1. Home
  2. ਖਬਰਾਂ

Covid-19 vaccination -12 ਤੋਂ 14 ਸਾਲ ਦੇ ਬੱਚਿਆਂ ਨੂੰ ਅੱਜ ਤੋਂ ਲਗੇਗਾ ਟਿੱਕਾ ! ਜਾਣੋ ਕੀ ਹੈ ਗਾਈਡਲਾਈਨ

ਬੱਚੇ ਸੁਰੱਖਿਅਤ ਤਾਂ ਦੇਸ਼ ਸੁਰੱਖਿਅਤ'...ਇਸੇ ਨਾਅਰੇ ਦੇ ਮੱਦੇਨਜ਼ਰ 16 ਮਾਰਚ ਤੋਂ ਬੱਚਿਆਂ ਨੂੰ ਵੀ ਕੋਰੋਨਾ ਵੈਕਸੀਨੇਸ਼ਨ ਦੀ ਡੋਜ਼ ਦੇਣ ਦਾ ਕੰਮ ਸ਼ੁਰੂ ਹੋਣ ਜਾ ਰਿਹਾ ਹੈ।

KJ Staff
KJ Staff
Covid-19 Vaccination

Covid-19 Vaccination

'ਬੱਚੇ ਸੁਰੱਖਿਅਤ ਤਾਂ ਦੇਸ਼ ਸੁਰੱਖਿਅਤ'...ਇਸੇ ਨਾਅਰੇ ਦੇ ਮੱਦੇਨਜ਼ਰ 16 ਮਾਰਚ ਤੋਂ ਬੱਚਿਆਂ ਨੂੰ ਵੀ ਕੋਰੋਨਾ ਵੈਕਸੀਨੇਸ਼ਨ ਦੀ ਡੋਜ਼ ਦੇਣ ਦਾ ਕੰਮ ਸ਼ੁਰੂ ਹੋਣ ਜਾ ਰਿਹਾ ਹੈ। ਇਸੇ ਲੜੀ ਵਿੱਚ 12 ਤੋਂ 14 ਸਾਲ ਤੱਕ ਦੇ ਬੱਚਿਆਂ ਦਾ ਟੀਕਾਕਰਣ ਸ਼ੁਰੂ ਹੋਣ ਜਾ ਰਿਹਾ ਹੈ। ਇਸਦੀ ਜਾਣਕਾਰੀ ਕੇਂਦਰੀ ਸਿਹਤ ਮੰਤਰੀ ਮਨਸੁਖ ਮੰਡਾਵੀਆ ਨੇ ਟਵੀਟ ਰਾਹੀਂ ਦਿੱਤੀ ਹੈ। ਕੇਂਦਰੀ ਸਿਹਤ ਮੰਤਰੀ ਨੇ ਅਪੀਲ ਕੀਤੀ ਹੈ ਕਿ ਸਾਰੇ ਮਾਤਾ-ਪਿਤਾ ਆਪਣੇ ਬੱਚਿਆਂ ਦੀ ਵੈਕਸੀਨੇਸ਼ਨ ਜ਼ਰੂਰ ਕਰਵਾਉਣ।

ਸਿਹਤ ਮੰਤਰੀ ਵੱਲੋਂ ਅਪੀਲ

ਸਿਹਤ ਮੰਤਰੀ ਨੇ ਆਪਣੇ ਟਵੀਟ ਵਿੱਚ ਕਿਹਾ ਹੈ ਕਿ ਉਹਨ੍ਹਾਂ ਨੂੰ ਦੱਸਦਿਆਂ ਖੁਸ਼ੀ ਹੋ ਰਹੀ ਹੈ ਕਿ 16 ਮਾਰਚ ਤੋਂ 12 ਤੋਂ 13 ਅਤੇ 13 ਤੋਂ 14 ਉਮਰ ਤੱਕ ਦੇ ਬੱਚਿਆਂ ਦੀ ਕੋਵਿਡ ਵੈਕਸੀਨੇਸ਼ਨ ਸ਼ੁਰੂ ਹੋ ਰਹੀ ਹੈ। ਇਸ ਦੇ ਨਾਲ ਹੀ 60+ ਉਮਰ ਦੇ ਸਾਰੇ ਲੋਕ ਵੀ ਪਰੀਕੌਸ਼ਨ ਡੋਜ਼ ਲਗਵਾ ਪਾਉਣਗੇ । ਸਿਹਤ ਮੰਤਰੀ ਨੇ ਬੱਚਿਆਂ ਦਿਆਂ ਮਾਤਾ-ਪਿਤਾ ਅਤੇ 60+ ਉਮਰ ਤੋਂ ਉੱਤੇ ਲੋਕਾਂ ਨੂੰ ਬੇਨਤੀ ਕੀਤੀ ਹੈ ਕਿ ਵੈਕਸੀਨ ਜ਼ਰੂਰ ਲਗਵਾਉਣ।

ਸਿਹਤ ਮੰਤਰਾਲੇ ਵੱਲੋਂ ਮਿਲੀ ਜਾਣਕਾਰੀ ਮੁਤਾਬਿਕ 12 ਤੋਂ 14 ਸਾਲ ਦੇ ਬੱਚਿਆਂ ਨੂੰ ਬਾਇਓਲੋਜੀਕਲ-ਈ ਵੈਕਸੀਨ Corbevax ਲਗਾਇਆ ਜਾਏਗਾ । ਵੈਕਸੀਨ ਦੀ ਦੋ ਖੁਰਾਕਾਂ 28 ਦਿਨਾਂ ਦੇ ਅੰਤਰਾਲ ਵਿੱਚ ਦਿੱਤੀ ਜਾਏਗੀ, ਯਾਨੀ ਦੋਹਾਂ ਖੁਰਾਕ ਵਿੱਚ 28 ਦਿਨਾਂ ਦਾ ਅੰਤਰਾਲ ਰਹੇਗਾ। ਇਹ ਗਾਈਡਲਾਈਨ ਸੋਮਵਾਰ ਨੂੰ ਰਾਜ ਅਤੇ ਕੇਂਦਰ ਸ਼ਾਸਤ ਸੂਬਿਆਂ ਨੂੰ ਭੇਜੀ ਗਈ ਹੈ। ਇਸਦੇ ਮੁਤਾਬਿਕ ਦੇਸ਼ ਵਿੱਚ 12 ਅਤੇ 13 ਸਾਲ ਦੀ ਉਮਰ ਦੇ 7.74 ਕਰੋੜ ਬੱਚੇ ਹਨ। ਜ਼ਿਕਰਯੋਗ ਹੈ ਕਿ ਵੈਕਸੀਨੇਸ਼ਨ ਲਈ CoWIN ਐਪ ਉੱਤੇ ਰਜਿਸਟ੍ਰੇਸ਼ਨ ਕਰਾਉਣਾ ਜ਼ਰੂਰੀ ਹੋਵੇਗਾ ਅਤੇ ਸਾਰਿਆਂ ਨੂੰ ਇਹ ਵੈਕਸੀਨ ਮੁਫਤ ਵਿੱਚ ਲਾਈ ਜਾਏਗੀ।

ਬੱਚਿਆਂ ਦੇ ਪੇਰੈਂਟਸ ਵਿੱਚ ਡਰ ਵੀ ਅਤੇ ਭਰੋਸਾ ਵੀ

ਬੱਚਿਆਂ ਨੂੰ ਲੱਗਣ ਵਾਲੀ ਇਸ ਵੈਕਸੀਨ ਨੂੰ ਲੈਕੇ ਕੁਝ ਮਾਤਾ-ਪਿਤਾ ਚਿੰਤਿਤ ਹਨ ਅਤੇ ਕੁਝ ਨਿਸ਼ਚਿੰਤ ਹਨ। ਜੇਕਰ ਗੱਲ ਕਰੀਏ ਬੱਚਿਆਂ ਨੂੰ ਲੱਗਣ ਵਾਲੀ ਵੈਕਸੀਨ ਦੀ ਤਾਂ ਇਹ ਵੈਕਸੀਨ ਹੈਦਰਾਬਾਦ ਦੀ ਬਾਇਓਲੋਜੀਕਲ ਕੰਪਨੀ ਨੇ ਬਣਾਈ ਹੈ। ਇਹ ਵੈਕਸੀਨ ਕਰੋਨਾ ਵਾਇਰਸ ਦੀ ਸਤ੍ਹਾ 'ਤੇ ਪਾਏ ਜਾਣ ਵਾਲੇ ਪ੍ਰੋਟੀਨ ਤੋਂ ਬਣੀ ਹੈ। ਸਪਾਈਕ ਪ੍ਰੋਟੀਨ ਹੀ ਵਾਇਰਸ ਨੂੰ ਸਰੀਰ ਵਿੱਚ ਸ਼ਾਮਲ ਕਰਨ ਵਿੱਚ ਮਦਦ ਕਰਦਾ ਹੈ। ਖਾਸ ਗੱਲ ਇਹ ਹੈ ਕਿ ਇਹ ਕਰੋਨਾ ਦੇ ਸਭ ਤੋਂ ਸਸਤੇ ਟੀਕੇ ਵਿੱਚੋ ਇੱਕ ਹੈ।

ਸਿਹਤ ਮੰਤਰਾਲੇ ਦੇ ਅੰਕੜਿਆਂ ਦੀ ਮੰਨੀਏ ਤਾਂ ਹੁਣ ਤੱਕ ਪੂਰੇ ਦੇਸ਼ ਵਿੱਚ 180 ਕਰੋੜ ਵੈਕਸੀਨ ਦੀ ਡੋਜ ਲੱਗ ਚੁੱਕੀ ਹੈ । ਜਿਸ ਵਿੱਚ 81.4 ਕਰੋੜ ਲੋਕਾਂ ਦਾ ਟੀਕਾਕਰਣ ਹੋ ਚੁਕਿਆ ਹੈ। ਦਾਸ ਦੇਈਏ ਕਿ ਵਿਗਿਆਨੀਆਂ ਨੇ ਜੂਨ 2022 ਵਿੱਚ ਕੋਰੋਨਾ ਦੀ ਚੌਥੀ ਲਹਿਰ ਆਉਣ ਦਾ ਖ਼ਦਸ਼ਾ ਜਤਾਇਆ ਹੈ। ਇਸਦੇ ਚਲਦਿਆਂ ਹੀ 12 ਤੋਂ 14 ਸਾਲ ਦੇ ਬੱਚਿਆਂ ਨੂੰ ਵੈਕਸੀਨ ਲਾਉਣ ਦਾ ਫੈਸਲਾ ਲਿੱਤਾ ਗਿਆ ਹੈ। ਹਾਲਾਂਕਿ, ਦੁਨੀਆ ਭਰ ਦੇ ਤਮਾਮ ਵਿਗਿਆਨੀ ਅਤੇ ਡਾਕਟਰ ਕੋਰੋਨਾ ਤੋਂ ਨਿਪਟਣ ਲਈ ਵੈਕਸੀਨੇਸ਼ਨ ਦੀ ਸਲਾਹ ਦਿੰਦੇ ਹਨ।

ਇਹ ਵੀ ਪੜ੍ਹੋ :  ਬਿਨਾਂ ਗਰੰਟੀ ਦੇ 1.60 ਲੱਖ ਰੁਪਏ ਦਾ ਮਿਲੇਗਾ ਖੇਤੀ ਲੋਨ ! ਜਾਣੋ ਇਸ ਖ਼ਬਰ ਰਾਹੀਂ

Summary in English: Covid-19 vaccination - 12 to 14 year olds will be vaccinated from today! Learn what the guideline is

Like this article?

Hey! I am KJ Staff. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters