1. Home
  2. ਖਬਰਾਂ

ਇਨ੍ਹਾਂ 4 ਸਰਕਾਰੀ ਸਕੀਮਾਂ ਨਾਲ ਮਿਲਦਾ ਹੈ ਮੁਫਤ ਬੀਮਾ ਕਵਰ, ਜਾਣੋ ਕਿਵੇਂ ਅਤੇ ਕਦੋਂ?

ਲਾਬਪਾਤਰੀਆਂ ਨੂੰ ਬੀਮਾ ਕਵਰ (Insurance cover) ਦਿਤਾ ਜਾਂਦਾ ਹੈ। ਇਸ ਬੀਮੇ ਕਵਰ ਦੇ ਜਰੀਏ ਜੇਕਰ ਲਾਬਪਾਤਰੀ ਦੀ ਮੌਤ ਹੋ ਜਾਂਦੀ ਹੈ, ਤਾਂ ਉਸਦੇ ਪਰਿਵਾਰ ਦੇ ਵਿੱਤੀ ਸਹੂਲਤ ਦੇ ਤੌਰ ਤੇ ਬੀਮਾ ਰਾਸ਼ੀ ਦਿੱਤੀ ਜਾਂਦੀ ਹੈ।

Pavneet Singh
Pavneet Singh
insurance

insurance

ਭਾਰਤ ਸਰਕਾਰ ਲੋਕਾਂ ਦੇ ਭਵਿੱਖ ਨੂੰ ਸੁਰੱਖਿਅਤ ਰੱਖਣ ਲਈ ਕਈ ਤਰ੍ਹਾਂ ਦੀ ਯੋਜਨਾਵਾਂ ਚਲਾ ਰਹੀ ਹੈ । ਇਸ ਯੋਜਨਾਵਾਂ ਦੇ ਤਹਿਤ ਲਾਬਪਾਤਰੀਆਂ ਨੂੰ ਬੀਮਾ ਕਵਰ (Insurance cover) ਦਿਤਾ ਜਾਂਦਾ ਹੈ। ਇਸ ਬੀਮੇ ਕਵਰ ਦੇ ਜਰੀਏ ਜੇਕਰ ਲਾਬਪਾਤਰੀ ਦੀ ਮੌਤ ਹੋ ਜਾਂਦੀ ਹੈ, ਤਾਂ ਉਸਦੇ ਪਰਿਵਾਰ ਦੇ ਵਿੱਤੀ ਸਹੂਲਤ ਦੇ ਤੌਰ ਤੇ ਬੀਮਾ ਰਾਸ਼ੀ ਦਿੱਤੀ ਜਾਂਦੀ ਹੈ।

ਪਰ ਹੁਣ ਗੱਲ ਆਉਂਦੀ ਹੈ ਕਿ ਕੁਝ ਲੋਕ ਸਕੀਮ ਦਾ ਫਾਇਦਾ ਤਾਂ ਲੈ ਲੈਂਦੇ ਹਨ , ਪਰ ਉਸ ਸਕੀਮ ਤੋਂ ਮਿਲਣ ਵਾਲੇ ਬੀਮਾ ਕਵਰ ਦੇ ਬਾਰੇ ਘੱਟ ਜਾਣਕਾਰੀ ਰੱਖਦੇ ਹਨ । ਤਾਂ ਇਨ੍ਹਾਂ ਗੱਲਾਂ ਦਾ ਧਿਆਨ ਵਿਚ ਰੱਖਦੇ ਹੋਏ ਅੱਜ ਅੱਸੀ ਸਰਕਾਰੀ ਸਕੀਮ ਦੇ ਬਾਰੇ ਦੱਸਣ ਜਾ ਰਹੇ ਹਾਂ,ਜੋ ਵਧੀਆ ਬੀਮਾ ਕਵਰ ਦਿੰਦੀ ਹੈ ।

ਪ੍ਰਧਾਨਮੰਤਰੀ ਜਨ-ਧਨ ਯੋਜਨਾ (PM jan -dhan Yojana )

ਜਨ ਧਨ ਯੋਜਨਾ ਦੇ ਤਹਿਤ ਖਾਤਾ ਜ਼ੀਰੋ ਨਿਊਨਤਮ ਰਾਸ਼ੀ ਨਾਲ ਖੋਲ੍ਹੇ ਜਾ ਸਕਦੇ ਹਨ । ਇਸਦੇ ਇਲਾਵਾ ਜਦ ਤੁਹਾਡਾ ਬੈੰਕ ਵਿਚ ਖਾਤਾ (PMJDY) ਖੋਲਿਆ ਜਾਂਦਾ ਹੈ , ਤਾਂ ਤੁਹਾਨੂੰ 1 ਲੱਖ ਰੁਪਏ ਦਾ ਐਕਸੀਡੈਂਟਲ ਬੀਮਾ ਕਵਰ (Accidential Insurance Cover ) ਮਿਲਦਾ ਹੈ । ਜਨ ਧਨ ਸਕੀਮ ਦੇ ਤਹਿਤ ਖੁਲੇ ਬੈਂਕ ਖਾਤੇ ਦੇ ਨਾਲ ਮਿਲਣ ਵਾਲੇ ਰੁਪੇ ਡੈਬਿਟ ਕਾਰਡ ਤੇ 30 ਹਜਾਰ ਰੁਪਏ ਦਾ ਲਾਈਫ ਬੀਮਾ ਕਵਰ ਵੀ ਮਿਲਦਾ ਹੈ ।

ਪ੍ਰਧਾਨ ਮੰਤਰੀ ਜੀਵਨ ਜਯੋਤੀ ਬੀਮਾ ਯੋਜਨਾ (PM Jeevan Jyoti Bima Yojana )

ਪ੍ਰਧਾਨ ਮੰਤਰੀ ਜੀਵਨ ਜਯੋਤੀ ਬੀਮਾ ਯੋਜਨਾ ਵਿੱਚ ਖਾਤਾਧਾਰਕ ਦੀ ਦੁਖਦਾਈ ਮੌਤ ਹੋ ਜਾਂਦੀ ਹੈ , ਤਾਂ ਉਸਦੀ ਮੌਤ ਦੇ ਬਾਅਦ ਪਰਿਵਾਰ ਵਾਲਿਆਂ ਨੂੰ 2 ਲੱਖ ਰੁਪਏ ਤਕ ਦਾ ਕਵਰ ਨਾਮਿਨੀ ਦਿੱਤਾ ਜਾਂਦਾ ਹੈ । ਇਹ ਸਕੀਮ (PMJJBY) ਦਾ ਲਾਭ ਚੁੱਕਣ ਦੇ ਲਈ ਲਾਭਾਰਥੀ ਦੀ ਉਮਰ 18 ਤੋਂ 50 ਸਾਲ ਤਕ ਦੀ ਹੋਣੀ ਚਾਹੀਦੀ ਹੈ ।

ਪ੍ਰਧਾਨਮੰਤਰੀ ਸੁਰੱਖਿਅਤ ਬੀਮਾ ਯੋਜਨਾ (PM Suraksha Bima Yojana )

ਪ੍ਰਧਾਨ ਮੰਤਰੀ ਸੁਰੱਖਿਅਤ ਬੀਮਾ ਯੋਜਨਾ (Prime Minister Suraksha Bima Yojana) ਵਿੱਚ ਸਿਰਫ 12 ਰੁਪਏ ਸਾਲਾਨਾ ਪ੍ਰੀਮੀਅਮ ਭਰਨ ਤੇ ਖਾਤਾਧਾਰਕ ਨੂੰ ਅਕਸੀਡੈਂਟਲ ਮੌਤ ਜਾਂ ਪੂਰੀ ਅਪਾਹਜਤਾ ਤੇ 2 ਲੱਖ ਰੁਪਏ ਦਾ ਕਵਰ ਦੀ ਸਹੂਲਤ ਦਿੱਤੀ ਜਾਂਦੀ ਹੈ ।

ਐਲਪੀਜੀ ਕਨੈਕਸ਼ਨ (LPG connection )

ਜੇਕਰ ਤੁਸੀ ਰਸੋਈ ਗੈਸ ਕਨੈਕਸ਼ਨ ਲੈਂਦੇ ਹਨ , ਤਾਂ ਇਸਦੇ ਨਾਲ ਵੀ ਤੁਹਾਨੂੰ ਬੀਮਾ ਕਵਰ ਮਿਲਦਾ ਹੈ । ਜਿਸ ਵਿੱਚ 50 ਲੱਖ ਰੁਪਏ ਤਕ ਦਾ ਅਕਸੀਡੈਂਟਲ ਬੀਮਾ ਦਿੱਤਾ ਜਾਂਦਾ ਹੈ । ਦੱਸ ਦੇਈਏ ਕਿ ਇਹ ਬੀਮਾ ਐਲਪੀਜੀ ਸਿਲੰਡਰ ਤੋਂ ਗੈਸ ਲੀਕੇਜ ਜਾਂ ਬਲਾਸਟ ਦੇ ਚਲਦੇ ਦੁਖਦਾਈ ਹਾਦਸੇ ਦੀ ਸਤਿਥੀ ਵਿੱਚ ਆਰਥਕ ਮਦਦ ਦੇ ਤੌਰ ਤੇ ਦਿੱਤੀ ਜਾਂਦੀ ਹੈ ।

ਇਹ ਵੀ ਪੜ੍ਹੋ : ਐਸਜੀਬੀ ਸਕੀਮ: ਅੱਜ ਤੋਂ ਪੰਜ ਦਿਨਾਂ ਤੱਕ ਸਸਤੇ ਮੁੱਲ 'ਤੇ ਖਰੀਦ ਸਕਦੇ ਹੋ ਸੋਨਾ, ਜਾਣੋ ਇੱਥੇ ਖਰੀਦਣ ਦੀ ਪੂਰੀ ਪ੍ਰਕਿਰਿਆ

Summary in English: Free insurance cover is available with these 4 government schemes, know how and when?

Like this article?

Hey! I am Pavneet Singh . Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters