1. Home
  2. ਖਬਰਾਂ

EPS ਤੋਂ ਰਿਟਾਇਰਮੈਂਟ 'ਤੇ ਮਿਲ ਸਕਦੇ ਹਨ 2.79 ਕਰੋੜ ਰੁਪਏ, ਜਾਣੋ ਕਿੰਨਾ ਕਰਨਾ ਹੋਵੇਗਾ ਨਿਵੇਸ਼

ਰਿਟਾਇਰਮੈਂਟ ਦੇ ਲਈ ਲੌਕ ਵੱਖ -ਵੱਖ ਜਗ੍ਹਾਵਾਂ ਤੋਂ ਨਿਵੇਸ਼ ਕਰਦੇ ਹਨ। ਪਰ ਜੇਕਰ ਤੁਸੀ ਵੱਖ ਤੋਂ ਨਿਵੇਸ਼ ਨਹੀਂ ਕਰਨਾ ਚਾਹੁੰਦੇ ਹੋ ਤਾਂ ਈਪੀਐਫ ਤੁਹਾਡੇ ਕੰਮ ਆ ਸਕਦਾ ਹੈ । ਕਰਮਚਾਰੀ ਭਵਿੱਖ ਨਿੱਧੀ ਕਰਮਚਾਰੀਆਂ ਨੂੰ ਇਕ ਮੌਕਾ ਦਿੰਦੀ ਹੈ ਕਿ ਜੇਕਰ ਉਹ ਈਪੀਐਫ ਵਿਚ ਆਪਣੀ ਆਮਦਨ ਦਾ ਕੁਝ ਹਿੱਸਾ ਨਿਵੇਸ਼ ਕਰਦੇ ਹਨ ਤਾਂ ਸੇਵਾਮੁਕਤੀ ਦੇ ਵਕ਼ਤ ਤੁਹਾਨੂੰ ਇਕ ਵਧਿਆ ਮੁਨਾਫ਼ਾ ਮਿਲ ਸਕਦਾ ਹੈ।

KJ Staff
KJ Staff
EPS

EPS

ਰਿਟਾਇਰਮੈਂਟ ਦੇ ਲਈ ਲੌਕ ਵੱਖ -ਵੱਖ ਜਗ੍ਹਾਵਾਂ ਤੋਂ ਨਿਵੇਸ਼ ਕਰਦੇ ਹਨ। ਪਰ ਜੇਕਰ ਤੁਸੀ ਵੱਖ ਤੋਂ ਨਿਵੇਸ਼ ਨਹੀਂ ਕਰਨਾ ਚਾਹੁੰਦੇ ਹੋ ਤਾਂ ਈਪੀਐਫ ਤੁਹਾਡੇ ਕੰਮ ਆ ਸਕਦਾ ਹੈ । ਕਰਮਚਾਰੀ ਭਵਿੱਖ ਨਿੱਧੀ ਕਰਮਚਾਰੀਆਂ ਨੂੰ ਇਕ ਮੌਕਾ ਦਿੰਦੀ ਹੈ ਕਿ ਜੇਕਰ ਉਹ ਈਪੀਐਫ ਵਿਚ ਆਪਣੀ ਆਮਦਨ ਦਾ ਕੁਝ ਹਿੱਸਾ ਨਿਵੇਸ਼ ਕਰਦੇ ਹਨ ਤਾਂ ਸੇਵਾਮੁਕਤੀ ਦੇ ਵਕ਼ਤ ਤੁਹਾਨੂੰ ਇਕ ਵਧਿਆ ਮੁਨਾਫ਼ਾ ਮਿਲ ਸਕਦਾ ਹੈ।

ਜਾਣਕਾਰਾਂ ਦੇ ਮੁਤਾਬਕ ਜੇਕਰ ਤੁਹਾਡੀ ਬੇਸਿਕ ਆਮਦਨ 20,000 ਅਤੇ 24% (12%ਐਮਪਲੋਈ + 12% ਐਮਪਲੋਈ ) ਈਪੀਐਫ 25 ਸਾਲ ਦੀ ਉਮਰ ਤੋਂ ਨਿਵੇਸ਼ ਕਰਦੇ ਹਨ , ਤਾਂ 4800 ਰੁਪਏ ਹਰ ਮਹੀਨੇ ਨਿਵੇਸ਼ ਹੋਵੇਗਾ | ਜੇਕਰ 25 ਸਾਲ ਤੋਂ ਲਗਾਤਾਰ ਨਿਵੇਸ਼ ਕਰਦੇ ਰਹਾਂਗੇ ਤਾਂ ਸੇਵਾਮੁਕਤ ਤੇ ਤੁਹਾਨੂੰ 2.79 ਕਰੋੜ ਦਾ ਫੰਡ ਮਿਲ ਸਕਦਾ ਹੈ ।

ਇਥੇ ਸਮਝੋ ਕਿਵੇਂ ਤਿਆਰ ਹੋਵੇਗਾ ਸੇਵਾਮੁਕਤ ਫੰਡ

ਈਪੀਐਫ ਵਿਚ ਨਿਵੇਸ਼ ਦੇ ਦੌਰਾਨ ਤੁਹਾਨੂੰ 8.5 % ਦਾ ਵਿਆਜ ਦੇ ਦਿੱਤਾ ਜਾਂਦਾ ਹੈ । ਜੇਕਰ ਤੁਸੀ ਸਤ ਫ਼ੀਸਦ ਆਮਦਨ ਹਾਇਕ ਦੇ ਹਿਸਾਬ ਤੋਂ ਮੰਨ ਕੇ ਚਲਦੇ ਹੋ ਤਾਂ 25 ਸਾਲ ਦੀ ਉਮਰ ਤੋਂ ਨਿਵੇਸ਼ ਕੁਝ ਇਸ ਤਰ੍ਹਾਂ ਹੋ ਸਕਦਾ ਹੈ । ਜੇਕਰ ਨਿਵੇਸ਼ ਸ਼ੁਰੂ ਕਰਨ ਦੀ ਉਮਰ 25 ਸਾਲ ਹੈ ਪਰ ਬੇਸਿਕ ਆਮਦਨ 20,000 ਰੁਪਏ ਹੈ ਤਾਂ ਤੁਹਾਨੂੰ ਸੇਵਾਮੁਕਤ ਦੇ ਵਕਤ 2,79 ਕਰੋੜ ਮਿਲ ਸਕਦੇ ਹਨ । ਇਸ ਤਰ੍ਹਾਂ ਜੇ 30 ਸਾਲ ਦੀ ਉਮਰ ਵਿਚ ਆਮਦਨ 28,051 ਰੁਪਏ ਕੀਤੀ ਜਾਂਦੀ ਹੈ ਤਾਂ ਸੇਵਾਮੁਕਤ ਦੇ ਵਕਤ 2.30 ਮਿਲੇਗਾ । 35 ਸਾਲ ਦੀ ਉਮਰ ਵਿਚ ਆਮਦਨੀ 39,343 ਹੈ ਤੇ ਸੇਵਾਮੁਕਤੀ 1.85 ਕਰੋੜ ਹੈ । 40 ਸਾਲ ਦੀ ਉਮਰ ਵਿਚ ਕਰਦੇ ਆਂ ਤੇ 55,181 ਰੁਪਏ ਬੇਸਿਕ ਆਮਦਨ 1.42 ਹੈ । 45 ਸਾਲ ਦੀ ਬੇਸਿਕ ਆਮਦਨੀ 77,394 ਹੈ, ਤਾਂ 1.03 ਕਰੋੜ ਮਿਲੇਗਾ। ਉਥੇ ਹੀ 50 ਸਾਲ ਦੀ ਉਮਰ ਵਿਚ ਬੇਸਿਕ ਆਮਦਨੀ 1,08,549 ਰੁਪਏ ਹਨ ਤਾਂ ਤੁਹਾਨੂੰ 66.44 ਲੱਖ ਸੇਵਾਮੁਕਤੀ ਵਕ਼ਤ ਮਿਲੇਗਾ।

ਇਹਨਾਂ ਗੱਲਾਂ ਦਾ ਰੱਖੋ ਧਿਆਨ :

ਜਦ ਤਕ ਕੋਈ ਮੁਸ਼ਕਲ ਸਤਿਥੀ ਨਾਂ ਹੋਵੇ ਤਦ ਤਕ ਈਪੀਐਫ ਤੋਂ ਪੈਸਾ ਨਾਂ ਕੱਢੋ | ਜੇਕਰ ਤੁਸੀ ਵਿਚ ਹੀ ਪੈਸਾ ਕੱਢ ਲੈਂਦੇ ਹੋ ਤਾਂ ਫੇਰ ਤੁਹਾਨੂੰ ਇਸ ਸਕੀਮ ਦਾ ਲਾਭ ਪੂਰਾ ਨਹੀਂ ਮਿਲ ਸਕਦਾ ।

ਕੁਝ ਹਜਾਰ ਦਾ ਵਿਡਰਾਲ ਕਰਨ ਤੇ ਸੇਵਾਮੁਕਤੀ ਦੇ ਫੰਡ ਤੇ ਲੱਖਾਂ ਦਾ ਡੈਂਟ ਪੈਂਦਾ ਹੈ।

ਜੇਕਰ 30 ਸਾਲ ਦੀ ਉਮਰ ਵਿਚ ਪੀਐਫ ਖਾਤੇ ਤੋਂ 1 ਲੱਖ ਰੁਪਏ ਕੱਢਦੇ ਹੋ ਤਾਂ 60 ਸਾਲ ਦੀ ਉਮਰ ਵਿਚ 11.55 ਲੱਖ ਰੁਪਏ ਸੇਵਾਮੁਕਤੀ ਫੰਡ ਤੋਂ ਘਟ ਹੋ ਜਾਵੇਗੀ ।

ਇਹ ਵੀ ਪੜ੍ਹੋ :-  11.44 ਲੱਖ "ਜ਼ਿਲ੍ਹਾ ਤਰਨਤਾਰਨ ਦੇ ਸਰਹੱਦੀ ਖੇਤਰ 'ਤੇ ਡੇਅਰੀ ਕਿਸਾਨਾਂ ਦੇ ਫਾਰਮਰ ਪ੍ਰੋਡਿਊਸਰ ਆਰਗੇਨਾਈਜੇਸ਼ਨ (FPO) ਦਾ ਗਠਨ" ਨਾਬਾਰਡ ਦੁਆਰਾ ਕੀਤਾ ਗਿਆ ਫੰਡ

Summary in English: EPS can get Rs 2.79 crore in retirement, know how much to invest

Like this article?

Hey! I am KJ Staff. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters