1. Home
  2. ਖਬਰਾਂ

Milk Price Hike: ਮੁੜ ਮਹਿੰਗਾਈ ਦਾ ਝਟਕਾ, ਦੁੱਧ ਦੀਆਂ ਕੀਮਤਾਂ 'ਚ ਵਾਧਾ

ਬਜਟ ਤੋਂ ਬਾਅਦ ਆਮ ਆਦਮੀ ਨੂੰ ਲੱਗਾ ਵੱਡਾ ਝਟਕਾ, ਅਮੂਲ ਕੰਪਨੀ ਨੇ ਦੁੱਧ ਦੀਆਂ ਕੀਮਤਾਂ ਵਧਾਈਆਂ, 3 ਰੁਪਏ ਪ੍ਰਤੀ ਲੀਟਰ ਦਾ ਕੀਤਾ ਵਾਧਾ।

Gurpreet Kaur Virk
Gurpreet Kaur Virk
ਅਮੂਲ ਨੇ ਦੁੱਧ ਦੀ ਕੀਮਤ 3 ਰੁਪਏ ਪ੍ਰਤੀ ਲੀਟਰ ਵਧਾਈ

ਅਮੂਲ ਨੇ ਦੁੱਧ ਦੀ ਕੀਮਤ 3 ਰੁਪਏ ਪ੍ਰਤੀ ਲੀਟਰ ਵਧਾਈ

Amul Milk Price Hike: ਲੋਕਾਂ ਨੂੰ ਮਹਿੰਗਾਈ ਦਾ ਵੱਡਾ ਝਟਕਾ ਲੱਗਾ ਹੈ। ਦਰਅਸਲ, ਅਮੂਲ ਨੇ ਦੁੱਧ ਦੀ ਕੀਮਤਾਂ 'ਚ ਮੁੜ ਵਾਧਾ ਕਰ ਦਿੱਤਾ ਹੈ। ਇਸ ਵਾਰ ਕੰਪਨੀ ਨੇ ਕੀਮਤਾਂ 'ਚ 3 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਨਵੀਆਂ ਕੀਮਤਾਂ ਅੱਜ ਯਾਨੀ 3 ਫਰਵਰੀ ਤੋਂ ਲਾਗੂ ਹੋ ਗਈਆਂ ਹਨ। ਇਸ ਸਬੰਧੀ ਵੀਰਵਾਰ ਨੂੰ ਕੰਪਨੀ ਵੱਲੋਂ ਜਾਣਕਾਰੀ ਦਿੱਤੀ ਗਈ ਸੀ।

ਜਿੱਥੇ ਆਮ ਆਦਮੀ ਨੂੰ 2023 ਦਾ ਬਜਟ ਪੇਸ਼ ਹੋਣ ਤੋਂ ਬਾਅਦ ਰਾਹਤ ਮਿਲਣ ਦੀ ਉਮੀਦ ਸੀ, ਉੱਥੇ ਹੀ ਹੁਣ ਅਮੂਲ ਨੇ ਦੁੱਧ ਦੀਆਂ ਕੀਮਤਾਂ ਵਧਾ ਕੇ ਆਮ ਆਦਮੀ ਦੀਆਂ ਇਨ੍ਹਾਂ ਉਮੀਦਾਂ 'ਤੇ ਪਾਣੀ ਫੇਰ ਦਿੱਤਾ ਹੈ। ਤੁਹਾਨੂੰ ਦੱਸ ਦੇਈਏ ਕਿ ਅਮੂਲ ਨੇ ਅਮੂਲ ਪਾਊਚ ਦੁੱਧ (ਸਾਰੇ ਵੇਰੀਐਂਟ) ਦੀਆਂ ਕੀਮਤਾਂ ਵਿੱਚ 3 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਹੈ।

ਕਿਆਸ ਲਗਾਏ ਜਾ ਰਹੇ ਹਨ ਕਿ ਅਮੂਲ ਦੇ ਇਸ ਕਦਮ ਤੋਂ ਬਾਅਦ ਹਰ ਵਾਰ ਵਾਂਗ ਹੁਣ ਹੋਰ ਕੰਪਨੀਆਂ ਵੀ ਦੁੱਧ ਦੀਆਂ ਕੀਮਤਾਂ ਵਧਾ ਸਕਦੀਆਂ ਹਨ। ਪਿਛਲੇ ਸਾਲ 2022 ਵਿੱਚ ਅਮੂਲ ਦੇ ਨਾਲ-ਨਾਲ ਮਦਰ ਡੇਅਰੀ ਨੇ ਵੀ ਦੁੱਧ ਦੀਆਂ ਕੀਮਤਾਂ ਵਿੱਚ ਕਈ ਗੁਣਾ ਵਾਧਾ ਕੀਤਾ ਸੀ। ਹੁਣ ਦੇਖਣਾ ਹੋਵੇਗਾ ਕਿ ਹੋਰ ਕੰਪਨੀਆਂ ਵੀ ਕੀਮਤਾਂ ਵਧਾਉਂਦੀਆਂ ਹਨ ਜਾਂ ਨਹੀਂ।

ਅਮੂਲ ਦੁੱਧ ਦੀ ਕੀਮਤ ਦੀ ਨਵੀਂ ਸੂਚੀ

ਸ. ਨੰ

ਉਤਪਾਦ

ਨਵੀਂ ਕੀਮਤ ਪ੍ਰਤੀ ਯੂਨਿਟ

1

ਅਮੁਲ ਤਾਜ਼ਾ 500 ਮਿ.ਲੀ

27

2

ਅਮਿਲ ਤਾਜ਼ਾ 1 ਲਿਟਰ

54

3

ਅਮੁਲ ਤਾਜ਼ਾ 2 ਲਿਟਰ

108

4

ਅਮੁਲ ਤਾਜ਼ਾ 6 ਲਿਟਰ

324

5

ਅਮੁਲ ਤਾਜ਼ਾ 180 ਮਿ.ਲੀ

10

6

ਅਮੂਲ ਗੋਲਡ 500 ਮਿ.ਲੀ

33

7

ਅਮੂਲ ਗੋਲਡ 1 ਲਿਟਰ

66

8

ਅਮੂਲ ਗੋਲਡ 6 ਲੀਟਰ

396

9

ਅਮੂਲ ਗਾਂ ਦਾ ਦੁੱਧ 500 ਮਿ.ਲੀ

28

10

ਅਮੂਲ ਗਾਂ ਦਾ ਦੁੱਧ 1 ਲੀਟਰ

56

11

ਅਮੂਲ A2 ਮੱਝ ਦਾ ਦੁੱਧ 500 ਮਿ.ਲੀ

35

12

ਅਮੂਲ A2 ਮੱਝ ਦਾ ਦੁੱਧ 1 ਲਿਟਰ

70

13

ਅਮੂਲ A2 ਮੱਝ ਦਾ ਦੁੱਧ 6 ਲਿਟਰ

420

ਇਹ ਵੀ ਪੜ੍ਹੋ: ਅਮੂਲ ਅਤੇ ਮਦਰ ਡੇਅਰੀ ਨੇ ਫਿਰ ਵਧਾਈਆਂ ਦੁੱਧ ਦੀਆਂ ਕੀਮਤਾਂ, ਜਾਣੋ ਨਵੇਂ ਰੇਟ

ਅਮੂਲ ਨੇ ਅਕਤੂਬਰ 2022 'ਚ ਵਧਾਈਆਂ ਸਨ ਕੀਮਤਾਂ

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਅਕਤੂਬਰ 2022 ਵਿੱਚ ਅਮੂਲ ਨੇ ਦੁੱਧ ਦੀਆਂ ਕੀਮਤਾਂ ਵਿੱਚ 2 ਰੁਪਏ ਦਾ ਵਾਧਾ ਕੀਤਾ ਸੀ। ਉਦੋਂ ਕੰਪਨੀ ਨੇ ਕੀਮਤ ਵਧਾਉਣ ਦਾ ਕਾਰਨ ਦੁੱਧ ਦੀ ਸੰਚਾਲਨ ਅਤੇ ਉਤਪਾਦਨ ਦੀ ਕੁੱਲ ਲਾਗਤ ਵਿੱਚ ਵਾਧਾ ਦੱਸਿਆ ਗਿਆ ਸੀ। ਜਿਸ ਤੋਂ ਬਾਅਦ ਮਦਰ ਡੇਅਰੀ ਨੇ ਦਸੰਬਰ 2022 ਵਿੱਚ ਦਿੱਲੀ-ਐਨਸੀਆਰ ਵਿੱਚ ਦੁੱਧ ਦੀਆਂ ਕੀਮਤਾਂ ਵਿੱਚ 2 ਰੁਪਏ ਦਾ ਵਾਧਾ ਕੀਤਾ ਸੀ।

Summary in English: Common man again faced a big shock of inflation, increase in milk prices

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters