1. Home
  2. ਖਬਰਾਂ

Cotton Cultivation: ਨਰਮੇ ਦੀ ਸਫਲ ਕਾਸ਼ਤ ਸਬੰਧੀ ਨੁਕਤੇ ਸਾਂਝੇ, 15 ਮਈ ਤੱਕ ਕਰੋ ਬਿਜਾਈ

Krishi Vigyan Kendra Sangrur ਵੱਲੋਂ ਪਿੰਡ ਹਰਿਆਊ ਵਿੱਚ ਕੈਂਪ ਲਗਾਇਆ ਗਿਆ, ਜਿਸ ਵਿੱਚ ਨਰਮੇ ਦੀ ਸਫਲ ਕਾਸ਼ਤ ਸਬੰਧੀ ਨੁਕਤੇ ਸਾਂਝੇ ਕੀਤੇ ਗਏ।

Gurpreet Kaur Virk
Gurpreet Kaur Virk
ਕਿਸਾਨਾਂ ਨੂੰ ਨਰਮੇ ਦੀਆਂ ਪ੍ਰਮਾਣਿਤ ਕਿਸਮਾਂ ਬੀਜਣ ਦੀ ਸਲਾਹ

ਕਿਸਾਨਾਂ ਨੂੰ ਨਰਮੇ ਦੀਆਂ ਪ੍ਰਮਾਣਿਤ ਕਿਸਮਾਂ ਬੀਜਣ ਦੀ ਸਲਾਹ

KVK Sangrur: ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੇ ਕ੍ਰਿਸ਼ੀ ਵਿਗਿਆਨ ਕੇਂਦਰ, ਸੰਗਰੁਰ ਨੇ ਪਿੰਡ ਹਰਿਆਊ ਵਿੱਚ ਕੈਂਪ ਲਗਾ ਕੇ ਨਰਮੇ ਬਾਰੇ ਜਾਣਕਾਰੀ ਦਿੱਤੀ ਵਿਗਿਆਨ ਕੇਂਦਰ, ਖੇੜੀ ਸੰਗਰੂਰ ਵੱਲੋਂ ਨਰਮੇ ਦੀ ਸਫਲ ਕਾਸ਼ਤ ਸਬੰਧੀ ਨੁਕਤੇ ਸਾਂਝੇ ਕਰਨ ਲਈ ਪਿੰਡ ਹਰਿਆਊ ਵਿਖੇ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ।ਜਿਸ ਵਿੱਚ 60 ਦੇ ਕਰੀਬ ਕਿਸਾਨਾਂ ਨੇ ਭਾਗ ਲਿਆ।

ਕਿਸਾਨਾਂ ਨੂੰ ਨਰਮੇ ਦੀਆਂ ਪ੍ਰਮਾਣਿਤ ਕਿਸਮਾਂ ਬੀਜਣ ਦੀ ਸਲਾਹ

ਕਿਸਾਨਾਂ ਨੂੰ ਨਰਮੇ ਦੀਆਂ ਪ੍ਰਮਾਣਿਤ ਕਿਸਮਾਂ ਬੀਜਣ ਦੀ ਸਲਾਹ

ਕੈਂਪ ਵਿੱਚ ਕਿਸਾਨਾਂ ਨੂੰ ਨਰਮੇ ਦੀ ਬਿਜਾਈ 15 ਮਈ ਤੱਕ ਪੂਰੀ ਕਰ ਲੈਣ ਬਾਰੇ ਸੁਝਾਅ ਦਿੰਦਿਆਂ ਡਾ. ਮਨਦੀਪ ਸਿੰਘ ਐਸੋਸੀਏਟ ਡਾਇਰੈਕਟਰ (Training) ਨੇ ਨਰਮੇ ਦੀਆਂ ਸਿਰਫ ਪ੍ਰਮਾਣਿਤ ਕਿਸਮਾਂ ਹੀ ਬੀਜਣ ਦੀ ਸਲਾਹ ਦਿੱਤੀ। ਉਨ੍ਹਾਂ ਨੇ ਨਰਮੇ ਦੀ ਪੈਦਾਵਾਰ ਦੀ ਤੁਲਨਾ ਝੋਨੇ ਅਤੇ ਬਾਸਮਤੀ ਨਾਲ ਕਰਦਿਆਂ ਕਿਹਾ ਕਿ ਜੇਕਰ ਕਿਸਾਨ ਵੀਰ ਨਰਮੇ ਦਾ ਝਾੜ 12 ਕੁਇੰਟਲ ਪ੍ਰਤੀ ਏਕੜ ਦੇ ਕਰੀਬ ਪ੍ਰਾਪਤ ਕਰ ਲੈਂਦੇ ਹਨ ਤਾਂ ਉਹ ਝੋਨੇ/ਬਾਸਮਤੀ ਦੇ ਬਦਲ ਵਿੱਚ ਨਰਮੇ ਨੂੰ ਪੱਕੇ ਤੌਰ ‘ਤੇ ਫ਼ਸਲੀ-ਚੱਕਰ ਵਿੱਚ ਸ਼ਾਮਲ ਕਰ ਸਕਦੇ ਹਨ।

ਇਸ ਲਈ ਕਿਸਾਨ ਵੀਰਾਂ ਨੂੰ ਨਰਮੇ ਬਾਰੇ ਸਰਵਪੱਖੀ ਜਾਣਕਾਰੀ ਲੈਣ ਲਈ ਲਗਾਤਾਰ ਕ੍ਰਿਸ਼ੀ ਵਿਗਿਆਨ ਕੇਂਦਰ ਅਤੇ ਫਾਰਮ ਸਲਾਹਕਾਰ ਸੇਵਾ ਕੇਂਦਰ ਦੇ ਸੰਪਰਕ ਵਿੱਚ ਰਹਿਣਾ ਚਾਹੀਦਾ ਹੈ।

ਇਹ ਵੀ ਪੜ੍ਹੋ : KVK Bathinda ਵੱਲੋਂ ਕਿਸਾਨਾਂ ਲਈ ਸਿਖਲਾਈ ਕੋਰਸ, Bt Cotton ਦੇ ਵੰਡੇ ਬੀਜ

ਕਿਸਾਨਾਂ ਨੂੰ ਨਰਮੇ ਦੀਆਂ ਪ੍ਰਮਾਣਿਤ ਕਿਸਮਾਂ ਬੀਜਣ ਦੀ ਸਲਾਹ

ਕਿਸਾਨਾਂ ਨੂੰ ਨਰਮੇ ਦੀਆਂ ਪ੍ਰਮਾਣਿਤ ਕਿਸਮਾਂ ਬੀਜਣ ਦੀ ਸਲਾਹ

ਡਾ. ਅਸ਼ੋਕ ਕੁਮਾਰ, ਸਹਾਇਕ ਪ੍ਰੋਫੈਸਰ (Soil science) ਨੇ ਮਿੱਟੀ-ਪਾਣੀ ਪਰਖ ਦੇ ਆਧਾਰ ‘ਤੇ ਨਰਮੇ ਵਿੱਚ ਖਾਦਾਂ ਦੀ ਸੁਚੱਜੀ ਵਰਤੋਂ ਬਾਰੇ ਜਾਣਕਾਰੀ ਦਿੰਦੇ ਹੋਏ ਨਰਮੇ ਵਿੱਚ ਪੋਟਾਸ਼, ਜਿੰਕ, ਮੈਗਨੀਸ਼ੀਅਮ, ਬੋਰੋਨ ਅਤੇ ਫਾਸਫੋਰਸ ਵਰਗੇ ਖ਼ੁਰਾਕੀ ਤੱਤਾਂ ਦੀ ਲੋੜ ਨੂੰ ਪੂਰਾ ਕਰਕੇ ਚੰਗਾ ਝਾੜ ਲੈਣ ਬਾਰੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਕਿਸਾਨਾਂ ਨੂੰ ਮਿੱਟੀ ਅਤੇ ਪਾਣੀ ਪਰਖ ਕਰਵਾਉਣ ਲਈ ਨਮੂਨੇ ਲੈਣ ਦੀ ਸਹੀ ਵਿਧੀ ਨੂੰ ਵਿਸਤਾਰਪ¨ਰਵਕ ਦੱਸਿਆ।

ਡਾ. ਗੁਰਬੀਰ ਕੌਰ, ਸਹਾਇਕ ਪ੍ਰੋਫੈਸਰ (Plant protection) ਨੇ ਨਰਮੇ ਵਿੱਚ ਨੁਕਸਾਨ ਕਰਨ ਵਾਲੇ ਕੀੜੇ ਅਤੇ ਬਿਮਾਰੀਆਂ ਜਿਵੇਂ ਕਿ ਗੁਲਾਬੀ ਸੁੰਡੀ, ਚਿੱਟੀ ਮੱਖੀ, ਪੱਤਾ ਮਰੋੜ ਰੋਗ, ਪੈਰਾ ਵਿਲਟ, ਬੈਕਟੀਰੀਅਲ ਬਲਾਈਟ, ਪੱਤਿਆਂ ਦੇ ਧੱਬਿਆਂ ਦਾ ਰੋਗ ਆਦਿ ਦੀ ਰੋਕਥਾਮ ਬਾਰੇ ਜਾਣਕਾਰੀ ਸਾਂਝੀ ਕੀਤੀ।

ਇਹ ਵੀ ਪੜ੍ਹੋ : ਪੀਏਯੂ 2nd Punjab Sarkar-Kisan Milni ਅਤੇ NRI Farmers’ Conclave ਕਰਵਾਉਣ ਲਈ ਤਿਆਰ

ਉਨ੍ਹਾਂ ਨਰਮੇ ਦੇ ਮਿੱਤਰ ਕੀੜਿਆਂ ਦੀ ਪਹਿਚਾਣ ਕਰਵਾਈ ਅਤੇ ਉਹਨਾਂ ਦੇ ਯੋਗਦਾਨ ਸਬੰਧੀ ਨੁਕਤੇ ਦੱਸੇ। ਅੰਤ ਵਿੱਚ ਪੂਰੀ ਟੀਮ ਵੱਲੋਂ ਨਰਮੇ ਦੀ ਬਿਜਾਈ ਵਾਲੇ ਖੇਤਾਂ ਦਾ ਦੌਰਾ ਕੀਤਾ ਗਿਆ। ਇਸ ਮੌਕੇ ਸ. ਵਾਸਦੇਵ ਅਤੇ ਵਕੀਲ ਸਿੰਘ ਵੀ ਉੱਚੇਚੇ ਤੌਰ ਤੇ ਸ਼ਾਮਲ ਹੋਏ ਅਤੇ ਕੈਂਪ ਨੂੰ ਸਫ਼ਲਤਾਪੂਰਵਕ¨ਰਵਕ ਚਲਾਉਣ ਵਿੱਚ ਸਹਾਇਤਾ ਕੀਤੀ।

ਸਰੋਤ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (PAU)

Summary in English: Cotton Cultivation: Tips for successful cotton cultivation shared, sow by May 15

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters