ਦੇਸ਼ ਭਰ `ਚ 23 ਅਕਤੂਬਰ ਤੋਂ ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੋਣ ਜਾ ਰਿਹਾ ਹੈ। ਇਨ੍ਹਾਂ ਤਿਉਹਾਰਾਂ 'ਚ ਸਭ ਤੋਂ ਪਹਿਲਾਂ ਧਨਤੇਰਸ ਫਿਰ 24 ਅਕਤੂਬਰ ਸੋਮਵਾਰ ਨੂੰ ਦੀਵਾਲੀ ਦਾ ਤਿਉਹਾਰ ਹੈ, ਪਰ 25 ਅਕਤੂਬਰ ਮੰਗਲਵਾਰ ਦਾ ਦਿਨ ਗੋਵਰਧਨ ਪੂਜਾ ਲਈ ਅਸ਼ੁਭ ਮੰਨਿਆ ਜਾ ਰਿਹਾ ਹੈ। ਇਸ ਲਈ ਗੋਵਰਧਨ ਪੂਜਾ ਦੀਵਾਲੀ ਤੋਂ ਇੱਕ ਦਿਨ ਬਾਅਦ 26 ਅਕਤੂਬਰ ਨੂੰ ਸਵੇਰੇ ਕੀਤੀ ਜਾਵੇਗੀ। ਦੱਸ ਦੇਈਏ ਕਿ ਇਸ ਮਹੀਨੇ ਦਾ ਅੰਤ ਵੀ 30 ਅਕਤੂਬਰ ਦਿਨ ਐਤਵਾਰ ਛਠ ਪੂਜਾ ਵਰਗੇ ਵੱਡੇ ਤਿਉਹਾਰ ਨਾਲ ਹੋਵੇਗਾ।
ਧਨਤੇਰਸ 'ਤੇ ਅਸ਼ਟਧਾਤੂ ਦੀਆਂ ਬਣੀਆਂ ਚੀਜ਼ਾਂ:
ਦੇਸ਼ ਭਰ 'ਚ 23 ਅਕਤੂਬਰ ਨੂੰ ਧਨਤੇਰਸ ਦਾ ਤਿਉਹਾਰ ਮਨਾਇਆ ਜਾਵੇਗਾ। ਧਨਤੇਰਸ ਦੇ ਤਿਉਹਾਰ 'ਤੇ ਲੋਕ ਸੋਨੇ, ਚਾਂਦੀ ਜਾਂ ਅਸ਼ਟਧਾਤੂ ਦੀਆਂ ਬਣੀਆਂ ਚੀਜ਼ਾਂ ਖਰੀਦਦੇ ਹਨ। ਇਸ ਦਿਨ ਭਗਵਾਨ ਕੁਬੇਰ ਅਤੇ ਮਾਂ ਲਕਸ਼ਮੀ ਦੀ ਪੂਜਾ ਕਰਨ ਦਾ ਵੀ ਨਿਯਮ ਹੈ।
24 ਅਕਤੂਬਰ ਨੂੰ ਬੰਦੀ ਛੋੜ ਦਿਵਸ:
ਸਿੱਖਾਂ ਲਈ ਦੀਵਾਲੀ ਆਜ਼ਾਦੀ ਦੇ ਸੰਘਰਸ਼ ਦੀ ਕਹਾਣੀ ਹੈ। ਦੱਸ ਦੇਈਏ ਕਿ ਸਿੱਖ ਕੌਮ ਵੱਲੋਂ ਦੀਵਾਲੀ ਨੂੰ 'ਬੰਦੀ ਛੋੜ ਦਿਵਸ' ਵਜੋਂ ਮਨਾਉਣ ਦਾ ਸਬੰਧ ਛੇਵੇਂ ਪਤਾਸ਼ਾਹ ਗੁਰੂ ਹਰਗੋਬਿੰਦ ਸਾਹਿਬ ਦੀ 52 ਰਾਜਿਆਂ ਸਮੇਤ ਗਵਾਲੀਅਰ ਦੇ ਕਿਲ੍ਹੇ 'ਚੋਂ ਰਿਹਾਈ ਨਾਲ ਜੁੜਿਆ ਹੈ। ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਗਵਾਲੀਅਰ ਜੇਲ੍ਹ ਤੋਂ ਰਿਹਾਅ ਹੋਏ ਤਾਂ ਬੰਦੀ ਛੋੜ ਦਿਵਸ ਮਨਾਇਆ ਗਿਆ। ਨਗਰ ਕੀਰਤਨ ਅਤੇ ਅਖੰਡ ਪਾਠ ਤੋਂ ਇਲਾਵਾ, ਬੰਦੀ ਛੋੜ ਦਿਵਸ ਆਤਿਸ਼ਬਾਜ਼ੀ ਦੇ ਪ੍ਰਦਰਸ਼ਨ ਨਾਲ ਮਨਾਇਆ ਜਾਂਦਾ ਹੈ। ਸ੍ਰੀ ਹਰਿਮੰਦਰ ਸਾਹਿਬ ਦੇ ਨਾਲ-ਨਾਲ ਪੂਰੇ ਕੰਪਲੈਕਸ ਨੂੰ ਹਜ਼ਾਰਾਂ ਜਗਮਗਾਉਂਦੀਆਂ ਲਾਈਟਾਂ ਨਾਲ ਸਜਾਇਆ ਗਿਆ ਹੈ।
ਦੂਜੇ ਪਾਸੇ ਹਿੰਦੂ ਧਰਮ `ਚ ਵੀ ਦੀਵਾਲੀ ਦੀ ਆਪਣੀ ਮਹੱਤਤਾ ਹੈ। ਇਹ ਮੰਨਿਆ ਜਾਂਦਾ ਹੈ ਕਿ ਇਸ ਦਿਨ ਭਗਵਾਨ ਰਾਮ, ਸੀਤਾ ਅਤੇ ਲਕਸ਼ਮਣ 14 ਸਾਲ ਦਾ ਬਨਵਾਸ ਕੱਟਣ ਤੋਂ ਬਾਅਦ ਅਯੋਧਿਆ ਪਰਤੇ ਸਨ। ਉਨ੍ਹਾਂ ਦੀ ਵਾਪਸੀ ਦੀ ਖੁਸ਼ੀ `ਚ ਅਯੋਧਿਆ ਵਾਸੀਆਂ ਨੇ ਘਿਓ ਦੇ ਦੀਵੇ ਜਗਾਏ। ਇਸੇ ਲਈ ਹਰ ਸਾਲ ਇਹ ਤਿਉਹਾਰ ਪੂਰੇ ਦੇਸ਼ `ਚ ਬਹੁਤ ਹੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਇਸ ਸਾਲ ਦੀ ਦੀਵਾਲੀ ਦੇਸ਼ ਭਰ 'ਚ 24 ਅਕਤੂਬਰ ਸੋਮਵਾਰ ਨੂੰ ਮਨਾਈ ਜਾਵੇਗੀ।
ਇਹ ਵੀ ਪੜ੍ਹੋ : IFFCO MC ਨੇ ਪੇਸ਼ ਕੀਤਾ ਮੱਕੀ ਦੀ ਫਸਲ ਲਈ ਸਭ ਤੋਂ ਵਧੀਆ ਨਦੀਨਨਾਸ਼ਕ 'ਯੁਟੋਰੀ'
26 ਅਕਤੂਬਰ ਨੂੰ ਗੋਵਰਧਨ ਪੂਜਾ:
ਦੀਵਾਲੀ ਦੀ ਅਗਲੀ ਸਵੇਰ ਗੋਵਰਧਨ ਪੂਜਾ ਕੀਤੀ ਜਾਂਦੀ ਹੈ ਪਰ ਦੀਵਾਲੀ 'ਤੇ ਸੂਰਜ ਗ੍ਰਹਿਣ ਹੋਣ ਕਾਰਨ ਇਸ ਸਾਲ ਗੋਵਰਧਨ ਪੂਜਾ 26 ਅਕਤੂਬਰ ਨੂੰ ਹੋਵੇਗੀ। ਇਹ ਮੰਨਿਆ ਜਾਂਦਾ ਹੈ ਕਿ ਬ੍ਰਜਵਾਸੀ ਦੇ ਲੋਕਾਂ ਨੂੰ ਤੇਜ਼ ਮੀਂਹ ਤੋਂ ਬਚਾਉਣ ਲਈ ਭਗਵਾਨ ਕ੍ਰਿਸ਼ਨ ਨੇ ਗੋਵਰਧਨ ਪਰਬਤ ਨੂੰ 7 ਦਿਨਾਂ ਲਈ ਆਪਣੀ ਚੀਚੀ `ਤੇ ਚੁੱਕ ਕੇ ਰੱਖਿਆ। ਉਦੋਂ ਤੋਂ ਇਹ ਤਿਉਹਾਰ ਹਰ ਸਾਲ ਮਨਾਇਆ ਜਾਂਦਾ ਹੈ।
ਗੋਵਰਧਨ ਪੂਜਾ ਵਾਲੇ ਦਿਨ ਭਈਆ ਦੂਜ:
ਇਹ ਤਿਉਹਾਰ ਪੰਜ ਦਿਨਾਂ ਦੇ ਤਿਉਹਾਰ ਦਾ ਆਖਰੀ ਦਿਨ ਹੈ। ਇਸ ਸਾਲ ਇਹ ਤਿਉਹਾਰ ਗੋਵਰਧਨ ਪੂਜਾ ਯਾਨੀ 26 ਅਕਤੂਬਰ ਨੂੰ ਮਨਾਇਆ ਜਾਵੇਗਾ। ਰਕਸ਼ਾਬੰਧਨ ਤੋਂ ਬਾਅਦ ਭਈਆ ਦੂਜ ਸਾਲ ਦਾ ਇੱਕੋ ਇੱਕ ਤਿਉਹਾਰ ਹੈ ਜੋ ਭੈਣ-ਭਰਾ ਦੇ ਪਵਿੱਤਰ ਰਿਸ਼ਤੇ ਨੂੰ ਦਰਸਾਉਂਦਾ ਹੈ। ਮੰਨਿਆ ਜਾਂਦਾ ਹੈ ਕਿ ਇਸ ਦਿਨ ਭਗਵਾਨ ਕ੍ਰਿਸ਼ਨ ਨਰਕਾਸੁਰ ਨੂੰ ਮਾਰ ਕੇ ਦਵਾਰਕਾ ਪਰਤੇ ਸਨ। ਇਸ ਮੌਕੇ ਭੈਣ ਸੁਭਦਰਾ ਨੇ ਤਿਲਕ ਲਗਾ ਕੇ ਉਨ੍ਹਾਂ ਦਾ ਸਵਾਗਤ ਕੀਤਾ। ਉਦੋਂ ਤੋਂ ਇਹ ਤਿਉਹਾਰ ਹਰ ਸਾਲ ਮਨਾਇਆ ਜਾਂਦਾ ਹੈ।
ਛਠ ਪੂਜਾ ਦੀ ਮਹੱਤਤਾ:
ਛਠ ਪੂਜਾ ਨੂੰ ਵੀ ਦੇਸ਼ ਭਰ `ਚ ਇੱਕ ਤਿਉਹਾਰ ਵਜੋਂ ਮਨਾਇਆ ਜਾਂਦਾ ਹੈ। ਇਹ ਸੂਰਯੋਪਸਨਾ ਲਈ ਮਸ਼ਹੂਰ ਹੈ। ਇਸ ਪੂਜਾ ਦੀ ਮਹੱਤਤਾ ਇਹ ਹੈ ਕਿ ਛਠ ਪੂਜਾ ਸੂਰਜ, ਕੁਦਰਤ, ਪਾਣੀ, ਹਵਾ ਅਤੇ ਉਸਦੀ ਭੈਣ ਛੱਠੀ ਮਈਆ ਨੂੰ ਸਮਰਪਿਤ ਹੈ ਜੋ ਬੱਚਿਆਂ ਦੀ ਰਖਵਾਲੀ ਕਰਦੇ ਹਨ। ਬਿਹਾਰ ਅਤੇ ਝਾਰਖੰਡ ਦੇ ਲੋਕ ਇਸ ਤਿਉਹਾਰ 'ਤੇ ਵਰਤ ਰੱਖਦੇ ਹਨ, ਇਸ ਦਿਨ ਲੋਕ ਗੰਗਾ `ਚ ਇਸ਼ਨਾਨ ਕਰਦੇ ਹਨ ਅਤੇ ਸੂਰਜ ਦੇਵਤਾ ਨੂੰ ਅਰਦਾਸ ਕਰਦੇ ਹਨ।
Summary in English: Festival Season 2022: The festive season starts from Dhanteras