License: ਜੇਕਰ ਤੁਸੀ ਵੀ ਖਾਦ ਲਾਇਸੈਂਸ ਅਪਲਾਈ ਕਰਨ ਬਾਰੇ ਸੋਚ ਰਹੇ ਹੋ, ਤਾਂ ਇਹ ਖ਼ਬਰ ਤੁਹਾਡੇ ਕੰਮ ਦੀ ਹੈ। ਜੀ ਹਾਂ, ਅੱਜ ਅਸੀਂ ਤੁਹਾਨੂੰ ਖਾਦ ਲਾਇਸੈਂਸ ਲੈਣ ਦੀ ਪੂਰੀ ਪ੍ਰਕਿਰਿਆ ਬਾਰੇ ਦੱਸਣ ਜਾ ਰਹੇ ਹਾਂ।
Fertilizer License: ਜੇਕਰ ਤੁਸੀ ਵੀ ਖਾਦ, ਬੀਜ ਅਤੇ ਕੀਟਨਾਸ਼ਕ ਵਿਕਰੇਤਾ ਬਣਨ ਬਾਰੇ ਸੋਚ ਰਹੇ ਹੋ, ਤਾਂ ਇਹ ਲੇਖ ਤੁਹਾਡੇ ਲਈ ਹੈ। ਕਿਉਂਕਿ ਜ਼ਿਆਦਾਤਰ ਲੋਕਾਂ ਨੂੰ ਇਸ ਬਾਰੇ ਲੋੜੀਂਦੀ ਜਾਣਕਾਰੀ ਨਹੀਂ ਹੁੰਦੀ, ਜਿਸਦੇ ਚਲਦਿਆਂ ਉਨ੍ਹਾਂ ਦੇ ਸਾਹਮਣੇ ਖਾਦ ਲਾਈਸੈਂਸ ਕਿਵੇਂ ਬਣਾਈਏ, ਕਿੱਥੋਂ ਪ੍ਰਾਪਤ ਕਰੀਏ ਅਤੇ ਕਿਵੇਂ ਪ੍ਰਾਪਤ ਕਰੀਏ? ਅਜਿਹੇ ਸਥਿਤੀਆਂ ਅਤੇ ਸੁਆਲ ਖੜੇ ਹੋ ਜਾਂਦੇ ਹਨ। ਅਜਿਹੀ ਸਥਿਤੀ ਨਾਲ ਨਜਿੱਠਣ ਲਈ ਅੱਜ ਅੱਸੀ ਤੁਹਾਨੂੰ ਖਾਦ, ਬੀਜ ਅਤੇ ਕੀਟਨਾਸ਼ਕ ਲਾਇਸੈਂਸ (Fertilizer Seed & Pesticides License) ਦੀ ਪੂਰੀ ਪ੍ਰਕਿਰਿਆ ਨਾਲ ਜਾਣੂ ਕਰਵਾਉਣ ਜਾ ਰਹੇ ਹਾਂ। ਇਸ ਲਈ ਇਹ ਆਰਟੀਕਲ ਅੰਤ ਤੱਕ ਪੜ੍ਹਿਓ।
ਖਾਦ, ਬੀਜ ਵਿਕਰੇਤਾ ਲਈ ਲਾਇਸੈਂਸ (Fertilizer, Seed Seller License)
ਪਹਿਲਾਂ ਖਾਦ, ਬੀਜ ਅਤੇ ਕੀਟਨਾਸ਼ਕ ਦਵਾਈਆਂ ਦੀਆਂ ਦੁਕਾਨਾਂ ਦਾ ਲਾਇਸੈਂਸ (Fertilizer Seed & Pesticides License) ਬਣਵਾਉਣਾ ਥੋੜਾ ਸੌਖਾ ਹੁੰਦਾ ਸੀ। ਜੇਕਰ ਤੁਹਾਡੇ ਕੋਲ ਕੋਈ ਡਿਗਰੀ ਨਹੀਂ ਵੀ ਹੁੰਦੀ ਸੀ, ਤਾਂ ਵੀ ਤੁਸੀਂ ਲਾਇਸੈਂਸ ਪ੍ਰਾਪਤ ਕਰ ਸਕਦੇ ਸੀ। ਹਾਲਾਂਕਿ, ਹੁਣ ਤੁਹਾਨੂੰ ਖਾਦਾ ਅਤੇ ਕੀਟਨਾਸ਼ਕਾਂ ਨੂੰ ਵੇਚਣ ਲਈ ਗ੍ਰੈਜੂਏਟ ਹੋਣਾ ਜਰੂਰੀ ਹੈ ਅਤੇ ਤੁਸੀਂ ਕੈਮਿਸਟਰੀ ਨਾਲ ਗ੍ਰੈਜੂਏਸ਼ਨ ਕੀਤੀ ਹੋਵੇ ਜਾਂ ਤੁਸੀਂ ਕੈਮਿਸਟਰੀ ਨਾਲ ਕੋਈ ਡਿਗਰੀ ਜਾਂ ਡਿਪਲੋਮਾ ਕੀਤਾ ਹੋਵੇ।
ਬੀਐਸਸੀ ਐਗਰੀਕਲਚਰ ਵੀ ਲੈ ਸਕਦੇ ਹਨ ਲਾਇਸੈਂਸ
ਜੇ ਤੁਸੀਂ ਬੀਐਸਸੀ ਐਗਰੀਕਲਚਰ ਵਿੱਚ ਕੀਤੀ ਹੈ, ਤਾਂ ਵੀ ਤੁਸੀਂ ਲਾਇਸੈਂਸ ਲਈ ਅਰਜ਼ੀ ਦੇ ਸਕਦੇ ਹੋ। ਜੇ ਤੁਸੀਂ ਬੀਜ ਦੀ ਦੁਕਾਨ (seed shop) ਖੋਲ੍ਹਣਾ ਚਾਹੁੰਦੇ ਹੋ, ਤਾਂ ਤੁਹਾਨੂੰ ਕਿਸੇ ਕਿਸਮ ਦੀ ਡਿਗਰੀ ਦੀ ਜ਼ਰੂਰਤ ਨਹੀਂ ਪੈਂਦੀ।
ਕਿੰਨੀ ਹੋਵੇਗੀ ਲਾਇਸੈਂਸ ਫੀਸ (How much will be the license fee)
ਖਾਦਾਂ ਦੀ ਵਿਕਰੀ ਲਈ ਪ੍ਰਚੂਨ ਲਾਇਸੈਂਸ ਲਈ ਅਰਜ਼ੀ ਫੀਸ |
1250 ਰੁਪਏ |
ਹੋਲਸੇਲ ਲਾਇਸੈਂਸ ਦੀ ਅਰਜ਼ੀ ਫੀਸ |
2250 ਰੁਪਏ |
ਵਿਕਰੀ ਦੇ ਲਾਇਸੈਂਸ ਦੀ ਫੀਸ |
1000 ਰੁਪਏ |
ਲਾਇਸੈਂਸ ਨਵਿਆਉਣ ਦੀ ਫੀਸ |
500 ਰੁਪਏ |
ਖਾਦ ਅਤੇ ਬੀਜ ਲਾਇਸੈਂਸ ਦੀ ਵੈਧਤਾ (Validity of fertilizer and seed license)
ਲਾਇਸੈਂਸ ਦੀ ਵੈਧਤਾ ਬਾਰੇ ਗੱਲ ਕਰੀਏ, ਤਾਂ ਖੇਤੀਬਾੜੀ ਵਿਭਾਗ ਖਾਦਾਂ ਅਤੇ ਬੀਜਾਂ ਦਾ ਲਾਇਸੈਂਸ 3 ਸਾਲਾਂ ਲਈ ਜਾਰੀ ਕਰਦਾ ਹੈ। ਇਸ ਦੇ ਨਾਲ ਹੀ, ਖੇਤੀਬਾੜੀ ਵਿਭਾਗ ਕੀਟਨਾਸ਼ਕਾਂ ਦਾ ਲਾਇਸੈਂਸ ਸਿਰਫ 2 ਸਾਲਾਂ ਲਈ ਜਾਰੀ ਕਰਦਾ ਹੈ। ਜਦੋਂਕਿ, ਤੁਹਾਡਾ ਲਾਇਸੈਂਸ ਖਤਮ ਹੋ ਜਾਂਦਾ ਹੈ? ਤਾਂ ਤੁਸੀ ਇਸ ਨੂੰ ਰਿਨਿਯੁ ਕਰਾ ਸਕਦੇ ਹੋ।
ਇਹ ਵੀ ਪੜ੍ਹੋ: Fertilizer Business: ਘੱਟ ਨਿਵੇਸ਼ 'ਚ ਸ਼ੁਰੂ ਕਰੋ ਖਾਦ ਦਾ ਕਾਰੋਬਾਰ! ਹੋਵੇਗਾ ਚੰਗਾ ਮੁਨਾਫ਼ਾ!
ਲੋੜੀਂਦੇ ਦਸਤਾਵੇਜ਼ (Documents required)
• ਪਾਸਪੋਰਟ ਸਾਈਜ਼ ਫੋਟੋ
• ਆਧਾਰ ਕਾਰਡ
• ਪੈਨ ਕਾਰਡ
• ਗ੍ਰੈਜੂਏਸ਼ਨ ਮਾਰਕ ਸ਼ੀਟ
• ਦੁਕਾਨ ਦਾ ਨਕਸ਼ਾ
• ਜੇ ਤੁਹਾਡੀ ਦੁਕਾਨ ਕਿਰਾਏ 'ਤੇ ਹੈ, ਤਾਂ ਤੁਹਾਨੂੰ ਕਿਰਾਏ ਦਾ ਸਰਟੀਫਿਕੇਟ ਵੀ ਜਮ੍ਹਾਂ ਕਰਵਾਉਣਾ ਪਏਗਾ।
ਖਾਦ ਵਿਕਰੇਤਾ ਬਣਨ ਲਈ ਆਨਲਾਈਨ ਅਰਜ਼ੀ (Apply for online become a fertilizer seller)
• ਸਭ ਤੋਂ ਪਹਿਲਾਂ ਤੁਹਾਨੂੰ ਖੇਤੀਬਾੜੀ ਵਿਭਾਗ ਦੇ ਡੀਬੀਟੀ ਪੋਰਟਲ 'ਤੇ ਜਾ ਕੇ ਆਪਣਾ ਆਧਾਰ ਕਾਰਡ ਰਜਿਸਟਰ ਕਰਵਾਉਣਾ ਹੋਵੇਗਾ।
• ਉਸ ਤੋਂ ਬਾਅਦ ਤੁਸੀਂ ਸਾਈਟ 'ਤੇ ਫਾਰਮ ਵੇਖੋਗੇ। ਫਿਰ ਉਸ ਫਾਰਮ ਦੇ ਲਿੰਕ ਵਿੱਚ ਪੁੱਛੀ ਸਾਰੀ ਜਾਣਕਾਰੀ ਭਰੋ।
• ਫਿਰ ਸਾਰੇ ਲੋੜੀਂਦੇ ਦਸਤਾਵੇਜ਼ਾਂ ਨੂੰ ਸਕੈਨ ਕਰਕੇ ਅਪਲੋਡ ਕਰੋ।
• ਫਿਰ ਉਸ ਹਾਰਡ ਕਾਪੀ ਨੂੰ ਇੱਕ ਹਫ਼ਤੇ ਦੇ ਅੰਦਰ ਸਬੰਧਤ ਦਫਤਰ ਵਿੱਚ ਜਮ੍ਹਾਂ ਕਰਵਾਓ।
• ਉਸ ਤੋਂ ਬਾਅਦ ਵਿਭਾਗ ਵੱਲੋਂ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ।
• ਫਿਰ ਹਾਰਡ ਕਾਪੀ ਜਮ੍ਹਾਂ ਕਰਨ ਦੇ ਇੱਕ ਮਹੀਨੇ ਦੇ ਅੰਦਰ, ਬਿਨੈਕਾਰ ਨੂੰ ਜਾਂ ਤਾਂ ਲਾਇਸੈਂਸ ਮਿਲ ਜਾਵੇਗਾ ਜਾਂ ਉਸਦਾ ਲਾਇਸੈਂਸ ਰੱਦ ਕਰ ਦਿੱਤਾ ਜਾਵੇਗਾ।
ਇਸ ਤੋਂ ਇਲਾਵਾ, ਤੁਸੀਂ ਨੇੜਲੇ ਕਾਮਨ ਸੇਵਾ ਕੇਂਦਰ (common service center ) 'ਤੇ ਜਾ ਕੇ ਖਾਦ ਬੀਜ ਅਤੇ ਕੀਟਨਾਸ਼ਕਾਂ ਦੇ ਲਾਇਸੈਂਸ (Fertilizer Seed & Pesticides License) ਲਈ ਆਨਲਾਈਨ ਅਰਜ਼ੀ ਦੇ ਸਕਦੇ ਹੋ। ਜੇ ਤੁਸੀਂ ਆਨਲਾਈਨ ਅਰਜ਼ੀ ਨਹੀਂ ਦੇਣਾ ਚਾਹੁੰਦੇ ਹੋ, ਤਾਂ ਤੁਸੀਂ ਸਿੱਧੇ ਖੇਤੀਬਾੜੀ ਵਿਭਾਗ ਦੇ ਦਫਤਰ ਜਾ ਸਕਦੇ ਹੋ ਅਤੇ ਆਪਣੇ ਦਸਤਾਵੇਜ਼ ਜਮ੍ਹਾਂ ਕਰਵਾ ਕੇ ਲਾਇਸੈਂਸ ਪ੍ਰਾਪਤ ਕਰ ਸਕਦੇ ਹੋ।
Summary in English: Fertilizer License: Now it's easier to get a fertilizer license! Apply Online!