1. Home
  2. ਖਬਰਾਂ

ਖੇਤੀ ਦੇ ਮੌਜੂਦਾ ਮੁੱਦਿਆਂ ਬਾਰੇ ਵਿਚਾਰ-ਚਰਚਾ, ਮਾਹਿਰਾਂ ਨੇ ਚਲੰਤ ਖੇਤੀ ਸਮੱਸਿਆਵਾਂ ਸੰਬੰਧੀ ਦਿੱਤੇ ਸੁਝਾਅ

Punjab Agricultural University ਦੇ ਮਾਹਿਰਾਂ ਨੇ ਕਿਸਾਨਾਂ ਨੂੰ ਚਲੰਤ ਖੇਤੀ ਸਮੱਸਿਆਵਾਂ ਸੰਬੰਧੀ ਦਿੱਤੇ ਸੁਝਾਅ, ਕਿਹਾ ਆਪਣੇ ਖੇਤਾਂ ਦਾ ਲਗਤਾਰ ਸਰਵੇਖਣ ਕਰਦੇ ਰਹਿਣ।

Gurpreet Kaur Virk
Gurpreet Kaur Virk
ਕਿਸਾਨਾਂ ਨਾਲ ਚਲੰਤ ਖੇਤੀ ਸਮੱਸਿਆਵਾਂ ਸੰਬੰਧੀ ਸੁਝਾਅ ਸਾਂਝੇ

ਕਿਸਾਨਾਂ ਨਾਲ ਚਲੰਤ ਖੇਤੀ ਸਮੱਸਿਆਵਾਂ ਸੰਬੰਧੀ ਸੁਝਾਅ ਸਾਂਝੇ

ਪੀ.ਏ.ਯੂ. ਦੇ ਨਿਰਦੇਸ਼ਕ ਪਸਾਰ ਸਿੱਖਿਆ ਡਾ. ਮੱਖਣ ਸਿੰਘ ਭੁੱਲਰ ਨੇ ਕੱਲ ਇਕ ਵਿਸ਼ੇਸ਼ ਆਨਲਾਈਨ ਮੀਟਿੰਗ ਕੀਤੀ। ਇਸ ਮੀਟਿੰਗ ਵਿੱਚ ਸੂਬੇ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਖੇਤ ਅਧਿਕਾਰੀਆਂ, ਬਾਗਬਾਨੀ ਅਧਿਕਾਰੀਆਂ, ਕ੍ਰਿਸ਼ੀ ਵਿਗਿਆਨ ਕੇਂਦਰਾਂ ਅਤੇ ਕਿਸਾਨ ਸਲਾਹਕਾਰ ਸੇਵਾ ਕੇਂਦਰਾਂ ਦੇ 200 ਤੋਂ ਵਧੇਰੇ ਪਸਾਰ ਕਰਮੀ ਸ਼ਾਮਿਲ ਹੋਏ।

ਨਿਰਦੇਸ਼ਕ ਪਸਾਰ ਸਿੱਖਿਆ ਨੇ ਇਸ ਮੀਟਿੰਗ ਵਿੱਚ ਖੇਤੀ ਦੇ ਮੌਜੂਦਾ ਮੁੱਦਿਆਂ ਬਾਰੇ ਵਿਚਾਰ-ਚਰਚਾ ਕੀਤੀ। ਡਾ. ਭੁੱਲਰ ਨੇ ਕਿਹਾ ਕਿ ਮੌਸਮ ਦੀਆਂ ਸਥਿਤੀਆਂ ਗੁਲਾਬੀ ਸੁੰਡੀ ਦੇ ਅਨੁਕੂਲ ਲੱਗਦੀਆਂ ਹਨ। ਇਸ ਤੋਂ ਇਲਾਵਾ ਝੁਲਸ ਰੋਗ, ਕਣਕ ਦੇ ਪੀਲੀ ਪੈਣ ਅਤੇ ਕਣਕ ਵਿਚ ਨਦੀਨਾਂ ਦੇ ਜੰਮ ਬਾਰੇ ਕਿਸੇ ਵੀ ਤਰ੍ਹਾਂ ਦੇ ਘਬਰਾਹਟ ਜਾਂ ਅਫਵਾਹ ਦੇ ਅਸਰ ਹੇਠ ਆਉਣ ਦੀ ਕਿਸਾਨਾਂ ਨੂੰ ਲੋੜ ਨਹੀਂ।

ਡਾ. ਭੁੱਲਰ ਨੇ ਕਣਕ ਵਿੱਚ ਗੁੱਲੀਡੰਡੇ ਦੀ ਬਿਹਤਰ ਰੋਕਥਾਮ ਲਈ ਕਿਸਾਨਾਂ ਸਲਾਹ ਦਿੱਤੀ ਕਿ ਉਹ ਨਦੀਨ ਨਾਸ਼ਕਾਂ ਦੇ ਛਿੜਕਾਅ ਵੇਲੇ ਫਲੈਟ ਫੈਨ ਨੋਜ਼ਲ ਦੀ ਵਰਤੋਂ ਕਰਨ। ਉਹਨਾਂ ਕਿਹਾ ਕਿ ਮਲਚਿੰਗ ਵਿੱਚ ਹੈਪੀਸੀਡਰ ਨਾਲ ਬੀਜੀ ਗਈ ਕਣਕ ਵਿਚ ਗੁੱਲੀਡੰਡੇ ਜਾਂ ਹੋਰ ਨਦੀਨਾਂ ਦੇ ਜੰਮ ਦਾ ਖਤਰਾ ਘੱਟ ਜਾਂਦਾ ਹੈ। ਉਹਨਾਂ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਉਹ ਇਸ ਸੰਬੰਧ ਵਿਚ ਕਿਸੇ ਵੀ ਕਾਰਵਾਈ ਨੂੰ ਅੰਜਾਮ ਦੇਣ ਤੋਂ ਪਹਿਲਾਂ ਪੀ.ਏ.ਯੂ. ਮਾਹਿਰਾਂ ਨਾਲ ਮਸ਼ਵਰਾ ਕਰ ਲੈਣ।

ਮੁੱਖ ਕੀਟ ਵਿਗਿਆਨੀ ਡਾ. ਬੇਅੰਤ ਸਿੰਘ ਨੇ ਕਿਹਾ ਕਿ ਜੇਕਰ ਕਣਕ ਵਿਚ ਗੁਲਾਬੀ ਸੁੰਡੀ ਦੇ ਅਸਾਰ ਦੇਖਣ ਵਿਚ ਆਉਂਦੇ ਹਨ ਤਾਂ ਵੀ ਬਹੁਤੀ ਚਿੰਤਾ ਨਾ ਕਰਨ। ਉਹਨਾਂ ਕਿਹਾ ਕਿ ਜਿਨ੍ਹਾਂ ਖੇਤਾਂ ਵਿਚ ਝੋਨੇ ਉੱਪਰ ਗੁਲਾਬੀ ਸੁੰਡੀ ਦਾ ਹਮਲਾ ਦੇਖਣ ਵਿਚ ਆਇਆ ਸੀ ਉਹਨਾਂ ਖੇਤਾਂ ਵਿਚ ਅਕਤੂਬਰ ਮਹੀਨੇ ਕਣਕ ਦੀ ਬਿਜਾਈ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਇਸਦੇ ਨਾਲ ਹੀ ਉਹਨਾਂ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਉਹ ਕਣਕ ਦੀ ਸਿੰਚਾਈ ਦਿਨ ਸਮੇਂ ਕਰਨ ਤਾਂ ਜੋ ਬਗਲੇ ਵਧੇਰੇ ਮਾਤਰਾ ਵਿਚ ਕੀੜਿਆਂ ਦਾ ਖਾਤਮਾ ਕਰ ਸਕਣ।

ਇਹ ਵੀ ਪੜੋ: ਆਉਂਦੀ 23-24 ਜਨਵਰੀ, 2024 ਨੂੰ ਬਾਗਬਾਨੀ ਫਸਲਾਂ ਬਾਰੇ India-US Workshop

ਫਸਲ ਵਿਗਿਆਨੀ ਡਾ. ਹਰੀ ਰਾਮ ਨੇ ਕਣਕ ਦੇ ਪੀਲੇ ਪੈਣ ਦੀਆਂ ਸ਼ਿਕਾਇਤਾਂ ਬਾਰੇ ਗੱਲ ਕਰਦਿਆਂ ਕਿਹਾ ਕਿ ਇਹ ਅਲਾਮਤ ਪੋਸ਼ਕ ਤੱਤਾਂ ਦੀ ਘਾਟ, ਬੁਰੀਆਂ ਮੌਸਮੀ ਸਥਿਤੀਆਂ ਜਾਂ ਪਾਣੀ ਖੇਤ ਵਿਚ ਖਲ੍ਹੋਣ ਨਾਲ ਹੋ ਸਕਦੀ ਹੈ।
ਪੌਦਾ ਰੋਗ ਮਾਹਿਰ ਡਾ. ਅਮਰਜੀਤ ਸਿੰਘ ਨੇ ਕਣਕ ਦੀ ਪੀਲੀ ਕੁੰਗੀ ਅਤੇ ਆਲੂਆਂ ਅਤੇ ਟਮਾਟਰਾਂ ਦੇ ਝੁਲਸ ਰੋਗ ਦੀ ਰੋਕਥਾਮ ਬਾਰੇ ਗੱਲਬਾਤ ਕੀਤੀ। ਉਹਨਾਂ ਕਿਸਾਨਾਂ ਨੂੰ ਸੁਝਾਅ ਦਿੱਤਾ ਕਿ ਉਹ ਆਪਣੇ ਖੇਤਾਂ ਦਾ ਲਗਤਾਰ ਸਰਵੇਖਣ ਕਰਦੇ ਰਹਿਣ। ਉਹਨਾਂ ਇਹ ਵੀ ਕਿਹਾ ਕਿ ਇਹ ਰੋਗ ਆਲੂਆਂ ਤੋਂ ਟਮਾਟਰਾਂ ਤੱਕ ਦੀ ਫਸਲ ਤਕ ਵੀ ਫੈਲ ਸਕਦਾ ਹੈ।

ਅੰਤ ਵਿਚ ਵਧੀਕ ਨਿਰਦੇਸ਼ਕ ਪਸਾਰ ਸਿੱਖਿਆ ਡਾ. ਜੀ ਪੀ ਐੱਸ ਸੋਢੀ ਨੇ ਧੰਨਵਾਦ ਕਰਦਿਆਂ ਕਣਕ ਵਿਚ ਕੁਝ ਹੋਰ ਤੱਤਾਂ ਨਾਈਟ੍ਰੋਜਨ, ਜ਼ਿੰਕ, ਸਲਫਰ ਅਤੇ ਮੈਂਗਨੀਜ਼ ਦੀ ਘਾਟ ਨਾਲ ਫਸਲ ਦੇ ਪੀਲਾ ਪੈਣ ਦੀ ਗੱਲ ਕੀਤੀ। ਉਹਨਾਂ ਪਸਾਰ ਮਾਹਿਰਾਂ ਨੂੰ ਕਿਹਾ ਕਿ ਉਹ ਕਿਸਾਨਾਂ ਦੀ ਗੱਲ ਸੁਣ ਕੇ ਉਹਨਾਂ ਤੱਕ ਵਿਗਿਆਨਕ ਹੱਲ ਪਹੁੰਚਾਉਣ ਲਈ ਯਤਨਸ਼ੀਲ ਹੋਣ।

ਸਰੋਤ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (Punjab Agricultural University)

Summary in English: Discussion about the current issues of agriculture, suggestions given by experts regarding the problems

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters