ਦੇਸ਼ `ਚ ਝੋਨੇ ਦੀ ਫ਼ਸਲ ਦੀ ਕਟਾਈ ਤੋਂ ਬਾਅਦ ਹੀ ਕਿਸਾਨਾਂ ਵੱਲੋਂ ਪਰਾਲੀ ਸਾੜਨ ਦੀ ਪ੍ਰਕਿਰਿਆ ਸ਼ੁਰੂ ਹੋ ਜਾਂਦੀ ਹੈ, ਜਿਸ ਕਾਰਨ ਪ੍ਰਦੂਸ਼ਣ ਦੀ ਸਮੱਸਿਆ ਆਮ ਹੋ ਜਾਂਦੀ ਹੈ। ਪਰਾਲੀ ਸਾੜ੍ਹਨ ਤੋਂ ਹੋਣ ਵਾਲੇ ਪ੍ਰਦੂਸ਼ਣ ਨੂੰ ਖਤਮ ਕਰਨ ਲਈ ਕੇਂਦਰ ਤੋਂ ਲੈ ਕੇ ਸੂਬਾ ਸਰਕਾਰਾਂ ਵੱਲੋਂ ਲਗਾਤਾਰ ਕਿਸਾਨਾਂ ਨੂੰ ਪਰਾਲੀ ਪ੍ਰਬੰਧਨ ਬਾਰੇ ਜਾਗਰੂਕ ਕੀਤਾ ਜਾਂਦਾ ਹੈ। ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਕਿਸਾਨਾਂ `ਚ ਪਰਾਲੀ ਸਾੜਨ ਦੀ ਸਮੱਸਿਆ ਬਣੀ ਹੋਈ ਹੈ। ਕਿਸਾਨਾਂ ਨੂੰ ਪਰਾਲੀ ਦੀ ਵਰਤੋਂ ਬਾਰੇ ਸਹੀ ਜਾਣਕਾਰੀ ਨਾ ਹੋਣ ਕਾਰਨ ਉਹ ਪਰਾਲੀ ਸਾੜਨ ਲਈ ਮਜਬੂਰ ਹੁੰਦੇ ਹਨ।
ਪਰਾਲੀ ਦੀ ਗੰਭੀਰ ਸਮੱਸਿਆ ਨੂੰ ਧਿਆਨ `ਚ ਰੱਖਦੇ ਹੋਏ ਅੱਜ ਅਸੀਂ ਤੁਹਾਨੂੰ ਇਸ ਲੇਖ ਰਾਹੀਂ ਪਰਾਲੀ ਪ੍ਰਬੰਧਨ ਦਾ ਇੱਕ ਆਸਾਨ ਤਰੀਕਾ ਦੱਸਣ ਜਾ ਰਹੇ ਹਾਂ। ਇਸ `ਚ ਅਸੀਂ ਕਿਸਾਨ ਭਰਾਵਾਂ ਨੂੰ ਦੱਸਾਂਗੇ ਕਿ ਉਹ ਕਿਵੇਂ ਪਰਾਲੀ ਦੀ ਸਹੀ ਵਰਤੋਂ ਕਰਕੇ ਚੰਗੀ ਕਮਾਈ ਕਰ ਸਕਦੇ ਹਨ। ਇਸ ਨਾਲ ਨਾ ਸਿਰਫ਼ ਪਰਾਲੀ ਸਾੜ੍ਹਨ ਨਾਲ ਹੋਣ ਵਾਲੇ ਪ੍ਰਦੂਸ਼ਣ ਦੀ ਸਮੱਸਿਆ ਘੱਟ ਹੋਵੇਗੀ, ਸਗੋਂ ਕਿਸਾਨਾਂ ਨੂੰ ਮੁਨਾਫ਼ਾ ਵੀ ਮਿਲੇਗਾ।
ਪਰਾਲੀ ਪ੍ਰਬੰਧਨ ਦਾ ਤਰੀਕਾ:
1. ਪਰਾਲੀ ਤੋਂ ਬਣਾਓ ਤੂੜੀ:
ਪਰਾਲੀ ਨੂੰ ਅੱਗ ਨਾ ਲਾ ਕੇ ਕਿਸਾਨ ਭਰਾ ਥਰੈਸ਼ਰ (Thresher) ਦੀ ਮਦਦ ਨਾਲ ਫ਼ਸਲ ਦੀ ਰਹਿੰਦ-ਖੂੰਹਦ ਨੂੰ ਤੂੜੀ `ਚ ਬਦਲ ਸਕਦੇ ਹਨ। ਸਰਦੀਆਂ `ਚ ਤੂੜੀ ਦੀ ਬਹੁਤ ਮੰਗ ਹੁੰਦੀ ਹੈ। ਓਦੋ ਬਜ਼ਾਰ 'ਚ ਤੂੜੀ 500 ਤੋਂ 600 ਰੁਪਏ ਕੁਇੰਟਲ ਦੇ ਹਿਸਾਬ ਨਾਲ ਵੇਚੀ ਜਾਂਦੀ ਹੈ। ਅਜਿਹੇ 'ਚ ਕਿਸਾਨ ਇਸ ਨੂੰ ਵੇਚ ਕੇ ਚੰਗੀ ਕਮਾਈ ਕਰ ਸਕਦੇ ਹਨ।
ਇਹ ਵੀ ਪੜ੍ਹੋ : CNG ਤੇ PNG ਦੀਆਂ ਕੀਮਤਾਂ `ਚ ਵਾਧਾ, ਜਾਣੋ ਨਵੀਆਂ ਦਰਾਂ
2. ਪਰਾਲੀ ਤੋਂ ਬਣਾਓ ਜੈਵਿਕ ਖਾਦ:
ਅੱਜ-ਕੱਲ੍ਹ ਖੇਤੀ `ਚ ਜੈਵਿਕ ਖਾਦਾਂ ਦੀ ਵਰਤੋਂ ਵੱਡੀ ਮਾਤਰਾ `ਚ ਹੋਣ ਲੱਗ ਪਈ ਹੈ। ਕੀਟਨਾਸ਼ਕਾਂ ਦੀ ਥਾਂ `ਤੇ ਕਿਸਾਨ ਆਪਣੀਆਂ ਫਸਲਾਂ `ਚ ਜੈਵਿਕ ਖਾਦਾਂ ਦੀ ਵਰਤੋਂ ਕਰਦੇ ਹਨ। ਅਜਿਹੇ 'ਚ ਕਿਸਾਨ ਪਰਾਲੀ ਤੋਂ ਆਸਾਨੀ ਨਾਲ ਜੈਵਿਕ ਖਾਦ ਬਣਾ ਸਕਦੇ ਹਨ। ਪਰਾਲੀ ਨੂੰ ਜੈਵਿਕ ਖਾਦਾਂ `ਚ ਦੋ ਤਰੀਕਿਆਂ ਨਾਲ ਵਰਤਿਆ ਜਾਂਦਾ ਹੈ। ਪਹਿਲਾ, ਗਾਂ ਦੇ ਗੋਹੇ `ਚ ਕੀੜਿਆਂ ਨੂੰ ਢੱਕਣ ਲਈ ਪਰਾਲੀ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਦੇ ਨਾਲ ਹੀ ਦੂਜਾ, ਪਰਾਲੀ ਨੂੰ ਗਲਾ ਕੇ ਜੈਵਿਕ ਖਾਦ ਬਣਾਈ ਜਾਂਦੀ ਹੈ। ਜੈਵਿਕ ਖਾਦ ਮਹਿੰਗੀ ਹੋਣ ਕਰਕੇ ਕਿਸਾਨ ਇਸ ਨੂੰ ਵੇਚ ਕੇ ਚੰਗੀ ਕਮਾਈ ਕਰ ਸਕਦੇ ਹਨ।
Summary in English: Farmer brothers adopt this easy method to earn big from straw