1. Home
  2. ਖਬਰਾਂ

16 ਮਈ ਨੂੰ ਬਾਜਰੇ 'ਤੇ Brain Storming Meet ਦਾ ਆਯੋਜਨ

IYOM 2023 ਨੂੰ ਮਨਾਉਣ ਲਈ PAU ਵਿਖੇ 16 ਮਈ ਨੂੰ ਬ੍ਰੇਨ ਸਟੋਰਮਿੰਗ ਮੀਟਿੰਗ ਦਾ ਪ੍ਰਬੰਧ ਕੀਤਾ ਗਿਆ ਹੈ, ਇਸ ਪ੍ਰੋਗਰਾਮ ਵਿੱਚ Agriculture Minister Kuldeep Singh Dhaliwal ਮੁੱਖ ਮਹਿਮਾਨ ਹੋਣਗੇ।

Gurpreet Kaur Virk
Gurpreet Kaur Virk
ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਹੋਣਗੇ ਮੁੱਖ ਮਹਿਮਾਨ

ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਹੋਣਗੇ ਮੁੱਖ ਮਹਿਮਾਨ

International Year of Millets: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (Punjab Agricultural University) ਦੀ ਡਾਇਮੰਡ ਜੁਬਲੀ ਅਤੇ ਬਾਜਰੇ ਦੇ ਅੰਤਰਰਾਸ਼ਟਰੀ ਸਾਲ 2023 (IYOM 2023) ਨੂੰ ਮਨਾਉਣ ਲਈ, ਪੀਏਯੂ 16 ਮਈ ਨੂੰ ਪਾਲ ਆਡੀਟੋਰੀਅਮ ਵਿਖੇ "ਬ੍ਰੇਨ ਸਟੋਰਮਿੰਗ ਮੀਟਿੰਗ: ਬਾਜਰੇ ਦੇ ਉਤਪਾਦਨ ਵਿੱਚ ਵਾਧਾ ਅਤੇ ਮੁੱਲ ਜੋੜ" (“Brain Storming Meeting: Enhancing Production and Value Addition of Millets”) ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ।

ਇਸ ਪ੍ਰੋਗਰਾਮ ਵਿੱਚ ਪੰਜਾਬ ਦੇ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਮੁੱਖ ਮਹਿਮਾਨ ਵੱਜੋਂ ਸ਼ਾਮਿਲ ਹੋਣਗੇ, ਜਦੋਂਕਿ ਡਾ. ਸੀ ਤਾਰਾ ਸਤਿਆਵਤੀ, ਡਾਇਰੈਕਟਰ, ਇੰਡੀਅਨ ਇੰਸਟੀਚਿਊਟ ਆਫ਼ ਮਿਲਟਸ ਰਿਸਰਚ, ਹੈਦਰਾਬਾਦ, ਵਿਸ਼ੇਸ਼ ਮਹਿਮਾਨ ਹੋਣਗੇ।

ਪੀਏਯੂ ਦੇ ਵਾਈਸ-ਚਾਂਸਲਰ ਡਾ. ਸਤਬੀਰ ਸਿੰਘ ਗੋਸਲ ਮੀਟਿੰਗ ਦੀ ਪ੍ਰਧਾਨਗੀ ਕਰਨਗੇ, ਜਿਸ ਵਿੱਚ ਪੀਏਯੂ ਵਿੱਚ ਬਾਜਰੇ ਦੀ ਯਾਤਰਾ ਬਾਰੇ ਵਿਚਾਰ-ਵਟਾਂਦਰਾ ਹੋਵੇਗਾ: ਜਿਵੇਂ ਟਿਕਾਊ ਖੇਤੀ ਲਈ ਬਾਜਰਾ, ਬਾਜਰੇ ਦੇ ਉਤਪਾਦਨ ਅਤੇ ਉਤਪਾਦਕਤਾ ਤਕਨਾਲੋਜੀਆਂ, ਬਾਜਰੇ ਅਤੇ ਮਾਈਕ੍ਰੋ ਸਿੰਚਾਈ ਤਕਨਾਲੋਜੀ, ਬਾਜਰੇ ਦੀ ਕਾਸ਼ਤ ਵਿੱਚ ਮਸ਼ੀਨੀਕਰਨ, ਬਾਜਰੇ ਦਾ ਵਾਢੀ ਤੋਂ ਬਾਅਦ ਪ੍ਰਬੰਧਨ ਅਤੇ ਪ੍ਰਜਨਨ ਪ੍ਰੋਗਰਾਮਾਂ ਵਿੱਚ ਬਾਇਓਫੋਰਟੀਫਿਕੇਸ਼ਨ ਗੁਣਾਂ ਦੀ ਮੁੱਖ ਧਾਰਾ: ਪਰਲ ਬਾਜਰੇ ਦਾ ਤਜ਼ਰਬਾ ਸਾਂਝਾ ਕੀਤਾ ਜਾਵੇਗਾ।

ਇਹ ਵੀ ਪੜ੍ਹੋ: Veterinary University ਦੇ ਉਪ-ਕੁਲਪਤੀ ਨੂੰ ਮਿਲਿਆ 'Distinguished Veterinarian of India' ਅਵਾਰਡ

ਪ੍ਰੋਗਰਾਮ ਬਾਰੇ ਵਧੇਰੇ ਜਾਣਕਾਰੀ ਸਾਂਝੀ ਕਰਦਿਆਂ ਡਾ. ਆਰ.ਐਸ. ਸੋਹੂ, ਪ੍ਰਿੰਸੀਪਲ ਚਾਰਾ ਬਰੀਡਰ (ਫੋਰੇਜ, ਬਾਜਰੇ ਅਤੇ ਪੋਸ਼ਣ ਸੈਕਸ਼ਨ), ਪਲਾਂਟ ਬਰੀਡਿੰਗ ਅਤੇ ਜੈਨੇਟਿਕਸ ਵਿਭਾਗ, ਨੇ ਦੱਸਿਆ ਕਿ ਵਿਚਾਰ ਵਟਾਂਦਰੇ ਵੀ ਬਾਜਰੇ ਦੇ ਮੁੱਲ ਵਾਧੇ ਦੇ ਦੁਆਲੇ ਕੇਂਦਰਿਤ ਹੋਣਗੇ।

ਮੁੱਖ ਚੁਣੌਤੀਆਂ ਅਤੇ ਨਵੀਨਤਮ ਪ੍ਰੋਸੈਸਿੰਗ ਤਕਨਾਲੋਜੀਆਂ, ਬਾਜਰੇ ਦੀ ਪੌਸ਼ਟਿਕਤਾ ਅਤੇ ਸਿਹਤ ਦੀ ਮਹੱਤਤਾ, ਗੈਰ-ਸੰਚਾਰੀ ਬਿਮਾਰੀਆਂ ਦੇ ਪ੍ਰਬੰਧਨ ਲਈ ਬਾਜਰੇ, ਬਾਜਰੇ ਅਧਾਰਤ ਉਤਪਾਦਾਂ ਦੀ ਮਾਰਕੀਟਿੰਗ, ਬਾਜਰੇ ਦੀ ਆਰਥਿਕਤਾ ਅਤੇ ਮਾਰਕੀਟਿੰਗ - ਸੰਭਾਵਨਾਵਾਂ ਅਤੇ ਚੁਣੌਤੀਆਂ ਅਤੇ ਬਾਜਰੇ ਦਾ ਜਾਦੂ: ਬਾਜਰੇ ਦੇ ਨਾਲ ਉੱਦਮਤਾ ਦੇ ਮੌਕੇ - ਕਿਸਾਨਾਂ ਦੀ ਆਰਥਿਕਤਾ ਨੂੰ ਹੁਲਾਰਾ।

ਇਹ ਵੀ ਪੜ੍ਹੋ: ਖੇਤਰੀ ਖੋਜ ਕੇਂਦਰ ਬੱਲੋਵਾਲ ਸੌਂਖੜੀ ਨੇ SERB ਤੋਂ ਖੋਜ ਪ੍ਰੋਜੈਕਟ ਕੀਤਾ ਪ੍ਰਾਪਤ

ਜ਼ਿਕਰਯੋਗ ਹੈ ਕਿ ਸਾਲ 2023 ਨੂੰ ਬਾਜਰੇ ਦਾ ਅੰਤਰਰਾਸ਼ਟਰੀ ਸਾਲ (IYOM 2023) ਐਲਾਨਿਆ ਗਿਆ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਪਹਿਲਕਦਮੀ 'ਤੇ ਸਾਲ 2023 ਨੂੰ ਸੰਯੁਕਤ ਰਾਸ਼ਟਰ ਦੁਆਰਾ ਅੰਤਰਰਾਸ਼ਟਰੀ ਸਾਲ (IYOM) ਵਜੋਂ ਘੋਸ਼ਿਤ ਕੀਤਾ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਇਸਦਾ ਮੁੱਖ ਟੀਚਾ ਬਾਜਰੇ ਦੀ ਘਰੇਲੂ ਅਤੇ ਗਲੋਬਲ ਖਪਤ ਨੂੰ ਉਤਸ਼ਾਹਿਤ ਕਰਨਾ ਹੈ।

ਸਰੋਤ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (PAU)

Summary in English: Brain Storming Meet on Millets on 16th May at PAU

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters