇ 'ਤੇ ਕਿਸੀ ਤਰਾਂ ਦਾ ਕੋਈ ਦਬਾਅ ਨਹੀਂ ਪਾਏਗਾ | ਦੱਸ ਦੇਈਏ ਕਿ ਪਹਿਲਾਂ ਇਹ ਛੂਟ ਮਾਰਚ ਤੋਂ ਮਈ ਤੱਕ ਦਿੱਤੀ ਗਈ ਸੀ | ਅਤੇ ਹੁਣ ਈਐਮਆਈ ਭੁਗਤਾਨ ਦੀ ਛੋਟ ਅਗਸਤ ਤੱਕ ਵਧਾ ਦਿੱਤੀ ਗਈ ਹੈ |
ਆਰਬੀਆਈ ਦੇ ਗਵਰਨਰ ਨੇ ਪ੍ਰੈਸ ਕਾਨਫਰੰਸ ਵਿਚ ਵਿਸ਼ੇਸ਼ ਕੀ ਖਾਸ ਕਿਹਾ
EMI ਹੋਲਡਿੰਗ ਦੀ ਮਿਆਦ ਵਧਾ ਦਿੱਤੀ ਗਈ
ਆਰਬੀਆਈ ਨੇ ਟਰਮ ਲੋਨ ਮੋਰਟੋਰੀਯਮ 31 ਅਗਸਤ ਤੱਕ ਵਧਾ ਦੀਤਾ ਹੈ। ਪਹਿਲਾਂ ਇਹ 31 ਮਈ ਤੱਕ ਸੀ | ਤਿੰਨ ਮਹੀਨੇ ਹੋਰ ਵੱਧਣ ਤੋਂ ਬਾਅਦ, ਹੁਣ 6-ਮਹੀਨੇ ਦੀ ਮੁਆਫੀ ਦੀ ਸਹੂਲਤ ਦਿੱਤੀ ਗਈ ਹੈ | ਮਤਲਬ ਕਿ, ਜੇ ਤੁਸੀਂ ਆਪਣੀ 6 ਮਹੀਨਿਆਂ ਦੀ EMI ਦਾ ਭੁਗਤਾਨ ਨਹੀਂ ਕਰਦੇ ਹੋ, ਤਾਂ ਤੁਹਾਡਾ ਕਰਜ਼ਾ ਡਿਫਾਲਟ ਜਾਂ ਐਨਪੀਏ NPA ਸ਼੍ਰੇਣੀ ਵਿੱਚ ਨਹੀਂ ਮੰਨਿਆ ਜਾਵੇਗਾ |
ਵਿਆਜ ਦਰਾਂ ਵਿੱਚ ਕਟੌਤੀ
ਗਵਰਨਰ ਨੇ ਕਿਹਾ ਕਿ ਐਮਪੀਸੀ MPC ਦੀ ਬੈਠਕ ਵਿਚ 6-5 ਮੈਂਬਰ ਵਿਆਜ਼ ਦਰਾਂ ਘਟਾਉਣ ਦੇ ਹੱਕ ਵਿਚ ਸਹਿਮਤ ਹੋਏ ਸਨ। ਇਸ ਫੈਸਲੇ ਨਾਲ ਹੋਮ ਲੋਨ, ਕਾਰ ਲੋਨ, ਪਰਸਨਲ ਲੋਨ ਸਮੇਤ ਹਰ ਤਰਾਂ ਦੇ ਲੋਨ ਤੇ ਈਐਮਆਈ ਸਸਤੀ ਹੋਵੇਗੀ | ਆਰਬੀਆਈ ਦੇ ਗਵਰਨਰ ਸ਼ਕਤੀਕਾਂਤਾ ਦਾਸ ਦੀ ਅਗਵਾਈ ਵਾਲੀ ਐਮਪੀਸੀ ਨੇ ਪਿੱਛਲੀ ਵਾਰ 27 ਮਾਰਚ ਨੂੰ ਰੇਪੋ ਰੇਟ (ਜਿਸ ਤੇ ਕੇਂਦਰੀ ਬੈਂਕ ਬੈਂਕਾਂ ਨੂੰ ਉਧਾਰ ਦਿੰਦਾ ਹੈ) ਵਿਚ 0.75 ਪ੍ਰਤੀਸ਼ਤ ਨੂੰ ਘਟਾ ਕੇ ਇਸ ਨੂੰ 4.14 ਪ੍ਰਤੀਸ਼ਤ ਕਰ ਦਿੱਤਾ ਸੀ |
ਜੀਡੀਪੀ ਵਿਕਾਸ ਦਰ ਨਕਾਰਾਤਮਕ
ਇਸ ਦੇ ਨਾਲ ਹੀ ਸ਼ਕਤੀਕਾਂਤਾ ਦਾਸ ਨੇ ਆਕਨਸ਼ਾ ਜ਼ਾਹਰ ਕੀਤੀ ਹੈ ਕਿ ਮੌਜੂਦਾ ਵਿੱਤੀ ਸਾਲ ਦੀ ਜੀਡੀਪੀ ਵਿਕਾਸ ਦਰ ਨਕਾਰਾਤਮਕ ਹੀ ਰਹਿ ਸਕਦੀ ਹੈ। ਸਿਡਬੀ ਨੂੰ 15,000 ਕਰੋੜ ਰੁਪਏ ਦੀ ਵਰਤੋਂ ਕਰਨ ਲਈ 90 ਦੀਨਾ ਦਾ ਵਾਧੂ ਸਮਾਂ ਦੀਤਾ ਹੈ | ਐਕਸਪੋਰਟ ਕ੍ਰੈਡਿਟ ਦਾ ਸਮਾਂ 12 ਮਹੀਨਿਆਂ ਤੋਂ ਵਧਾ ਕੇ 15 ਮਹੀਨੇ ਕੀਤਾ ਜਾ ਰਿਹਾ ਹੈ |
ਮਹਿੰਗਾਈ ਵੱਧਣ ਦਾ ਡਰ
ਗਵਰਨਰ ਨੇ ਕਿਹਾ ਕਿ ਤਾਲਾਬੰਦੀ ਕਾਰਨ ਮਹਿੰਗਾਈ ਵਧਣ ਦੀ ਉਮੀਦ ਹੈ। ਅਨਾਜ ਦੀ ਸਪਲਾਈ ਐਫ.ਸੀ.ਆਈ. ਤੋਂ ਵਧਾ ਦਿੱਤੀ ਜਾਵੇ। ਹਾੜੀ ਦੀ ਫਸਲ ਦੇਸ਼ ਵਿਚ ਚੰਗੀ ਰਹੀ ਹੈ। ਜਦੋਂ ਕਿ ਮੌਨਸੂਨ ਅਤੇ ਖੇਤੀਬਾੜੀ ਤੋਂ ਬਿਹਤਰ ਉਮੀਦਾਂ ਹਨ | ਮੰਗ ਅਤੇ ਸਪਲਾਈ ਦੇ ਅਨੁਪਾਤ ਦੇ ਗੜਬੜ ਕਾਰਨ ਦੇਸ਼ ਦੀ ਆਰਥਿਕਤਾ ਰੁੱਕ ਗਈ ਹੈ। ਸਰਕਾਰੀ ਯਤਨਾਂ ਦਾ ਅਸਰ ਅਤੇ ਰਿਜ਼ਰਵ ਬੈਂਕ ਵੱਲੋਂ ਚੁੱਕੇ ਗਏ ਕਦਮਾਂ ਦਾ ਅਸਰ ਸਤੰਬਰ ਤੋਂ ਬਾਅਦ ਵੇਖਣਾ ਸ਼ੁਰੂ ਹੋਵੇਗਾ।
ਰੈਪੋ ਰੇਟ ਹੁਣ 4.4 ਤੋਂ ਘਟ ਕੇ 4.0 ਪ੍ਰਤੀਸ਼ਤ ਹੋ ਗਿਆ
ਰਿਜ਼ਰਵ ਬੈਂਕ ਨੇ ਰੈਪੋ ਰੇਟ ਵਿਚ 40 ਅਧਾਰ ਅੰਕ ਘਟਾਏ ਹਨ। ਰੈਪੋ ਰੇਟ ਹੁਣ 4.4 ਤੋਂ ਘਟ ਕੇ 4.0 ਪ੍ਰਤੀਸ਼ਤ ਹੋ ਗਿਆ | ਉਹਦਾ ਹੀ, ਆਰਬੀਆਈ ਨੇ ਰਿਵਰਸ ਰੈਪੋ ਰੇਟ ਨੂੰ ਘਟਾ ਕੇ 3.35% ਕਰ ਦਿੱਤਾ ਹੈ | ਕੇਂਦਰੀ ਬੈਂਕ ਨੇ ਬੈਂਕ ਦੀ ਵਿਆਜ ਦਰਾਂ ਵਿਚ 0.4 ਪ੍ਰਤੀਸ਼ਤ ਦੀ ਕਟੌਤੀ ਕੀਤੀ ਹੈ |
ਮਹੱਤਵਪੂਰਨ ਹੈ ਕਿ ਜਿਨ੍ਹਾਂ ਕਿਸਾਨਾਂ ਨੇ ਕੇਸੀਸੀ ਕ੍ਰੈਡਿਟ ਕਾਰਡ ਦੇ ਜ਼ਰੀਏ ਬੈਂਕਾਂ ਤੋਂ ਥੋੜ੍ਹੇ ਸਮੇਂ ਦੇ ਫਸਲੀ ਕਰਜ਼ੇ ਲਏ ਹਨ, ਉਨ੍ਹਾਂ ਨੂੰ ਹੁਣ ਕਰਜ਼ਾ ਵਾਪਸ ਕਰਨ ਲਈ 3 ਮਹੀਨੇ ਦੀ ਛੋਟ ਦਿੱਤੀ ਗਈ ਹੈ | ਪਹਿਲਾ ਕਰਜ਼ਾ ਮੋੜਨ ਦੀ ਆਖ਼ਰੀ ਤਰੀਕ 31 ਮਈ ਸੀ, ਹੁਣ ਇਸ ਨੂੰ ਵਧਾ ਕੇ 30 ਅਗਸਤ ਕਰ ਦਿੱਤਾ ਗਿਆ ਹੈ। ਮਤਲਬ ਹੁਣ ਕਿਸਾਨ 30 ਅਗਸਤ ਤੱਕ ਬਿਨਾਂ ਵਿਆਜ ਵਿੱਚ ਵਾਧਾ ਕੀਤੇ ਆਪਣੇ ਫ਼ਸਲੀ ਕਰਜ਼ਿਆਂ ਨੂੰ ਸਿਰਫ 4 ਪ੍ਰਤੀਸ਼ਤ ਸਲਾਨਾ ਦੀ ਦਰ ਨਾਲ ਅਦਾ ਕਰ ਸਕਣਗੇ। ਦੱਸ ਦਈਏ ਕਿ ਸਰਕਾਰ ਦੇ ਇਸ ਫੈਸਲੇ ਨਾਲ ਤਕਰੀਬਨ 7 ਕਰੋੜ ਕਿਸਾਨ ਕ੍ਰੈਡਿਟ ਕਾਰਡ ਧਾਰਕਾਂ ਨੂੰ ਫਾਇਦਾ ਹੋਣ ਵਾਲਾ ਹੈ।
Summary in English: big news ! RBI gives huge relief to farmers holding 7 crore KCC, agricultural loan will not have to be deposited for 3 months