
ਕੋਰੋਨਾ ਵਾਇਰਸ ਕਾਰਨ ਦੇਸ਼ ਭਰ ਵਿੱਚ ਤਾਲਾਬੰਦੀ ਜਾਰੀ ਹੈ। ਇਸ ਦੌਰਾਨ,ਕਿਸਾਨਾਂ ਨੂੰ ਖੇਤੀਬਾੜੀ ਵਿੱਚ ਨੁਕਸਾਨ ਨਾ ਹੋਵੇ ਇਸ ਲਈ ਕੇਂਦਰ ਅਤੇ ਰਾਜ ਸਰਕਾਰ ਨੇ ਕਿਸਾਨਾਂ ਨੂੰ ਖੇਤੀਬਾੜੀ ਦਾ ਕੰਮ ਜਾਰੀ ਰੱਖਣ ਦੇ ਆਦੇਸ਼ ਦਿੱਤੇ ਹਨ। ਅਜਿਹੀ ਸਥਿਤੀ ਵਿਚ ਕਿਸਾਨ ਹਾੜ੍ਹੀ ਦੀਆਂ ਫਸਲਾਂ ਦੀ ਕਟਾਈ ਵਿਚ ਰੁੱਝੇ ਹੋਏ ਹਨ। ਹੁਣ, ਸਵਾਲ ਇਹ ਉੱਠਦਾ ਹੈ ਕਿ ਇਸ ਸਥਿਤੀ ਵਿਚ ਕਿਸਾਨਾਂ ਦੀ ਫਸਲਾਂ ਦੀ ਖਰੀਦ ਕਿਵੇਂ ਹੋ ਪਾਵੇਂਗੀ ? ਇਸ ਕੜੀ ਵਿਚ ਪੰਜਾਬ ਸਰਕਾਰ ਨੇ ਇਕ ਮਹੱਤਵਪੂਰਨ ਫੈਸਲਾ ਲਿਆ ਹੈ। ਸਭ ਤੋਂ ਪਹਿਲਾਂ,ਦਸ ਦਈਏ ਕਿ ਬਹੁਤ ਜਲਦੀ ਪੰਜਾਬ ਵਿੱਚ ਕਣਕ ਦੀ ਖਰੀਦ ਸ਼ੁਰੂ ਹੋਣ ਜਾ ਰਹੀ ਹੈ | ਕਿਸਾਨਾਂ ਨੂੰ ਕਣਕ ਮੰਡੀ ਵਿਚ ਲਿਜਾਣ ਲਈ ਈ-ਪਾਸ ਜਾਰੀ ਕੀਤੇ ਜਾ ਰਹੇ ਹਨ। ਅਜਿਹੀ ਸਥਿਤੀ ਵਿੱਚ, ਕਿਸਾਨਾਂ ਲਈ ਇੱਕ ਐਪ ਹੈ, ਜਿਸ ਰਾਹੀਂ ਕਿਸਾਨ ਈ-ਪਾਸ ਬਣਵਾ ਸਕਦੇ ਹਨ |
ਕਿਸਾਨ ਇਸ ਤਰ੍ਹਾਂ ਬਨਾਵਣ ਈ-ਪਾਸ
ਕਿਸਾਨ ਪੰਜਾਬ ਮੰਡੀ ਬੋਰਡ ਦੀ ਈ-ਪੀ.ਐੱਮ.ਬੀ. (E-PMB) ਐਪ ਨੂੰ ਡਾਊਨਲੋਡ ਕਰ ਸਕਦੇ ਹਨ | ਇਸ ਦੇ ਜ਼ਰੀਏ ਕਿਸਾਨ ਫਸਲਾਂ ਦੀ ਖਰੀਦ ਬਾਰੇ ਸਾਰੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ। ਇਸਦੇ ਨਾਲ ਹੀ ਈ-ਪਾਸ ਵੀ ਬਣਾਇਆ ਜਾ ਸਕਦਾ ਹੈ |ਇਸਦੇ ਲਈ, ਸਭ ਤੋਂ ਪਹਿਲਾਂ, ਈ-ਪੀ.ਐੱਮ.ਬੀ. ਐਪ ਤੇ ਜਾਣਾ ਹੋਵੇਗਾ | ਇਸ ਤੋਂ ਬਾਅਦ ਈ-ਪਾਸ ਬਣਾਉਣ ਲਈ ਕਿਸਾਨ ਦਾ ਨਾਮ ਅਤੇ ਮੋਬਾਈਲ ਨੰਬਰ ਭਰਨਾ ਹੋਵੇਗਾ। ਧਿਆਨ ਰਹੇ ਕਿ ਇਸ ਵਿੱਚ ਉਸੀ ਕਿਸਾਨ ਦੀ ਜਾਣਕਾਰੀ ਭਰੀ ਜਾਵੇ, ਜੋ ਕਣਕ ਦੀ ਮੰਡੀ ਵਿੱਚ ਜਾਵੇਗਾ।

ਕਣਕ ਦੀ ਖਰੀਦ 'ਤੇ ਰੱਖੀ ਜਾਵੇਗੀ ਨਜ਼ਰ
ਪੰਜਾਬ ਮੰਡੀ ਬੋਰਡ ਨੇ ਕੋਰੋਨਾ ਸੰਕਟ ਦੇ ਮੱਦੇਨਜ਼ਰ ਕੰਟਰੋਲ ਰੂਮ ਸਥਾਪਤ ਕੀਤੇ ਹਨ। ਇਸ ਦੇ ਜ਼ਰੀਏ ਕਣਕ ਦੀ ਖਰੀਦ 'ਤੇ ਸਖਤ ਨਿਗਰਾਨੀ ਰੱਖੀ ਜਾਵੇਗੀ। ਸਿਰਫ ਇਹੀ ਨਹੀਂ, ਜੇਕਰ ਕਿਸੇ ਕਿਸਾਨ ਨੂੰ ਕਣਕ ਦੀ ਖਰੀਦ ਵਿਚ ਕਿਸੇ ਕਿਸਮ ਦੀ ਮਦਦ ਦੀ ਜਰੂਰਤ ਹੈ, ਤਾਂ ਇਸ ਦੇ ਲਈ ਜ਼ਿਲ੍ਹੇ ਦੇ ਕਿਸਾਨਾਂ ਲਈ ਫੋਨ ਨੰਬਰ ਮੁਹੱਈਆ ਕਰਵਾਏ ਗਏ ਹਨ। ਦੱਸ ਦਈਏ ਕਿ ਸਰਕਾਰ ਨੇ ਕੰਟਰੋਲ ਰੂਮ ਵਿਚ ਮੰਡੀ ਬੋਰਡ ਦੇ ਸੇਵਾਹੀਣ ਕਰਮਚਾਰੀਆਂ ਅਤੇ ਰਾਜ ਖਰੀਦ ਏਜੰਸੀਆਂ ਨੂੰ ਵਾਪਸ ਬੁਲਾਈਆ ਹੈ। ਉਨ੍ਹਾਂ ਨੂੰ ਖਰੀਦ ਪ੍ਰਕਿਰਿਆ ਦੀ ਨਿਗਰਾਨੀ ਲਈ ਰੱਖਿਆ ਗਿਆ ਹੈ |