1. Home
  2. ਖਬਰਾਂ

PMJDY:- ਜਾਣੋ ਕਿਵੇਂ ਮਿਲਦਾ ਹੈ 500 ਰੁਪਏ ਦੀ ਕਿਸ਼ਤ ਦੇ ਨਾਲ 2 ਲੱਖ ਰੁਪਏ ਤੱਕ ਦਾ ਬੀਮਾ

ਪ੍ਰਧਾਨ ਮੰਤਰੀ ਜਨ-ਧਨ ਯੋਜਨਾ (PM-Jan-Dhan Yojana) ਦੇ ਤਹਿਤ ਪਿਛਲੇ ਕਈ ਸਾਲਾਂ ਤੋਂ ਬੈਂਕ ਖਾਤੇ ਖੋਲ੍ਹੇ ਜਾ ਰਹੇ ਹਨ, ਪਰ ਇਸ ਦੀ ਮਹੱਤਤਾ ਅਤੇ ਲਾਭ ਜ਼ਿਆਦਾਤਰ ਲੋਕ ਤਾਲਾਬੰਦੀ ਹੋਣ ਤੋਂ ਬਾਅਦ ਸਮਝ ਗਏ ਹਨ। ਸਰਕਾਰ ਨੇ ਇਨ੍ਹਾਂ ਖਾਤਾ ਧਾਰਕਾਂ ਦੇ ਖਾਤੇ ਵਿਚ 500 ਰੁਪਏ ਪ੍ਰਤੀ ਮਹੀਨਾ ਦੇਣਾ ਸ਼ੁਰੂ ਕਰ ਦਿੱਤਾ ਸੀ। ਪਰ ਅਜੇ ਵੀ ਬਹੁਤ ਸਾਰੇ ਲੋਕ ਅਜਿਹੇ ਹਨ ਜੋ ਜਨ ਧਨ ਖਾਤਿਆਂ ਅਤੇ ਇਸ ਯੋਜਨਾ ਤੋਂ ਉਪਲਬਧ ਬਹੁਤ ਸਾਰੀਆਂ ਸਹੂਲਤਾਂ ਬਾਰੇ ਚੰਗੀ ਤਰ੍ਹਾਂ ਨਹੀਂ ਜਾਣਦੇ ਹਨ | ਇਸ ਲਈ ਅੱਜ ਅਸੀਂ ਆਪਣੇ ਇਸ ਲੇਖ ਵਿਚ ਦੱਸਾਂਗੇ ਕਿ ਜਨ ਧਨ ਖਾਤਾ ਬਾਕੀ ਖਾਤੇ ਨਾਲੋਂ ਵੱਖਰਾ ਕਿਉਂ ਹੈ ਅਤੇ ਇਸਦਾ ਫਾਇਦਾ ਕੀ ਹੈ ਅਤੇ ਕਿਵੇਂ ਤੁਸੀਂ ਇਹ ਖਾਤਾ ਖੁਲਵਾ ਸਕਦੇ ਹੋ |

KJ Staff
KJ Staff

ਪ੍ਰਧਾਨ ਮੰਤਰੀ ਜਨ-ਧਨ ਯੋਜਨਾ (PM-Jan-Dhan Yojana) ਦੇ ਤਹਿਤ ਪਿਛਲੇ ਕਈ ਸਾਲਾਂ ਤੋਂ ਬੈਂਕ ਖਾਤੇ ਖੋਲ੍ਹੇ ਜਾ ਰਹੇ ਹਨ, ਪਰ ਇਸ ਦੀ ਮਹੱਤਤਾ ਅਤੇ ਲਾਭ ਜ਼ਿਆਦਾਤਰ ਲੋਕ ਤਾਲਾਬੰਦੀ ਹੋਣ ਤੋਂ ਬਾਅਦ ਸਮਝ ਗਏ ਹਨ। ਸਰਕਾਰ ਨੇ ਇਨ੍ਹਾਂ ਖਾਤਾ ਧਾਰਕਾਂ ਦੇ ਖਾਤੇ ਵਿਚ 500 ਰੁਪਏ ਪ੍ਰਤੀ ਮਹੀਨਾ ਦੇਣਾ ਸ਼ੁਰੂ ਕਰ ਦਿੱਤਾ ਸੀ। ਪਰ ਅਜੇ ਵੀ ਬਹੁਤ ਸਾਰੇ ਲੋਕ ਅਜਿਹੇ ਹਨ ਜੋ ਜਨ ਧਨ ਖਾਤਿਆਂ ਅਤੇ ਇਸ ਯੋਜਨਾ ਤੋਂ ਉਪਲਬਧ ਬਹੁਤ ਸਾਰੀਆਂ ਸਹੂਲਤਾਂ ਬਾਰੇ ਚੰਗੀ ਤਰ੍ਹਾਂ ਨਹੀਂ ਜਾਣਦੇ ਹਨ | ਇਸ ਲਈ ਅੱਜ ਅਸੀਂ ਆਪਣੇ ਇਸ ਲੇਖ ਵਿਚ ਦੱਸਾਂਗੇ ਕਿ ਜਨ ਧਨ ਖਾਤਾ ਬਾਕੀ ਖਾਤੇ ਨਾਲੋਂ ਵੱਖਰਾ ਕਿਉਂ ਹੈ ਅਤੇ ਇਸਦਾ ਫਾਇਦਾ ਕੀ ਹੈ ਅਤੇ ਕਿਵੇਂ ਤੁਸੀਂ ਇਹ ਖਾਤਾ ਖੁਲਵਾ ਸਕਦੇ ਹੋ |

5 ਲੱਖ ਰੁਪਏ ਦੇ ਓਵਰਡਰਾਫਟ ਨਾਲ 2 ਲੱਖ ਦੇ ਬੀਮੇ ਦੀ ਮਿਲੇਗੀ ਸਹੂਲਤ

ਇਸ ਯੋਜਨਾ ਵਿੱਚ ਖਾਤਾ ਧਾਰਕ ਨੂੰ ਖਾਤਾ ਖੋਲ੍ਹਣ ਦੇ ਨਾਲ 30 ਹਜ਼ਾਰ ਰੁਪਏ ਦੇ ਬੀਮੇ ਦੀ ਸਹੂਲਤ ਦਿੱਤੀ ਜਾਂਦੀ ਹੈ ਅਤੇ ਖਾਤਾ ਦੇ ਨਾਲ ਹੀ ਉਨ੍ਹਾਂ ਨੂੰ 2 ਲੱਖ ਰੁਪਏ ਤੱਕ ਦਾ ਦੁਰਘਟਨਾ ਅਤੇ ਮੌਤ ਬੀਮਾ ਕਵਰ ਅਤੇ 5 ਹਜ਼ਾਰ ਰੁਪਏ ਦੇ ਓਵਰਡ੍ਰਾਫਟ ਦੀ ਸਹੂਲਤ ਵੀ ਦਿੱਤੀ ਜਾਂਦੀ ਹੈ। ਹੈ |

ਜ਼ੀਰੋ ਬੈਲੰਸ ਹੋਣ 'ਤੇ ਵੀ ਕਢਵਾ ਸਕਦੇ ਹੈ 5 ਹਜ਼ਾਰ ਰੁਪਏ ਦੀ ਰਾਸ਼ੀ

ਜੇ ਤੁਹਾਡੇ ਖਾਤੇ ਵਿਚ ਜ਼ੀਰੋ ਬੈਲੰਸ ਹੈ, ਤਾਂ ਵੀ ਤੁਸੀਂ ਓਵਰਡ੍ਰਾਫਟ ਦੇ ਤਹਿਤ 5 ਹਜ਼ਾਰ ਰੁਪਏ ਕਢਵਾ ਸਕਦੇ ਹੋ | ਇਸ ਦੇ ਲਈ, ਤੁਹਾਨੂੰ ਆਪਣਾ ਜਨ ਧਨ ਖਾਤਾ ਆਧਾਰ ਕਾਰਡ ਨਾਲ ਜੋੜਨਾ ਪਏਗਾ |

ਇਹਦਾ ਕਰੋ ਬੰਦ ਖਾਤੇ ਨੂੰ ਐਕਟੀਵੇਟ

ਜੇ ਤੁਹਾਡਾ ਖਾਤਾ ਕਿਸੇ ਕਾਰਨ ਕਰਕੇ ਬੰਦ ਜਾਂ ਡੀ-ਐਕਟਿਵ ਹੋ ਗਿਆ ਹੈ, ਤਾ ਅਜਿਹੀ ਸਥਿਤੀ ਵਿਚ ਤੁਹਾਨੂੰ ਆਪਣੇ ਖਾਤੇ ਨੂੰ ਆਧਾਰ ਕਾਰਡ ਨਾਲ ਜੋੜਨਾ ਪਏਗਾ | ਇਸ ਦੀ ਪੂਰੀ ਜਾਣਕਾਰੀ ਤੁਹਾਨੂੰ ਸਬੰਧਤ ਬੈਂਕ ਬ੍ਰਾਂਚ ਤੋਂ ਮਿਲੇਗੀ | ਇਸਦੇ ਲਈ, ਤੁਸੀ ਆਪਣੀ ਨਜ਼ਦੀਕੀ ਬੈਂਕ ਬ੍ਰਾਂਚ ਵਿੱਚ ਜਾਓ ਅਤੇ ਆਧਾਰ ਸਮੇਤ ਹੋਰ ਦਸਤਾਵੇਜ਼ ਦਿਖਾਓ |

ਇਸ ਤੋਂ ਬਾਅਦ, ਤੁਹਾਡੀ ਅਰਜ਼ੀ 'ਤੇ ਕਾਰਵਾਈ ਕੀਤੀ ਜਾਏਗੀ, ਜਿਸ ਤੋਂ ਬਾਅਦ ਤੁਹਾਡਾ ਬੰਦ ਖਾਤਾ ਦੁਬਾਰਾ ਸ਼ੁਰੂ ਹੋ ਜਾਵੇਗਾ | ਇਸ ਸਾਰੀ ਪ੍ਰਕਿਰਿਆ ਨੂੰ ਕਰਨ ਲਈ ਤੁਹਾਡੇ ਤੋਂ ਕੋਈ ਫੀਸ ਨਹੀਂ ਲਈ ਜਾਏਗੀ |

ਸੇਵਿੰਗ ਅਕਾਉਂਟ ਵੀ ਉਪਲਬਧ ਹੈ

ਜਨ ਧਨ ਖਾਤੇ ਵਿੱਚ ਕਿਸੇ ਵੀ ਹੋਰ ਆਮ ਬਚਤ ਖਾਤਿਆਂ ਦੀਆਂ ਸਾਰੀਆਂ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ | ਜਿਵੇਂ- ਘੱਟੋ ਘੱਟ ਬਕਾਇਆ ਲਾਜ਼ਮੀ ਨਹੀਂ ਹੈ, ਏਟੀਐਮ ਕਾਰਡ ਦਿੱਤਾ ਜਾਂਦਾ ਹੈ, ਇਕ ਮਹੀਨੇ ਵਿਚ ਤੁਸੀਂ 4 ਵਾਰ ਪੈਸੇ ਕਢਵਾ ਸਕਦੇ ਹੋ |

ਇਹ ਖਾਤਾ ਤੁਸੀ ਸਰਕਾਰੀ ਬੈਂਕ ਤੋਂ ਇਲਾਵਾ, ਨਿੱਜੀ ਬੈਂਕ ਵਿਚ ਵੀ ਖੁਲਵਾ ਸਕਦੇ ਹੋ

1. ਇਸ ਯੋਜਨਾ ਤਹਿਤ ਖਾਤਾ ਖੋਲ੍ਹਣ ਲਈ ਤੁਹਾਡੇ ਕੋਲ ਭਾਰਤ ਦੀ ਨਾਗਰਿਕਤਾ ਹੋਣੀ ਚਾਹੀਦੀ ਹੈ ਅਤੇ ਤੁਹਾਡੀ ਉਮਰ 10 ਸਾਲ ਤੋਂ ਵੱਧ ਹੋਣੀ ਚਾਹੀਦੀ ਹੈ |

2. ਇਸ ਯੋਜਨਾ ਦੇ ਤਹਿਤ, ਤੁਸੀਂ ਆਪਣਾ ਬੇਸਿਕ ਬੱਚਤ ਖਾਤੇ ਨੂੰ ਜਨ ਧਨ ਯੋਜਨਾ ਖਾਤੇ ਵਿੱਚ ਤਬਦੀਲ ਕਰ ਸਕਦੇ ਹੋ | ਇਸਦੇ ਲਈ, ਤੁਹਾਨੂੰ ਸਿਰਫ ਬੈਂਕ ਮੈਨੇਜਰ ਨੂੰ ਬਿਨੈ ਕਰਨਾ ਪਏਗਾ ਕਿ ਤੁਹਾਡਾ ਖਾਤਾ ਜਨ ਧਨ ਯੋਜਨਾ ਦੇ ਤਹਿਤ ਤਬਦੀਲ ਕੀਤਾ ਜਾਵੇ |

ਇਸ ਯੋਜਨਾ ਦੇ ਤਹਿਤ ਬੈਂਕ ਖਾਤਾ ਖੋਲ੍ਹਣ ਲਈ, ਤੁਹਾਨੂੰ ਐਪਲੀਕੇਸ਼ਨ ਦੇ ਨਾਲ ਕੇਵਾਈਸੀ (KYC) ਪੂਰਾ ਕਰਨ ਲਈ ਕੁਝ ਲੋੜੀਂਦੇ ਦਸਤਾਵੇਜ਼ ਪ੍ਰਦਾਨ ਕਰਨੇ ਪੈਣਗੇ ਜਿਵੇਂ ਕਿ

1. ਪਾਸਪੋਰਟ

2. ਆਧਾਰ ਕਾਰਡ

3. ਪੈਨ ਕਾਰਡ

4. ਡ੍ਰਾਇਵਿੰਗ ਲਾਇਸੇੰਸ

5. ਵੋਟਰ ਆਈਡੀ ਕਾਰਡ

6. ਮਨਰੇਗਾ ਜੌਬ ਕਾਰਡ

ਇਨ੍ਹਾਂ ਦਸਤਾਵੇਜ਼ਾਂ ਦੇ ਅਧਾਰ 'ਤੇ, ਕੇਵਾਈਸੀ (KYC) ਦੀ ਪ੍ਰਕਿਰਿਆ ਪੂਰੀ ਹੋ ਜਾਵੇਗੀ। ਇਸਦੇ ਬਾਅਦ ਹੀ ਤੁਹਾਡਾ ਬੈਂਕ ਖਾਤਾ ਜਨ ਧਨ ਯੋਜਨਾ ਦੇ ਤਹਿਤ ਖੋਲ੍ਹਿਆ ਜਾਏਗਾ |

Summary in English: by paying Rupees 500 in Pradhanmantri Jan-Dhan Yojana an get 2 lakh insurance, know how u can avial

Like this article?

Hey! I am KJ Staff. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters