1. Home
  2. ਖਬਰਾਂ

Crop Residue Management ਅੱਜ ਦੇ ਸਮੇਂ ਦਾ ਭੱਖਵਾਂ ਮੁੱਦਾ, Farm Machinery Training Programme ਰਾਹੀਂ ਰਾਹ ਲੱਭਣ ਦੇ ਯਤਨ ਜਾਰੀ: Dr. Gill

Punjab Agricultural University ਵਿੱਚ ਫ਼ਸਲੀ ਰਹਿੰਦ-ਖੂੰਹਦ ਲਈ ਖੇਤੀ ਮਸ਼ੀਨਰੀ ਬਾਰੇ 1 ਫਰਵਰੀ 2024 ਤੋਂ ਸਰਦ ਰੁੱਤ ਸਿਖਲਾਈ ਪ੍ਰੋਗਰਾਮ ਸ਼ੁਰੂ ਹੋ ਗਿਆ। ਇਸ ਮੌਕੇ ਖੇਤੀ ਇੰਜਨੀਅਰਿੰਗ ਕਾਲਜ ਦੇ ਡੀਨ ਡਾ. ਮਨਜੀਤ ਸਿੰਘ ਨੇ ਕਿਹਾ ਕਿ ਮਸ਼ੀਨਰੀ ਮਾਹਿਰਾਂ ਨੂੰ ਖੇਤੀ ਰਹਿੰਦ-ਖੂੰਹਦ ਵਿਸ਼ੇਸ਼ ਕਰਕੇ ਪਰਾਲੀ ਦੀ ਸੰਭਾਲ ਲਈ ਨਵੇਂ ਨਜ਼ਰੀਏ ਸਾਹਮਣੇ ਲਿਆਉਣੇ ਪੈਣਗੇ। ਉਨ੍ਹਾਂ ਕਿਹਾ ਕਿ ਪਰਾਲੀ ਦੀ ਸੰਭਾਲ ਖੇਤ ਵਿਚ ਕਰਨ ਦੇ ਨਾਲ ਹੀ ਖੇਤ ਤੋਂ ਬਾਹਰ ਇਸਦੀ ਵਰਤੋਂ ਬਾਰੇ ਵੀ ਨਵੀਆਂ ਤਕਨੀਕਾਂ ਈਜਾਦ ਕਰਨ ਦੀ ਲੋੜ ਹੈ।

Gurpreet Kaur Virk
Gurpreet Kaur Virk
ਫਾਰਮ ਮਸ਼ੀਨਰੀ ਸਿਖਲਾਈ ਪ੍ਰੋਗਰਾਮ ਰਾਹੀਂ ਰਾਹ ਲੱਭਣ ਲਈ ਯਤਨ ਜਾਰੀ: ਡਾ: ਮਨਿੰਦਰ ਸਿੰਘ ਗਿੱਲ

ਫਾਰਮ ਮਸ਼ੀਨਰੀ ਸਿਖਲਾਈ ਪ੍ਰੋਗਰਾਮ ਰਾਹੀਂ ਰਾਹ ਲੱਭਣ ਲਈ ਯਤਨ ਜਾਰੀ: ਡਾ: ਮਨਿੰਦਰ ਸਿੰਘ ਗਿੱਲ

Training Programme: ਪੀ.ਏ.ਯੂ. ਦੇ ਖੇਤੀ ਇੰਜਨੀਅਰਿੰਗ ਕਾਲਜ ਦੇ ਖੇਤੀ ਮਸ਼ੀਨਰੀ ਅਤੇ ਪਾਵਰ ਇੰਜਨੀਅਰਿੰਗ ਵਿਭਾਗ ਵੱਲੋਂ ਕੱਲ੍ਹ ਯਾਨੀ 1 ਫਰਵਰੀ ਤੋਂ 21 ਰੋਜ਼ਾ ਸਰਦ ਰੁੱਤ ਸਿਖਲਾਈ ਪ੍ਰੋਗਰਾਮ ਆਰੰਭ ਹੋ ਗਿਆ। ਫਸਲੀ ਰਹਿੰਦ-ਖੂੰਹਦ ਦੀ ਸੰਭਾਲ ਲਈ ਖੇਤੀ ਮਸ਼ੀਨਰੀ ਸੰਬੰਧੀ ਕਰਵਾਏ ਜਾ ਰਹੇ ਇਸ ਸਰਦ ਰੁੱਤ ਸਿਖਲਾਈ ਪ੍ਰੋਗਰਾਮ ਵਿਚ ਭਾਰਤ ਦੇ ਵੱਖ-ਵੱਖ ਸੂਬਿਆਂ ਦੀਆਂ ਖੇਤੀ ਸੰਸਥਾਵਾਂ ਅਤੇ ਪੀ.ਏ.ਯੂ. ਸਮੇਤ ਕ੍ਰਿਸ਼ੀ ਵਿਗਿਆਨ ਕੇਂਦਰਾਂ ਦੇ 20 ਦੇ ਕਰੀਬ ਸਿਖਿਆਰਥੀ ਭਾਗ ਲੈ ਰਹੇ ਹਨ।

ਸਿਖਲਾਈ ਪ੍ਰੋਗਰਾਮ ਦੇ ਉਦਘਾਟਨੀ ਸੈਸ਼ਨ ਵਿਚ ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਡਾ. ਮਾਨਵਇੰਦਰਾ ਸਿੰਘ ਗਿੱਲ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਉਹਨਾਂ ਨਾਲ ਖੇਤੀ ਇੰਜਨੀਅਰਿੰਗ ਕਾਲਜ ਦੇ ਡੀਨ ਡਾ. ਮਨਜੀਤ ਸਿੰਘ, ਖੇਤੀ ਮਸ਼ੀਨਰੀ ਅਤੇ ਪਾਵਰ ਇੰਜਨੀਅਰਿੰਗ ਵਿਭਾਗ ਦੇ ਮੁਖੀ ਡਾ. ਮਹੇਸ਼ ਕੁਮਾਰ ਨਾਰੰਗ, ਪ੍ਰਮੁੱਖ ਮਸ਼ੀਨਰੀ ਵਿਗਿਆਨੀ ਡਾ. ਐੱਚ ਐੱਸ ਸਿੱਧੂ ਸ਼ਾਮਿਲ ਸਨ। ਇਸ ਕੋਰਸ ਦੇ ਕੁਆਰਡੀਨੇਟਰ ਡਾ. ਅਰਸ਼ਦੀਪ ਸਿੰਘ ਸੰਘੇੜਾ ਅਤੇ ਡਾ. ਮਨਪ੍ਰੀਤ ਸਿੰਘ ਹਨ।

ਫਾਰਮ ਮਸ਼ੀਨਰੀ ਸਿਖਲਾਈ ਪ੍ਰੋਗਰਾਮ ਰਾਹੀਂ ਰਾਹ ਲੱਭਣ ਲਈ ਯਤਨ ਜਾਰੀ: ਡਾ: ਮਨਿੰਦਰ ਸਿੰਘ ਗਿੱਲ

ਫਾਰਮ ਮਸ਼ੀਨਰੀ ਸਿਖਲਾਈ ਪ੍ਰੋਗਰਾਮ ਰਾਹੀਂ ਰਾਹ ਲੱਭਣ ਲਈ ਯਤਨ ਜਾਰੀ: ਡਾ: ਮਨਿੰਦਰ ਸਿੰਘ ਗਿੱਲ

ਫਸਲੀ ਰਹਿੰਦ-ਖੂੰਹਦ ਭੱਖਵਾਂ ਮੁੱਦਾ: ਡਾ. ਗਿੱਲ

ਡਾ. ਮਾਨਵਇੰਦਰਾ ਸਿੰਘ ਗਿੱਲ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿਚ ਕਿਹਾ ਕਿ ਪੀ.ਏ.ਯੂ. ਨੇ ਭਾਰਤ ਦੀ ਖੇਤੀ ਮਸ਼ੀਨਰੀ ਨੂੰ ਵਿਸ਼ੇਸ਼ ਤੌਰ 'ਤੇ ਯੋਗਦਾਨ ਦਿੱਤਾ ਹੈ। ਪੀ.ਏ.ਯੂ. ਮਾਹਿਰਾਂ ਵੱਲੋਂ ਖੇਤੀ ਦੇ ਵਿਕਾਸ ਅਤੇ ਵਿਸ਼ੇਸ਼ ਤੌਰ 'ਤੇ ਰਹਿੰਦ-ਖੂੰਹਦ ਦੀ ਸੰਭਾਲ ਲਈ ਤਿਆਰ ਕੀਤੀ ਗਈ ਮਸ਼ੀਨਰੀ ਦੇਸ਼ ਦੇ ਹੋਰ ਸੂਬਿਆਂ ਵਿਚ ਵੀ ਪ੍ਰਵਾਨ ਹੋਈ ਹੈ। ਉਹਨਾਂ ਕਿਹਾ ਕਿ ਫਸਲੀ ਰਹਿੰਦ-ਖੂੰਹਦ ਦੀ ਸੰਭਾਲ ਅੱਜ ਦੇ ਸਮੇਂ ਦਾ ਭੱਖਵਾਂ ਮੁੱਦਾ ਹੈ। ਇਸ ਦੇ ਹੱਲ ਲਈ ਸਰਕਾਰਾਂ, ਨੀਤੀ ਨਿਰਧਾਰਕਾਂ, ਮਸ਼ੀਨਰੀ ਮਾਹਿਰਾਂ ਅਤੇ ਕਿਸਾਨਾਂ ਨੂੰ ਸਾਂਝੇ ਰੂਪ ਵਿਚ ਰਾਏ ਬਨਾਉਣ ਦੀ ਲੋੜ ਹੈ। ਡਾ. ਗਿੱਲ ਨੇ ਆਸ ਪ੍ਰਗਟ ਕੀਤੀ ਕਿ ਇਹ ਸਿਖਲਾਈ ਪ੍ਰੋਗਰਾਮ ਇਸ ਦਿਸ਼ਾ ਵਿੱਚ ਖੋਜਾਂ ਦੀ ਲੜੀ ਵਿੱਚ ਭਵਿੱਖ ਦਾ ਰਸਤਾ ਲੱਭਣ ਵਿੱਚ ਮਹੱਤਵਪੂਰਨ ਸਿੱਧ ਹੋਵੇਗਾ।

ਪਰਾਲੀ ਦੀ ਸੰਭਾਲ ਲਈ ਨਵੇਂ ਨਜ਼ਰੀਏ ਦੀ ਲੋੜ: ਡਾ. ਮਨਜੀਤ ਸਿੰਘ

ਕਾਲਜ ਆਫ਼ ਐਗਰੀਕਲਚਰਲ ਇੰਜਨੀਅਰਿੰਗ ਦੇ ਡੀਨ ਡਾ. ਮਨਜੀਤ ਸਿੰਘ ਨੇ ਕਿਹਾ ਕਿ ਖੇਤੀ ਰਹਿੰਦ-ਖੂੰਹਦ, ਖਾਸ ਕਰਕੇ ਪਰਾਲੀ ਦੇ ਪ੍ਰਬੰਧਨ ਲਈ ਮਸ਼ੀਨਰੀ ਮਾਹਿਰਾਂ ਨੂੰ ਨਵੇਂ ਤਰੀਕੇ ਅਪਣਾਉਣੇ ਪੈਣਗੇ। ਉਨ੍ਹਾਂ ਕਿਹਾ ਕਿ ਇਹ ਮਸਲਾ ਆਰਥਿਕ ਹੀ ਨਹੀਂ ਸਗੋਂ ਵਾਤਾਵਰਨ ਅਤੇ ਸਮਾਜਿਕ ਵੀ ਹੈ। ਇਸ ਲਈ ਇਸ ਨੂੰ ਅੰਤਰ-ਅਨੁਸ਼ਾਸਨੀ ਢੰਗ ਨਾਲ ਨਜਿੱਠਣਾ ਚਾਹੀਦਾ ਹੈ। ਡਾ. ਮਨਜੀਤ ਸਿੰਘ ਨੇ ਕਿਹਾ ਕਿ ਪਰਾਲੀ ਨੂੰ ਖੇਤ ਵਿੱਚ ਸੰਭਾਲਣ ਦੇ ਨਾਲ-ਨਾਲ ਖੇਤ ਤੋਂ ਬਾਹਰ ਵੀ ਇਸ ਦੀ ਵਰਤੋਂ ਲਈ ਨਵੀਂ ਤਕਨੀਕ ਤਿਆਰ ਕਰਨ ਦੀ ਲੋੜ ਹੈ।

ਇਹ ਵੀ ਪੜ੍ਹੋ: PAU ਦੀਆਂ ਬਾਗਬਾਨੀ ਤਕਨੀਕਾਂ ਨੂੰ ਪੰਜਾਬ ਦੇ ਕਿਸਾਨਾਂ ਤੱਕ ਪਹੁੰਚਾਉਣਾ ਲਾਜ਼ਮੀ: Dr. Makhan Singh Bhullar

ਫਾਰਮ ਮਸ਼ੀਨਰੀ ਸਿਖਲਾਈ ਪ੍ਰੋਗਰਾਮ ਰਾਹੀਂ ਰਾਹ ਲੱਭਣ ਲਈ ਯਤਨ ਜਾਰੀ: ਡਾ: ਮਨਿੰਦਰ ਸਿੰਘ ਗਿੱਲ

ਫਾਰਮ ਮਸ਼ੀਨਰੀ ਸਿਖਲਾਈ ਪ੍ਰੋਗਰਾਮ ਰਾਹੀਂ ਰਾਹ ਲੱਭਣ ਲਈ ਯਤਨ ਜਾਰੀ: ਡਾ: ਮਨਿੰਦਰ ਸਿੰਘ ਗਿੱਲ

ਡਾ. ਮਹੇਸ਼ ਕੁਮਾਰ ਨਾਰੰਗ ਨੇ ਇਸ ਪ੍ਰੋਗਰਾਮ ਦੀ ਰੂਪਰੇਖਾ ਪੇਸ਼ ਕੀਤੀ। ਉਹਨਾਂ ਕਿਹਾ ਕਿ ਸਿਖਲਾਈ ਦੀ ਵਿਉਂਤਬੰਦੀ ਇਸ ਢੰਗ ਨਾਲ ਕੀਤੀ ਗਈ ਹੈ ਕਿ ਮਾਹਿਰਾਂ ਦੇ ਭਾਸ਼ਣਾਂ ਤੋਂ ਇਲਾਵਾ ਸਿਖਿਆਰਥੀਆਂ ਨੂੰ ਮਸ਼ੀਨਰੀ ਅਤੇ ਇਸਦੀ ਵਰਤੋਂ ਦੇ ਪ੍ਰਯੋਗ ਵੀ ਦਿਖਾਏ ਜਾਣਗੇ।

Summary in English: Crop Residue Management Today's Burning Issue, Efforts Continue to Find Ways Through Farm Machinery Training Programme: Dr Gill

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters