1. Home
  2. ਖਬਰਾਂ

ਪਰਾਲੀ ਨਾਲ ਚੱਲਣ ਵਾਲੇ Biogas Plant Technology ਨੂੰ ਹੁਲਾਰਾ

ਬਾਇਓਗੈਸ ਪਲਾਂਟ ਤਕਨਾਲੋਜੀ ਤਹਿਤ ਵਿਕਸਿਤ ਫੰਗਲ ਕੰਨਸ਼ੋਰਸ਼ੀਅਮ ਪਰਾਲੀ ਤੋਂ ਬਣਨ ਵਾਲੇ ਬਾਇਓ ਗੈਸ ਦੇ ਨਿਰਮਾਣ ਵਿੱਚ 15% ਤੱਕ ਦਾ ਵਾਧਾ, ਇਹ ਤਕਨਾਲੋਜੀ ਵੱਖ-ਵੱਖ ਖੇਤਾਂ ਵਿੱਚ ਭਿੰਨ-ਭਿੰਨ ਤਰੀਕਿਆਂ ਨਾਲ ਕੰਮ ਕਰਦੀ ਹੈ।

Gurpreet Kaur Virk
Gurpreet Kaur Virk
ਪਰਾਲੀ ਨਾਲ ਚੱਲਣ ਵਾਲੇ ਬਾਇਓਗੈਸ ਪਲਾਂਟ ਤਕਨੀਕ ਨੂੰ ਹੁਲਾਰਾ

ਪਰਾਲੀ ਨਾਲ ਚੱਲਣ ਵਾਲੇ ਬਾਇਓਗੈਸ ਪਲਾਂਟ ਤਕਨੀਕ ਨੂੰ ਹੁਲਾਰਾ

Biogas Plant: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਨੇ ਪੂਨੇ ਸਥਿਤ ਇਕ ਫਰਮ ਪੈਂਟਾਗਨ ਬਾਇਓ ਫਿਊਲਜ਼ ਪ੍ਰਾਈਵੇਟ ਲਿਮਿਟਡ ਨਾਲ ਲਿੰਗਨਿਨ ਅਤੇ ਸਿਲੀਕਾ ਤੋਂ ਬਣੇ ਫੰਗਲ ਕੰਨਸ਼ੋਰਸ਼ੀਅਮ ਅਧਾਰਿਤ ਪੇਟੈਂਟ ਹੋਈ ਤਕਨਾਲੋਜੀ ਦੇ ਵਪਾਰੀਕਰਨ ਲਈ ਇੱਕ ਸਮਝੌਤਾ ਕੀਤਾ।

ਇਹ ਤਕਨਾਲੋਜੀ ਨਵਿਆਉਣਯੋਗ ਊਰਜਾ ਇੰਜਨੀਅਰਿੰਗ ਵਿਭਾਗ ਦੇ ਵਿਗਿਆਨੀ ਡਾ. ਉਰਮਿਲਾ ਗੁਪਤਾ ਫੁਟੇਲਾ ਅਤੇ ਡਾ. ਕਰਮਜੀਤ ਕੌਰ ਵੱਲੋਂ ਵਿਕਸਿਤ ਕੀਤੀ ਗਈ ਹੈ। ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਅਤੇ ਪੂਨੇ ਦੀ ਸੰਬੰਧਿਤ ਫਰਮ ਵੱਲੋਂ ਸ਼੍ਰੀ ਉਜਵਲ ਅਠਾਲਵੇ ਨੇ ਸਮਝੌਤੇ ਦੀਆਂ ਸ਼ਰਤਾਂ ਉੱਪਰ ਸਹੀ ਪਾਈ।

ਖੇਤੀ ਇੰਜਨੀਅਰਿੰਗ ਕਾਲਜ ਦੇ ਕਾਰਜਕਾਰੀ ਡੀਨ ਡਾ. ਰਾਜਨ ਅਗਰਵਾਲ, ਅਪਰ ਨਿਰਦੇਸ਼ਕ ਖੋਜ ਡਾ. ਗੁਰਸਾਹਿਬ ਸਿੰਘ ਮਨੇਸ, ਡਾ. ਪੀ ਪੀ ਐੱਸ ਪੰਨੂ ਅਤੇ ਤਕਨਾਲੋਜੀ ਮਾਰਕੀਟਿੰਗ ਦੇ ਸਹਿਯੋਗੀ ਨਿਰਦੇਸ਼ਕ ਡਾ. ਖੁਸ਼ਦੀਪ ਧਰਨੀ ਇਸ ਮੌਕੇ ਵਿਸ਼ੇਸ਼ ਤੌਰ ਤੇ ਮੌਜੂਦ ਸਨ। ਡਾ. ਰਾਜਨ ਅਗਰਵਾਲ ਨੇ ਦੱਸਿਆ ਕਿ ਇਸ ਤਕਨਾਲੋਜੀ ਤਹਿਤ ਵਿਕਸਿਤ ਫੰਗਲ ਕੰਨਸ਼ੋਰਸ਼ੀਅਮ ਪਰਾਲੀ ਤੋਂ ਬਣਨ ਵਾਲੇ ਬਾਇਓ ਗੈਸ ਦੇ ਨਿਰਮਾਣ ਵਿਚ 15% ਤੱਕ ਦਾ ਵਾਧਾ ਕਰ ਦਿੰਦਾ ਹੈ।

ਉਹਨਾਂ ਕਿਹਾ ਕਿ ਪਰਾਲੀ ਨੂੰ ਬਾਲਣ ਦੇ ਤੌਰ ਤੇ ਵਰਤ ਕੇ ਤਾਪ ਦੀ ਪ੍ਰਕਿਰਿਆ ਨੂੰ ਵਧਾਇਆ ਜਾ ਸਕਦਾ ਹੈ ਜਿਸ ਨਾਲ ਕੰਪਰੈਸਟ ਬਾਇਓਗੈਸ ਅਤੇ ਊਰਜਾ ਪੈਦਾ ਕੀਤੀ ਜਾ ਸਕਦੀ ਹੈ। ਇਹ ਤਕਨਾਲੋਜੀ ਵੱਖ-ਵੱਖ ਖੇਤਾਂ ਵਿਚ ਭਿੰਨ-ਭਿੰਨ ਤਰੀਕਿਆਂ ਨਾਲ ਕਾਰਜ ਕਰਦੀ ਹੈ।

ਇਹ ਵੀ ਪੜ੍ਹੋ : Good News: ICAR ਵੱਲੋਂ ਅਨੋਖਾ ਪੌਦਾ ਤਿਆਰ, ਕਿਸਾਨਾਂ ਦੀ ਹੋਵੇਗੀ Triple Income

ਡਾ. ਉਰਮਿਲਾ ਗੁਪਤਾ ਨੇ ਦੱਸਿਆ ਕਿ ਪਰਾਲੀ ਤੋਂ ਬਣਨ ਵਾਲੇ ਸਿਲੀਕਾ ਅਤੇ ਲਿਗਨਿਨ ਨੂੰ ਘਟਾ ਕੇ ਇਸ ਤਕਨਾਲੋਜੀ ਦੀ ਢੁੱਕਵੀਂ ਵਰਤੋਂ ਕੀਤੀ ਜਾ ਸਕਦੀ ਹੈ। ਖਾਸ ਤਰੀਕਿਆਂ ਨਾਲ ਵਰਤੋਂ ਕਰਕੇ ਇਸ ਤਕਨਾਲੋਜੀ ਰਾਹੀਂ ਬਾਇਓਗੈਸ ਉਤਪਾਦਨ ਵਿਚ ਵਾਧਾ ਕੀਤਾ ਜਾ ਸਕਦਾ ਹੈ। ਡਾ. ਖੁਸ਼ਦੀਪ ਧਰਨੀ ਨੇ ਇਸ ਮੌਕੇ ਪੀ.ਏ.ਯੂ. ਵੱਲੋਂ ਊਰਜਾ ਦੇ ਖੇਤਰ ਵਿਚ ਉਦਯੋਗਾਂ ਅਤੇ ਸੰਬੰਧਿਤ ਫਰਮਾਂ ਨਾਲ ਕੀਤੇ ਸਮਝੌਤਿਆਂ ਬਾਰੇ ਜਾਣਕਾਰੀ ਦਿੱਤੀ।

ਸਰੋਤ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (Punjab Agricultural University)

Summary in English: Boosting straw-fired biogas plant technology

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters