1. Home
  2. ਖਬਰਾਂ

ਕਿਸਾਨ 20% ਦੇ ਕੇ ਖੋਲਣ 'ਫਾਰਮ ਮਸ਼ੀਨਰੀ ਬੈਂਕ', ਸਰਕਾਰ ਦੇ ਰਹੀ ਹੈ 80% ਸਬਸਿਡੀ

ਆਧੁਨਿਕ ਖੇਤੀ ਲਈ ਖੇਤੀਬਾੜੀ ਮਸ਼ੀਨਰੀ ਦਾ ਹੋਣਾ ਬਹੁਤ ਜ਼ਰੂਰੀ ਹੈ | ਖੇਤੀਬਾੜੀ ਕਿਰਤ ਜਿਥੇ ਘੱਟ ਹੁੰਦੀ ਹੈ, ਉਹਦਾ ਹੀ ਫਸਲਾਂ ਦੇ ਝਾੜ ਵਿਚ ਵਾਧਾ ਹੁੰਦਾ ਹੈ। ਪਰ ਕੁਝ ਕਿਸਾਨ ਮਾੜੀ ਆਰਥਿਕ ਸਥਿਤੀ ਕਾਰਨ ਮਹਿੰਗੇ ਖੇਤੀਬਾੜੀ ਉਪਕਰਣ ਖਰੀਦਣ ਤੋਂ ਅਸਮਰੱਥ ਰਹਿੰਦੇ ਹਨ। ਇਨ੍ਹਾਂ ਨੁਕਤਿਆਂ ਦੇ ਮੱਦੇਨਜ਼ਰ, ਕੇਂਦਰ ਸਰਕਾਰ ਨੇ ਦੇਸ਼ ਦੇ ਛੋਟੇ ਅਤੇ ਦਰਮਿਆਨੇ ਕਿਸਾਨਾਂ ਨੂੰ ਆਧੁਨਿਕ ਖੇਤੀਬਾੜੀ ਉਪਕਰਣ ਮੁਹੱਈਆ ਕਰਾਉਣ ਦੇ ਮੰਤਵ ਨਾਲ ਦੇਸ਼ ਵਿੱਚ 42 ਹਜ਼ਾਰ ਕਸਟਮ ਹਾਇਰਿੰਗ ਸੈਂਟਰ ਸਥਾਪਤ ਕੀਤੇ ਹਨ।

KJ Staff

ਕਿਰਾਏ ਤੇ ਖੇਤੀ ਉਪਕਰਣ ਲੈਣ ਲਈ ਮੋਬਾਈਲ ਐਪ

ਕਿਸਾਨਾਂ ਨੂੰ ਅਸਾਨੀ ਨਾਲ ਖੇਤੀਬਾੜੀ ਮਸ਼ੀਨਰੀ ਪ੍ਰਾਪਤ ਕਰਨ ਦੇ ਯੋਗ ਬਣਾਉਣ ਲਈ, ਸਰਕਾਰ ਨੇ “ਸੀਐਚਸੀ-ਫਾਰਮ ਮਸ਼ੀਨਰੀ” ਮੋਬਾਈਲ ਐਪ ਲਾਂਚ ਕੀਤੀ ਹੈ। ਇਸ ਨਾਲ ਕਿਸਾਨ ਆਪਣੇ ਖੇਤਰ ਵਿੱਚ ਸੀਐਚਸੀ-ਐਗਰੀਕਲਚਰਲ ਮਸ਼ੀਨਰੀ ਕਸਟਮ ਹਾਇਰਿੰਗ ਸੈਂਟਰਾਂ (CHC-Agricultural Machinery Custom Hiring Centers) ਰਾਹੀਂ ਕਿਰਾਏ ’ਤੇ ਟਰੈਕਟਰਾਂ ਸਮੇਤ ਖੇਤੀ ਨਾਲ ਸਬੰਧਤ ਹਰ ਕਿਸਮ ਦੀ ਖੇਤੀਬਾੜੀ ਮਸ਼ੀਨਰੀ ਆਸਾਨੀ ਨਾਲ ਪ੍ਰਾਪਤ ਕਰ ਸਕਣਗੇ। ਸਰਕਾਰ ਨੇ ਇਹ ਮੋਬਾਈਲ ਐਪ ਦਾ ਨਾਮ CHC Farm Machinery ਰਖਿਆ ਹੈ। ਇਹ ਐਪ ਗੂਗਲ ਪਲੇ ਸਟੋਰ 'ਤੇ ਹਿੰਦੀ, ਇੰਗਲਿਸ਼, ਉਰਦੂ ਸਮੇਤ 12 ਭਾਸ਼ਾਵਾਂ' ਚ ਉਪਲਬਧ ਹੈ।

'ਫਾਰਮ ਮਸ਼ੀਨਰੀ ਬੈਂਕ' ਸਕੀਮ ਤਹਿਤ ਅਦਾ ਕੀਤੀ ਜਾ ਰਹੀ ਹੈ 80 ਪ੍ਰਤੀਸ਼ਤ ਗ੍ਰਾਂਟ

ਮਹੱਤਵਪੂਰਨ ਗੱਲ ਇਹ ਹੈ ਕਿ ਮੋਦੀ ਸਰਕਾਰ ਨੇ ਸਾਲ 2022 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦਾ ਟੀਚਾ ਮਿੱਥਿਆ ਹੈ। ਇਸ ਦੇ ਤਹਿਤ ਕਿਸਾਨਾਂ ਲਈ 'ਫਾਰਮ ਮਸ਼ੀਨਰੀ ਬੈਂਕ' ਯੋਜਨਾ ਸ਼ੁਰੂ ਕੀਤੀ ਗਈ ਹੈ। ਫਾਰਮ ਮਸ਼ੀਨਰੀ ਸਕੀਮ ਤਹਿਤ 10 ਲੱਖ ਰੁਪਏ ਦੇ ਸਾਧਨ ਰੱਖੇ ਜਾ ਸਕਦੇ ਹਨ | ਇਸ ਵਿੱਚ 80 ਪ੍ਰਤੀਸ਼ਤ ਗਰਾਂਟ ਭੁਗਤਾਨ ਯੋਗ ਹੈ | 20% ਰਕਮ ਖੁਦ ਕਿਸਾਨ ਸਮੂਹ ਦੁਆਰਾ ਜਾਂ ਬੈਂਕ ਲੋਨ ਦੁਆਰਾ ਇਕੱਠੀ ਕੀਤੀ ਜਾ ਸਕਦੀ ਹੈ |

CHC-Agricultural Machinery ਲਈ ਕਿਸਾਨ ਕਿਵੇਂ ਦੇਣ ਅਰਜ਼ੀ

ਜੇ ਕੋਈ ਕਿਸਾਨ ਖੇਤੀਬਾੜੀ ਉਪਕਰਣਾਂ 'ਤੇ ਸਬਸਿਡੀ ਲੈਣ ਲਈ ਦਰਖਾਸਤ ਦੇਣਾ ਚਾਹੁੰਦਾ ਹੈ, ਤਾਂ ਉਹ ਸੀਐਸਸੀ (ਕਾਮਨ ਸਰਵਿਸ ਸੈਂਟਰ) ਤੇ ਜਾ ਕੇ https://register.csc.gov.in/ ਤੇ ਅਰਜ਼ੀ ਦੇ ਸਕਦਾ ਹੈ |

Summary in English: Farmers opened 'Farm Machinery Bank' by giving only 20%, the government is giving 80% subsidy,

Like this article?

Hey! I am KJ Staff. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters