1. Home
  2. ਖਬਰਾਂ

ਦੇਸ਼ ਦੇ 10 ਸੂਬਿਆਂ ਵਿੱਚ ਇਸ ਤਕਨੀਕ ਦੇ ਵਪਾਰੀਕਰਨ ਲਈ ਵਿਗਿਆਨੀ ਦੀ ਸ਼ਲਾਘਾ

ਗੰਨੇ ਦੇ ਜੂਸ ਦੀ ਬੋਤਲਬੰਦ ਤਕਨਾਲੋਜੀ , ਦੇਸ਼ ਦੇ 10 ਸੂਬਿਆਂ ਵਿੱਚ ਇਸ ਤਕਨੀਕ ਦੇ ਵਪਾਰੀਕਰਨ ਲਈ ਵਿਗਿਆਨੀ ਦੀ ਸ਼ਲਾਘਾ।

Gurpreet Kaur Virk
Gurpreet Kaur Virk
ਪੀਏਯੂ ਨੇ ਗੰਨੇ ਦੇ ਜੂਸ ਦੀ ਬੋਤਲਬੰਦ ਤਕਨਾਲੋਜੀ ਦਾ 21ਵਾਂ ਸਮਝੌਤਾ ਕੀਤਾ

ਪੀਏਯੂ ਨੇ ਗੰਨੇ ਦੇ ਜੂਸ ਦੀ ਬੋਤਲਬੰਦ ਤਕਨਾਲੋਜੀ ਦਾ 21ਵਾਂ ਸਮਝੌਤਾ ਕੀਤਾ

Good News: ਪੀ.ਏ.ਯੂ ਨੇ ਹਰਿਆਣਾ ਆਧਾਰਿਤ ਇਕ ਫਰਮ ਸ਼੍ਰੀ ਵਿਸ਼ਵਾਸ ਅਗਰਵਾਲ, ਮਹਾਯੋਗੀ ਆਰਗੈਨਿਕ ਪ੍ਰੋਡਕਟਸ (ਇੰਡੀਆ) ਪ੍ਰਾਈਵੇਟ ਲਿਮਟਿਡ, ਪਿੰਡ- ਕੁਰਾਲੀ, ਤਹਿਸੀਲ- ਬਿਲਾਸਪੁਰ, ਜ਼ਿਲ੍ਹਾ ਯਮੁਨਾਨਗਰ, ਪਿੰਨ ਕੋਡ- 135001, ਹਰਿਆਣਾ ਨਾਲ ਗੰਨੇ ਦੀ ਬੋਤਲਬੰਦ ਰਸ ਤਕਨਾਲੋਜੀ ਦੇ ਵਪਾਰੀਕਰਨ ਲਈ 21ਵੇਂ ਸਮਝੌਤੇ 'ਤੇ ਦਸਖਤ ਕੀਤੇ। ਪੀ ਏ ਯੂ ਵਲੋਂ ਵਧੀਕ ਨਿਰਦੇਸ਼ਕ ਖੋਜ ਡਾ. ਗੁਰਜੀਤ ਸਿੰਘ ਮਾਂਗਟ ਅਤੇ ਸ੍ਰੀ ਵਿਸ਼ਵਾਸ ਅਗਰਵਾਲ ਨੇ ਸਮਝੌਤੇ ਦੀਆਂ ਸ਼ਰਤਾਂ ਉੱਪਰ ਹਸਤਾਖਰ ਕੀਤੇ। ਇਸ ਸਮਝੌਤੇ ਅਨੁਸਾਰ ਇਸ ਤਕਨਾਲੋਜੀ ਦੇ ਵਪਾਰੀਕਰਨ ਦੇ ਅਧਿਕਾਰ ਇਸ ਕੰਪਨੀ ਨੂੰ ਦਿੱਤੇ ਗਏ।

ਡਾ. ਪੂਨਮ ਸਚਦੇਵ ਨੇ ਦੱਸਿਆ ਕਿ ਇਸ ਤਕਨਾਲੋਜੀ ਵਿਚ ਗੰਨੇ ਦੇ ਰਸ ਵਿਚਲੇ ਸੂਖਮ ਜੀਵਾਂ ਨੂੰ ਮਾਰਨ ਅਤੇ ਸ਼ੈਲਫ ਲਾਈਫ ਵਧਾਉਣ ਲਈ ਥਰਮਲ ਤੌਰ 'ਤੇ ਪ੍ਰੋਸੈਸ ਕੀਤਾ ਜਾਂਦਾ ਹੈ। ਬੋਤਲਬੰਦ ਗੰਨੇ ਦੇ ਰਸ ਨੂੰ ਪਰੋਸਣ ਲਈ ਤਿਆਰ ਇਹ ਤਕਨਾਲੋਜੀ ਪੂਰੀ ਤਰ੍ਹਾਂ ਸਿਹਤਮੰਦ ਅਤੇ ਸਾਫ਼ ਉਤਪਾਦ ਹੈ, ਜੋ ਕਿ ਬਿਨਾਂ ਰਸਾਇਣਾਂ, ਸਿੰਥੈਟਿਕ ਸੁਆਦ, ਰੰਗ ਦੇ ਤਿਆਰ ਕੀਤੀ ਜਾਂਦੀ ਹੈ। ਇਹ ਉਦਯੋਗਾਂ ਦੇ ਵਪਾਰੀਕਰਨ ਲਈ ਪ੍ਰਵਾਨਿਤ ਤਕਨੀਕ ਹੈ।

ਡਾ. ਗੁਰਜੀਤ ਸਿੰਘ ਮਾਂਗਟ ਅਤੇ ਡਾ ਖੁਸ਼ਦੀਪ ਧਾਰਨੀ, ਐਸੋਸੀਏਟ ਡਾਇਰੈਕਟਰ ਤਕਨਾਲੋਜੀ ਵਪਾਰੀਕਰਨ ਸੈੱਲ ਨੇ ਡਾ. ਪੂਨਮ ਏ. ਸਚਦੇਵ, ਮੁੱਖ ਭੋਜਨ ਤਕਨਾਲੋਜੀ ਮਾਹਿਰ ਨੂੰ ਇਸ ਤਕਨਾਲੋਜੀ ਦੇ ਵਪਾਰੀਕਰਨ ਲਈ ਵਧਾਈ ਦਿੱਤੀ। ਡਾ. ਮਾਂਗਟ ਨੇ ਦੇਸ਼ ਦੇ 10 ਸੂਬਿਆਂ ਵਿੱਚ ਇਸ ਤਕਨੀਕ ਦੇ ਵਪਾਰੀਕਰਨ ਲਈ ਵਿਗਿਆਨੀ ਦੀ ਸ਼ਲਾਘਾ ਵੀ ਕੀਤੀ।

ਇਹ ਵੀ ਪੜ੍ਹੋ : 5 ਕਿੱਲੋ ਖੰਡ ਖਰੀਦੋ, 1 ਕਰੋੜ ਪਾਓ, Central Government ਕੱਢੇਗੀ Lucky Draw!

ਪੀਏਯੂ ਦੇ ਵਾਈਸ ਚਾਂਸਲਰ ਡਾ. ਸਤਬੀਰ ਸਿੰਘ ਗੋਸਲ ਅਤੇ ਡਾ. ਅਜਮੇਰ ਸਿੰਘ ਢੱਟ, ਨਿਰਦੇਸ਼ਕ ਖੋਜ ਨੇ ਇਸ ਤਕਨਾਲੋਜੀ ਨੂੰ ਪੰਜਾਬ ਦੇ ਕਿਸਾਨ ਭਾਈਚਾਰੇ ਨਾਲ ਸਾਂਝਾ ਕਰਨ ਲਈ ਡਾ. ਪੂਨਮ ਦੇ ਠੋਸ ਯਤਨਾਂ ਦੀ ਸ਼ਲਾਘਾ ਕੀਤੀ।

ਸਰੋਤ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (Punjab Agricultural University)

Summary in English: Bottling technology of sugarcane juice

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters