Krishi Jagran Punjabi
Menu Close Menu

ਕਿਸਾਨਾਂ ਨੂੰ ਲੋਨ ਲੈਣ ਵਿਚ ਮਿਲੇਗੀ ਮਦਦ , ਜਾਣੋ ਕਿ ਹੈ e-GramSwaraj App ਅਤੇ Swamitva Yojana

Monday, 27 April 2020 06:34 PM

ਸ਼ੁੱਕਰਵਾਰ ਨੂੰ ਪੰਚਾਇਤੀ ਰਾਜ ਦਿਵਸ ਦੇ ਸ਼ੁੱਭ ਮੌਕੇ 'ਤੇ ਪ੍ਰਧਾਨ ਮੰਤਰੀ ਮੋਦੀ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਦੇਸ਼ ਦੇ ਸਰਪੰਚਾਂ ਨੂੰ ਸੰਬੋਧਨ ਕੀਤਾ। ਇਸਦੇ ਨਾਲ ਹੀ, ਪੀਐਮ ਮੋਦੀ ਨੇ e-GramSwaraj ਦੇ ਪੋਰਟਲ ਅਤੇ ਐਪ ਦੀ ਸ਼ੁਰੂਆਤ ਕੀਤੀ ਅਤੇ ਸਵਾਮੀਤਵ ਯੋਜਨਾ (Swamitva Yojana) ਵੀ ਅਰੰਭ ਕੀਤੀ | ਇਸ ਦੌਰਾਨ ਪੀਐਮ ਮੋਦੀ ਨੇ ਕਿਹਾ ਕਿ ਪਿੰਡ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ​​ਕਰਨ ਲਈ ਸਰਕਾਰ ਵੱਲੋਂ ਇਹ ਦੋਵੇਂ ਪ੍ਰੋਜੈਕਟ ਸ਼ੁਰੂ ਕੀਤੇ ਜਾ ਰਹੇ ਹਨ ਅਤੇ ਆਉਣ ਵਾਲੇ ਸਮੇਂ ਵਿਚ ਪਿੰਡ ਵਾਸੀਆਂ ਨੂੰ ਲਾਭ ਹੋਵੇਗਾ।

ਈ-ਗ੍ਰਾਮ ਸਵਰਾਜ ਐਪ ਕੀ ਹੈ?

ਇਹ ਜੋ ਈ-ਗ੍ਰਾਮ ਸਵਰਾਜ (e-GramSwaraj) ਐਪ ਹੈ, ਜਿਸ ਰਾਹੀਂ ਤੁਹਾਨੂੰ ਗ੍ਰਾਮ ਪੰਚਾਇਤਾਂ ਦੇ ਫੰਡਾਂ, ਉਨ੍ਹਾਂ ਦੁਆਰਾ ਕੀਤੇ ਸਾਰੇ ਕੰਮਾਂ ਬਾਰੇ ਪੂਰੀ ਜਾਣਕਾਰੀ ਮਿਲੇਗੀ। ਜੋ ਕਿ ਕੰਮਾਂ ਵਿਚ ਪਾਰਦਰਸ਼ਤਾ ਲਿਆਉਣ ਦੇ ਨਾਲ ਨਾਲ ਪ੍ਰਾਜੈਕਟਾਂ ਦੇ ਕੰਮ ਵਿਚ ਵਾਧਾ ਕਰੇਗੀ | ਇਹ ਐਪ ਪੰਚਾਇਤਾਂ ਦਾ ਪੂਰਾ ਲੇਖਾ - ਜੋਖਾ ਰੱਖਣ ਵਾਲਾ ਇੱਕ ਸਿੰਗਲ ਡਿਜੀਟਲ ਪਲੇਟਫਾਰਮ ਹੋਵੇਗਾ | ਇਸ ਤੋਂ ਪੰਚਾਇਤ ਵਿੱਚ ਸਾਰੇ ਵਿਕਾਸ ਕਾਰਜਾਂ, ਖਰਚ ਕੀਤੇ ਜਾਣ ਵਾਲੇ ਫੰਡਾਂ ਅਤੇ ਆਉਣ ਵਾਲੀਆਂ ਯੋਜਨਾਵਾਂ ਦੀ ਪੂਰੀ ਜਾਣਕਾਰੀ ਮਿਲੇਗੀ। ਜਿਸ ਦੇ ਕਾਰਨ ਪਿੰਡ ਵਾਸੀਆਂ ਨੂੰ ਹਰ ਯੋਜਨਾ, ਤੇ ਕਿੰਨਾ ਪੈਸਾ ਖਰਚ ਹੋਇਆ , ਅਤੇ ਹੋ ਰਿਹਾ ਹੈ, ਇਹਨਾਂ ਸਬ ਦਾ ਹਿਸਾਬ ਇਸ ਦੁਆਰਾ ਮਿਲਦਾ ਰਵੇਗਾ |

ਸਵਾਮੀਤਵ ਯੋਜਨਾ ਕੀ ਹੈ?

ਇਸਦੇ ਨਾਲ ਹੀ ਸਵਾਮੀਤਵ ਯੋਜਨਾ (Swamitva Yojana) ਤੋਂ ਪਿੰਡ ਵਾਸੀਆਂ ਨੂੰ ਕਈ ਕਿਸਮਾਂ ਦੇ ਲਾਭ ਹੋਣਗੇ, ਜਿਵੇਂ ਕਿ - ਜਿਨ੍ਹਾਂ ਲੋਕਾਂ ਨੂੰ ਜਾਇਦਾਦ ਬਾਰੇ ਉਲਝਣ ਹੈ, ਕਿੰਨੀ ਪੈਸਾ ਆਇਆ ਜਾਂ ਕਿੰਨਾ ਲੱਗਿਆ ਅਤੇ ਲੜਾਈਆਂ ਖ਼ਤਮ ਹੋਣਗੀਆਂ | ਇਸਦੇ ਨਾਲ ਹੀ, ਪਿੰਡ ਦੇ ਵਿਕਾਸ ਲਈ ਯੋਜਨਾਵਾਂ ਬਣਾਉਣ ਵਿੱਚ ਵੀ ਸਹਾਇਤਾ ਕੀਤੀ ਜਾਏਗੀ। ਇਸ ਤੋਂ ਇਲਾਵਾ ਸ਼ਹਿਰਾਂ ਦੀ ਤਰ੍ਹਾਂ ਹੀ ਪਿੰਡਾਂ ਵਿੱਚ ਰਹਿੰਦੇ ਲੋਕ ਵੀ ਬੈਂਕਾਂ ਤੋਂ ਅਸਾਨੀ ਨਾਲ ਕਰਜ਼ਾ ਲੈ ਸਕਣਗੇ। ਇਸ ਯੋਜਨਾ ਦੇ ਤਹਿਤ, ਡਰੋਨ ਤੋਂ ਪਿੰਡਾਂ ਦੀ ਹਰੇਕ ਜਾਇਦਾਦ ਲਈ ਮੈਪ ਕੀਤਾ ਜਾਵੇਗਾ | ਜਿਸ ਕਾਰਨ ਲੋਕਾਂ ਵਿਚ ਝਗੜੇ ਵੀ ਖ਼ਤਮ ਹੋ ਜਾਣਗੇ, ਪਿੰਡ ਦੇ ਵਿਕਾਸ ਕਾਰਜਾਂ ਵਿਚ ਤਰੱਕੀ ਹੋਵੇਗੀ ਅਤੇ ਸ਼ਹਿਰਾਂ ਦੀ ਤਰ੍ਹਾਂ ਇਨ੍ਹਾਂ ਜਾਇਦਾਦਾਂ ਨੂੰ ਆਸਾਨੀ ਨਾਲ ਬੈਂਕ ਤੋਂ ਕਰਜ਼ਾ ਲਿਆ ਜਾ ਸਕੇਗਾ । ਪ੍ਰਧਾਨ ਮੰਤਰੀ ਨੇ ਕਿਹਾ ਕਿ ਅਜੇ ਕੁਝ ਹੀ ਰਾਜਾਂ ਨੂੰ ਸ਼ਾਮਲ ਕੀਤਾ ਗਿਆ ਹੈ,ਜਿਸ ਵਿਚ ਉੱਤਰ ਪ੍ਰਦੇਸ਼ ਮੱਧ ਪ੍ਰਦੇਸ਼ ਸਮੇਤ 6 ਹੋਰ ਰਾਜ ਵਿਚ ਇਸ ਯੋਜਨਾ ਦਾ ਟਰਾਇਲ ਸ਼ੁਰੂ ਕਰ ਰਹੇ ਹਨ | ਜੇ ਇਹ ਸਫਲ ਹੁੰਦਾ ਹੈ, ਤਾਂ ਇਸ ਦੀ ਸ਼ੁਰੂਆਤ ਹਰ ਪਿੰਡ ਵਿਚ ਕੀਤੀ ਜਾਵੇਗੀ |

pm modi punjabi news e-GramSwaraj App Swamitva Yojana Rural Area
English Summary: Farmers will get help in taking loans, know what is e-GramSwaraj App and Swamitva Yojana

Share your comments

Krishi Jagran Punjabi Magazine subscription

CopyRight - 2020 Krishi Jagran Media Group. All Rights Reserved.