ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵੱਲੋਂ ਭਾਰਤੀ ਖੇਤੀ ਖੋਜ ਪਰਿਸ਼ਦ ਰਾਹੀਂ ਪ੍ਰਾਯੋਜਿਤ 'ਫਾਰਮਰ ਫਸਟ' ਪ੍ਰਾਜੈਕਟ ਤਹਿਤ ਪਿੰਡ, ਹਮੀਦੀ ਦੇ ਕਿਸਾਨਾਂ ਲਈ ਦੁੱਧ ਦੀ ਗੁਣਵੱਤਾ ਵਧਾਉਣ ਸੰਬੰਧੀ ਪ੍ਰਦਰਸ਼ਨੀ ਢੰਗ ਅਤੇ ਸਿਖਲਾਈ ਕੈਂਪ ਦਾ ਆਯੋਜਨ ਕੀਤਾ।
ਡਾ. ਪਰਕਾਸ਼ ਸਿੰਘ ਬਰਾੜ, ਨਿਰਦੇਸ਼ਕ ਪਸਾਰ ਸਿੱਖਿਆ ਅਤੇ ਸਿਰਮੌਰ ਅਧਿਕਾਰੀ, ਫਾਰਮਰ ਫਸਟ ਪ੍ਰਾਜੈਕਟ ਤੇ ਡਾ. ਪਰਮਿੰਦਰ ਸਿੰਘ, ਮੁੱਖ ਨਿਰੀਖਕ ਦੀ ਅਗਵਾਈ ਹੇਠ ਇਸ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਕੈਂਪ ਦਾ ਸੰਯੋਜਨ ਸਹਿ-ਨਿਰੀਖਕ, ਡਾ. ਗੋਪਿਕਾ ਤਲਵਾੜ ਅਤੇ ਡਾ. ਗੁਰਪ੍ਰੀਤ ਕੌਰ ਤੁਲਾ ਨੇ ਕੀਤਾ, ਜਿਸ ਵਿਚ ਲਾਭਪਾਤਰੀ ਕਿਸਾਨ ਪੁਰਸ਼ ਅਤੇ ਔਰਤਾਂ ਸ਼ਾਮਿਲ ਹੋਏ।
ਡਾ. ਗੋਪਿਕਾ ਤਲਵਾੜ ਨੇ ਗੁਣਵੱਤਾ ਭਰਪੂਰ ਉਤਪਾਦਾਂ ਦੀ ਪੈਕਿੰਗ ਦੀ ਮਹੱਤਤਾ ਬਾਰੇ ਦੱਸਿਆ ਅਤੇ ਕੱਪਾਂ ਨੂੰ ਸੀਲ ਕਰਨ ਵਾਲੀ ਮਸ਼ੀਨ ਅਤੇ ਹੱਥਾਂ ਰਾਹੀਂ ਸੀਲ ਕਰਨ ਵਾਲੀ ਮਸ਼ੀਨ ਬਾਰੇ ਪ੍ਰਯੋਗੀ ਗਿਆਨ ਦਿੱਤਾ। ਉਨ੍ਹਾਂ ਨੇ ਖੀਰ, ਲੱਸੀ, ਪਨੀਰ ਦੇ ਪਾਣੀ ਦੇ ਪਦਾਰਥ ਅਤੇ ਸੁਗੰਧਿਤ ਦੁੱਧ ਆਦਿ ਵਰਗੇ ਉਤਪਾਦਾਂ ਨੂੰ ਪੈਕ ਕਰਨ ਸੰਬੰਧੀ ਇਨ੍ਹਾਂ ਮਸ਼ੀਨਾਂ ਦੀ ਭੂਮਿਕਾ ਬਾਰੇ ਦੱਸਿਆ।
ਇਹ ਵੀ ਪੜ੍ਹੋ: Veterinary University ਦੇ ਵਿਦਿਆਰਥੀ ਮਲੇਸ਼ੀਆ ਰਵਾਨਾ
ਕਿਸਾਨਾਂ ਨੂੰ ਦੁੱਧ ਦੀਆਂ ਅਜਿਹੀਆਂ ਵਸਤਾਂ ਬਨਾਉਣ ਸੰਬੰਧੀ ਪਹਿਲਾਂ ਹੀ ਸਿਖਲਾਈ ਦਿੱਤੀ ਜਾ ਚੁੱਕੀ ਹੈ। ਡਾ. ਗੋਪਿਕਾ ਨੇ ਪਨੀਰ, ਛੈਨਾ ਅਤੇ ਮਠਿਆਈਆਂ ਆਦਿ ਦੀ ਪੈਕਿੰਗ ਬਾਰੇ ਵੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਇਸ ਢੰਗ ਨਾਲ ਉਤਪਾਦਾਂ ਨੂੰ ਪੈਕ ਕਰਕੇ ਆਪਣੀ ਕਮਾਈ ਨੂੰ ਵਧਾਇਆ ਜਾ ਸਕਦਾ ਹੈ।
ਇਹ ਵੀ ਪੜ੍ਹੋ: ਵੈਟਨਰੀ ਯੂਨੀਵਰਸਿਟੀ ਕਰੇਗੀ IDEATHON-2023 ਦਾ ਆਯੋਜਨ
ਇਸ ਤਰ੍ਹਾਂ ਪੈਕ ਕੀਤੀਆਂ ਵਸਤਾਂ ਨੂੰ ਰੱਖਣਾ, ਸੰਭਾਲਣਾ ਸੌਖਾ ਹੋ ਜਾਂਦਾ ਹੈ ਅਤੇ ਉਂਝ ਵੀ ਵੇਖਣ ਨੂੰ ਸੋਹਣੀਆਂ ਲੱਗਦੀਆਂ ਹਨ। ਉਨ੍ਹਾਂ ਕਿਹਾ ਕਿ ਇਸ ਨਾਲ ਮੰਡੀਕਾਰੀ ਸੌਖੀ ਹੋ ਜਾਂਦੀ ਹੈ। ਕਿਸਾਨਾਂ ਨੇ ਵੀ ਇੰਨ੍ਹਾਂ ਪ੍ਰਦਰਸ਼ਿਤ ਤਕਨੀਕਾਂ ਵਿਚ ਬਹੁਤ ਦਿਲਚਸਪੀ ਵਿਖਾਈ।
ਸਰੋਤ: ਇਹ ਜਾਣਕਾਰੀ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ ਯੂਨੀਵਰਸਿਟੀ (GADVASU) ਤੋਂ ਮਿਲੀ ਹੈ।
Summary in English: Demonstration of packing machinery under Farmer First project