Krishi Jagran Punjabi
Menu Close Menu

ਪੰਜਾਬ - ਹਰਿਆਣੇ ਵਿੱਚ ਮਜ਼ਦੂਰਾਂ ਦੇ ਸੋਚਣ ਤੇ ਵਧੀ ਕਿਸਾਨਾਂ ਦੀ ਚਿੰਤਾ, ਹੋ ਰਿਹਾ ਹੈ ਭਾਰੀ ਨੁਕਸਾਨ

Saturday, 09 May 2020 03:30 PM

ਕੋਰੋਨਾ ਦੇ ਤਬਾਹੀ ਦੇ ਮੱਦੇਨਜ਼ਰ, ਪੰਜਾਬ ਅਤੇ ਹਰਿਆਣਾ ਤੋਂ ਲੱਖਾਂ ਮਜ਼ਦੂਰ ਪਹਿਲਾਂ ਹੀ ਆਪਣੇ ਰਾਜਾਂ ਵਿੱਚ ਚਲੇ ਗਏ ਹਨ। ਰਹੀ ਕਸਰ ਯਾਤਾਯਾਤ ਤੇ ਪਾਬੰਦੀ ਅਤੇ ਤਾਲਾਬੰਦੀ ਨੇ ਪੂਰੀ ਕਰ ਤੀ ਹੈ, ਅਜਿਹੀ ਸਥਿਤੀ ਵਿੱਚ, ਕਿਸਾਨਾਂ ਨੂੰ ਭਾਰੀ ਨੁਕਸਾਨ ਹੋ ਰਿਹਾ ਹੈ |

ਪੰਜਾਬ ਹਰਿਆਣਾ ਵਿਚ ਇਸ ਵੇਲੇ ਨਾ ਤੇ ਕਿਸਾਨਾਂ ਨੂੰ ਟ੍ਰਾੰਸਪੋਟ ਮਿਲ ਰਹੇ ਹੈ ਅਤੇ ਨਾ ਹੀ ਮਜ਼ਦੂਰ। ਜੇ ਕਿਸੇ ਤਰ੍ਹਾਂ ਫਲ ਅਤੇ ਸਬਜ਼ੀਆਂ ਮੰਡੀਆਂ ਵਿਚ ਪਹੁੰਚ ਵੀ ਰਹੀਆਂ ਹਨ, ਤਾਂ ਉਥੇ ਗਾਹਕਾਂ ਦੀ ਭੀੜ ਨਾ ਦੇ ਬਰਾਬਰ ਹੀ ਹੈ | ਵਪਾਰੀਆਂ ਨੇ ਵੀ ਖੇਤਾਂ ਵਿਚ ਆਉਣਾ ਅਤੇ ਸਬਜ਼ੀਆਂ ਦੀ ਖਰੀਦ ਬੰਦ ਕਰ ਦਿੱਤੀ ਹੈ।

ਸਭ ਤੋਂ ਵੱਡੀ ਮੁਸ਼ਕਲ ਤਾ ਇਹ ਹੈ ਕਿ ਪੁਲਿਸ ਟੈਮਪੁ ਅਤੇ ਟਰੈਕਟਰ-ਚਾਲਕਾਂ ਨੂੰ ਕਿਤੇ ਵੀ ਆਣ-ਜਾਣ ਦੀ ਇਜਾਜ਼ਤ ਨਹੀਂ ਦੇ ਰਹੀ | ਖਰੀਦ ਕੇਂਦਰਾਂ 'ਤੇ ਕਣਕ ਵਰਗੀ ਉਪਜ ਨੂੰ ਲੈ ਜਾਣਾ ਜਾਂ ਲਾਕਡਾਉਨ ਵਿਚ ਉਨ੍ਹਾਂ ਲਈ ਪਰਚੀ ਬਣਾਉਣਾ ਸੌਖਾ ਨਹੀਂ ਹੈ | ਮੰਡੀ ਨਾ ਲੱਗਣ ਦੀ ਘਾਟ ਕਾਰਨ ਸੀਮਾਂਤ ਕਿਸਾਨਾਂ 'ਤੇ ਸੰਕਟ ਆਣ ਲੱਗ ਪਿਆ ਹੈ |

ਫ਼ਸਲ ਕਟਾਈ ਵਿਚ ਆ ਰਹੀ ਹੈ ਮੁਸ਼ਕਲ

ਧਿਆਨ ਰਹੇ ਕਿ ਹਰਿਆਣਾ-ਪੰਜਾਬ ਦੇ ਕਿਸਾਨ ਸਬਜ਼ੀਆਂ ਦੀ ਕਟਾਈ ਅਤੇ ਖੁਦਾਈ ਲਈ ਪ੍ਰਵਾਸੀ ਮਜ਼ਦੂਰਾਂ ਦਾ ਸਹਿਯੋਗ ਲੈਂਦੇ ਹਨ। ਪਰ ਹੁਣ ਤਾਲਾਬੰਦੀ ਕਾਰਨ ਮਜਦੂਰਾਂ ਦੀ ਘਾਟ ਨੇ ਉਨ੍ਹਾਂ ਨੂੰ ਦੁੱਖ ਦੇਣਾ ਸ਼ੁਰੂ ਕਰ ਦਿੱਤਾ ਹੈ। ਕਿਸੇ ਤਰਾਂ ਜੇ ਫਸਲਾਂ ਦੀ ਕਟਾਈ ਅਤੇ ਖੁਦਾਈ ਕੀਤੀ ਵੀ ਜਾਂਦੀ ਹੈ, ਤਾਂ ਉਹਨਾਂ ਨੂੰ ਟਰੱਕਾਂ ਜਾਂ ਟਰੈਕਟਰਾਂ ਵਿੱਚ ਭਰਨ ਲਈ ਕੋਈ ਮਜ਼ਦੂਰ ਨਹੀਂ ਹਨ |

ਪਸ਼ੂਪਾਲਕਾ ਨੂੰ ਵੀ ਕਰਨਾ ਪੈ ਰਿਹਾ ਹੈ ਮੁਸ਼ਕਲਾਂ ਦਾ ਸਾਹਮਣਾ

ਪੱਸ਼ੂਆਂ ਦੇ ਰੱਖ-ਰਖਾਵ ਅਤੇ ਦੇਖਭਾਲ ਲਈ ਵੀ ਇਸ ਸਮੇਂ ਲੋਕਾਂ ਦੀ ਘਾਟ ਹੈ | ਦੁਕਾਨਾਂ ਬੰਦ ਹੋਣ ਕਾਰਨ ਚਾਰਾ ਅਤੇ ਦਵਾਈਆਂ ਦੀ ਸਮੱਸਿਆ ਹੋ ਰਹੀ ਹੈ। ਸਹੀ ਚਾਰੇ ਦੀ ਘਾਟ ਕਾਰਨ ਦੁੱਧ ਦਾ ਉਤਪਾਦਨ ਬਦਲ ਰਿਹਾ ਹੈ, ਬਾਕੀ ਜਿਨ੍ਹਾਂ ਵੀ ਦੁੱਧ ਹੋ ਰਿਆਂ ਹੈ, ਉਹ ਮੰਗ ਦੀ ਘਾਟ ਕਾਰਨ ਮੰਡੀ ਵਿੱਚ ਵਿਕ ਨੀ ਰਿਹਾ ਹੈ।

ਤਾਲਾਬੰਦੀ ਹੋਰ ਵਧਣ ਨਾਲ ਹੋਵੇਗੀ ਪ੍ਰੇਸ਼ਾਨੀਆਂ

ਜੇਕਰ ਇਸ ਤਰ੍ਹਾਂ ਤਾਲਾਬੰਦੀ ਜਾਰੀ ਰਹੀ ਤਾਂ ਨਾ ਸਿਰਫ ਪੰਜਾਬ-ਹਰਿਆਣਾ ਬਲਕਿ ਪੂਰੇ ਦੇਸ਼ ਦੇ ਕਿਸਾਨਾਂ ਨੂੰ ਨੁਕਸਾਨ ਹੋਵੇਗਾ। ਆਉਣ ਵਾਲੇ ਸਮੇਂ ਵਿਚ ਫਲਾਂ ਅਤੇ ਸਬਜ਼ੀਆਂ ਦੇ ਭਾਅ ਮਹਿੰਗੇ ਹੋਣਗੇ |

Lockdown Lockdown news punjab and hariyana news punjabi news Labors Labors and punjab
English Summary: Exodus of laborers in Punjab-Haryana has increased the concern of farmers, causing huge losses

Share your comments

Krishi Jagran Punjabi Magazine subscription

CopyRight - 2020 Krishi Jagran Media Group. All Rights Reserved.