1. Home
  2. ਖਬਰਾਂ

ਕਿਸਾਨਾਂ ਨੂੰ ਪਸ਼ੂ ਖਰੀਦਣ ਲਈ ਮਿਲਣਗੇ 1,60,000 ਰੁਪਏ ਪੜੋ ਪੂਰੀ ਖਬਰ !

ਬਹੁਤ ਸਾਰੇ ਕਿਸਾਨ ਰਵਾਇਤੀ ਖੇਤੀ ਛੱਡ ਕੇ ਪਸ਼ੂ ਪਾਲਣ ਸ਼ੁਰੂ ਕਰ ਰਹੇ ਹਨ। ਇਹ ਕਿਸਾਨਾਂ ਲਈ ਬਹੁਤ ਚੰਗਾ ਕਾਰੋਬਾਰ ਸਾਬਤ ਹੋ ਰਿਹਾ ਹੈ। ਡੇਅਰੀ ਮੰਤਰਾਲੇ ਦੇ ਪਸ਼ੂ ਪਾਲਣ ਅਤੇ ਡੇਅਰੀ ਵਿਭਾਗ ਦੀ ਇੱਕ ਰਿਪੋਰਟ ਦੇ ਅਨੁਸਾਰ, ਦੇਸ਼ ਵਿੱਚ ਪਸ਼ੂ ਪਾਲਣ ਦਾ ਧੰਦਾ ਤੇਜ਼ੀ ਨਾਲ ਵੱਧ ਰਿਹਾ ਹੈ। ਇਸ ਰਿਪੋਰਟ ਦੇ ਮੱਦੇਨਜ਼ਰ, ਕੇਂਦਰ ਅਤੇ ਰਾਜ ਸਰਕਾਰਾਂ ਪਸ਼ੂ ਪਾਲਣ ਨੂੰ ਹੋਰ ਵਧਾਉਣ ਲਈ ਕਈ ਵੱਡੇ ਕਦਮ ਚੁੱਕ ਰਹੀਆਂ ਹਨ। ਕਿਸਾਨ ਭਰਾਓ ਜੇ ਤੁਸੀਂ ਪਸ਼ੂ ਪਾਲਣ ਸ਼ੁਰੂ ਕਰਨਾ ਚਾਹੁੰਦੇ ਹੋ ਅਤੇ ਤੁਹਾਡੇ ਕੋਲ ਪੈਸੇ ਨਹੀਂ ਹਨ, ਤਾਂ ਹੁਣ ਕੇਂਦਰ ਸਰਕਾਰ ਤੁਹਾਨੂੰ ਪਸ਼ੂ ਖਰੀਦਣ ਲਈ ਪੈਸੇ ਦੇਵੇਗੀ | ਦੱਸ ਦੇਈਏ ਕਿ ਇਹ ਯੋਜਨਾ ਭਾਰਤ ਦੇ ਹਰ ਰਾਜ ਵਿੱਚ ਲਾਗੂ ਕੀਤੀ ਗਈ ਹੈ, ਜਿਸ ਨਾਲ ਕਰੋੜਾਂ ਕਿਸਾਨਾਂ ਨੂੰ ਲਾਭ ਪਹੁੰਚ ਰਿਹਾ ਹੈ। ਇਸ ਯੋਜਨਾ ਦੇ ਤਹਿਤ, ਜੇ ਤੁਸੀਂ ਮੱਝਾਂ ਨੂੰ ਖਰੀਦਣਾ ਚਾਹੁੰਦੇ ਹੋ, ਤਾਂ ਸਰਕਾਰ ਤੁਹਾਨੂੰ 60000 ਰੁਪਏ ਦੇਵੇਗੀ ਜਿਸ ਤੋਂ ਤੁਸੀਂ ਪਸ਼ੂ ਖਰੀਦ ਸਕਦੇ ਹੋ |

KJ Staff
KJ Staff

ਬਹੁਤ ਸਾਰੇ ਕਿਸਾਨ ਰਵਾਇਤੀ ਖੇਤੀ ਛੱਡ ਕੇ ਪਸ਼ੂ ਪਾਲਣ ਸ਼ੁਰੂ ਕਰ ਰਹੇ ਹਨ। ਇਹ ਕਿਸਾਨਾਂ ਲਈ ਬਹੁਤ ਚੰਗਾ ਕਾਰੋਬਾਰ ਸਾਬਤ ਹੋ ਰਿਹਾ ਹੈ। ਡੇਅਰੀ ਮੰਤਰਾਲੇ ਦੇ ਪਸ਼ੂ ਪਾਲਣ ਅਤੇ ਡੇਅਰੀ ਵਿਭਾਗ ਦੀ ਇੱਕ ਰਿਪੋਰਟ ਦੇ ਅਨੁਸਾਰ, ਦੇਸ਼ ਵਿੱਚ ਪਸ਼ੂ ਪਾਲਣ ਦਾ ਧੰਦਾ ਤੇਜ਼ੀ ਨਾਲ ਵੱਧ ਰਿਹਾ ਹੈ। ਇਸ ਰਿਪੋਰਟ ਦੇ ਮੱਦੇਨਜ਼ਰ, ਕੇਂਦਰ ਅਤੇ ਰਾਜ ਸਰਕਾਰਾਂ ਪਸ਼ੂ ਪਾਲਣ ਨੂੰ ਹੋਰ ਵਧਾਉਣ ਲਈ ਕਈ ਵੱਡੇ ਕਦਮ ਚੁੱਕ ਰਹੀਆਂ ਹਨ।

ਕਿਸਾਨ ਭਰਾਓ ਜੇ ਤੁਸੀਂ ਪਸ਼ੂ ਪਾਲਣ ਸ਼ੁਰੂ ਕਰਨਾ ਚਾਹੁੰਦੇ ਹੋ ਅਤੇ ਤੁਹਾਡੇ ਕੋਲ ਪੈਸੇ ਨਹੀਂ ਹਨ, ਤਾਂ ਹੁਣ ਕੇਂਦਰ ਸਰਕਾਰ ਤੁਹਾਨੂੰ ਪਸ਼ੂ ਖਰੀਦਣ ਲਈ ਪੈਸੇ ਦੇਵੇਗੀ | ਦੱਸ ਦੇਈਏ ਕਿ ਇਹ ਯੋਜਨਾ ਭਾਰਤ ਦੇ ਹਰ ਰਾਜ ਵਿੱਚ ਲਾਗੂ ਕੀਤੀ ਗਈ ਹੈ, ਜਿਸ ਨਾਲ ਕਰੋੜਾਂ ਕਿਸਾਨਾਂ ਨੂੰ ਲਾਭ ਪਹੁੰਚ ਰਿਹਾ ਹੈ। ਇਸ ਯੋਜਨਾ ਦੇ ਤਹਿਤ, ਜੇ ਤੁਸੀਂ ਮੱਝਾਂ ਨੂੰ ਖਰੀਦਣਾ ਚਾਹੁੰਦੇ ਹੋ, ਤਾਂ ਸਰਕਾਰ ਤੁਹਾਨੂੰ 60000 ਰੁਪਏ ਦੇਵੇਗੀ ਜਿਸ ਤੋਂ ਤੁਸੀਂ ਪਸ਼ੂ ਖਰੀਦ ਸਕਦੇ ਹੋ |

ਅੱਜ ਅਸੀਂ ਤੁਹਾਨੂੰ ਇਸ ਸਕੀਮ ਬਾਰੇ ਪੂਰੀ ਜਾਣਕਾਰੀ ਦੇਵਾਂਗੇ ਅਤੇ ਨਾਲ ਹੀ ਤੁਹਾਨੂੰ ਇਹ ਵੀ ਦੱਸਾਂਗੇ ਕਿ ਤੁਸੀਂ ਇਸ ਲਈ ਕਿਵੇਂ ਅਰਜ਼ੀ ਦੇ ਸਕਦੇ ਹੋ | ਅਰਜ਼ੀ ਦੇਣ ਤੋਂ ਬਾਅਦ, ਕਿਸਾਨਾਂ ਨੂੰ ਸਿੱਧੇ ਪੈਸੇ ਉਨ੍ਹਾਂ ਦੇ ਬੈਂਕ ਖਾਤੇ ਵਿਚ ਮਿਲ ਜਾਣਗੇ | ਤੁਹਾਨੂੰ ਦੱਸ ਦੇਈਏ ਕਿ ਇਸ ਸਕੀਮ ਦਾ ਨਾਮ ਪਸ਼ੂ ਕਿਸਾਨ ਕਰੈਡਿਟ ਕਾਰਡ ਸਕੀਮ ਹੈ। ਇਸ ਯੋਜਨਾ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਇਸ ਵਿਚ ਕਿਸਾਨਾਂ ਨੂੰ ਬਿਨਾਂ ਕੋਈ ਚੀਜ ਗਿਰਵੀ ਰੱਖੇ 1 ਲਖ 60 ਹਜਾਰ ਰੁਪਏ ਤੱਕ ਦੀ ਰਕਮ ਦਿੱਤੀ ਜਾਵੇਗੀ।

ਕਿਸਾਨ ਇਸ ਕਾਰਡ ਦੀ ਵਰਤੋਂ ਡੈਬਿਟ ਕਾਰਡ ਵਜੋਂ ਕਰ ਸਕਦੇ ਹਨ | ਯਾਨੀ, ਤੁਸੀਂ ਇਸ ਕਾਰਡ ਰਾਹੀਂ ਪੈਸੇ ਵੀ ਕੱਢ ਸਕਦੇ ਹੋ ਅਤੇ ਇਸ ਕਾਰਡ ਨਾਲ ਖਰੀਦਦਾਰੀ ਵੀ ਕਰ ਸਕਦੇ ਹੋ | ਤੁਹਾਨੂੰ ਇਸ ਸਕੀਮ ਵਿੱਚ ਪ੍ਰਤੀ ਮੱਝ 60249 ਰੁਪਏ ਅਤੇ ਪ੍ਰਤੀ ਗਾਂ 40783 ਰੁਪਏ ਦਾ ਕਰਜ਼ਾ ਦਿੱਤਾ ਜਾਵੇਗਾ।

ਇਹਦਾ ਬਣਵਾਓ ਪਸ਼ੂ ਕਰੈਡਿਟ ਕਾਰਡ

1. ਸਭ ਤੋਂ ਪਹਿਲਾਂ, ਨੇੜਲੇ ਬੈਂਕ ਵਿਚ ਜਾ ਕੇ ਪਸ਼ੂ ਕ੍ਰੈਡਿਟ ਕਾਰਡ ਲਈ ਅਰਜ਼ੀ ਦਿਓ |

2. ਇਸ ਦੇ ਲਈ, ਬਿਨੈ-ਪੱਤਰ ਜਮ੍ਹਾ ਕਰਨਾ ਪਏਗਾ |

3. ਆਪਣੇ ਲੋੜੀਂਦੇ ਦਸਤਾਵੇਜ਼ਾਂ ਸਮੇਤ ਆਪਣਾ ਪਛਾਣ ਪੱਤਰ, ਆਧਾਰ ਕਾਰਡ ਅਤੇ ਪਾਸਪੋਰਟ ਸਾਈਜ਼ ਫੋਟੋ ਅਰਜ਼ੀ ਦੇ ਨਾਲ ਜਮ੍ਹਾ ਕਰੋ |

4. ਤੁਹਾਡੇ ਬਿਨੈ-ਪੱਤਰ ਫਾਰਮ ਦੀ ਤਸਦੀਕ ਤੋਂ ਬਾਅਦ, ਪਸ਼ੂ ਕ੍ਰੈਡਿਟ ਕਾਰਡ 1 ਮਹੀਨੇ ਦੇ ਅੰਦਰ-ਅੰਦਰ ਤਿਆਰ ਕੀਤੇ ਜਾਣਗੇ |

Summary in English: Farmers will get Rs 1,60,000 for buying cattle Read Full Story!

Like this article?

Hey! I am KJ Staff. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters