1. Home
  2. ਖਬਰਾਂ

ਕਿਸਾਨ ਵੀਰੋਂ Google Form Link ਅਤੇ QR Code ਰਾਹੀਂ Course ਲਈ ਅਪਲਾਈ ਕਰੋ

ਇਹ ਕੋਰਸ ਸਿਖਿਆਰਥੀਆਂ ਲਈ ਸਵੈ-ਸਹਾਇਤਾ ਸਮੂਹ ਸਥਾਪਤ ਕਰਨ ਅਤੇ ਉਨ੍ਹਾਂ ਨੂੰ ਵਿੱਤੀ ਤੌਰ 'ਤੇ ਆਤਮ ਨਿਰਭਰ ਬਣਾਉਣ ਲਈ ਕਰਵਾਏ ਜਾਂਦੇ ਹਨ, ਘੱਟ ਫੀਸਾਂ 'ਤੇ ਸਿਖਲਾਈ ਪ੍ਰਦਾਨ ਕੀਤੀ ਜਾਂਦੀ ਹੈ ਅਤੇ ਵੱਧ ਸਹਿਯੋਗ ਦਿੱਤਾ ਜਾਂਦਾ ਹੈ।

Gurpreet Kaur Virk
Gurpreet Kaur Virk
ਹੁਨਰ ਵਿਕਾਸ ਕੇਂਦਰ - ਉਦਮੀ ਅਤੇ ਸਮਰੱਥ  ਬਨਾਉਣ ਲਈ ਸਹਾਇਕ

ਹੁਨਰ ਵਿਕਾਸ ਕੇਂਦਰ - ਉਦਮੀ ਅਤੇ ਸਮਰੱਥ ਬਨਾਉਣ ਲਈ ਸਹਾਇਕ

ਕਿਸੇ ਸਮਾਜ ਦੇ ਮੈਂਬਰਾਂ ਦੀ ਆਮਦਨ ਪੈਦਾ ਕਰਨ ਦੀ ਸਮਰੱਥਾ ਦਾ ਉਸ ਸਮਾਜ ਦੇ ਵਿਕਾਸ 'ਤੇ ਸਿੱਧਾ ਪ੍ਰਭਾਵ ਪੈਂਦਾ ਹੈ। ਪੰਜਾਬ ਵਿੱਚ ਆਮਦਨੀ ਦਾ ਮੁੱਖ ਸਾਧਨ ਖੇਤੀਬਾੜੀ ਹੈ, ਇਸੇ ਕਰਕੇ ਖੇਤੀ ਅਤੇ ਘਰੇਲੂ ਉਦਯੋਗ ਸਾਡੀ ਆਬਾਦੀ ਦੇ ਇੱਕ ਵੱਡੇ ਹਿੱਸੇ ਦੀ ਆਮਦਨੀ ਨੂੰ ਪ੍ਰਭਾਵਿਤ ਕਰਦੇ ਹਨ। ਇਹ ਉਦਯੋਗੀਕਰਨ, ਤਕਨੀਕੀਕਰਨ, ਸ਼ਹਿਰੀਕਰਨ, ਅਤੇ ਪ੍ਰਵਾਸ ਵਰਗੀਆਂ ਆਧੁਨਿਕੀ ਪ੍ਰਕਿਰਿਆਵਾਂ ਕਰਕੇ ਇਸਦੀ ਲੋੜ ਹੋਰ ਵੱਧ ਜਾਂਦੀ ਹੈ। ਬੇਰੁਜ਼ਗਾਰੀ ਦੇ ਮੁੱਦਿਆਂ ਨੂੰ ਹੱਲ ਕਰਨ ਅਤੇ ਗਰੀਬ ਜਨਤਾ ਦੇ ਜੀਵਨ ਹਾਲਤਾਂ ਨੂੰ ਸੁਧਾਰਨ ਦਾ ਸਭ ਤੋਂ ਵਧੀਆ ਤਰੀਕਾ ਹੈ, ਮਨੁੱਖੀ ਅਤੇ ਗੈਰ-ਮਨੁੱਖੀ ਸਰੋਤਾਂ ਦੀ ਪ੍ਰਭਾਵਸ਼ਾਲੀ ਵਰਤੋਂ, ਅਤੇ ਛੋਟੇ ਪੱਧਰ 'ਤੇ ਉਦਯੋਗ ਸਥਾਪਿਤ ਕਰਨਾ।

ਉਦਯੋਗਾਂ ਦੁਆਰਾ, ਲੋਕ ਵਿੱਤੀ ਤੌਰ 'ਤੇ ਆਤਮ-ਨਿਰਭਰ ਬਣ ਸਕਦੇ ਹਨ ਅਤੇ ਇੱਕ ਮਹੱਤਵਪੂਰਨ ਸਮਾਜਿਕ ਤਬਦੀਲੀ ਵਿੱਚ ਯੋਗਦਾਨ ਪਾ ਸਕਦੇ ਹਨ। ਸਫਲਤਾ ਅਤੇ ਸਵੈ-ਨਿਰਭਰਤਾ ਉਹਨਾਂ ਦੇ ਸਵੈ-ਮਾਣ ਅਤੇ ਖੁਸ਼ਹਾਲੀ ਨੂੰ ਵਧਾ ਸਕਦੀ ਹੈ, ਜਿਸ ਨਾਲ ਉਹਨਾਂ ਦੇ ਆਤਮ-ਵਿਸ਼ਵਾਸ ਅਤੇ ਸੰਤੁਸ਼ਟੀ ਦੇ ਪੱਧਰਾਂ ਵਿੱਚ ਵਾਧਾ ਹੋ ਸਕਦਾ ਹੈ। ਰਾਸ਼ਟਰੀ ਹੁਨਰ ਵਿਕਾਸ ਮਿਸ਼ਨ ਤਹਿਤ ਸਾਲ 2018 ਵਿੱਚ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿਖੇ ਹੁਨਰ ਵਿਕਾਸ ਕੇਂਦਰ ਦੀ ਸਥਾਪਨਾ ਕੀਤੀ ਗਈ ਸੀ ਅਤੇ ਇਹ ਕਿਸਾਨਾਂ, ਕਿਸਾਨ ਬੀਬੀਆਂ ਅਤੇ ਪੇਂਡੂ ਨੌਜੁਆਨਾਂ ਲਈ ਸਿਖਲਾਈ ਪ੍ਰਦਾਨ ਕਰਦਾ ਹੈ।

ਉਦਮੀਆਂ ਲਈ ਸਮਰੱਥਾ ਨਿਰਮਾਣ ਲਈ ਇੱਕ ਕੇਂਦਰ ਵਜੋਂ ਕੰਮ ਕਰ ਰਿਹਾ ਹੈ। ਇਸ ਕੇਂਦਰ ਦਾ ਮੁੱਖ ਉਦੇਸ਼ ਉੱਦਮੀਆਂ ਦੀਆਂ ਯੋਗਤਾਵਾਂ ਨੂੰ ਵਿਕਸਿਤ ਕਰਨਾ ਹੈ ਤਾਂ ਜੋ ਖੇਤੀ ਆਮਦਨ ਅਤੇ ਉਤਪਾਦਨ ਨੂੰ ਵਧਾਉਣ ਦੇ ਨਾਲ-ਨਾਲ ਖੇਤੀਬਾੜੀ ਅਤੇ ਖੇਤੀ ਆਧਾਰਿਤ ਧੰਦਿਆਂ ਵਿੱਚ ਰੁਜ਼ਗਾਰ ਦੇ ਮੌਕੇ ਵੀ ਵਧਾਏ ਜਾ ਸਕਣ। ਨੌਜਵਾਨਾਂ ਦੀ ਜਾਣਕਾਰੀ ਵਿੱਚ ਵਾਧਾ, ਉਪਯੋਗੀ ਹੁਨਰ ਵਿਕਾਸ ਅਤੇ ਇਸਦੀ ਵਰਤੋਂ ਕਰਨ ‘ਤੇ ਜ਼ੋਰ ਦਿੱਤਾ ਜਾਂਦਾ ਹੈ ਤਾਂ ਜੋ ਉਹ ਦੇਸ਼ ਦੀ ਉਤਪਾਦਕਤਾ ਵਿੱਚ ਯੋਗਦਾਨ ਪਾ ਸਕਣ।

ਸਕਿੱਲ ਡਿਵੈਲਪਮੈਂਟ ਦੇ ਸਾਰੇ ਪ੍ਰੋਗਰਾਮ ‘ਐਗਰੀਕਲਚਰ ਸਕਿਲ ਕੌਂਸਲ ਆਫ ਇੰਡੀਆ’ (ASCI) ਦੁਆਰਾ ਯੋਜਨਾਬੰਦ, ਨਿਗਰਾਨੀ, ਮੁਲਾਂਕਣ ਅਤੇ ਪ੍ਰਮਾਣਿਤ ਕੀਤੇ ਜਾਂਦੇ ਹਨ। ਇਹਨਾਂ ਕੋਰਸਾਂ ਦੇ ਸਰਟੀਫਿਕੇਟ ਪੂਰੇ ਦੇਸ਼ ਵਿੱਚ ਮਾਨਤਾ ਪ੍ਰਾਪਤ ਹਨ। ਸਿਖਲਾਈ ਸੂਚੀ ਹਰ ਸਾਲ ਯੋਜਨਾਬੱਧ ਕੀਤੀ ਜਾਂਦੀ ਹੈ ਅਤੇ ਸਿਖਿਆਰਥੀਆਂ ਦੀ ਲੋੜ ਅਨੁਸਾਰ ਵੱਖ-ਵੱਖ ਸਿਖਲਾਈਆਂ ਨੂੰ ਸ਼ਾਮਲ ਕੀਤਾ ਜਾਂਦਾ ਹੈ। ਇਹ ਸਿਖਲਾਈ ਇੱਕ ਤੋਂ ਦੋ ਦਿਨ ਜਾਂ ਪੰਜ ਦਿਨਾਂ ਦੀ ਹੁੰਦੀ ਹੈ ਅਤੇ ਨੌਜਵਾਨ ਕਿਸਾਨਾਂ ਲਈ ਤਿੰਨ ਮਹੀਨੇ ਦਾ ਕੋਰਸ ਵੀ ਕਰਵਾਇਆ ਜਾਂਦਾ ਹੈ।

ਇਹ ਵੀ ਪੜ੍ਹੋ: Punjab ਦੇ ਕਿਸਾਨਾਂ ਲਈ ਵੱਡੀ ਖ਼ਬਰ, ਇਥੋਂ ਮਿਲਣਗੇ Rabi Season ਦੇ ਬੀਜ

ਸਿਖਲਾਈ ਘੱਟ ਤੋਂ ਘੱਟ ਫੀਸ ਲੈ ਕੇ ਪ੍ਰਦਾਨ ਕੀਤੀ ਜਾਂਦੀ ਹੈ ਅਤੇ ਵੱਧ ਤੋਂ ਵੱਧ ਸਹਿਯੋਗ ਦਿੱਤਾ ਜਾਂਦਾ ਹੈ ਤਾਂ ਜੋ ਸਿਖਿਆਰਥੀ ਆਪਣੇ ਸਵੈ-ਸਹਾਇਤਾ ਸਮੂਹਾਂ ਦੀ ਸਥਾਪਨਾ ਕਰ ਸਕਣ ਅਤੇ ਵਿੱਤੀ ਤੌਰ 'ਤੇ ਸੁਤੰਤਰ ਹੋ ਸਕਣ। ਸਾਰੇ ਸਿਖਲਾਈ ਪ੍ਰੋਗਰਾਮਾਂ ਦੌਰਾਨ ਸਿਖਿਆਰਥੀਆਂ ਨੂੰ ਹੱਥੀ ਕੰਮ ਕਰਨਾ ਸਿਖਾਇਆ ਜਾਂਦਾ ਹੈ। ਮੁੱਖ ਵਿਸ਼ਾ ਖੇਤਰ ਜਿਨ੍ਹਾਂ ਦੇ ਆਲੇ ਦੁਆਲੇ ਸਿਖਲਾਈ ਪ੍ਰੋਗਰਾਮ ਆਯੋਜਿਤ ਕੀਤੇ ਜਾਂਦੇ ਹਨ ਹੇਠਾਂ ਦਿੱਤੇ ਅਨੁਸਾਰ ਹਨ:

ਫਸਲ ਉਤਪਾਦਨ:

ਹੁਨਰ ਵਿਕਾਸ ਕੇਂਦਰ ਵਿਖੇ ਫਸਲ ਉਤਪਾਦਨ ਲਈ ਸਿਖਲਾਈ ਪ੍ਰੋਗਰਾਮ ਦਾ ਉਦੇਸ਼ ਕਿਸਾਨਾਂ ਨੂੰ ਫਸਲਾਂ ਦੀ ਸਹੀ ਢੰਗਾਂ ਨਾਲ ਕਾਸ਼ਤ ਅਤੇ ਖੇਤੀ ਉਤਪਾਦਨ ਨੂੰ ਵਧਾਉਣ ਲਈ ਸਿਖਿਆਰਥੀਆਂ ਨੂੰ ਲੋੜੀਂਦੇ ਗਿਆਨ ਅਤੇ ਹੁਨਰਾਂ ਨਾਲ ਲੈਸ ਕਰਨਾ ਹੈ। ਇਹਨਾਂ ਸਿਖਲਾਈ ਕੋਰਸਾਂ ਦੌਰਾਨ ਫਸਲਾਂ ਦੀ ਕਾਸ਼ਤ ਦੀਆਂ ਨਵੀਆਂ ਤਕਨੀਕਾਂ, ਕੀਟ ਅਤੇ ਰੋਗ ਪ੍ਰਬੰਧਨ, ਮਿੱਟੀ ਦੀ ਉਪਜਾਊ ਸ਼ਕਤੀ, ਸਿੰਚਾਈ ਅਤੇ ਫਸਲ ਪ੍ਰਬੰਧਨ ਦੇ ਹੋਰ ਮਹੱਤਵਪੂਰਨ ਪਹਿਲੂਆਂ ਦੀ ਜਾਣਕਾਰੀ ਪ੍ਰਦਾਨ ਕੀਤੀ ਜਾਂਦੀ ਹੈ।

ਇਹ ਵੀ ਪੜ੍ਹੋ: Farmers ਨੂੰ ਮਿਲੇਗੀ Free Training ਨਾਲ Subsidy, ਇਸ ਤਰ੍ਹਾਂ ਕਰੋ Apply

ਹੁਨਰ ਵਿਕਾਸ ਕੇਂਦਰ - ਉਦਮੀ ਅਤੇ ਸਮਰੱਥ  ਬਨਾਉਣ ਲਈ ਸਹਾਇਕ

ਹੁਨਰ ਵਿਕਾਸ ਕੇਂਦਰ - ਉਦਮੀ ਅਤੇ ਸਮਰੱਥ ਬਨਾਉਣ ਲਈ ਸਹਾਇਕ

ਵੱਖ-ਵੱਖ ਖੋਜ ਆਧਾਰਿਤ ਬਿਜਾਈ ਟਰਾਂਸਪਲਾਂਟਿੰਗ ਤਕਨੀਕਾਂ, ਨਰਸਰੀ ਉਗਾਉਣ, ਸਬਜ਼ੀਆਂ ਦੀ ਕਾਸ਼ਤ, ਹਾਈਬ੍ਰਿਡ ਬੀਜ ਉਤਪਾਦਨ, ਜੈਵਿਕ ਖੇਤੀ ਅਤੇ ਖੁਸ਼ਬੂਦਾਰ ਅਤੇ ਦਵਾਈਆਂ ਵਾਲੇ ਬੂਟਿਆਂ ਦੀ ਕਾਸ਼ਤ ਬਾਰੇ ਸਿਖਲਾਈ ਦਿੱਤੀ ਜਾਂਦੀ ਹੈ। ਡ੍ਰੈਗਨ ਫਰੂਟ ਅਤੇ ਹੋਰ ਲਘੂ ਫਲਾਂ ਦੀ ਕਾਸ਼ਤ ਬਾਰੇ ਵੀ ਸਿਖਲਾਈ ਦਿੱਤੀ ਜਾਂਦੀ ਹੈ। ਇਹ ਕਿਸਾਨਾਂ ਨੂੰ ਕੁਦਰਤੀ ਸਰੋਤਾਂ ਦੀ ਸਹੀ ਵਰਤੋਂ ਅਤੇ ਖਾਦਾਂ ਦੀ ਉਚਿੱਤ ਵਰਤੋਂ ਕਰਨ ਲਈ ਵੀ ਜਾਣਕਾਰੀ ਪ੍ਰਦਾਨ ਕਰਦਾ ਹੈ ਤਾਂ ਜੋ ਵਧੀਆ ਪ੍ਰਕਿਰਿਆਵਾਂ ਦੀ ਵਰਤੋਂ ਕੀਤੀ ਜਾ ਸਕੇ ਅਤੇ ਲੰਮੇ ਸਮੇਂ ਤੱਕ ਚੱਲਣ ਵਾਲੇ ਖੇਤੀਬਾੜੀ ਪ੍ਰਬੰਧਨ ਨੂੰ ਉਤਸ਼ਾਹਿਤ ਕੀਤਾ ਜਾ ਸਕੇ।

ਖੇਤੀ ਸਹਾਇਕ ਧੰਦੇ:

ਸਕਿੱਲ ਡਿਵੈਲਪਮੈਂਟ ਸੈਂਟਰ ਵਿੱਚ ਸਹਾਇਕ ਧੰਦਿਆਂ ਬਾਰੇ ਸਿਖਲਾਈ ਪ੍ਰੋਗਰਾਮ ਦਾ ਉਦੇਸ਼ ਸਿਖਿਆਰਥੀਆਂ ਨੂੰ ਆਪਣੇ ਕਾਰੋਬਾਰ ਨੂੰ ਸ਼ੁਰੂ ਕਰਨ, ਪ੍ਰਬੰਧਨ ਕਰਨ ਅਤੇ ਵਧਾਉਣ ਲਈ ਲੋੜੀਂਦੇ ਗਿਆਨ ਅਤੇ ਹੁਨਰਾਂ ਨਾਲ ਲੈਸ ਕਰਨਾ ਹੈ। ਪ੍ਰੋਗਰਾਮ ਦਾ ਮੁੱਖ ਮੰਤਵ ਖੇਤੀਬਾੜੀ ਅਧਾਰਤ ਉੱਦਮਤਾ ਦੇ ਵੱਖ-ਵੱਖ ਪਹਿਲੂਆਂ ਦੀ ਵਿਆਪਕ ਸਮਝ ਪ੍ਰਦਾਨ ਕਰਨਾ ਹੈ, ਜਿਸ ਵਿੱਚ ਵਪਾਰਕ ਯੋਜਨਾਬੰਦੀ, ਮਾਰਕੀਟਿੰਗ, ਵਿੱਤੀ ਪ੍ਰਬੰਧਨ, ਸੰਚਾਲਨ ਅਤੇ ਮੁੱਖ ਫੈਸਲੇ ਲੈਣਾ ਸ਼ਾਮਲ ਹਨ।

ਇਹ ਵੀ ਪੜ੍ਹੋ: Punjab Kisan Melas: ਉਭਰਦੇ ਉੱਦਮੀਆਂ ਲਈ ਕਾਮਯਾਬੀ ਦੀ ਚਾਬੀ "ਕਿਸਾਨ ਮੇਲੇ"

ਹੁਨਰ ਵਿਕਾਸ ਕੇਂਦਰ - ਉਦਮੀ ਅਤੇ ਸਮਰੱਥ  ਬਨਾਉਣ ਲਈ ਸਹਾਇਕ

ਹੁਨਰ ਵਿਕਾਸ ਕੇਂਦਰ - ਉਦਮੀ ਅਤੇ ਸਮਰੱਥ ਬਨਾਉਣ ਲਈ ਸਹਾਇਕ

ਖੇਤੀ ਅਧਾਰਤ ਉਦਯੋਗ ਸਥਾਪਿਤ ਕਰਨ ਬਾਰੇ, ਐਗਰੋ ਪ੍ਰੋਸੈਸਿੰਗ ਯੂਨਿਟ ਸ਼ੁਰੂ ਕਰਨ ਬਾਰੇ, ਮਧੂ ਮੱਖੀ ਪਾਲਣ, ਖੁੰਬਾਂ ਦੀ ਕਾਸ਼ਤ, ਹਾਈਡ੍ਰੋਪੌਨਿਕਸ, ਕੁਦਰਤੀ ਸਿਰਕੇ ਤਿਆਰ ਕਰਨ ਬਾਰੇ, ਫੁੱਲਾਂ ਦੀ ਨਰਸਰੀ ਉਗਾਉਣਾ ਅਤੇ ਸਜਾਵਟੀ ਬੂਟਿਆਂ ਦੀ ਵਰਤੋਂ ਕਰਕੇ ਲੈਂਡਸਕੇਪ ਡਿਜ਼ਾਈਨਿੰਗ ਬਾਰੇ ਸਿਖਲਾਈ ਪ੍ਰੋਗਰਾਮ ਪ੍ਰਦਾਨ ਕੀਤੇ ਜਾਂਦੇ ਹਨ।

ਪੇਂਡੂ ਔਰਤਾਂ ਲਈ ਸਿਖਲਾਈ:

ਪੇਂਡੂ ਔਰਤਾਂ ਦਾ ਖੇਤੀ ਅਤੇ ਪਰਿਵਾਰ ਪ੍ਰਣਾਲੀ ਲਈ ਮਹੱਤਵਪੂਰਨ ਯੋਗਦਾਨ ਹੈ। ਉਹ ਖੇਤੀ, ਪਸ਼ੂ ਪਾਲਣ ਪ੍ਰਬੰਧਨ, ਉਪਜਾਂ ਤੋਂ ਉਤਪਾਦ ਬਨਾਉਣ ਆਦਿ ਕੰਮਾਂ ਵਿੱਚ ਮਹੱਤਵਪੂਰਨ ਯੋਗਦਾਨ ਪਾਉਂਦੀਆਂ ਹਨ। ਖੇਤੀ ਦੇ ਨਾਲ-ਨਾਲ ਘਰਾਂ ਵਿੱਚ ਪਸ਼ੂਆਂ ਦੀ ਸਾਂਭ-ਸੰਭਾਲ ਸਦਕਾ ਉਨ੍ਹਾਂ ਨੇ ਸਿੱਧੇ ਅਤੇ ਅਸਿੱਧੇ ਤੌਰ ‘ਤੇ ਪਰਿਵਾਰਿਕ ਆਮਦਨ ਵਧਾਉਣ ਵਿੱਚ ਯੋਗਦਾਨ ਪਾਇਆ ਹੈ। ਉਹ ਖੇਤੀਬਾੜੀ, ਪਸ਼ੂ ਪਾਲਣ, ਉਪਜਾਂ ਤੋਂ ਉਤਪਾਦ ਬਨਾਉਣ ਆਦਿ ਕਈ ਖੇਤਰਾਂ ਦਾ ਕੰਮ ਕਰਦੀਆਂ ਹਨ ਅਤੇ ਇਹਨਾਂ ਖੇਤਰਾਂ ਵਿੱਚ ਹੁਨਰਮੰਦ ਅਤੇ ਜਾਣਕਾਰ ਹਨ।

ਇਹ ਵੀ ਪੜ੍ਹੋ: Rabi Season 2023 ਦੀਆਂ ਫ਼ਸਲਾਂ 'ਤੇ ਵਿਚਾਰਾਂ

ਹੁਨਰ ਵਿਕਾਸ ਕੇਂਦਰ - ਉਦਮੀ ਅਤੇ ਸਮਰੱਥ  ਬਨਾਉਣ ਲਈ ਸਹਾਇਕ

ਹੁਨਰ ਵਿਕਾਸ ਕੇਂਦਰ - ਉਦਮੀ ਅਤੇ ਸਮਰੱਥ ਬਨਾਉਣ ਲਈ ਸਹਾਇਕ

ਇਹ ਇਸ ਤੱਥ ਦੇ ਬਾਵਜੂਦ ਸੱਚ ਹੈ ਕਿ ਔਰਤ ਕਈ ਖੇਤਰਾਂ ਵਿੱਚ ਸਮਾਜਿਕ ਤੌਰ 'ਤੇ ਦੱਬੀ ਹੋਈ ਹੈ, ਪੜ੍ਹਾਈ ਲਈ ਘੱਟ ਮੌਕੇ ਮਿਲਦੇ ਹਨ ਅਤੇ ਫੈਸਲੇ ਲੈਣ ਦੀ ਸਮਰੱਥਾ ਨਹੀਂ ਹੈ ਕਿਉਂਕਿ ਉਸ ਕੋਲ ਆਮਦਨ ਦਾ ਸੁਤੰਤਰ ਸਰੋਤ ਨਹੀਂ ਹੈ। ਅੱਜ ਦੀ ਦੁਨੀਆਂ ਦੇ ਮਸ਼ੀਨੀਕਰਨ ਅਤੇ ਪੰਜਾਬ ਵਿੱਚ ਆਸਾਨੀ ਨਾਲ ਉਪਲਬਧ ਅਤੇ ਸਸਤੀ ਲੇਬਰ ਕਾਰਨ, ਉਸ ਕੋਲ ਹੁਣ ਵਿਹਲਾ ਸਮਾਂ ਹੈ। ਇਸ ਲਈ, ਉਹਨਾਂ ਨੂੰ ਤਕਨੀਕੀ ਸਹਾਇਤਾ ਦੇਣਾ ਜ਼ਰੂਰੀ ਹੈ ਤਾਂ ਜੋ ਉਹ ਬਦਲਦੇ ਹਾਲਾਤਾਂ ਦੇ ਅਨੁਕੂਲ ਹੋ ਸਕਣ ਅਤੇ ਕਾਰੋਬਾਰ ਸ਼ੁਰੂ ਕਰਨ ਅਤੇ ਕਾਇਮ ਰੱਖਣ ਲਈ ਆਪਣੇ ਵਿਹਲੇ ਸਮੇਂ ਅਤੇ ਮੌਜੂਦਾ ਯੋਗਤਾਵਾਂ ਦੀ ਸਹੀ ਵਰਤੋਂ ਕਰ ਸਕਣ।

ਇਹ ਨਾ ਸਿਰਫ਼ ਪਰਿਵਾਰ ਲਈ ਵਿੱਤੀ ਮਦਦ ਪ੍ਰਦਾਨ ਕਰੇਗਾ ਬਲਕਿ ਪੇਂਡੂ ਔਰਤਾਂ ਨੂੰ ਬਿਹਤਰ ਫੈਸਲੇ ਲੈਣ ਵਿੱਚ ਵੀ ਮਦਦ ਕਰੇਗਾ, ਜਿਸ ਨਾਲ ਉਨ੍ਹਾਂ ਨੂੰ ਵਧੇਰੇ ਵਿਆਪਕ ਰੂਪ ਵਿੱਚ ਸ਼ਕਤੀ ਮਿਲੇਗੀ। ਇਸ ਮੰਤਵ ਨੂੰ ਪੂਰਾ ਕਰਨ ਲਈ ਮੌਸਮੀ ਫਲਾਂ ਅਤੇ ਸਬਜ਼ੀਆਂ ਦੇ ਅਚਾਰ, ਚਟਨੀਆਂ ਤੇ ਮੁਰੱਬੇ ਬਨਾਉਣ, ਅਨਾਜ, ਦਾਲਾਂ ਅਤੇ ਮਿਲਟਸ ਤੋਂ ਉਤਪਾਦ ਬਨਾਉਣ, ਸੋਇਆਬੀਨ ਅਤੇ ਦੁੱਧ ਦੀ ਪ੍ਰੋਸੈਸਿੰਗ, ਬੇਕਰੀ ਅਤੇ ਕਨਫੈਕਸ਼ਨਰੀ ਅਤੇ ਹੈਂਡੀਕਰਾਫਟ ਡਿਜ਼ਾਈਨਿੰਗ ਵਿੱਚ ਉੱਦਮੀ ਹੁਨਰ ਦੇ ਵਿਕਾਸ ਬਾਰੇ ਸਿਖਲਾਈ ਦਿੱਤੀ ਜਾਂਦੀ ਹੈ।

ਇਹ ਵੀ ਪੜ੍ਹੋ: ਕਿਸਾਨਾਂ ਲਈ Helpline Number ਜਾਰੀ, ਹੁਣ ਹੋਵੇਗਾ ਹਰ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ

ਹੁਨਰ ਵਿਕਾਸ ਕੇਂਦਰ - ਉਦਮੀ ਅਤੇ ਸਮਰੱਥ  ਬਨਾਉਣ ਲਈ ਸਹਾਇਕ

ਹੁਨਰ ਵਿਕਾਸ ਕੇਂਦਰ - ਉਦਮੀ ਅਤੇ ਸਮਰੱਥ ਬਨਾਉਣ ਲਈ ਸਹਾਇਕ

QR ਕੋਡ ਰਾਹੀਂ ਅਪਲਾਈ:

ਪ੍ਰੋਗਰਾਮਾਂ ਦੀ ਸਮਾਂ-ਸੂਚੀ ਵੈਬਸਾਈਟ www.pau.edu ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ। ਦਿਲਚਸਪੀ ਰੱਖਣ ਵਾਲੇ ਉਮੀਦਵਾਰ ਵੈੱਬਸਾਈਟ 'ਤੇ ਦਿੱਤੇ ਗਏ ਲਿੰਕ ਰਾਹੀਂ ਆਨਲਾਈਨ ਰਜਿਸਟਰ ਕਰ ਸਕਦੇ ਹਨ ਜਾਂ ਦਿੱਤੇ QR ਕੋਡ ਨੂੰ ਸਕੈਨ ਕਰ ਸਕਦੇ ਹਨ।

ਗੂਗਲ ਫਾਰਮ ਲਿੰਕ:

Skill Development TRAINING COURSES For Farmers And Farm Women – 2023-2024 - Organized By Skill Development Centre, Punjab Agricultural University, Ludhiana (google.com)

ਡਾ. ਰੁਪਿੰਦਰ ਕੌਰ ਅਤੇ ਡਾ. ਪ੍ਰੇਰਨਾ ਕਪਿਲਾ, ਸਕਿੱਲ ਡਿਵੈਲਪਮੈਂਟ ਸੈਂਟਰ, ਪੀ.ਏ.ਯੂ. ਲੁਧਿਆਣਾ
ਸਰੋਤ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (Punjab Agricultural University)

Summary in English: Farmers can apply for Courses through Google Form Link and QR Code

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters