1. Home
  2. ਖਬਰਾਂ

Career Tips: ਬਿਹਤਰ ਕਰੀਅਰ ਬਣਾਉਣ ਲਈ ਇਨ੍ਹਾਂ 10 ਗੱਲਾਂ ਦਾ ਰੱਖੋ ਧਿਆਨ

ਹਰ ਕੋਈ ਆਪਣੇ ਸੁਨਹਿਰੇ ਭਵਿੱਖ ਲਈ ਸੁਪਨੇ ਵੇਖਦਾ ਹੈ ਅਤੇ ਉਸ ਨੂੰ ਸੱਚ ਕਰਨ ਲਈ ਦਿਨ-ਰਾਤ ਇੱਕ ਵੀ ਕਰ ਦਿੰਦਾ ਹੈ।

KJ Staff
KJ Staff
Career Tips

Career Tips

ਹਰ ਕੋਈ ਆਪਣੇ ਸੁਨਹਿਰੇ ਭਵਿੱਖ ਲਈ ਸੁਪਨੇ ਵੇਖਦਾ ਹੈ ਅਤੇ ਉਸ ਨੂੰ ਸੱਚ ਕਰਨ ਲਈ ਦਿਨ-ਰਾਤ ਇੱਕ ਵੀ ਕਰ ਦਿੰਦਾ ਹੈ। ਪਰ ਦੁਨੀਆਂ ਵਿੱਚ ਕਈ ਅਜਿਹੇ ਲੋਕ ਹਨ ਜੋ ਕਰੀਅਰ ਬਣਾਉਣ ਦੇ ਸੁਪਨੇ ਤਾਂ ਵੇਖਦੇ ਹਨ, ਪਰ ਸਹੀ ਮਾਰਗਦਰਸ਼ਨ ਦੀ ਕਮੀ ਵਜੋਂ ਉਹ ਉਲਝਣਾਂ ਵਿੱਚ ਪੈ ਜਾਂਦੇ ਹਨ। ਅੱਜ ਅੱਸੀ ਤੁਹਾਨੂੰ ਬਿਹਤਰ ਕਰੀਅਰ ਬਣਾਉਣ ਲਈ ਅਜਿਹੀਆਂ 10 ਗੱਲਾਂ ਦੱਸਣ ਜਾ ਰਹੇ ਹਾਂ, ਜਿਸਦੀ ਮਦਦ ਨਾਲ ਤੁੱਸੀ ਕਾਮਯਾਬੀ ਵੱਲ ਵੱਧ ਸਕਦੇ ਹੋ ਅਤੇ ਆਪਣੇ ਸੁਪਨੇ ਪੂਰੇ ਕਰ ਸਕਦੇ ਹੋ...

ਕਿਸੇ ਵੀ ਵਿਅਕਤੀ ਦੇ ਜੀਵਨ ਦਾ ਇੱਕ ਮਹੱਤਵਪੂਰਨ ਪਹਿਲੂ ਹੁੰਦਾ ਹੈ। ਇਹ ਕਿਸੇ ਵੀ ਮਨੁੱਖ ਦੀ ਅਗਵਾਈ ਵਾਲੀ ਜੀਵਨ ਸ਼ੈਲੀ ਹੈ ਜੋ ਸਮਾਜ ਵਿੱਚ ਉਸਦੀ ਸਥਿਤੀ ਨੂੰ ਨਿਰਧਾਰਤ ਕਰਦੀ ਹੈ। ਜਦੋਂ ਕਿ ਹਰ ਕੋਈ ਇੱਕ ਚੰਗੀ ਜ਼ਿੰਦਗੀ ਦਾ ਸੁਪਨਾ ਲੈਂਦਾ ਹੈ, ਹਰ ਕੋਈ ਇੱਕ ਮਜ਼ਬੂਤ ਕਰੀਅਰ ਬਣਾਉਣ ਦੇ ਯੋਗ ਨਹੀਂ ਹੁੰਦਾ ਜੋ ਇੱਕ ਚੰਗੀ ਜੀਵਨ ਸ਼ੈਲੀ ਨੂੰ ਯਕੀਨੀ ਬਣਾਉਂਦਾ ਹੈ।

ਬਿਹਤਰ ਕਰੀਅਰ ਬਣਾਉਣ ਲਈ ਇਨ੍ਹਾਂ 10 ਗੱਲਾਂ ਦਾ ਰੱਖੋ ਧਿਆਨ:

1. ਆਪਣੀ ਪ੍ਰਤਿਭਾ ਨੂੰ ਲੱਭੋ

ਅੱਜ ਉਹ ਸਮਾਂ ਨਹੀਂ ਰਿਹਾ, ਜਦੋਂ ਕਿਤਾਬੀ ਗਿਆਨ ਦੇ ਆਧਾਰ 'ਤੇ ਬਿਹਤਰ ਕਰੀਅਰ ਜਾਂ ਨੌਕਰੀ ਦੀ ਉਮੀਦ ਕੀਤੀ ਜਾ ਸਕਦੀ ਹੈ। ਹੁਣ ਸਮਾਂ ਬਦਲ ਗਿਆ ਹੈ, ਹੁਣ ਕਿਤਾਬੀ ਕੀੜਾ ਬਣ ਕੇ ਜਾਂ ਡਿਗਰੀਆਂ ਦੇ ਢੇਰ ਲਗਾ ਕੇ ਕੈਰੀਅਰ ਨਹੀਂ ਬਣਾਇਆ ਜਾ ਸਕਦਾ। ਜੇਕਰ ਤੁਸੀਂ ਵਧੀਆ ਕਰੀਅਰ ਬਣਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਆਪਣੇ ਅੰਦਰ ਝਾਤੀ ਮਾਰਨ ਅਤੇ ਆਪਣੀ ਪ੍ਰਤਿਭਾ ਨੂੰ ਲੱਭਣ ਦੀ ਲੋੜ ਹੈ। ਇੱਕ ਵਾਰ ਜਦੋਂ ਤੁਸੀਂ ਆਪਣੇ ਅੰਦਰ ਛੁਪੀ ਪ੍ਰਤਿਭਾ ਨੂੰ ਲੱਭ ਲੈਂਦੇ ਹੋ, ਤਾਂ ਤੁਸੀਂ ਮਾਹਿਰਾਂ ਦੀ ਸਲਾਹ ਲੈ ਸਕਦੇ ਹੋ ਅਤੇ ਉਸ ਖੇਤਰ ਵਿੱਚ ਹੋਰ ਲੋਕਾਂ ਨਾਲੋਂ ਵਧੀਆ ਮੁਕਾਮ ਹਾਸਿਲ ਕਰ ਸਕਦੇ ਹੋ।

2. ਆਤਮ-ਵਿਸ਼ਵਾਸ ਹੈ ਸਭ ਤੋਂ ਜ਼ਰੂਰੀ

ਜ਼ਿੰਦਗੀ ਦੀ ਲੜਾਈ ਜਿੱਤਣ ਲਈ ਤੁਹਾਡੇ ਅੰਦਰ ਆਤਮ-ਵਿਸ਼ਵਾਸ ਹੋਣਾ ਬੇਹੱਦ ਜ਼ਰੂਰੀ ਹੈ। ਜੇਕਰ ਤੁਹਾਡੇ ਅੰਦਰ ਕਾਬਲੀਅਤ ਹੈ, ਪਰ ਆਤਮ-ਵਿਸ਼ਵਾਸ ਦੀ ਕਮੀ ਹੈ ਤਾਂ ਤੁਸੀਂ ਭਾਵੇਂ ਕਿੰਨੀ ਵੀ ਵੱਡੀ ਡਿਗਰੀ ਲੈ ਲਵੋ, ਤੁਸੀਂ ਕੁਝ ਨਹੀਂ ਕਰ ਸਕਦੇ। ਪੜ੍ਹਾਈ ਦੇ ਨਾਲ-ਨਾਲ ਅਜਿਹੀਆਂ ਗਤੀਵਿਧੀਆਂ ਵਿੱਚ ਹਿੱਸਾ ਲੈਂਦੇ ਰਹੋ ਜਿਸ ਨਾਲ ਤੁਹਾਡਾ ਆਤਮਵਿਸ਼ਵਾਸ ਵਧੇ।

3. ਸੰਪਰਕ ਵਧਾਓ

ਜਿੰਨੇ ਜ਼ਿਆਦਾ ਲੋਕਾਂ ਨਾਲ ਤੁਸੀਂ ਸੰਪਰਕ ਕਰੋਗੇ, ਤੁਹਾਡੀ ਜ਼ਿੰਦਗੀ ਓਨੀ ਹੀ ਸੌਖੀ ਹੋਵੇਗੀ। ਇਹੀ ਗੱਲ ਕਰੀਅਰ ਬਣਾਉਣ ਲਈ ਲਾਗੂ ਹੁੰਦੀ ਹੈ। ਤੁਹਾਡੇ ਵਧੀਆ ਸੰਪਰਕ ਤੁਹਾਨੂੰ ਬਿਹਤਰ ਕਰੀਅਰ ਦਾ ਮੌਕਾ ਦੇ ਸਕਦੇ ਹਨ। ਇਸ ਲਈ ਵੱਧ ਤੋਂ ਵੱਧ ਲੋਕਾਂ ਨੂੰ ਮਿਲਦੇ ਰਹੋ, ਉਨ੍ਹਾਂ ਨੂੰ ਆਪਣੇ ਬਾਰੇ ਜਾਣਕਾਰੀ ਦਿੰਦੇ ਰਹੋ ਅਤੇ ਉਨ੍ਹਾਂ ਦੀ ਜਾਣਕਾਰੀ ਲੈਂਦੇ ਰਹੋ। ਜਦੋਂ ਕਰੀਅਰ ਜਾਂ ਨੌਕਰੀ ਵਿੱਚ ਉਤਾਰ-ਚੜਾਅ ਆਉਂਦੇ ਹਨ, ਤਾਂ ਇਹ ਸੰਪਰਕ ਤੁਹਾਡੇ ਲਈ ਕੰਮ ਆਉਂਦੇ ਹਨ। ਇਸ ਲਈ ਵੱਧ ਤੋਂ ਵੱਧ ਲੋਕਾਂ ਦੇ ਸੰਪਰਕ ਵਿੱਚ ਰਹੋ।

4. ਟੈਕਨੋ ਫ੍ਰੈਂਡਲੀ ਬਣੋ

ਵਧੀਆ ਕਰੀਅਰ ਲਈ ਟੈਕਨੋ ਫ੍ਰੈਂਡਲੀ ਹੋਣਾ ਤੁਹਾਡੇ ਲਈ ਜ਼ਰੂਰੀ ਹੈ। ਅੱਜ ਮੁਕਾਬਲਾ ਏਨਾ ਵੱਧ ਗਿਆ ਹੈ ਕਿ ਨਵੀਂ ਤਕਨੀਕ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਆਪਣੇ ਖੇਤਰ ਨਾਲ ਸਬੰਧਤ ਤਕਨਾਲੋਜੀ ਦੀ ਚੰਗੀ ਜਾਣਕਾਰੀ ਹੋਵੇ। ਇਸ ਦੇ ਨਾਲ ਹੀ ਨਵੀਂ ਤਕਨੀਕ ਸਿੱਖਦੇ ਰਹੋ।

5. ਪਰਿਵਾਰ ਵੀ ਸਭ ਤੋਂ ਜ਼ਰੂਰੀ ਹੈ

ਕਰੀਅਰ ਬਣਾਉਣ ਲਈ ਅਕਸਰ ਲੋਕ ਘਰ ਅਤੇ ਪਰਿਵਾਰ ਤੋਂ ਦੂਰ ਚਲੇ ਜਾਂਦੇ ਹਨ। ਪਰ ਜੇਕਰ ਤੁਸੀਂ ਸੱਚੀ ਖੁਸ਼ੀ ਚਾਹੁੰਦੇ ਹੋ ਤਾਂ ਤੁਹਾਨੂੰ ਪਰਿਵਾਰ ਦੀ ਮਹੱਤਤਾ ਨੂੰ ਸਮਝਣਾ ਪਵੇਗਾ। ਕਰੀਅਰ ਅਤੇ ਤਣਾਅ ਵਿੱਚ ਉਤਾਰ-ਚੜਾਅ ਦੇ ਸਮੇਂ ਤੁਹਾਡਾ ਪਰਿਵਾਰ ਤੁਹਾਡੀ ਮਦਦ ਲਈ ਮੌਜੂਦ ਰਹਿੰਦਾ ਹੈ। ਇਸ ਲਈ ਆਪਣੇ ਪਰਿਵਾਰ ਨਾਲ ਜੁੜੇ ਰਹੋ ਅਤੇ ਆਪਣੇ ਰਿਸ਼ਤਿਆਂ ਵਿੱਚ ਕਦੇ ਵੀ ਦੂਰੀ ਨਾ ਆਉਣ ਦਿਓ। ਪਰਿਵਾਰ ਨਾਲ ਰਹਿਣ ਨਾਲ ਤੁਹਾਡਾ ਤਣਾਅ ਘੱਟ ਹੁੰਦਾ ਹੈ ਅਤੇ ਤੁਸੀਂ ਪਹਿਲਾਂ ਨਾਲੋਂ ਜ਼ਿਆਦਾ ਕਰੀਅਰ ਵੱਲ ਧਿਆਨ ਦਿੰਦੇ ਹੋ।

6. ਤੁਹਾਡਾ ਵਿਹਾਰ ਤੁਹਾਡਾ ਪਹਿਲਾ ਪ੍ਰਭਾਵ ਹੈ

ਤੁਹਾਡਾ ਵਿਹਾਰ ਤੁਹਾਡਾ ਆਇਨਾ ਹੁੰਦਾ ਹੈ, ਇਸ ਲਈ ਦੂਜਿਆਂ ਨਾਲ ਚੰਗਾ ਵਿਹਾਰ ਕਰਨਾ ਸਿੱਖੋ। ਜੇਕਰ ਤੁਸੀਂ ਲੋਕਾਂ ਨਾਲ ਚੰਗਾ ਵਰਤਾਓ ਕਰਦੇ ਹੋ ਤਾਂ ਲੋਕ ਤੁਹਾਨੂੰ ਪਸੰਦ ਕਰਦੇ ਹਨ, ਨਹੀਂ ਤਾਂ ਲੋਕ ਤੁਹਾਡੇ ਤੋਂ ਦੂਰ ਭੱਜਣ ਲੱਗ ਪੈਂਦੇ ਹਨ। ਤੁਹਾਡਾ ਚੰਗਾ ਵਿਹਾਰ ਤੁਹਾਡੇ ਲਈ ਤਰੱਕੀ ਦਾ ਰਾਹ ਖੋਲ੍ਹਦਾ ਹੈ। ਇਸ ਲਈ ਦੂਜੇ ਲੋਕਾਂ ਨਾਲ ਬਿਹਤਰ ਵਿਹਾਰ ਕਰਨਾ ਸਿੱਖੋ।

7. ਆਪਣੇ ਨਾਲ ਇਮਾਨਦਾਰ ਰਹੋ

ਕੋਈ ਵੀ ਝੂਠ ਜ਼ਿਆਦਾ ਦੇਰ ਤੱਕ ਨਹੀਂ ਟਿੱਕਦਾ, ਇਸ ਲਈ ਹਮੇਸ਼ਾ ਆਪਣੇ ਨਾਲ ਇਮਾਨਦਾਰ ਰਹੋ ਅਤੇ ਲੋਕਾਂ ਦੇ ਸਾਹਮਣੇ ਆਪਣੀ ਅਸਲੀ ਤਸਵੀਰ ਪੇਸ਼ ਕਰੋ। ਤੁਹਾਡੀ ਇਮਾਨਦਾਰੀ ਤੁਹਾਨੂੰ ਉੱਚੇ ਮੁਕਾਮ ਤੱਕ ਲੈ ਜਾ ਸਕਦੀ ਹੈ।

8. ਬਹੁਤ ਜ਼ਿਆਦਾ ਉਤਸ਼ਾਹੀ ਨਾ ਬਣੋ

ਬਹੁਤ ਜ਼ਿਆਦਾ ਉਤਸ਼ਾਹੀ ਹੋਣਾ ਤੁਹਾਡੇ ਲਈ ਨੁਕਸਾਨਦੇਹ ਹੋ ਸਕਦਾ ਹੈ। ਹਾਲਾਂਕਿ ਹਰ ਇਨਸਾਨ ਲਈ ਅਭਿਲਾਸ਼ੀ ਹੋਣਾ ਵੀ ਜ਼ਰੂਰੀ ਹੈ, ਪਰ ਜ਼ਿਆਦਾ ਅਭਿਲਾਸ਼ੀ ਹੋਣਾ ਤੁਹਾਨੂੰ ਨੁਕਸਾਨ ਪਹੁੰਚਾ ਸਕਦਾ ਹੈ। ਤੁਹਾਨੂੰ ਸਬਰ ਰੱਖਣਾ ਪਏਗਾ, ਸਭ ਕੁਝ ਤੁਹਾਡੇ ਕੋਲ ਸਮੇਂ ਸਿਰ ਆਵੇਗਾ, ਪਹਿਲਾਂ ਅਨੁਭਵ ਪ੍ਰਾਪਤ ਕਰੋ, ਫਿਰ ਇੱਛਾ ਰੱਖੋ।

9. ਆਪਣੇ ਆਪ ਨੂੰ ਅਪਡੇਟ ਕਰਦੇ ਰਹੋ

ਅੱਜਕਲ ਮੋਬਾਈਲ ਐਪਸ ਵੀ ਆਪਣੇ ਆਪ ਨੂੰ ਅਪਡੇਟ ਕਰਨ ਦੀ ਗੱਲ ਕਰਦੇ ਹਨ, ਇਸ ਲਈ ਇਹ ਜ਼ਰੂਰੀ ਹੈ ਕਿ ਤੁਸੀਂ ਸਮੇਂ ਦੇ ਮੁਤਾਬਕ ਆਪਣੇ ਆਪ ਨੂੰ ਬਦਲਦੇ ਰਹੋ। ਕਰੀਅਰ ਦੀ ਮਾਰਕੀਟ ਵਿੱਚ ਆਪਣਾ ਮੁੱਲ ਬਰਕਰਾਰ ਰੱਖਣ ਲਈ, ਆਪਣੇ ਆਪ ਨੂੰ ਅਪਡੇਟ ਕਰਦੇ ਰਹਿਣਾ ਬਹੁਤ ਜ਼ਰੂਰੀ ਹੈ।

10. ਪਲਾਨ 'ਬੀ' ਵੀ ਆਪਣੇ ਨਾਲ ਰੱਖੋ

ਕਈ ਵਾਰ ਅਜਿਹਾ ਹੁੰਦਾ ਹੈ ਜਦੋਂ ਕਰੀਅਰ 'ਚ ਲਏ ਗਏ ਤੁਹਾਡੇ ਫੈਸਲੇ ਗਲਤ ਸਾਬਤ ਹੋਣ ਲੱਗਦੇ ਹਨ, ਅਜਿਹੇ ਸਮੇਂ 'ਚ ਪਲਾਨ 'ਬੀ' ਆਪਣੇ ਨਾਲ ਰੱਖੋ ਤਾਂ ਕਿ ਸਮਾਂ ਆਉਣ 'ਤੇ ਤੁਹਾਡਾ ਪਲਾਨ 'ਬੀ' ਵੀ ਆ ਜਾਵੇ। 2-3 ਕਰੀਅਰ ਦੀਆਂ ਯੋਜਨਾਵਾਂ ਆਪਣੇ ਕੋਲ ਰੱਖਣ ਨਾਲ ਤੁਹਾਡੀ ਅਸਫਲਤਾ ਦੀ ਸੰਭਾਵਨਾ ਘੱਟ ਜਾਂਦੀ ਹੈ।

ਇਹ ਵੀ ਪੜ੍ਹੋ: ਅਪ੍ਰੈਲ ਵਿੱਚ ਬੀਜੀਆਂ ਜਾਣ ਵਾਲੀਆਂ ਲਾਹੇਵੰਦ ਫਸਲਾਂ ਅਤੇ ਉਹਨਾਂ ਦੀਆਂ ਸੁਧਰੀਆਂ ਕਿਸਮਾਂ!

Summary in English: Career Tips: Here are 10 things to keep in mind to build a better career

Like this article?

Hey! I am KJ Staff. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters