ਸਰਕਾਰ ਕਿਸਾਨਾਂ ਨੂੰ ਵੱਧ ਤੋਂ ਵੱਧ ਸਹੂਲਤ ਦੇਣ ਲਈ ਜੰਗੀ ਪੱਧਰ 'ਤੇ ਕੰਮ ਕਰ ਰਹੀ ਹੈ। ਜਿਸ ਵਿੱਚ ਵੱਖ-ਵੱਖ ਸਕੀਮਾਂ ਰਾਹੀਂ ਕਿਸਾਨਾਂ ਨੂੰ ਉਤਸ਼ਾਹਿਤ ਕੀਤਾ ਜਾਂਦਾ ਹੈ। ਪਰ ਜ਼ਮੀਨੀ ਪੱਧਰ 'ਤੇ ਇਨ੍ਹਾਂ ਸਕੀਮਾਂ ਦਾ ਕਿਸਾਨਾਂ ਨੂੰ ਕਿੰਨਾ ਲਾਭ ਹੋ ਰਿਹਾ ਹੈ, ਇਸ ਗੱਲ ਖੁਲਾਸਾ ਇਸ ਮਾਮਲੇ ਤੋਂ ਹੋਇਆ, ਜਦੋਂ ਕਿਸਾਨਾਂ ਨੇ ਪ੍ਰਧਾਨ ਮੰਤਰੀ ਫ਼ਸਲ ਬੀਮਾ ਯੋਜਨਾ ਦੇ ਫਾਇਦੇ ਨਾ ਮਿਲਣ ਦਾ ਦੋਸ਼ ਲਾਇਆ। ਆਓ ਜਾਣਦੇ ਹਾਂ ਕਿ ਹੈ ਪੂਰਾ ਮਾਮਲਾ...
ਪ੍ਰਧਾਨ ਮੰਤਰੀ ਫ਼ਸਲ ਬੀਮਾ ਯੋਜਨਾ (PM Fasal Bima Yojana) ਦੀ ਸ਼ੁਰੂਆਤ 18 ਫਰਵਰੀ 2016 ਨੂੰ ਕੀਤੀ ਗਈ ਸੀ। ਇਹ ਯੋਜਨਾ (PMFBY) ਭਾਰਤ `ਚ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰਾਲੇ, ਨਵੀਂ ਦਿੱਲੀ ਦੁਆਰਾ ਸਾਉਣੀ ਮੌਸਮ ਤੋਂ ਸ਼ੁਰੂ ਕੀਤੀ ਗਈ ਸੀ। ਦੱਸ ਦੇਈਏ ਕਿ ਇਸ ਸਕੀਮ ਦਾ ਉਦੇਸ਼ ਕਿਸਾਨਾਂ ਨੂੰ ਕੁਦਰਤੀ ਆਫਤਾਂ ਕਾਰਨ ਹੋਏ ਨੁਕਸਾਨ ਲਈ ਮੁਆਵਜ਼ਾ ਦੇਣਾ ਹੈ, ਪਰ ਜੋ ਮਾਮਲਾ ਅੱਜ ਅੱਸੀ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੇ ਹਾਂ, ਉਹ ਹੈਰਾਨ ਕਰ ਦੇਣ ਵਾਲਾ ਹੈ। ਜੀ ਹਾਂ, ਜਿਸ ਸਕੀਮ ਦੀ ਸ਼ੁਰੂਆਤ ਰਾਹਤ ਦੇਣ ਲਈ ਕੀਤੀ ਗਈ ਸੀ, ਉਹ ਅੱਜ ਕਿਸਾਨਾਂ ਲਈ ਮੁਸੀਬਤ ਬਣੀ ਪਈ ਹੈ।
ਕਿਸਾਨਾਂ ਦਾ ਵਿਰੋਧ:
ਮੌਜੂਦਾ ਜਾਣਕਾਰੀ `ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਜਿਆਦਾਤਰ ਕਿਸਾਨ ਇਸ ਯੋਜਨਾ ਦਾ ਫਾਇਦਾ ਹੀ ਨਹੀਂ ਚੁੱਕ ਪਾਉਂਦੇ। ਇਸਦਾ ਕਰਨ ਲੋੜੀਂਦੀ ਜਾਣਕਾਰੀ ਦਾ ਨਾ ਹੋਣਾ ਵੀ ਮੰਨਿਆ ਜਾ ਸਕਦਾ ਹੈ। ਉੱਤਰ ਪ੍ਰਦੇਸ਼ ਦੇ ਕਿਸਾਨਾਂ ਦੀ ਫ਼ਸਲ ਕੁਦਰਤੀ ਆਫਤਾਂ ਨਾਲ ਖ਼ਰਾਬ ਹੋ ਜਾਂਦੀ ਹੈ, ਪਰ ਸਰਕਾਰ ਵੱਲੋਂ ਇਸ ਮੁੱਦੇ `ਤੇ ਕੋਈ ਖ਼ਾਸ ਪਹਿਲ ਨਹੀਂ ਕੀਤੀ ਜਾ ਰਹੀ। ਨਤੀਜਨ ਕਿਸਾਨਾਂ `ਚ ਰੋਸ ਵੱਧਦਾ ਜਾ ਰਿਹਾ ਹੈ। ਜਿਕਰਯੋਗ ਹੈ ਕਿ ਉੱਤਰ ਪ੍ਰਦੇਸ਼ ਵਿੱਚ ਕਰੀਬ 2 ਕਰੋੜ ਕਿਸਾਨ ਹਨ, ਪਰ ਇਸ ਯੋਜਨਾ ਦਾ ਲਾਭ ਸਿਰਫ਼ 25 ਲੱਖ ਕਿਸਾਨਾਂ ਨੂੰ ਹੀ ਮਿਲ ਪਾ ਰਿਹਾ ਹੈ। ਜਿਸ ਲਈ ਹੁਣ ਇੱਥੋਂ ਦੇ ਕਿਸਾਨਾਂ ਨੇ ਇਸ ਯੋਜਨਾ ਦਾ ਫਾਇਦਾ ਲੈਣ `ਤੋਂ ਸਾਫ ਇਨਕਾਰ ਕਰ ਦਿੱਤਾ ਹੈ।
ਕਿਸਾਨਾਂ ਦੇ ਵਿਚਾਰ:
● ਜੇਕਰ ਸੀਤਾਪੁਰ ਜਿਲ੍ਹੇ ਦੇ ਰਹਿਣ ਵਾਲੇ ਸਿਯਾਰਾਮ ਵਰਮਾ ਦੀ ਗੱਲ ਕੀਤੀ ਜਾਏ ਤਾਂ ਉਹ ਆਪਣੇ ਨਾਲ 5 ਹੋਰ ਲੋਕਾਂ ਦਾ ਪਾਲਣ ਪੋਸ਼ਣ ਕਰ ਰਹੇ ਹਨ। ਪਰ ਕੁਦਰਤੀ ਆਫਤਾਂ ਨਾਲ ਉਨ੍ਹਾਂ ਦੀ ਸਰ੍ਹੋਂ ਦੀ ਫ਼ਸਲ ਖ਼ਰਾਬ ਹੋ ਗਈ। ਲਗਾਤਾਰ ਪ੍ਰੀਮੀਅਮ (Premium) ਅਦਾ ਕਰਨ ਦੇ ਬਾਵਜੂਦ ਵੀ ਉਨ੍ਹਾਂ ਨੂੰ ਮੁਆਵਜ਼ਾ ਨਹੀਂ ਮਿਲ ਸਕਿਆ। ਜਿਸ ਦੇ ਸਿੱਟੇ ਵਜੋਂ ਹੁਣ ਉਹ ਕਰਜ਼ਾ ਲੈ ਕੇ ਆਪਣਾ ਕੰਮ ਚਲਾ ਰਹੇ ਹਨ।
● ਅਨਿਲ ਕੁਮਾਰ ਵਰਮਾ, ਗਗਨ ਜੀਤ ਸਿੰਘ ਅਤੇ ਚੰਦਰ ਭਾਨ ਵਰਮਾ ਜੋ ਸਾਲਾਂ`ਤੋਂ ਇਸ ਬੀਮੇ ਲਈ ਪ੍ਰੀਮੀਅਮ ਅਦਾ ਕਰ ਰਹੇ ਸਨ, ਉਨ੍ਹਾਂ ਨੂੰ ਵੀ ਖੇਤੀ `ਚ ਭਾਰੀ ਨਫ਼ਾ ਹੋਣ `ਤੇ ਕੋਈ ਫਾਇਦਾ ਨਹੀਂ ਮਿਲ ਪਾਇਆ।
● ਲਗਾਤਾਰ ਪ੍ਰੀਮੀਅਮ ਅਦਾ ਕਰਨ `ਤੋਂ ਬਾਅਦ ਵੀ ਸੀਤਾਪੁਰ ਦੇ ਨੇਵਰਾਜਪੁਰ ਦੇ ਰਹਿਣ ਵਾਲੇ ਸੰਤ ਲਾਲ ਨੂੰ ਜਦੋਂ ਇਸ ਬੀਮੇ ਦਾ ਕੋਈ ਫਾਇਦਾ ਨਹੀਂ ਮਿਲਿਆ ਤਾਂ ਉਸ ਨੇ ਬੀਮੇ `ਚ ਨਿਵੇਸ਼ ਕਰਨ `ਤੋਂ ਮਣਾ ਕਰ ਦਿੱਤਾ ।
● ਅਜਿਹੇ ਹੋਰ ਵੀ ਬਹੁਤ ਕਿਸਾਨ ਹਨ ਜੋ ਇਸ ਬੀਮੇ ਦਾ ਫਾਇਦਾ ਨਹੀਂ ਚੁੱਕ ਪਾ ਰਹੇ।
ਇਹ ਵੀ ਪੜ੍ਹੋ : ਕਿਸਾਨਾਂ ਨੂੰ ਵੱਡਾ ਤੋਹਫ਼ਾ, ਸਰਕਾਰ ਵੱਲੋਂ 32 ਕਰੋੜ ਦਾ ਮੁਆਵਜ਼ਾ ਜਾਰੀ ਕਰਨ ਦਾ ਐਲਾਨ
ਖੇਤੀਬਾੜੀ ਵਿਭਾਗ ਦੇ ਡਾਇਰੈਕਟਰ:
ਖੇਤੀਬਾੜੀ ਵਿਭਾਗ ਦੇ ਡਾਇਰੈਕਟਰ (director) ਰਾਜੇਸ਼ ਗੁਪਤਾ ਦੇ ਅਨੁਸਾਰ ਸਰਕਾਰ ਕਿਸਾਨਾਂ ਨੂੰ ਫਾਇਦਾ ਦੇਣ ਲਈ ਲਗਾਤਾਰ ਕੰਮ ਕਰ ਰਹੀ ਹੈ। ਜਿਸ ਵਿੱਚ ਉੱਤਰ ਪ੍ਰਦੇਸ਼ ਦੇ 2 ਕਰੋੜ ਕਿਸਾਨਾਂ `ਚੋ 25 ਲੱਖ ਕਿਸਾਨਾਂ ਨੂੰ ਇਸ ਯੋਜਨਾ `ਤੇ ਤਹਿਤ ਫਾਇਦਾ ਮਿਲ ਚੁੱਕਿਆ ਹੈ। ਫ਼ਸਲ ਦੇ ਖ਼ਰਾਬ ਹੋਣ `ਤੇ ਬੈਂਕਾਂ `ਤੋਂ ਵੀ ਮੁਆਵਜ਼ਾ ਮਿਲ ਰਿਹਾ ਹੈ।
ਇਸ ਸਕੀਮ ਦੇ ਉਦੇਸ਼:
● ਅਣਕਿਆਸੀਆਂ ਘਟਨਾਵਾਂ ਕਾਰਨ ਫਸਲਾਂ ਦੇ ਨੁਕਸਾਨ ਤੋਂ ਪੀੜਤ ਕਿਸਾਨਾਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਨਾ ਹੈ।
● ਕਿਸਾਨਾਂ ਨੂੰ ਨਵੀਨਤਾਕਾਰੀ ਅਤੇ ਆਧੁਨਿਕ ਖੇਤੀ ਅਭਿਆਸਾਂ ਨੂੰ ਅਪਣਾਉਣ ਲਈ ਉਤਸ਼ਾਹਿਤ ਕਰਨਾ ਹੈ।
● ਕਿਸਾਨਾਂ ਦੀ ਆਮਦਨ ਨੂੰ ਸਥਿਰ ਕਰਨਾ ਤਾਂ ਜੋ ਉਹ ਖੇਤੀ ਨੂੰ ਬਰਕਾਰ ਰੱਖਣ।
● ਕਿਸਾਨਾਂ ਨੂੰ ਉਤਪਾਦਨ ਦੇ ਜੋਖਮਾਂ ਤੋਂ ਬਚਾਉਣ ਵਿੱਚ ਯੋਗਦਾਨ ਪ੍ਰਦਾਨ ਕਰਨਾ ਹੈ।
● ਖੇਤੀਬਾੜੀ ਖੇਤਰ ਵਿੱਚ ਟਿਕਾਊ ਉਤਪਾਦਨ ਨੂੰ ਸਹਿਯੋਗ ਦੇਣਾ ਹੈ।
Summary in English: Farmers are not getting the benefit of the scheme, know the ground reality of the scheme!