1. Home
  2. ਖਬਰਾਂ

Business Idea: ਘੱਟ ਲਾਗਤ ਵਿੱਚ ਸ਼ੁਰੂ ਕਰੋ ਇਹ ਕਾਰੋਬਾਰ, ਕਮਾਓ ਲੱਖਾਂ ਰੁਪਏ

ਬਾਂਸ ਦੀ ਖੇਤੀ ਕਿਸਾਨਾਂ ਲਈ ਬਹੁਤ ਲਾਹੇਵੰਦ ਸਾਬਤ ਹੋ ਰਹੀ ਹੈ। ਜੇਕਰ ਤੁਸੀਂ ਆਪਣਾ ਕਾਰੋਬਾਰ ਸ਼ੁਰੂ ਕਰਨ ਲਈ ਵਿਚਾਰ ਕਰ ਰਹੇ ਹੋ, ਤਾਂ ਬਾਂਸ ਦੀ ਖੇਤੀ ਤੁਹਾਡੇ ਲਈ ਇੱਕ ਵਧੀਆ ਵਿਕਲਪ ਹੈ।

KJ Staff
KJ Staff
Bamboo Farming

Bamboo Farming

ਖੇਤੀ ਦੇ ਧੰਦੇ ਵਿੱਚ ਭਾਵੇਂ ਜ਼ਿਆਦਾ ਮਿਹਨਤ ਕਰਨੀ ਪਵੇ, ਪਰ ਇਹ ਇੱਕ ਅਜਿਹਾ ਲਾਹੇਵੰਦ ਧੰਦਾ ਹੈ, ਜਿਸ ਵਿੱਚ ਤੁਹਾਨੂੰ ਆਪਣੀ ਲਾਗਤ ਤੋਂ ਵੱਧ ਝਾੜ ਮਿਲਦਾ ਹੈ, ਇਸ ਲਈ ਜੇਕਰ ਤੁਸੀਂ ਆਪਣਾ ਕਾਰੋਬਾਰ ਸ਼ੁਰੂ ਕਰਨ ਬਾਰੇ ਸੋਚ ਰਹੇ ਹੋ, ਤਾਂ ਤੁਸੀਂ ਖੇਤੀ ਨਾਲ ਜੁੜਿਆ ਕਾਰੋਬਾਰ ਸ਼ੁਰੂ ਕਰ ਸਕਦੇ ਹੋ।

ਜੇਕਰ ਤੁਹਾਨੂੰ ਕੋਈ ਆਈਡੀਆ ਸਮਝ ਨਹੀਂ ਆ ਰਿਹਾ ਹੈ ਤਾਂ ਅਸੀਂ ਤੁਹਾਨੂੰ ਇਕ ਵਧੀਆ ਅਤੇ ਲਾਭਦਾਇਕ ਆਈਡੀਆ ਦੱਸਣ ਜਾ ਰਹੇ ਹਾਂ, ਜਿਸ ਤੋਂ ਤੁਸੀਂ ਘਰ ਬੈਠੇ ਹੀ ਮਹੀਨੇ 'ਚ ਲੱਖਾਂ ਰੁਪਏ ਕਮਾ ਸਕਦੇ ਹੋ। ਅੱਜ ਦੇ ਸਮੇਂ ਵਿੱਚ ਬਾਂਸ ਦੀ ਖੇਤੀ ਇੱਕ ਵਧੀਆ ਵਿਕਲਪ ਸਾਬਤ ਹੋ ਰਹੀ ਹੈ। ਇਸ ਲਈ ਜੋ ਲੋਕ ਜ਼ਿਆਦਾ ਪੈਸਾ ਕਮਾਉਣਾ ਚਾਹੁੰਦੇ ਹਨ, ਉਹ ਬਾਂਸ ਦੀ ਖੇਤੀ ਕਰਕੇ ਵਧੀਆ ਪੈਸਾ ਕਮਾ ਸਕਦੇ ਹਨ। ਆਓ ਜਾਣਦੇ ਹਾਂ ਬਾਂਸ ਦੀ ਖੇਤੀ ਤੋਂ ਤੁਸੀਂ ਕਿਵੇਂ ਅਤੇ ਕਿੰਨੇ ਪੈਸੇ ਕਮਾ ਸਕਦੇ ਹੋ।

ਬਾਂਸ ਦੀ ਖੇਤੀ

ਬਾਂਸ ਇੱਕ ਅਜਿਹੀ ਫ਼ਸਲ ਹੈ, ਜਿਸ ਨੂੰ ਇੱਕ ਵਾਰ ਬੀਜਣ ਤੋਂ ਬਾਅਦ ਲਗਭਗ 40 ਸਾਲਾਂ ਤੱਕ ਬਾਂਸ ਦੀ ਪੈਦਾਵਾਰ ਹੁੰਦੀ ਹੈ। ਬਾਂਸ ਦੀ ਖੇਤੀ ਲਈ ਬਹੁਤੀ ਮਿਹਨਤ ਦੀ ਲੋੜ ਨਹੀਂ ਪੈਂਦੀ। ਇਸ ਤੋਂ ਇਲਾਵਾ ਸਰਕਾਰ ਵੱਲੋਂ ਬਾਂਸ ਦੀ ਖੇਤੀ ਲਈ ਸਬਸਿਡੀ ਵੀ ਦਿੱਤੀ ਜਾਂਦੀ ਹੈ।

ਬਾਂਸ ਦੇ ਕਾਰੋਬਾਰ ਲਈ ਕਿੰਨਾ ਨਿਵੇਸ਼ ਕਰਨਾ ਪਵੇਗਾ

ਤੁਹਾਨੂੰ ਬਾਂਸ ਦੇ ਕਾਰੋਬਾਰ ਲਈ ਜ਼ਿਆਦਾ ਪੈਸਾ ਖਰਚ ਕਰਨ ਦੀ ਲੋੜ ਨਹੀਂ ਪਵੇਗੀ। ਸ਼ੁਰੂਆਤੀ ਦਿਨਾਂ ਵਿੱਚ ਇਸ ਦੀ ਕੀਮਤ ਸਿਰਫ 2 ਲੱਖ ਰੁਪਏ ਆਏਗੀ। ਇਸ ਦੇ ਨਾਲ, ਜੇਕਰ ਤੁਸੀਂ ਚਾਹੋ, ਤਾਂ ਤੁਸੀਂ ਕਿਸੇ ਵੀ ਔਨਲਾਈਨ ਸਾਈਟ 'ਤੇ ਆਪਣਾ ਖਾਤਾ ਬਣਾ ਸਕਦੇ ਹੋ ਅਤੇ ਚੰਗੀ ਕੀਮਤ 'ਤੇ ਬਾਂਸ ਦੇ ਉਤਪਾਦ ਵੇਚ ਸਕਦੇ ਹੋ।

ਸਾਲ ’ਚ ਹੁੰਦੀ ਹੈ 3 ਤੋਂ 4 ਲੱਖ ਆਮਦਨ

ਮਾਹਿਰਾਂ ਮੁਤਾਬਕ ਇਕ ਹੈਕਟੇਅਰ ਜ਼ਮੀਨ ’ਚ 1500 ਤੋਂ 2500 ਬਾਂਸ ਦੇ ਪੌਦੇ ਲਾਏ ਜਾਂਦੇ ਹਨ। ਇੰਜ ਚਾਰ ਸਾਲਾਂ ’ਚ 3 ਤੋਂ 4 ਲੱਖ ਰੁਪਏ ਦੀ ਆਮਦਨ ਹੋ ਜਾਂਦੀ ਹੈ। ਲਗਭਗ 40 ਸਾਲ ਤਕ ਮੁੜ ਬਾਂਸ ਲਾਉਣ ਦੀ ਲੋੜ ਨਾ ਪੈਣ ਕਰਕੇ ਇਹ ਆਮਦਨ ਲਗਾਤਾਰ ਹੁੰਦੀ ਰਹਿੰਦੀ ਹੈ। ਖੇਤਾਂ ਦੇ ਬੰਨਿਆਂ ’ਤੇ ਬਾਂਸ ਲਾਉਣ ਨਾਲ ਖੇਤ ਵਿਚ ਢੁਕਵੀਂ ਫ਼ਸਲ ਉਗਾ ਕੇ ਮੌਸਮ ਤੇ ਜੰਗਲੀ ਜਾਨਵਰਾਂ ਵਾਲੇ ਰਿਸਕ ਫੈਕਟਰ ਨੂੰ ਘਟਾਇਆ ਜਾ ਸਕਦਾ ਹੈ।

ਕਿਸਾਨਾਂ ਦੀ ਆਮਦਨ ’ਚ ਹੋਇਆ ਚੋਖਾ ਵਾਧਾ

ਬਾਂਸ ਦੀਆਂ ਲਗਭਗ 136 ਪ੍ਰਜਾਤੀਆਂ ਉਪਲਬਧ ਹਨ, ਜਿਨ੍ਹਾਂ ਤੋਂ ਵੱਖੋ-ਵੱਖਰੇ ਕਿਸਮ ਦੇ ਉਤਪਾਦ ਤਿਆਰ ਕੀਤੇ ਜਾਂਦੇ ਹਨ। ਲੋੜ ਤੇ ਮੰਗ ਦੇ ਆਧਾਰ ’ਤੇ ਬਾਂਸ ਦੀ ਪ੍ਰਜਾਤੀ ਦੀ ਕਿਸਮ ਦੀ ਚੋਣ ਵਿਭਾਗ ਦੇ ਮਾਹਿਰਾਂ ਦੀ ਮਦਦ ਨਾਲ ਕੀਤੀ ਜਾਂਦੀ ਹੈ। ਕੇਂਦਰ ਸਰਕਾਰ ਵੱਲੋਂ ਬਾਂਸ ਦੇ ਇਕ ਪੌਦੇ ’ਤੇ 120 ਰੁਪਏ ਸਬਸਿਡੀ ਦਿੱਤੀ ਜਾਂਦੀ ਹੈ। ਇਕ ਪੌਦੇ ਦਾ ਲਾਗਤ ਮੁੱਲ ਲਗਭਗ 240 ਰੁਪਏ ਆਉਂਦਾ ਹੈ। ਬਾਂਸ ਦੀ ਪਨੀਰੀ ਸਰਕਾਰੀ ਨਰਸਰੀਆਂ ਵਿਚ ਤਿਆਰ ਕੀਤੀ ਜਾਂਦੀ ਹੈ ਤੇ ਕਿਸਾਨਾਂ ਨੂੰ ਮੁਫ਼ਤ ਦਿੱਤੀ ਜਾਂਦੀ ਹੈ। ਇੰਜ ਕਿਸਾਨਾਂ ਦੀ ਆਮਦਨ ’ਚ ਚੋਖਾ ਵਾਧਾ ਹੋ ਰਿਹਾ ਹੈ।

ਮਾਰਕੀਟ ਦੀ ਮੰਗ

ਬਾਂਸ ਇੱਕ ਅਜਿਹੀ ਫ਼ਸਲ ਹੈ, ਜਿਸ ਦੀ ਵਰਤੋਂ ਲੱਕੜ ਦੀਆਂ ਵਸਤੂਆਂ, ਕਾਗਜ਼ ਦੀਆਂ ਫੈਕਟਰੀਆਂ ਅਤੇ ਆਰਗੈਨਿਕ ਕੱਪੜੇ ਵਰਗੇ ਕਈ ਤਰ੍ਹਾਂ ਦੇ ਉਤਪਾਦ ਬਣਾਉਣ ਲਈ ਵੱਡੀ ਮਾਤਰਾ ਵਿੱਚ ਕੀਤੀ ਜਾਂਦੀ ਹੈ। ਫਰਨੀਚਰ ਬਣਾਉਣ ਲਈ ਵੀ ਬਾਂਸ ਦੀ ਬਹੁਤ ਵਰਤੋਂ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਬਾਂਸ ਦਾ ਆਚਾਰ ਤੇ ਮੁਰੱਬੇ ਵੀ ਤਿਆਰ ਕੀਤੇ ਜਾ ਰਹੇ ਹਨ। ਬਾਂਸ ਵਿਚ ਔਸ਼ਧੀ ਗੁਣ ਹੋਣ ਕਰਕੇ ਇਸ ਤੋਂ ਕਈ ਤਰ੍ਹਾਂ ਦੀਆਂ ਆਯੁਰਵੈਦਿਕ ਦਵਾਈਆਂ ਵੀ ਤਿਆਰ ਕੀਤੀਆਂ ਜਾਂਦੀਆਂ ਹਨ।

ਅੱਜ-ਕੱਲ੍ਹ ਬਾਂਸ ਦੀਆਂ ਬਣੀਆਂ ਵਸਤੂਆਂ ਦੀ ਵਰਤੋਂ ਬਹੁਤ ਵੱਧ ਰਹੀ ਹੈ, ਕਿਉਂਕਿ ਬਾਂਸ ਦੀਆਂ ਬਣੀਆਂ ਸਾਰੀਆਂ ਵਾਸਤੂਆਂ ਦਾ ਵਾਤਾਵਰਨ ਦੇ ਨਾਲ-ਨਾਲ ਸਾਡੀ ਸਿਹਤ 'ਤੇ ਵੀ ਕੋਈ ਮਾੜਾ ਪ੍ਰਭਾਵ ਨਹੀਂ ਪੈਂਦਾ। ਬਾਂਸ ਤੋਂ ਬਣਾਏ ਜਾਣ ਵਾਲੇ ਕੁਝ ਉਤਪਾਦਾਂ ਵਿੱਚੋਂ ਇੱਕ ਹੈ ਬਾਂਸ ਦੀ ਬੋਤਲ, ਜਿਸਦੀ ਮੰਗ ਇਨ੍ਹੀਂ ਦਿਨੀਂ ਬਾਜ਼ਾਰ ਵਿੱਚ ਕਾਫੀ ਵੱਧ ਰਹੀ ਹੈ। ਬਾਂਸ ਦੀ ਬਣੀ ਬੋਤਲ ਵਿੱਚ ਰੱਖਿਆ ਕੋਈ ਵੀ ਤਰਲ ਪਦਾਰਥ ਜ਼ਹਿਰੀਲਾ ਨਹੀਂ ਹੁੰਦਾ। ਅਜਿਹੇ 'ਚ ਜੇਕਰ ਤੁਸੀਂ ਬਾਂਸ ਤੋਂ ਬਣੇ ਉਤਪਾਦ ਬਣਾਉਂਦੇ ਹੋ, ਤਾਂ ਤੁਸੀਂ ਕਾਫੀ ਪੈਸਾ ਕਮਾ ਸਕਦੇ ਹੋ।

ਇਹ ਵੀ ਪੜ੍ਹੋ: ਆਮ ਆਦਮੀ 'ਤੇ ਮਹਿੰਗਾਈ ਦੀ ਮਾਰ ਜਾਰੀ! ਪੈਟ੍ਰੋਲ-ਡੀਜ਼ਲ ਦੀਆਂ ਕੀਮਤਾਂ ਵਿੱਚ ਮੁੜ ਵਾਧਾ!

Summary in English: Business Idea: Start this business at low cost, earn millions of rupees

Like this article?

Hey! I am KJ Staff. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters